Harman Radio

Harman Radio Harman Radio 24/7 Premium Punjabi Radio Station from Sydney, Melbourne, Coffs Harbour, Adelaide, Brisbane, Perth, Patiala, Amritsar, Hong Kong, UAE.

Harman Radio is channel which exclusively target Indian audiences for 24 hours a day 7 days a week. Having studio and corporate office in NSW, studios in Sydney and Patiala (Punjab), we broadcast across Australia and World in Punjabi and Hindi. We also feel proud for being the first ever to live broadcast of Sports, Cultural and Religious activities of Indian origin in Australia. Being pioneers wi

thin the industry, we also contribut to the Indian community events businesses by promoting their products and services on our Radio.

ਮੈਲਬੌਰਨ ਤੋਂ ਪਰਫਾਰਮੈਂਸ ਕੋਚ ਅਤੇ ਸਪੋਰਟਸ ਡਿਵੈਲਪਰ ਸੁਖਜੀਵਨ ਸਿੰਘ ਹੁਰਾਂ ਦੀ ਖੇਡ ਖੇਤਰ ਵਿੱਚ ਖਿਡਾਰੀਆਂ ਦੀ ਸਮਰੱਥਾ ਬਾਰੇ ਲਿਖੀ ਕਿਤਾਬ “Str...
02/10/2025

ਮੈਲਬੌਰਨ ਤੋਂ ਪਰਫਾਰਮੈਂਸ ਕੋਚ ਅਤੇ ਸਪੋਰਟਸ ਡਿਵੈਲਪਰ ਸੁਖਜੀਵਨ ਸਿੰਘ ਹੁਰਾਂ ਦੀ ਖੇਡ ਖੇਤਰ ਵਿੱਚ ਖਿਡਾਰੀਆਂ ਦੀ ਸਮਰੱਥਾ ਬਾਰੇ ਲਿਖੀ ਕਿਤਾਬ “Strength and Conditioning “ ਇੰਟਰਨੈਸ਼ਨਲ ਹਾਕੀ ਕੱਪ ਦੌਰਾਨ ਲੋਕ ਅਰਪਿਤ ਕੀਤੀ ਗਈ । ਸੁਖਜੀਵਨ ਸਿੰਘ ਹਰਮਨ ਰੇਡੀਓ ਤੋਂ ਲਗਾਤਾਰ “Grassroots to Fitness and Sports” ਸਿਲਸਿਲੇ ਦੌਰਾਨ ਹਰ ਸੋਮਵਾਰ ਮੌਰਨਿੰਗ ਸ਼ੋਅ “ਲਹਿਰਾਂ”ਵਿੱਚ ਹਾਜ਼ਰੀ ਲਗਾਉਂਦੇ ਆ ਰਹੇ ਹਨ।

ਬੈਲਾਰੈਟ ਵਿੱਖੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਦਾ ਹੋਇਆ ਉਦਘਾਟਨੀ ਸਮਾਰੋਹ!ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਸਿਆਸੀ ਆਗੂਆਂ ਨੇ ਭਰੀ ਹ...
02/10/2025

ਬੈਲਾਰੈਟ ਵਿੱਖੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਦਾ ਹੋਇਆ ਉਦਘਾਟਨੀ ਸਮਾਰੋਹ!

ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਸਿਆਸੀ ਆਗੂਆਂ ਨੇ ਭਰੀ ਹਾਜ਼ਰੀ।
ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਾਰੈਟ ਦਾ ਉਦਘਾਟਨੀ ਸਮਾਰੋਹ ਬੀਤੇ ਦਿਨ ਹੋਇਆ। ਇਸ ਮੌਕੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਛੋਟੇ ਸਪੁੱਤਰ ਸ੍ਰੀ ਮਾਨ ਸੰਤ ਬਾਬਾ ਚਰਨਜੀਤ ਸਿੰਘ ਜੀ ਇਸ ਉਦਘਾਟਨੀ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।

ਸਮਾਗਮ ਦੌਰਾਨ ਸਥਾਨਕ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਸਥਾਈ ਰੂਪ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਨਵੀ ਇਮਾਰਤ ਵਿੱਚ ਸਥਾਪਿਤ ਕੀਤੇ ਗਏ ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਆਰਤੀ ਆਰਤਾ ,ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਦਲ ਬਾਬਾ ਬਿਧੀ ਚੰਦ ਜੀ ਗੁਰਮਤਿ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਦੁਆਰਾ ਹਾਜਰੀ ਲੁਆਈ ਗਈ ।।

ਇਸ ਉਦਘਾਟਨੀ ਸਮਾਰੋਹ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਕੈਥਰੀਨ ਕਿੰਗ ਅਤੇ ਸਟੇਟ ਮੈਂਬਰ ਪਾਰਲੀਮੈਂਟ ਜੁਲੀਆਨਾ ਐਡੀਸਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਦੋਵੇਂ ਮੈਂਬਰਾਂ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਬਾਬਾ ਚਰਨਜੀਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਸਮਾਗਮ ਵਿੱਚ ਮੈਲਬੌਰਨ ਅਤੇ ਬੈਲਾਰੈਟ ਹੀ ਨਹੀਂ, ਬਲਕਿ ਆਲੇ-ਦੁਆਲੇ ਦੇ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਜਿਕਰਯੋਗ ਹੈ ਕਿ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਰਟ ਦੀ ਸਥਾਪਨਾ ਤਿੰਨ ਸਾਲ ਪਹਿਲਾਂ ਅਸਥਾਈ ਰੂਪ ਵਿੱਚ ਕੀਤੀ ਗਈ ਸੀ ਅਤੇ ਸੰਗਤ ਦੇ ਸਹਿਯੋਗ ਅਤੇ ਸੇਵਾ ਨਾਲ ਹੁਣ ਇਸ ਅਸਥਾਨ ਦੀ ਵਿਸ਼ਾਲਤਾ ਹੋਈ ਹੈ।

Sydney and Canberra
02/10/2025

Sydney and Canberra

ਮੈਲਬੌਰਨ ਦੇ ਮਿਕਲਮ ਸਬਰਬ ਵਿੱਚ “ਮੈਰੀਫੀਲਡ ਦੀਵਾਲੀ ਮੇਲਾ” ਆਉਂਦੀ 5 ਅਕਤੂਬਰ ਨੂੰ ਲੱਗੇਗਾ। ਮੇਲੇ ਬਾਰੇ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰਾਂ ਤ...
02/10/2025

ਮੈਲਬੌਰਨ ਦੇ ਮਿਕਲਮ ਸਬਰਬ ਵਿੱਚ “ਮੈਰੀਫੀਲਡ ਦੀਵਾਲੀ ਮੇਲਾ” ਆਉਂਦੀ 5 ਅਕਤੂਬਰ ਨੂੰ ਲੱਗੇਗਾ। ਮੇਲੇ ਬਾਰੇ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰਾਂ ਤੋਂ ਲੈ ਸਕਦੇ ਹੋ।

Get Your Ticktes Now!! 𝟔𝟎% 𝐒𝐎𝐋𝐃𝐎𝐔𝐓 🔥🔥🔥𝗞𝗔𝗞𝗔 & 𝗦𝗜𝗠𝗜𝗥𝗔𝗡 𝗞𝗔𝗨𝗥 𝗗𝗛𝗔𝗗𝗟𝗜 Live Concert In Sydney 2025 at Bowman Hall, Blacktown o...
01/10/2025

Get Your Ticktes Now!!
𝟔𝟎% 𝐒𝐎𝐋𝐃𝐎𝐔𝐓 🔥🔥🔥
𝗞𝗔𝗞𝗔 & 𝗦𝗜𝗠𝗜𝗥𝗔𝗡 𝗞𝗔𝗨𝗥 𝗗𝗛𝗔𝗗𝗟𝗜 Live Concert In Sydney 2025 at Bowman Hall, Blacktown on Sat 18th October 2025 @ 7PM Onwards.
Tickets 🎟 at
https://drytickets.com.au/e/1512/ 𝑳𝒊𝒎𝒊𝒕𝒆𝒅 𝒕𝒊𝒄𝒌𝒆𝒕𝒔 𝒍𝒆𝒇𝒕!

Event by Star Matrix, Randhawa Productions

✅Nagar keertan to depart from Gurughar sharp at 1pm and conclude around 2pm to.2.15pm 🚫 Gurughar car park is nor availab...
01/10/2025

✅Nagar keertan to depart from Gurughar sharp at 1pm and conclude around 2pm to.2.15pm
🚫 Gurughar car park is nor available on 5th october.
🚫 No stalls allowed enroute of nagar keertan.
🅿️ Sangat encouraged to use public transport. However we have car park booked at Parklea Markets on 5th October and there will be a free shuttle service from car park to Gurughar on both sides.

01/10/2025

School Sports Australia ਦੀ Track & field ਨੈਸ਼ਨਲ ਚੈਪੀਅਨਸ਼ਿਪ ਲਈ ਵਿਟੋਰੀਆ ਟੀਮ ਵਿੱਚ ਸ਼ਾਮਲ ਹੋਏ ਅਥਲੀਟਾਂ ਫ਼ਤਿਹਦੀਪ ਸਿੰਘ , ਫ਼ਤਿਹਵੀਰ ਸਿੰਘ ਅਤੇ ਜਮਲੀਨ ਕੌਰ ਨਾਲ ਗੱਲਬਾਤ Diamond Sports Club Melbourne

Diwali with Sagar wali Qawwali!!We have selected tickets only for group Discount. To avail this discount contact the num...
30/09/2025

Diwali with Sagar wali Qawwali!!

We have selected tickets only for group Discount. To avail this discount contact the numbers below!!!

🎟𝐓𝐈𝐂𝐊𝐄𝐓𝐒 𝐎𝐔𝐓 𝐍𝐎𝐖!  #𝐒𝐘𝐃𝐍𝐄𝐘𝐊𝐀𝐊𝐀 & 𝐒𝐈𝐌𝐈𝐑𝐀𝐍 𝐊𝐀𝐔𝐑 𝐃𝐇𝐀𝐃𝐋𝐈 𝐋𝐢𝐯𝐞 𝐂𝐨𝐧𝐜𝐞𝐫𝐭 𝐈𝐧 𝐒𝐲𝐝𝐧𝐞𝐲 𝟐𝟎𝟐𝟓 𝐚𝐭 📍𝐁𝐨𝐰𝐦𝐚𝐧 𝐇𝐚𝐥𝐥, 𝐁𝐥𝐚𝐜𝐤𝐭𝐨𝐰𝐧 on Saturday ...
29/09/2025

🎟𝐓𝐈𝐂𝐊𝐄𝐓𝐒 𝐎𝐔𝐓 𝐍𝐎𝐖! #𝐒𝐘𝐃𝐍𝐄𝐘
𝐊𝐀𝐊𝐀 & 𝐒𝐈𝐌𝐈𝐑𝐀𝐍 𝐊𝐀𝐔𝐑 𝐃𝐇𝐀𝐃𝐋𝐈 𝐋𝐢𝐯𝐞 𝐂𝐨𝐧𝐜𝐞𝐫𝐭 𝐈𝐧 𝐒𝐲𝐝𝐧𝐞𝐲 𝟐𝟎𝟐𝟓 𝐚𝐭 📍𝐁𝐨𝐰𝐦𝐚𝐧 𝐇𝐚𝐥𝐥, 𝐁𝐥𝐚𝐜𝐤𝐭𝐨𝐰𝐧 on Saturday 18th of October 2025 @ 7PM.
Tickets 🎫 at
https://drytickets.com.au/event/kaka-simiran-kaur-dhadli-live-concert-in-sydney-2025/

✨ Organised by Star Matrix In Association with Randhawa Productions

28/09/2025

MORNING SHOW ; LEHRAN from Melbourne

Get ready for an unforgettable shopping experience! Join us at the Indian Wedding Bazaar- your one-stop destination for ...
26/09/2025

Get ready for an unforgettable shopping experience! Join us at the Indian Wedding Bazaar
- your one-stop destination for everything you need to make your big day truly special.
Date: Sunday, 28th September 2025
Time: 11:00 AM - 7:00 PM
Venue: Ponds Community Hub, The Ponds
Discover the latest in bridal fashion, jewelry, décor, beauty services, and much more - all under one roof! Whether you're planning a grand celebration or an intimate gathering, the Indian Wedding Bazaar has everything you need to bring your dream wedding to life.
Entry is free!
Bring your family and friends for a day full of inspiration, exclusive offers, and much more.

ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮ...
23/09/2025

ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮਿਲਣੀ ਵਿੱਚ ਆਪਣੇ-ਆਪਣੇ ਖੇਤਰਾਂ ਦੇ ਦੋ ਮਾਹਿਰ ਅਤੇ ਤਜਰਬੇਕਾਰ ਵਿਦਵਾਨ ਸ. ਬਲਦੇਵ ਸਿੰਘ ਮੁੱਟਾ ਜੀ ਅਤੇ ਸ. ਜਨਮੇਜਾ ਸਿੰਘ ਜੌਹਲ ਜੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ।
ਮਿਲਣੀ ਵਿੱਚ ਇਹਨਾਂ ਮਾਹਿਰਾਂ ਵਲੋਂ ਸਾਂਝੇ ਕੀਤੇ ਵਿਚਾਰਾਂ ਨੇ ਹਾਜ਼ਰ ਮਾਪਿਆਂ ਅਤੇ ਬੱਚਿਆਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਛੱਡਿਆ। ਇਹ ਪ੍ਰੋਗਰਾਮ ਸਿਰਫ਼ ਇਕ ਸਮਾਜਿਕ ਮਿਲਣੀ ਨਾ ਰਹਿ ਕੇ ਸਗੋਂ ਇਕ ਸਿੱਖਿਆਦਾਇਕ ਅਨੁਭਵ ਸੀ, ਜਿਸ ਵਿੱਚ ਜੀਵਨ ਸੇਧ, ਸਮਾਜਕ ਚੇਤਨਾ, ਪੇਰੈਂਟਿੰਗ ਅਤੇ ਕੁਦਰਤ ਨਾਲ ਜੁੜੇ ਵਿਸ਼ਿਆਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ।

ਇਸ ਕਾਰਜਸ਼ਾਲਾ ਦੌਰਾਨ ਗੱਲਬਾਤ ਮੁੱਖ ਤੌਰ ‘ਤੇ
“ਮਾਪਿਆਂ ਦੀਆਂ ਚੁਣੌਤੀਆਂ ਅਤੇ ਹੱਲ” ਦੇ ਨਾਲ ਹੀ
“ਕੁਦਰਤ ਰਾਹੀਂ ਜੀਵਨ ਵਿੱਚ ਆਉਂਦੇ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਦੇ ਤਰੀਕੇ” ਵਿਸ਼ਿਆਂ ਉੱਤੇ ਕੇਂਦਰਿਤ ਰਹੀ।

ਸ. ਬਲਦੇਵ ਮੁੱਟਾ ਜੀ ਨੇ ਮਾਪਿਆਂ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੇਰੈਂਟਿੰਗ ਬਾਰੇ ਕਈ ਪ੍ਰਭਾਵਸ਼ਾਲੀ ਜੁਗਤਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਬੱਚਿਆਂ ਨੂੰ ਮੁੱਢ ਤੋਂ ਹੀ ਆਤਮਨਿਰਭਰ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਦੇ ਤਜਰਬੇਕਾਰ ਵਿਚਾਰਾਂ ਨੇ ਮਾਪਿਆਂ ਨੂੰ ਇਹ ਸਮਝਾਉਣ ਵਿੱਚ ਮਦਦ ਕੀਤੀ ਕਿ ਬੱਚਿਆਂ ਨੂੰ ਆਤਮ-ਵਿਸ਼ਵਾਸੀ, ਸੁਤੰਤਰ ਅਤੇ ਜ਼ਿੰਮੇਵਾਰ ਬਣਾਉਣਾ ਸਮੇਂ ਦੀ ਲੋੜ ਹੈ।

ਸ. ਜਨਮੇਜਾ ਸਿੰਘ ਜੌਹਲ ਜੀ ਨੇ ਬੱਚਿਆਂ ਨੂੰ ਬਾਗਬਾਨੀ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬਾਂ ਤੋਂ ਇਲਾਵਾ ਜ਼ਿੰਦਗੀ ਦੇ ਸਭ ਤੋਂ ਸੁੰਦਰ ਸਬਕ ਕੁਦਰਤ ਤੋਂ ਸਿੱਖੇ ਜਾ ਸਕਦੇ ਹਨ। ਜੌਹਲ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਖ਼ਾਸ ਤੌਰ ‘ਤੇ ਬੱਚਿਆਂ ਨੂੰ ਬਾਗਬਾਨੀ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਕੁਦਰਤ ਨਾਲ ਸੰਬੰਧ ਬੱਚਿਆਂ ਦੀ ਰਚਨਾਤਮਕਤਾ, ਧੀਰਜ ਅਤੇ ਸਿਹਤਮੰਦ ਸੋਚ ਨੂੰ ਮਜ਼ਬੂਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਜਿੱਥੇ ਸ. ਬਲਦੇਵ ਸਿੰਘ ਮੁੱਟਾ ਜੀ ਦਾ ਪੇਰੈਂਟਿੰਗ, ਪਰਿਵਾਰਕ ਰਿਸ਼ਤੇ ਅਤੇ ਭਾਈਚਾਰਕ ਸਰਗਰਮੀਆਂ ਵਿੱਚ ਲੰਮਾ ਅਨੁਭਵ ਹੈ।
ਉੱਥੇ ਸ. ਜਨਮੇਜਾ ਸਿੰਘ ਜੌਹਲ ਜੀ, ਇੱਕ ਪ੍ਰਸਿੱਧ ਸਾਹਿਤਕਾਰ, ਫੋਟੋਗ੍ਰਾਫਰ , ਬਾਗਬਾਨੀ ਸਾਹਿਤ ਦੇ ਪ੍ਰੇਮੀ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਖੋਜਕਾਰ ਹਨ।

ਇਸ ਮੌਕੇ ਮਸ਼ਹੂਰ ਵਲੌਗਰ Punjabi Travel Couple ਰਿਪਨ ਅਤੇ ਖ਼ੁਸ਼ੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ।

ਮੌਜੂਦ ਮਾਪਿਆਂ ਨੇ ਇਸ ਵਰਕਸ਼ਾਪ ਨੂੰ ਇੱਕ ਬਹੁਤ ਹੀ ਲੋੜੀਂਦਾ ਉੱਦਮ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਜੋਕੇ ਤਣਾਅ ਭਰੇ ਮਾਹੌਲ ਵਿੱਚ ਅਜਿਹੀਆਂ ਗਤੀਵਿਧੀਆਂ ਸਾਡੇ ਭਾਈਚਾਰੇ ਦੀ ਵੱਡੀ ਲੋੜ ਹਨ, ਜੋ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਦੀਆਂ ਹਨ।
ਵਰਕਸ਼ਾਪ ਦੇ ਅੰਤ ਵਿੱਚ ਸਾਰਿਆਂ ਨੇ ਇਕੱਠਿਆਂ ਭੋਜਨ ਛਕਿਆ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਦੌਰਾਨ ਅਕੈਡਮੀ ਨੇ PCHS Melbourne ਵੱਲੋਂ ਗੁਰਭਾਗ ਚਾਹਲ ਜੀ ਅਤੇ ਪਰਮਿੰਦਰ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਹ ਮਿਲਣੀ ਇੱਕ ਸਿੱਖਿਆਦਾਇਕ ਅਤੇ ਪ੍ਰੇਰਣਾਦਾਇਕ ਅਨੁਭਵ ਹੋ ਨਿੱਬੜੀ। ਅਕੈਡਮੀ ਵਲੋਂ ਆਏ ਮਹਿਮਾਨਾਂ ਨੂੰ ਸਤਿਕਾਰ ਵਜੋਂ ਦੁਸ਼ਾਲੇ ਭੇਂਟ ਕੀਤੇ ਗਏ ।

Address

505B Crossmaglen Road
Coffs Harbour, NSW
2450

Alerts

Be the first to know and let us send you an email when Harman Radio posts news and promotions. Your email address will not be used for any other purpose, and you can unsubscribe at any time.

Contact The Business

Send a message to Harman Radio:

Share

Category