NIRPAKH MEDIA

  • Home
  • NIRPAKH MEDIA

NIRPAKH MEDIA ਨਿਰਪੱਖ ਰੇਡੀਓ ~ NiRPAKH RADiO

01/07/2025
ਤੇਗਬੀਰ ਸਿੰਘ ਪੁੱਤਰ ਸਰਦਾਰ ਸੁਖਿੰਦਰ ਸਿੰਘ ਨੇ 6 ਸਾਲ 9 ਮਹੀਨਿਆਂ ਦੀ ਉਮਰ ਵਿਚ ਰੂਸ ਦੀ ਯੂਰਪ ਵਿਚ ਸਥਿਤ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਸਰ ...
29/06/2025

ਤੇਗਬੀਰ ਸਿੰਘ ਪੁੱਤਰ ਸਰਦਾਰ ਸੁਖਿੰਦਰ ਸਿੰਘ ਨੇ 6 ਸਾਲ 9 ਮਹੀਨਿਆਂ ਦੀ ਉਮਰ ਵਿਚ ਰੂਸ ਦੀ ਯੂਰਪ ਵਿਚ ਸਥਿਤ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਸਰ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸਭ ਤੋਂ ਛੋਟੀ ਉਮਰ ਦਾ ਰਿਕਾਰਡ 7 ਸਾਲ 3 ਮਹੀਨੇ ਦਾ ਸੀ। ਪਿਛਲੇ ਸਾਲ ਤੇਗਬੀਰ ਸਿੰਘ ਨੇ ਅਫਰੀਕਾ ਦੀ ਕਿੱਲੀ ਮੰਜਾਰੋ ਚੋਟੀ ਸਰ ਕੀਤੀ ਸੀ। ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਗੁਰੂ ਮਹਾਰਾਜ ਅੱਗੇ ਹੋਰ ਤਰੱਕੀਆਂ ਅਤੇ ਜਿੱਤਾਂ ਬਖਸ਼ਣ।

ਪੰਜਾਬ ਦੇ ਪੁੱਤਰ ਇਸੇ ਤਰ੍ਹਾਂ ਹਰ ਖੇਤਰ ਵਿਚ ਅਵਦੁ ਜਿੱਤ ਦੇ ਝੰਡੇ ਗੱਡਦੇ ਰਹਿਣ 🚩☬🚩 ⚔️ 🙏

👍
01/03/2025

👍

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਪਿਓ-ਪੁੱਤ ਨੂੰ ਜਿਉਂਦੇ ਸਾੜਨ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾਇਹ ਸਜ਼ਾ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ...
25/02/2025

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਪਿਓ-ਪੁੱਤ ਨੂੰ ਜਿਉਂਦੇ ਸਾੜਨ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ
ਇਹ ਸਜ਼ਾ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਸ. ਜਸਵੰਤ ਸਿੰਘ ਅਤੇ ਉਸਦੇ ਪੁੱਤਰ ਨੂੰ 1 ਨਵਂਬਰ 1984 ਨੂੰ ਘਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ ‘ਚ ਸੁਣਾਈ ਗਈ ਹੈ। ਜਿਸ ਭੀੜ ਨੇ ਘਰ ਸਾੜਿਆ ਸੀ ਉਸਨੂੰ ਸੱਜਣ ਕੁਮਾਰ ਨੇ ਉਕਸਾਇਆ ਸੀ।

ਟਰੂਡੋ ਨੇ ਅਸਤੀਫਾ ਦਿੱਤਾ ਇੱਕ ਲੰਮੇ ਸਮੇਂ ਦੇ ਰਾਜ ਮਗਰੋਂ ! Trudeau has resigned after a long and an eventful reign…. Good luck t...
06/01/2025

ਟਰੂਡੋ ਨੇ ਅਸਤੀਫਾ ਦਿੱਤਾ ਇੱਕ ਲੰਮੇ ਸਮੇਂ ਦੇ ਰਾਜ ਮਗਰੋਂ !
Trudeau has resigned after a long and an eventful reign…. Good luck to his future political career.

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨਾਮੀ ਅਰਥਸ਼ਾਸ਼ਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ‘ਚ ਦੇਹਾਂਤ !!R.I.P Dr Manmohan Singh ji ...
26/12/2024

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨਾਮੀ ਅਰਥਸ਼ਾਸ਼ਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ‘ਚ ਦੇਹਾਂਤ !!

R.I.P Dr Manmohan Singh ji
Legend Of Indian Politics !!

ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਹੋਰਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ, ਇਨ੍ਹਾਂ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਕੋਟਾਨ-ਕੋਟ ਪ੍ਰਣਾਮ 💐🙏🚩TH...
25/12/2024

ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਹੋਰਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ, ਇਨ੍ਹਾਂ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਕੋਟਾਨ-ਕੋਟ ਪ੍ਰਣਾਮ 💐🙏🚩

THE SACRIFICE OF A WHOLE FAMILY... FOR THE HUMANITY

While the world celebrates this festive holiday, let the world also learn and remember the greatest true story of bravery, honour and sacrifice, of one family, including children aged just 6 & 9 years old!

Guru Gobind Singh Ji (Sikhs 10th Guru) sacrificed his 4 sons, his father and mother as well as countless Sikhs to protect the Sikh faith, Identity and Principles, against oppression and tyranny. All so that today we can stand up and live free and call ourselves SIKHS!

As sons and daughters of Guru Gobind Singh let us all remember and pay homage to the sacrifices of the Chaar Sahibzaade (4 beloved princes) who in these days all attained Shaheedi (martyrdom) for the Sikh Panth without ever faltering in the face of extreme threats, by honouring these same principles of Sikhi that they laid down their lives for!

WHY BLEND IN WHEN WE WERE BORN TO STAND OUT

“In Putran Ke Sees Par Vaar Diye Sut Chaar, Chaar Muye To Kya Hua Jeevat Kayi Hazaar”
(I have sacrificed my four sons. So what if my four sons are dead, when thousands more are alive) - Guru Gobind Singh ji !!

ਪਿਛਲੇ ਤਿੰਨ ਦਿਨਾਂ  ਵਿੱਚ ਸਾਡੇ ਤਿੰਨ ਪੰਜਾਬੀ ਸਟੂਡੈਂਟ ਬੱਚੇ ਕਤਲ ਕਰ ਦਿੱਤੇ ਗਏ। ਤੇ ਇੱਕ ਕੁੜੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ । ਇੱਕ ਮੁੰਡਾ ...
08/12/2024

ਪਿਛਲੇ ਤਿੰਨ ਦਿਨਾਂ ਵਿੱਚ ਸਾਡੇ ਤਿੰਨ ਪੰਜਾਬੀ ਸਟੂਡੈਂਟ ਬੱਚੇ ਕਤਲ ਕਰ ਦਿੱਤੇ ਗਏ। ਤੇ ਇੱਕ ਕੁੜੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ । ਇੱਕ ਮੁੰਡਾ ਸਾਰਨੀਆਂ ਓਨਟਾਰੀਓ ਵਿੱਚ ਨਾਲ ਰਹਿੰਦੇ ਗੋਰੇ ਨੇ ਛੁਰਾ ਮਾਰਕੇ ਕਤਲ ਕਰ ਦਿੱਤਾ ਗਿਆ। ਇੱਕ ਮੁੰਡਾ ਬਰੈਂਪਟਨ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਜਦਕਿ ਉਸਦਾ ਸਕਾ ਭਰਾ ਗੰਭੀਰ ਜਖਮੀਂ ਹੈ । ਤੇ ਅੱਜ ਐਡਮਿੰਟਨ ਵਿੱਚ ਸਕਿਓਰਟੀ ਗਾਰਡ ਦਾ ਕੰਮ ਕਰਦੇ ਨੌਜਵਾਨ ਮੁੰਡੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ । ਇਹਨਾਂ ਸਾਰਿਆ ਮੁੰਡਿਆਂ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ ।

ਮਾੜੇ ਫਾਇਨੈਸ਼ੀਅਲ ਹਾਲਤਾਂ ਦੇ ਚਲਦਿਆਂ ਹੇਟ ਕ੍ਰਾਇਮ ਬਹੁਤ ਵਧਿਆ ਹੋਇਆ । ਮੇਨ ਸਟਰੀਮ ਤੇ ਲੋਕ ਆਪਣੇ ਸੋਸ਼ਲ ਮੀਡੀਆ ਤੇ ਇਹ ਬਿਰਤਾਂਤ ਪੇਸ਼ ਕਰ ਰਹੇ ਹਨ ਕਿ ਸਾਡੀਆ ਜੌਬਾਂ ਇਹ ਲੋਕ ਖਾ ਰਹੇ ਹਨ । ਕੈਨੇਡਾ ਦੇ ਮਾੜੇ ਹਾਲਾਤਾਂ ਦੇ ਜੁੰਮੇਵਾਰ ਅਤੇ ਅਨਡਸਿਪਲਨਡ ਕਲਚਰ ਲਈ ਇਹ ਨਵੇਂ ਆਏ ਲੋਕ ਹਨ ।ਹਾਲਾਂਕਿ ਬਹੁਤ ਸਾਰੇ ਨੌਜਵਾਨ ਮਿਸਟੇਕਨ ਅਡੈਨਟੈਟੀ ਦਾ ਵੀ ਸ਼ਿਕਾਰ ਹੋ ਰਹੇ ਹਨ । ਬਹੁਤੇ ਕੇਸਾਂ ਵਿੱਚ ਇਹਨਾਂ ਦਾ ਕ੍ਰਾਇਮਨਾਲ ਕੋਈ ਲੈਣ ਦੇਣ ਨਹੀਂ ਨਿਕਲਿਆਂ ( ਕੈਨੇਡਾ ਦਾ ਅਨਇੰਪਲਾਇਮੈਂਟ ਰੇਟ ਪਿਛਲੇ ਤੀਹ ਸਾਲ ਦੇ ਰਿਕਾਰਡ ਸਾਢੇ ਛੇ ਤੋਂ ਉੱਪਰ ਹੈ ) ਹੁਣ ਸੋਚਣ ਵਾਲੀ ਗੱਲ ਹੈ ਕਿ ਕੀਤਾ ਕੀ ਜਾਵੇ ?

ਸਭ ਤੋਂ ਜਿਆਦਾ ਧਿਆਨ ਹੁਣ ਇਹ ਰੱਖਿਆ ਜਾਵੇ ਕਿ ਆਪਣੇ ਆਲੇ ਦੁਆਲੇ ਦੇ ਇਲਾਕੇ ,ਆਲੇ ਦੁਆਲੇ ਦੇ ਲੋਕਾਂ ਦਾ ਵਿਸਾਹ ਨਾ ਖਾਧਾ ਜਾਵੇ । ਰਹਾਇਸ਼ ਤੇ ਨਾਲ ਰਹਿੰਦੇ ਸਾਥੀਆਂ ਨਾਲ ਬਹੁਤਾ ਖੁੱਲ੍ਹਿਆ ਨਾ ਜਾਵੇ ਤੇ ਜੇ ਕਿਸੇ ਵਿਸ਼ੇ ਤੇ ਬਹਿਸ ਵਾਲਾ ਮਹੌਲ ਬਣਦਾ ਤਾਂ ਉਸ ਵਿਸ਼ੇ ਤੇ ਕੋਈ ਗੱਲ ਦੁਬਾਰਾ ਨਾ ਕਰੋ । ਫੁਕਰੇਬਾਜੀ ,ਵਾਹਿਯਾਤ ਲੈਣ ਦੇਣ ਫੌਨ ਕਾਲਾਂ ,ਕਿਹੜਾ ਕਿੱਥੇ ਕੀ ਕਰਦਾ ,ਕੋਈ ਲੋੜ ਨਹੀਂ ਕਿਸੇ ਨਾਲ ਵਾਧੂ ਵਰਤਾਰਾ ਰੱਖਣ ਦਾ । ਜੇ ਕੋਈ ਵਾਧੂ ਘਾਟੂ ਬੋਲਦਾ ਵੀ ਹੈ ਤੇ ਕਿਨਾਰਾ ਕਰ ਜਾਓ ।
ਜੌਬਾਂ ਤੇ ਵੀ ਫੌਨ ਵਿੱਚ ਬੇਧਿਆਨੇਂ ਕੰਨਾਂ ਵਿੱਚ ਹੈੱਡ ਫੌਨ ਲਗਾਕੇ ਇੰਡੀਆਂ ਜਾਂ ਇੱਥੇ ਫੌਨ ਕਾਲਾਂ ਜਾਂ ਸੋਸ਼ਲ ਮੀਡੀਆ ਤੇ ਬਿਜੀ ਆਮ ਹੀ ਸਕਿਓਰਟੀ ਦੀ ਜੌਬ ਕਰਦੇ ਹਨ ਸਾਡੇ ਮੁੰਡੇ ਕੁੜੀਆਂ । ਸਕਿਓਰਟੀ ਤੇ ਰੱਖਿਆ ਹੀ ਕਿਉਂ ਹੈ ਕਿਸੇ ਨੂੰ ? ਏਸ ਕਰਕੇ ਕਿ ਉੱਥੇ ਕਿਸੇ ਕਿਸਮ ਦਾ ਖਤਰਾ ਹੋ ਸਕਦਾ ਤੇ ਅਸੀਂ ਓਸ ਖਤਰੇ ਨੂੰ ਨਜ਼ਰ ਅੰਦਾਜ ਕਿਓਂ ਕਰੀਏ ?? ਜਿਸ ਪਾਸੇ ਜਿਆਦਾ ਆਉਣ ਜਾਣ ਨਹੀਂ ਉੱਥੇ ਰਾਤ ਬਰਾਤੇ ਜਾਣ ਵੇਲੇ ਜਾਂ ਤਾਂ ਜਾਓ ਹੀ ਨਾ ਪਰ ਜੇ ਜਾਣਾ ਵੀ ਪੈਣਾ ਤਾਂ ਚੌਕੰਨੇ ਰਹੋ ,ਆਪਣਾ ਕੰਮ ਖਤਮ ਹੋਣ ਤੋਂ ਬਾਅਦ ਨਿਕਲਣ ਦੀ ਕਰੋ । ਬਾਕੀ ਹੈ ਤਾਂ ਸਭ ਕੁਝ ਭਾਣੇ ਵਿੱਚ ਪਰ ਬਹੁਤ ਦੁੱਖ ਹੁੰਦਾ .....
..ਦੁੱਖ ਬਹੁਤ ਹੁੰਦਾ ਬੜੇ ਹੀ ਪਿਆਰੇ ,ਸੌਹਣੇ ਜਿਹੇ ਮੁੰਡੇ ਮਾਵਾਂ ਸਾਰੀ ਉਮਰ ਹੁਣ ਲਾਸਟ ਕਾਲ ਕੀਤੀ ਨੂੰ ਯਾਦ ਕਰ ਕਰ ਰੌਣ ਗੀਆਂ। ਵੈਸੇ ਵੀ ਮਾੜਾ ਵਿਦੇਸ਼ ਦਾ ਸਭ ਤੋਂ ਅਹਿਸਾਸ ਹੀ ਇਹ ਹੈ ਕਿ ਪਤਾ ਨਹੀਂ ਜਿਸਨੂੰ ਜੱਫੀ ਪਾ ਕੇ ਤੁਰ ਚੱਲੇ ਹਾਂ ,ਇਹਨਾਂ ਨੂੰ ਸ਼ਾਇਦ ਕਦੀਂ ਮਿਲਾਂਗੇ ਕਿ ਨਹੀਂ । ਮੈਂ ਬਹੁਤ ਸਾਰੇ ਜੀਅ ਗਵਾਏ ਹਨ ਤੇ ਯਾਦ ਕਰਨ ਵੇਲੇ ਯਾਦ ਕਰਦਾ ਹੁੰਦਾ ਕਿ ਆਖਿਰੀ ਵਾਰ ਮਿਲੇ ਸਾਂ ਤਾਂ ਕੀ ਗੱਲ ਹੋਈ ਸੀ ,ਉਹ ਧੁੰਦਲੇ ਚਿਹਰੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ! ਮੈਂ ਮਾਨਸਿਕ ਤੌਰਤੇ ਬਹੁਤ ਸਟਰੌਗ ਹਾਂ ਪਰ ਇਹ ਵਿਛੋੜੇ ਕਈ ਕਈ ਦਿਨ ਖਹਿੜਾ ਨਹੀਂ ਛੱਡਦੇ ਭਾਵੇਂ ਹੀ ਮੇਰੀ ਆਵਾਜਾਈ ਬਹੁਤ ਹੈ । ਪਰ ਜਿਊਦੀ ਜਾਨ ਨੂੰ ਵਿਛੋੜੇ ਦਾ ਦੁੱਖ ਅਕਹਿ ਹੀ ਲੱਗਦਾ । ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਜਰੂਰ ਰੱਖੋ!

✍️ ਅਵਤਾਰ ਧਾਲੀਵਾਲ

07/12/2024

ਬਹੁਤ ਦੁਖਦਾਈ ਖ਼ਬਰ 😞😢
ਐਡਮਿੰਟਨ ਪੁਲਿਸ ਨੇ ਸਿੱਖ ਨੌਜਵਾਨ ਜੋਕਿ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ ਦੇ ਕਤਲ ਦੇ ਮਾਮਲੇ ਵਿੱਚ 2 ਗ੍ਰਿਫ਼ਤਾਰੀਆਂ ਕੀਤੀਆਂ ਹਨ। ਗ੍ਰਿਫਤਾਰ ਹੋਣ ਵਾਲਿਆਂ ਵਿੱਚ ਈਵਾਨ ਰੇਨ ਅਤੇ ਜੂਡਿਥ ਸੌਲਟੌਕਸ ਹਨ । ਹੈਰਾਨੀ ਦੀ ਗੱਲ ਹੈ ਕਿ ਦੋਵਾਂ ਦਾ ਇੱਕ ਲੰਮਾ ਅਪਰਾਧਿਕ ਇਤਿਹਾਸ ਰਿਹਾ ਹੈ ਜਿਸ ਵਿੱਚ ਕਈ ਵਾਰੰਟ ਹਨ ਅਤੇ ਇਵਾਨ ਅਤੇ ਜੂਡਿਥ ਨੂੰ ਪਹਿਲਾਂ ਵੀ ਲੋਕਾਂ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ !! 😔

ਅਕਾਲ ਤਖਤ ਦੇ ਜਥੇਦਾਰ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਉਸਾਰੀ ਤੇ ਭਰਤੀ ਦੀ ਕਮੇਟੀ ਵਿਸ਼ਾਲ ਕਰਨ*ਸਮੁਚੀਆਂ ਪੰਥਕ ਧਿਰਾਂ ਨੂੰ ...
06/12/2024



ਅਕਾਲ ਤਖਤ ਦੇ ਜਥੇਦਾਰ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਉਸਾਰੀ ਤੇ ਭਰਤੀ ਦੀ ਕਮੇਟੀ ਵਿਸ਼ਾਲ ਕਰਨ

*ਸਮੁਚੀਆਂ ਪੰਥਕ ਧਿਰਾਂ ਨੂੰ ਕਮੇਟੀ ਵਿਚ ਨੁਮਾਇੰਦਗੀ ਦਿਤੀ ਜਾਵੇ

ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਅੰਸ਼ ਵੰਸ਼ਜ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ ਨੇ ਕਿਹਾ ਕਿ ਸਮੁਚੀਆਂ ਪੰਥਕ ਜਥੇਬੰਦੀਆਂ ਆਪਣੇ ਮਤਭੇਦ ਤਿਆਗਕੇ ਅਕਾਲੀ ਦਲ ਦੀ ਪੁਨਰ ਸਿਰਜਣਾ ਲਈ ਇਤਿਹਾਸਕ ਯੋਗਦਾਨ ਪਾਉਣ।ਉਨ੍ਹਾਂ ਕਿਹਾ ਕਿ ਗੁਨਾਹਗਾਰ ਅਕਾਲੀ ਲੀਡਰਸ਼ਿਪ ਦੀ ਸਾਨੂੰ ਅਗਵਾਈ ਮਨਜੂਰ ਨਹੀਂ ਜਿਹਨਾਂ ਪੰਥਕ ਸ਼ਕਤੀ ,ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਤੇ ਪੰਥ ਵਿਰੋਧੀ ਡੇਰੇ ਕਾਰਣ ਗੁਰੂ ਗ੍ਰੰਥ ਸਾਹਿਬ ਦੀ ਹਸਤੀ ਦਾ ਵਡਾ ਨੁਕਸਾਨ ਕੀਤਾ।ਉਨ੍ਹਾਂ ਸਮੁਚੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਜੀਉਂਦਾ ਗੁਰੂ ਦੇ ਨਾਮ ਉਪਰ ਪੰਥ ,ਪੰਜਾਬ ਤੇ ਪੰਜਾਬੀਆਂ ਦੀ ਹਸਤੀ ਤੇ ਰਾਜਾਂ ਦੇ ਵਧ ਅਧਿਕਾਰਾਂ ਲਈ ਏਜੰਡਾ ਕਾਇਮ ਕਰਕੇ ਪਹਿਰੇਦਾਰੀ ਕਰਨ ਦੀ ਲੋੜ।

ਬਾਬਾ ਬੇਦੀ ਨੇ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਅਸੀਂ ਮਿਲਕੇ ਨੌਜਵਾਨੀ ਨੂੰ ਨਸ਼ਿਆਂ ਤੇ ਬੇਚੈਨੀ ਵਿਚੋਂ ਕਢਕੇ ਜੀਉਣਾ ਸਿਖਾਈਏ ਤੇ ਸਚੀ ਸੁਚੀ ਸਰਬੱਤ ਦੇ ਭਲੇ ਦੀ ਸਿਆਸਤ ਬੇਗਮਪੁਰਾ ਹਲੇਮੀ ਰਾਜ ਦੀ ਸਿਰਜੀਏ ਤਾਂ ਜੋ ਪੰਜਾਬ ਗੁਰੂ ਸਾਹਿਬਾਨ ਦੇ ਸੁਪਨਿਆਂ ਦਾ ਪੰਜਾਬ ਬਣ ਸਕੇ।ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਰਾਜਸੀ ਇਛਾ ਨਹੀਂ ਰਖਦੇ ਤੇ ਪੰਥ ਤੇ ਪੰਜਾਬ ਭਲੇ ਲਈ ਹਰੇਕ ਪੰਥਕ ਧਿਰ ਕੋਲ ਜਾਣ ਲਈ ਤੇ ਅਰਜੋਈ ਕਰਨ ਲਈ ਤਿਆਰ ਹਨ।

ਬਾਬਾ ਬੇਦੀ ਨੇ ਕਿਹਾ ਕਿ ਜੋ ਪੰਜਾਬ ਤੇ ਪੰਥ ਦਾ ਭਲਾ ਚਾਹੁੰਦਾ ਹੈ ਉਹ ਅਕਾਲੀ ਦਲ ਸਿਰਜਣ ਲਈ ਯੋਗਦਾਨ ਪਾਏ।

ਬਾਬਾ ਬੇਦੀ ਨੇ ਗਿਆਨੀ ਰਘਬੀਰ ਸਿੰਘ ,ਜਥੇਦਾਰ ਅਕਾਲ ਤਖਤ ਸਾਹਿਬ ,ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਸਿਰਜਣ ਲਈ ਕਮੇਟੀ ਵਿਸ਼ਾਲ ਕੀਤੀ ਜਾਵੇ। ਬਾਗੀਆਂ ਤੇ ਦਾਗੀਆਂ ਦੇ ਗਰੁਪ ਦੀ ਕਮੇਟੀ ਸੀਮਤ ਕਰਕੇ ਅਕਾਲੀ ਦਲ ਸਿਰਜਣਾ ਅਸੰਭਵ ਹੈ। ਅਕਾਲੀ ਦਲ ਤੇ ਅਕਾਲ ਤਖਤ ਗੁਰੂ ਪੰਥ ਦਾ ਹੈ।ਇਸ ਨੂੰ ਕੁਝ ਧਿਰਾਂ ਤਕ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਵਿਚ ਬਾਕੀ ਪੰਥਕ ਧਿਰਾਂ, ਧਾਰਮਿਕ ਧਿਰਾਂ ਸੰਪਰਦਾਵਾਂ ,ਅਖੰਡ ਕੀਰਤਨੀ ਜਥਾ,ਸਿਖ ਮਿਸ਼ਨਰੀ ਕਾਲਜਾਂ ਨੂੰ ਮਾਨਤਾ ਦਿਤੀ ਜਾਵੇ।ਬਾਦਲ ਅਕਾਲੀ ਦਲ ਭੰਗ ਕਰਕੇ ਇਸ ਦੇ ਦਫਤਰ ,ਮਾਇਆ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਇਸ ਕਮੇਟੀ ਨੂੰ ਦਿਤੀ ਜਾਵੇ।ਜਿਹਨਾਂ ਨੇ ਪਹਿਲੇ ਦਰਜੇ ਦੇ ਗੁਨਾਹ ਕੀਤੇ ਹਨ ਤੇ ਅਕਾਲ ਤਖਤ ਸਾਹਿਬ ਵਲੋਂ ਵਡੇ ਗੁਨਾਹਗਾਰ ਸਿਧ ਕੀਤੇ ਹਨ ਉਨ੍ਹਾਂ ਨੂੰ ਇਸ ਪ੍ਰਬੰਧ ਵਿਚ ਦਖਲ ਅੰਦਾਜ਼ੀ ਦੀ ਆਗਿਆ ਨਾ ਦਿਤੀ ਜਾਵੇ।ਜੇਕਰ ਇਹ ਕਮੇਟੀ ਵਿਸ਼ਾਲ ਨਹੀਂ ਕੀਤੀ ਜਾਂਦੀ ਤਾਂ ਪੰਥ ਦੇ ਸੁਪਨਿਆਂ ਦਾ ਅਕਾਲੀ ਦਲ ਨਹੀਂ ਬਣ ਸਕੇਗਾ।ਸਿੰਘ ਸਾਹਿਬਾਨ ਨੂੰ ਇਸ ਮਸਲੇ ਵਲ ਧਿਆਨ ਦੇਣ ਦੀ ਲੋੜ ਹੈ।

ਅਕਾਲ ਤਖਤ ਮਹਾਨ ਹੈਸਿੱਖ ਪੰਥ ਦੀ ਸ਼ਾਨ ਹੈ !! 🙏
03/12/2024

ਅਕਾਲ ਤਖਤ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ !! 🙏

Superman Of Punjab Kuwar Singh Breaks Bruce Lee's Guinnes Record For Most Push-Ups On Fingers💪🚩🙏
01/12/2024

Superman Of Punjab Kuwar Singh Breaks Bruce Lee's Guinnes Record For Most Push-Ups On Fingers💪🚩🙏

Address

ON

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00

Telephone

+16474060005

Website

Alerts

Be the first to know and let us send you an email when NIRPAKH MEDIA posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share