Asal Punjab TV

  • Home
  • Asal Punjab TV

Asal Punjab TV News Channel

19/10/2024
29/09/2024
05/09/2024
27/08/2024

ਇਹ ਹੈ ਉਹ ਕਲ ਕੋਠੜੀ ਜਿੱਥੇ ਹੋਇਆ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ...ਕਰੋ ਦਰਸ਼ਨ...

ਕੇਬਲਵਨ: ਇੱਕ ਨਵਾਂ OTT ਪਲੇਟਫਾਰਮ ਜੋ ਆਪਣੀ ਵੱਡੀ ਹਾਜ਼ਰੀ ਦਰਜ ਕਰਨ ਲਈ ਤਿਆਰ ਹੈ।ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ...
22/07/2024

ਕੇਬਲਵਨ: ਇੱਕ ਨਵਾਂ OTT ਪਲੇਟਫਾਰਮ ਜੋ ਆਪਣੀ ਵੱਡੀ ਹਾਜ਼ਰੀ ਦਰਜ ਕਰਨ ਲਈ ਤਿਆਰ ਹੈ।

ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ; ਕੇਬਲਵਨ ਜਲਦੀ ਹੀ ਸ਼ੁਰੂ ਹੋ ਰਿਹਾ ਹੈ । ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਹੀ ਹੈ।

ਪੰਜਾਬੀ ਆ ਗਏ ਓਏ !!

ਡਿਜ਼ੀਟਲ ਦੁਨੀਆਂ ਵਿੱਚ ਇੱਕ ਨਵਾਂ ਵਿਕਾਸ ਆ ਰਿਹਾ ਹੈ, ਇੱਕ ਨਵੇਂ OTT ਪਲੇਟਫਾਰਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦਾ ਨਾਮ ਕੇਬਲਵਨ ਹੈ ਅਤੇ ਇਹ ਪਲੇਟਫਾਰਮ ਡਿਜ਼ੀਟਲ ਦੁਨੀਆ ਵਿੱਚ ਆਪਣੀ ਮੌਜੂਦਗੀ ਦਰਜ ਕਰਨ ਲਈ ਤਿਆਰ ਹੈ। ਕੇਬਲਵਨ ਐਪਲੀਕੇਸ਼ਨ ਜਿਸ ਵਿਚ VOD, ਡਿਜ਼ੀਟਲ ਲੀਨੀਅਰ ਟੀਵੀ, ਅਤੇ 24x7 ਡਿਜ਼ੀਟਲ ਰੇਡੀਓ ਸ਼ਾਮਲ ਹੈ।

ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ, ਸਾਗਾ ਸਟੂਡੀਓਜ਼ ਅਤੇ ਫਿਲਮ ਇੰਡਸਟਰੀ ਦੇ ਹੋਰ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓ, ਮਿਲ ਕੇ ਪੰਜਾਬ ਦੀਆਂ ਕਹਾਣੀਆਂ ਕੇਬਲਵਨ ਤੇ ਲਿਆ ਰਹੇ ਨੇ। ਕੇਬਲਵਨ ਦੀ ਖਾਸੀਅਤ ਹੈ ਕਿ ਇਸ ਦੇ ਪੈਕੇਜ ਵਿਚ ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਹਨ। ਦਰਸ਼ਕਾਂ ਨੇ ਦੇਖਣ ਲਈ ਕੀ ਚੁਣਨਾ ਹੈ ਇਹ ਕੇਬਲਵਨ ਚੰਗੀ ਤਰ੍ਹਾਂ ਜਾਣਦਾ ਹੈ, ਇਹ ਐਪ VOD ਸੈਕਸ਼ਨ ਦੇ ਨਾਲ ਲੀਨੀਅਰ ਚੈਨਲ ਲਿਆਵੇਗਾ ਜਿੱਥੇ ਦਰਸ਼ਕਾਂ ਨੂੰ ਫਿਲਮਾਂ ਦਾ ਮਜ਼ਾ ਆਵੇਗਾ। ਇਸ ਵਿਚ ਨਾ ਸਿਰਫ ਫਿਲਮਾਂ ਅਤੇ ਸਿਨੇਮਾ ਨਾਲ ਜੁੜਿਆ ਕੰਟੈਂਟ ਹੋਏਗਾ ਬਲਕਿ ਦਰਸ਼ਕਾਂ ਲਈ ਵੱਖਰੇ ਤਰਾਂ ਦਾ ਐਂਟਰਟੇਨਮੈਂਟ ਇਸ ਪਲੇਟਫਾਰਮ ਤੇ ਹੋਏਗਾ। ਜਿਸ ਵਿਚ ਗਲੋਬਲ ਡਿਜ਼ੀਟਲ ਰੇਡੀਓ ਚੈਨਲ ਇਸ ਐਪ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਡਿਜ਼ੀਟਲ ਰੇਡੀਓ ਚੈਨਲ ਹਰ ਸੁਣਨ ਵਾਲੇ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਸਰੋਤਾ ਚਾਹੇ ਦੁਨੀਆ ਚ ਕਿਤੇ ਵੀ ਹੋਵੇ, ਉਹ ਆਪਣੇ ਮਨਪਸੰਦ ਸ਼ੋਜ਼ ਨੂੰ ਬਿਨਾ ਫ੍ਰੀਕਵੈਂਸੀ ਦੇ ਬਦਲੇ ਸੁਣ ਸਕਦੇ ਹਨ।

KableOne ਦੇ CTO, ਸ਼੍ਰੀ ਦਿਲਜੀਤ ਸਿੰਘ ਨਾਲ ਇਸ ਬਾਰੇ ਗੱਲਬਾਤ ਕਰਦੇ ਹੋਏ ਕਿਹਾ, “ਇਹ ਐਪ ਖਾਸ ਤੌਰ ਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ। ਡਿਜ਼ਾਈਨ ਕਰਦਿਆਂ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਐਪ ਸਾਰੇ ਉਮਰ ਤੇ ਵਰਗ ਲਈ ਹੈ। ਅਸੀਂ ਸਾਗਾ ਸਟੂਡੀਓਜ਼, ਜੋ ਕਿ ਇੱਕ ਪੰਜਾਬੀ ਫਿਲਮ ਸਟੂਡੀਓ ਹੈ, ਉਸ ਨਾਲ ਟਾਈਅਪ ਕੀਤਾ ਹੈ। ਇਸ ਐਪ ਵਿੱਚ ਵੱਡਾ ਅਤੇ ਪ੍ਰੀਮੀਅਮ ਪੰਜਾਬੀ ਫ਼ਿਲਮਾਂ ਦਾ ਕੈਟਾਲਾਗ ਹੈ। ਇਸ ਐਪ ਦਾ ਬੀਟਾ ਵਰਜਨ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਟੈਸਟਿੰਗ ਫੇਜ਼ ਵਿੱਚ ਹੈ।”

ਕੇਬਲਵਨ ਦੇ CEO, ਸ਼੍ਰੀ ਸਿਮਰਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ, "ਕੇਬਲਵਨ ਇੱਕ ਕਿਸਮ ਦਾ OTT ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਲਈ ਪੰਜਾਬ ਅਤੇ ਇਸ ਦੀਆਂ ਕਹਾਣੀਆਂ ਲਿਆਉਣ ਦੇ ਵਿਜ਼ਨ ਨਾਲ ਬਣਾਇਆ ਗਿਆ ਹੈ। ਅਸੀਂ ਪੰਜਾਬ ਅਤੇ ਪੰਜਾਬੀ ਸੰਬੰਧਿਤ ਕਹਾਣੀਆਂ ਨੂੰ ਦੁਨੀਆਂ ਤੱਕ ਲਿਆਉਣ ਵੱਲ ਕੰਮ ਕਰ ਰਹੇ ਹਾਂ। ਇਹ ਐਪ ਸਾਡੀ ਸਖ਼ਤ ਮਿਹਨਤ ਦਾ ਫਲ ਹੈ, ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਲੱਗ ਅਨੁਭਵ ਦੇਣ ਦਾ ਯਤਨ ਕਰਾਂਗੇ।”

ਐਪ ਦਾ ਬੀਟਾ ਵਰਜਨ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ IOS ਅਤੇ Android ਫੋਨਾਂ ਲਈ ਉਪਲਬਧ ਹੈ। ਇਹ ਸੈਂਮਸੰਗ, ਐਲ.ਜੀ, ਅਤੇ ਹੋਰ ਬਹੁਤ ਸਾਰੇ ਪਲੇਟਫਾਰਮਾਂ ਵਿੱਚ ਵੀ ਮੌਜੂਦ ਹੈ। ਕੇਬਲਵਨ ਪਲੇਟਫਾਰਮ ਅਜੇ ਟੈਸਟਿੰਗ ਫੇਜ਼ ਵਿੱਚ ਹੈ, ਇਹ ਐਪ ਸਟੋਰ ਤੇ ਲਾਈਵ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਕਮਰਸ਼ੀਅਲ ਲਾਉਂਚ ਦੀ ਅਨਾਉਂਸਮੇਂਟ ਨਹੀਂ ਕੀਤੀ ਗਈ। ਜੋ ਜ਼ਿਆਦਾ ਦੂਰ ਨਹੀਂ ਹੈ। ਅਸੀ ਉਮੀਦ ਕਰਦੇ ਹਾਂ ਕਿ ਇਹ ਐਪ ਪੰਜਾਬ ਦੀਆਂ ਕਹਾਣੀਆਂ ਲੋਕਾਂ ਤੱਕ ਲੈ ਕੇ ਆਏਗਾ ਤੇ ਦਰਸ਼ਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖ਼ਰਾ ਉਤਰੇਗਾ।

10/07/2024

ਜਿਨ੍ਹਾਂ ਨੇ ਸਾਹਿਬਜ਼ਾਦੇ ਕੀਤੇ ਸ਼ਹੀਦ ਓਹਨਾ ਨੂੰ ਕਹਿੰਦੇ ਦਰਬਾਰ ਸਾਹਿਬ ਆ ਨਮਾਜ਼ ਪੜੋ ਤੇ ਸਾਨੂੰ….
ਸ਼ਿਵ ਸੈਨਾ ਆਗੂਆਂ ਦਾ ਚੜ੍ਹਿਆ ਪਾਰਾ…

27/06/2024

ਬਿਨਾ ਡਰਾਈਵਰ ਦੇ ਚਲਦੀ ਕਾਰ ‘ਚ ਬੈਠ ਹੈਰਾਨ ਹੋਏ ਸਤਿੰਦਰ ਸਰਤਾਜ !

Waheguru ji 🙏
10/06/2024

Waheguru ji 🙏

08/06/2024

AAP 'ਚ ਬਗ਼ਾਵਤਾਂ ਦਾ ਦੌਰ ਸ਼ੁਰੂ ?

Address


Alerts

Be the first to know and let us send you an email when Asal Punjab TV posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share