ਅਮਰਜੀਤ ਸਿੰਘ-ਚੜਿੱਕ Amarjit Singh

ਅਮਰਜੀਤ ਸਿੰਘ-ਚੜਿੱਕ Amarjit Singh ਪੰਜਾਬ, ਪੰਜਾਬੀਅਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਸਮਰਪਿਤ।

09/14/2025

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਆ ਪਾਰਟੀ ਜਾਂ ਇਸ ਦੇ ਮੁੱਖੀ ਵੀ ਪੰਜਾਬ ਦੀ ਇਸ ਮੁਸ਼ਕਲ ਘੜੀ ਵਿੱਚ ਕੁੱਝ ਮਦਦ ਕਰੇ ਹਨ ? ਜਿੰਨ੍ਹਾ 2007 ਵਿੱਚ ਮੇਰੇ ਵਰਗੇ ਨਿਰਪੱਖ ਬੰਦਿਆਂ ਨੂੰ ਧੱ...
09/01/2025

ਆ ਪਾਰਟੀ ਜਾਂ ਇਸ ਦੇ ਮੁੱਖੀ ਵੀ ਪੰਜਾਬ ਦੀ ਇਸ ਮੁਸ਼ਕਲ ਘੜੀ ਵਿੱਚ ਕੁੱਝ ਮਦਦ ਕਰੇ ਹਨ ? ਜਿੰਨ੍ਹਾ 2007 ਵਿੱਚ ਮੇਰੇ ਵਰਗੇ ਨਿਰਪੱਖ ਬੰਦਿਆਂ ਨੂੰ ਧੱਕੇ ਨਾਲ ਹੀ ਪਾਰਟੀ ਮੈਂਬਰਸ਼ਿਪ ਦੇ ਦਿੱਤੀ ਸੀ।

08/25/2025

ਇਥੇ ਕਨੇਡੀਅਨ ਦੋ ਅਜਿਹੇ ਪੰਜਾਬੀ ਆਪਣੇ ਆਪ ਨੂੰ ਮਾਲਦਾਰ ਕਹਾਉਣ ਵਾਲਿਆਂ ਨਾਲ ਵਾ ਪਿਆ ਜੋ ਕੀਤੀ ਕਿਰਤ ਦੀ ਮਿਹਨਤ ਵੀ ਨਹੀਂ ਦੇ ਰਹੇ। ਕੀ ਹੱਲ ਕਰੀਏ ?

08/07/2025

ਭਾਈ ਸੁਖਜੀਤ ਸਿੰਘ ਕੁਹਾੜਕਾ ਕੀਰਤਨ ਤਾਂ ਕਮਾਲ ਦਾ ਕਰਦੇ ਹੀ ਹਨ ਪਰ ਇਥੇ ਵਿਚਾਰ ਵੀ ਕਮਾਲ ਦੇ ਸਚਾਈ ਭਰਪੂਰ ਹਨ:

ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ !   ਸ: ਫੌਜਾ ਸਿੰਘ 2019 ਦੇ ਦੂਸਰੇ ਅੱਧ ਵਿੱਚ ਕੈਨੇਡਾ ਫੇਰੀ 'ਤੇ ਸਨ । ਕੈਨੇਡਾ ਡੇ ਸਮੇਂ ਗੁਰੂ ਨਾ...
07/16/2025

ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ !
ਸ: ਫੌਜਾ ਸਿੰਘ 2019 ਦੇ ਦੂਸਰੇ ਅੱਧ ਵਿੱਚ ਕੈਨੇਡਾ ਫੇਰੀ 'ਤੇ ਸਨ । ਕੈਨੇਡਾ ਡੇ ਸਮੇਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਹੋਰ ਬੁਲਾਰਿਆਂ ਦੇ ਨਾਲ ਬਹੁਤ ਵਧੀਆ ਵਿਚਾਰ ਵੀ ਸਾਂਝੇ ਕੀਤੇ ਸਨ ; ਉਸ ਸਮੇਂ ਮੈਂ ਸਾਰੀ ਵੀਡੀਓ ਬਣਾਈ ਸੀ ਜਿਸ ਦਾ ਲਿੰਕ ਹੇਠਾਂ ਸਾਂਝਾ ਕਰਾਂਗਾ ।
ਉਹਨਾਂ ਦੇ ਸਰੀਰਕ ਵਿਛੋੜੇ ਦਾ ਬਹੁਤ ਦੁੱਖ ਹੈ ਅਤੇ ਬੇਹੱਦ ਅਫਸੋਸ ਇਸ ਗੱਲ ਦਾ ਹੈ ਕਿ ਉਸ ਪੰਜਾਬੀ ਅਤੇ ਸਿੱਖੀ ਸਰੂਪ ਦੇ ਵਾਰਿਸ ਦਾ ਅਸੀਂ ਚੰਗਾ ਖਿਆਲ ਨਾ ਰੱਖ ਸਕੇ। ਪਤਾ ਲੱਗਾ ਕਿ ਉਹ ਇੱਕਲੇ ਸਨ ਅਤੇ ਟੱਕਰ ਮਾਰਨ ਵਾਲਾ ਵੀ ਮੌਕੇ ਤੋਂ ਭੱਜ ਗਿਆ।
ਇਹ ਯਾਦਗਾਰੀ ਤਸਵੀਰਾਂ ਅਗਸਤ 03, 2019 ਦੀ ਸ਼ਾਮ ਨੂੰ ਜਦ ਸ: ਫੌਜਾ ਸਿੰਘ ਜੀ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਤਾਂ ਕੀਤੀਆਂ ਸਨ। ਪੁਰਾਣੇ ਫੋਨ 'ਚੋ ਇਹ ਤਸਵੀਰਾਂ ਲੱਭੀਆਂ ਹਨ ।ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਉਹਨਾਂ ਦੇ ਆਖਰੀ ਉਮਰੇ ਸਰੀਰ ਕਮਾਉਣ ਦਾ ਜਜ਼ਬਾ ਸਾਡੀ ਹਮੇਸ਼ਾ ਅਗਵਾਈ ਕਰਦਾ ਰਹੇਗਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
#ਫੌਜਾ ਸਿੰਘ #ਦੌੜਾਕ

05/11/2025

ਮਾਂ-ਦਿਹਾੜੇ ਨੂੰ ਸਮਰਪਿਤ:
ਕਪੁੱਤਾਂ ਨੂੰ ਹਲੂਣਾ ਗਿਆਨੀ ਗੁਰਦੀਪ ਸਿੰਘ ਜੀ ਕਪੂਰਥਲਾ ਵੱਲੋਂ।

04/01/2025

ਆਪਦੇ ਪਿੰਡ ਚੜਿੱਕ ਦੇ ਵਿਚਕਾਰ ਦੀ ਲੰਘਦੀ ਗਲੀ ਜੋ ਪਿੰਡ ਨੂੰ ਦੋ ਭਾਗਾਂ ਵਿੱਚ ਵੰਡੀਦੀ ਐ ; ਵਿੱਚ ਦੀ ਲੰਘ ਰਿਹਾ ਸੀ ਤਾਂ ਬੇਲੀ Balwan Charik ਮਿਲਿਆ ਤਾਂ ਉਸ ਦਾ ਹਾਲ - ਚਾਲ ਪੁੱਛਿਆ ਅਤੇ ਉਸ ਦੇ ਜੁਗਾੜ ਦੀ ਇਹ ਵੀਡੀਓ ਵੀ ਬਣਾਈ:-

03/01/2025

ਮੈਨੂੰ ਆਪਣੀਆਂ ਜਾਂ ਪਰਿਵਾਰ ਦੀਆਂ ਤਸਵੀਰਾਂ ਪਾਉਣ ਦਾ ਕੋਈ ਸ਼ੌਕ ਨਹੀਂ ਪਰ ਕਿਤੇ ਚੰਗੀ ਕਲਾ-ਕਿਰਤੀ ਮਿਲੇ ਤਾਂ ਜਰੂਰ ਫੋਨ-ਕੈਮਰੇ 'ਚ ਕੈਦ ਕਰ ਲੈਂਦਾ ਹਾਂ।ਪੰਜਾਬ ਵਿਆਹ 'ਤੇ ਆਏ ਤਾਂ ਨਾਨਕਾ-ਮੇਲ ਨਾਲ ਜਗਰਾਂਓ ਦੇ ਇਕ ਗਰੁੱਪ ਨਾਲ ਢੋਲੀ "ਸਿਕੰਦਰ ਫਗਵਾੜਾ" ਕਮਾਲ ਦਾ ਢੋਲ ਵਜਾ ਰਿਹਾ ਸੀ। ਦੇਖੋ-ਸੁਣੋ ਅਤੇ ਅੱਗੇ ਵੀ ਸਾਂਝਾ ਕਰੋ ਜੀ ।

01/26/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵਿਚ ਗਿਆਨੀ ਕੇਵਲ ਸਿੰਘ ਨਿਰਦੋਸ਼ ਲਿਖਤ ਗੀਤ ਦੀ ਪੇਸ਼ਕਾਰੀ:-

01/07/2025

ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦੇ ਅਸਤੀਫੇ ਬਾਰੇ ਵੀਰ Gurpreet Singh Sahota ਦੀ ਪੋਸਟ 'ਤੇ
Garry Sahota ਦਾ ਕਮਾਲ ਦਾ comment ਧੰਨਵਾਦ ਸਹਿਤ ਪੇਸ਼ ਹੈ:-

ਬਾਈ ਜੀ ਪੰਜਾਬ ਕਦੇ ਵੀ ਇਸਦਾ ਦੇਣਾ ਨਹੀਂ ਦੇ ਸਕਦਾ
ਆਟਾ ਦਾਲ ਸਕੀਮ ਦੀ ਭੀਖ ਮੰਗਣੀ ਸੀ ਜਾਂ ਫੇਰ ਚਿੱਟੇ ਨਾਲ ਤੜਫ ਤੜਫ ਮਰਦੇ
ਜਿਹੜੇ ਬਚਦੇ ਉਹਨਾਂ ਨੂੰ ਬਿਸ਼ਨੋਈ ਵਰਗਿਆਂ ਖਾ ਜਾਣਾ ਸੀ
ਜਾਂ ਫੇਰ ਪੁਲਿਸ ਨੇ ਅੱਤਵਾਦੀ ਗੈਂਗਟਰ ਦੱਸ ਮਾਰਨੇ ਸੀ।
ਅੱਧੇ ਕਿੱਲੇ ਪਿੱਛੇ ਭਰਾਵਾਂ ਦੇ ਪੁੱਤ ਸ਼ਰੀਕ ਬਣ ਮਰਨੇ ਸੀ ਤੇ ਕੁੜੀਆਂ ਅਮਲੀਆਂ ਦਾ ਬੌਝ ਚੁੱਕਦੀਆਂ।
ਪੁੱਤ ਪੋਤਰੇ ਬਦਲਾ ਭਾਲਦੇ ਸੈਕਸੈਨਾ ਦੇ ਬੂਟ ਪਾਲਸ਼ਾ ਮਾਰਦੇ।।।

ਮੈਂ ਧੰਨਵਾਦ ਕਰਦਾ ਇਸ ਨੋਜਵਾਨ ਲੀਡਰ ਦਾ ਕਈਆਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਚ ਵਿਆਹ ਨਹੀਂ ਕਰਵਾਉਣੇ ਪਏ
ਤੇ ਸਾਡੇ ਪੁੱਤ ਭੈਣਾਂ ਦੀ ਜਾਨ ਬਚ ਗਈ ।
ਰਸੈਸ਼ਨ ਸਾਰੀ ਦੁਨਿਆਂ ਚ ਆ ਕਨੇਡਾ ਵੀ ਮਾਰ ਝੱਲ ਰਿਹਾ
ਸਮਾਂ ਬਦਲ ਜਾਵੇਗਾ
ਪਰ ਅਜਿਹਾ ਲੀਡਰ ਨਹੀਂ ਮਿਲਣਾ।
ਬਾਈ ਜੀ ਕਈ ਸਾਡੇ ਬਿਨਾ ਦਿਮਾਗ ਤੋ ਪੈਦਲ ਬੇਜਮੀਰੇ ਸਾਰੇ ਦੁਨਿਆਂ ਚ ਵਧੀ ਮਹਿੰਗਾਈ ਤੇ ਕੋਵਿਡ ਬਾਦ ਆਏ ਰਸੈਸ਼ਨ ਤੋ ਅਣਜਾਣ ਕਨੇਡਾ ਚ ਵਧੀ ਮਹਿੰਗਾਈ ਲਈ ਟਰੂਡੋ ਨੂੰ ਜੁੱਮੇਵਾਰ ਦੱਸ ਰਹੇ
ਵੀਰ ਜਿਵੇ ਸਾਡੇ ਆਲੇ ਕਿਸੇ ਦੇ ਫੈਲਾਏ ਪ੍ਰੋਪੋਗੰਡੇ ਚ ਫਸ ਆਪਣੇ ਹੱਕ ਚ ਡੱਟਣ ਵਾਲਿਆਂ ਦੀ ਬਦਖੋਹੀ ਕਰਨ ਬਹਿ ਜਾਂਦੇ ਹਨ
ਵੀਰ ਹੁਣ ਧਰਮ ਨਾਲ ਇਹਨਾਂ ਬਾਰੇ ਸੋਚਣ ਨੂੰ ਵੀ ਜੀਅ ਨਹੀਂ ਕਰਦਾ ।
ਬਾਈ ਦੀਪ ਨੂੰ ਖਤਮ ਕਰਨ ਵਾਲੇ ਵੀ ਆਪਣੇ ਸਨ ਤੇ ਜੋ ਅਮ੍ਰਿਤਪਾਲ ਦੀਆਂ ਜੜ੍ਹਾਂ ਚ ਤੇਲ੍ਹ ਦੇ ਗਏ ਉਹ ਵੀ ਆਪਣੇ ।
ਇਹਨਾਂ ਟਰੂਡੋ ਕੀ ਬਖਸ਼ਣਾ ਸੀ ?

01/01/2025

Happy new year 2025

04/29/2024

ਦਿਲਜੀਤ ਦੁਸਾਂਝ ਪੱਗ ਤੋਂ ਬਿਨਾਂ ਕੋਈ ਵੀ ਮੂਵੀ ਨਾ ਕਰਨ ਬਾਰੇ ਕਹਿੰਦਾ ਸੀ ਪਰ ਹੁਣ ਉਸ ਨੇ ਉਹ ਕੰਮ ਕੀਤਾ। ਅੱਜ ਤੱਕ ਇਸਦੇ ਪਰਿਵਾਰ ਬਾਰੇ ਵੀ ਕੁੱਝ ਪਤਾ ਨਹੀਂ ਸੀ;ਪਰ ਹੁਣ ਉਸ ਦੀ ਘਰਵਾਲੀ ਅਤੇ ਪੁੱਤਰ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਹ ਦੋਵੇਂ ਕੰਮ ਨਾਲ - ਨਾਲ ਹੀ ਕਿਉਂ ? ਕਿਤੇ ਦਿਲਜੀਤ ਦੁਸਾਂਝ ਨੇ ਕਿਸੇ ਮਜਬੂਰੀ ਵਿੱਚ ਤਾਂ ਨਹੀਂ ਇਹ ਮੂਵੀ ਕੀਤੀ ? ਤੁਹਾਨੂੰ ਕੀ ਲਗਦੈ ?
ਅਮਰਜੀਤ ਸਿੰਘ ਚੜਿੱਕ

Address

Surrey, BC

Website

Alerts

Be the first to know and let us send you an email when ਅਮਰਜੀਤ ਸਿੰਘ-ਚੜਿੱਕ Amarjit Singh posts news and promotions. Your email address will not be used for any other purpose, and you can unsubscribe at any time.

Share