
07/30/2024
ਵਿਦੇਸ਼ੀ ਧਰਤੀ 'ਤੇ ਸਿੱਖ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂ, TP ਅਫ਼ਸਰ ਬਣ ਕੇ ਹਾਸਲ ਕੀਤਾ ਵੱਡਾ ਮੁਕਾਮ
ਪਿੰਡ ਸੱਗਲਾਂ ਦੇ ਇਕਬਾਲਪ੍ਰੀਤ ਸਿੰਘ ਵਿਰਕ ਪੁੱਤਰ ਰਣਜੀਤ ਸਿੰਘ ਧਰਮੀ ਫੌਜੀ ਨੇ ਕੈਲਗਰੀ ਕੈਨੇਡਾ ਵਿਖੇ ਟਰਾਜਿਟ ਪੀਸ ਅਫ਼ਸਰ ਬਣ ਕੇ ਪਿੰਡ ਦਾ ਨਾਂ ਚਮਕਾਇਆ ਹੈ। ਇਕਬਾਲਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਸ ਨੇ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਕੀਤਾ ਤੇ ਕੈਨੇਡਾ ਵਿਖੇ ਪੱਕੇ ਤੌਰ 'ਤੇ ਆ ਗਿਆ ਹੈ।