
12/09/2025
ਰਿਸ਼ਤੇ ਕਦੇ ਵੀ ਜਾਇਜ਼ ਨਾਜਾਇਜ਼ ਨੀ ਹੁੰਦੇ ਜੇ ਕੁਛ ਹੁੰਦਾ ਐ ਤਾਂ ਉਹ ਹੁੰਦੀ ਐ ਤੁਹਾਡੀ ਸੋਚ,,,,,ਤੁਹਾਡਾ ਨਜ਼ਰੀਆ,,,, ਧੱਕੇ ਨਾਲ ਮਜਬੂਰੀ ਵੱਸ ਨਿਭਾਇਆ ਜਾ ਰਿਹਾ ਰਿਸ਼ਤਾ
ਜਾਇਜ਼ ਹੋ ਕੇ ਵੀ ਜਾਇਜ਼ ਨਹੀਂ ਹੁੰਦਾ ਤੇ ਕਈ ਬੇਨਾਮ ਰਿਸ਼ਤੇ ਵੀ ਉਮਰਾਂ ਤੱਕ ਨਿਭ ਜਾਂਦੇ ਨੇ ।
ਕੋਈ ਤੁਹਾਡੇ ਕੋਲ ਆਉਂਦਾ ਹੀ ਤਾਂ ਹੈ ਜਦੋ ਅਪਣੇ ਥੋਪੇ ਹੋਏ ਜੀਵਨਸਾਥੀ ਤੋਂ ਨਿਰਾਸ਼ ਹੁੰਦਾ ਹੈ.. ਉਹਦੇ ਮਾਨਸਿਕ ਸੰਤੁਸ਼ਟੀ ਦੇ ਲੈਵਲ ਤੋ ਕੋਹਾਂ ਦੂਰ... ਕੋਈ ਸਿਰਫ ਆਰਥਿਕ ਪੱਖ ਕਰਕੇ ਕਿਸੇ ਨੀਰਸ ਰਿਸ਼ਤੇ ਚ ਬੰਨ੍ਹਿਆ ਰਹਿੰਦਾ ਹੈ ਪਰ ਉਸਦੀ ਰੂਹ ਦਾ ਸੁਕੂਨ ਤੁਸੀਂ ਬਣਦੇ ਹੋ... ਉਹਦੇ ਹਾਸੇ ਦੀ ਵਜ੍ਹਾ ਤੁਸੀਂ ਬਣਦੇ ਹੋ.
ਹਾਂ ਉਹ ਰਿਸ਼ਤੇ ਜਾਇਜ਼ ਹੁੰਦੇ ਨੇ ਜੋ ਕਿਸੇ ਨੂੰ ਖੁਸ਼ੀ ਦਿੰਦੇ ਨੇ....