09/09/2025
ਤਹਸੀਲ ਕੰਪਲੈਕਸ ਵਿੱਚ ਅੱਜ ਸਵੇਰ ਤੋਂ ਹੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਕੰਮ ਕਰਵਾਉਣ ਵਾਲੇ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਸਪਲਾਈ ਠੱਪ ਹੋਣ ਕਾਰਨ ਤਹਿਸੀਲ ਦਫਤਰ ਦੇ ਨਾਲ ਸੁਵਿਧਾ ਕੇਂਦਰ ਅਤੇ ਐਸਡੀਐਮ ਦਫਤਰ ਵਿੱਚ ਵੀ ਕੰਮ ਕਾਰ ਠੱਪ ਰਿਹਾ। ਬੇਸ਼ੱਕ ਸਰਕਾਰ ਵੱਲੋਂ ਬਿਜਲੀ ਸਪਲਾਈ ਠੱਪ ਹੋਣ ਤੇ ਇਨਵਰਟਰਾ ਤੇ ਜਨਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਰੰਤੂ ਇਨਵਰਟਰਾਂ ਦੀ ਮੁਰੰਮਤ ਨਾ ਹੋਣ ਕਾਰਨ ਅਤੇ ਜਨਰੇਟਰਾਂ ਵਿੱਚ ਤੇਲ ਨਾ ਹੋਣ ਕਾਰਨ ਤਹਿਸੀਲ ਵਿੱਚ ਕੰਮ ਕਾਰ ਠੱਪ ਹੋ ਜਾਂਦਾ ਹੈ। ਅੱਜ ਜਦੋਂ ਤਹਿਸੀਲ ਵਿੱਚ ਬਿਜਲੀ ਸਪਲਾਈ ਠੱਪ ਹੋਈ ਤਾਂ ਸਬੰਧਤ ਅਧਿਕਾਰੀ ਨੇ ਜਦੋਂ ਸੇਵਾਦਾਰ ਨੂੰ ਕਿਹਾ ਕਿ ਜਨਰੇਟਰ ਚਲਾਓ ਤਾਂ ਸੇਵਾਦਾਰ ਨੇ ਕਿਹਾ ਜਨਰੇਟਰ ਵਿੱਚ ਤੇਲ ਨਹੀਂ। ਜਦੋਂ ਜਨਰੇਟਰ ਵਿੱਚ ਤੇਲ ਪਾਇਆ ਗਿਆ ਤਾਂ ਜਨਰੇਟਰ ਫਿਰ ਵੀ ਸਟਾਰਟ ਨਹੀਂ ਹੋਇਆ। ਇੱਕ ਹੋਰ ਕਰਮਚਾਰੀ ਨੇ ਆ ਕੇ ਦੱਸਿਆ ਕਿ ਜਨਰੇਟਰ ਦੀਆਂ ਬੈਟਰੀਆਂ ਖਰਾਬ ਹਨ। ਉਪਰੰਤ ਇੱਕ ਬੈਟਰੀ ਦਾ ਇੰਤਜ਼ਾਮ ਕਰਨ ਤੋਂ ਬਾਅਦ ਜਰਨੇਟਰ ਸਟਾਰਟ ਕੀਤਾ ਗਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਤਹਿਸੀਲ ਕੰਪਲੈਕਸ ਵਿੱਚ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਲੋਕ