17/03/2025
22 ਮਾਰਚ ਨੂੰ ਮੋਹਾਲੀ ਵਿੱਚ ਹੋਵੇਗਾ "ਸਿੰਪਾ ਐਵਾਰਡ 2025" ਸਿਨੇ ਮੀਡੀਆ ਪੰਜਾਬੀ ਐਵਾਰਡ
ਪੰਜਾਬੀ ਫ਼ਿਲਮਾਂ ਦੇ ਕਲਾਕਾਰਾਂ ਤੋਂ ਇਲਾਵਾ ਕੈਮਰੇ ਪਿੱਛੇ ਕੰਮ ਕਰਨ ਵਾਲੇ ਵੀ ਹੋਣਗੇ ਸਨਮਾਨਿਤ : ਡਾਇਰੈਕਟਰ ਕੁਲਵੰਤ ਗਿੱਲ
ਅੰਮ੍ਰਿਤਸਰ ( ਸਵਿੰਦਰ ਸਿੰਘ ) ਪੰਜਾਬੀ ਪਾਲੀਵੁੱਡ ਫਿਲਮ ਇੰਡਸਟਰੀ ਦੇ ਨਾਲ ਜੁੜੇ ਸਾਰੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਚੰਡੀਗੜ੍ਹ ਪੰਜਾਬੀ ਮਨੋਰੰਜਨ ਇੰਡਸਟਰੀ ਪੰਜਾਬ ਫਿਲਮ ਵਰਲਡ,ਸਾਜ ਸਿਨੇ ਪ੍ਰਫੈਕਸ਼ਨ ਤੇ ਐਮ ਡੀ ਐਨ ਇੰਟਰਟੇਨਮੈਂਟ ਦਾ ਸਾਂਝਾ ਉਪਰਾਲਾ 'ਸਿੰਪਾ ਐਵਾਰਡ 2025 ਸਿਨੇ ਮੀਡੀਆ ਪੰਜਾਬੀ ਐਵਾਰਡ 22 ਮਾਰਚ ਨੂੰ ਸੀ ਜੀ ਸੀ ਕਾਲਜ ਝੰਜੇੜੀ, ਮੋਹਾਲੀ ਵਿਖੇ ਹੋਣ ਜਾ ਰਿਹਾ ਹੈ।ਇਹ ਐਵਾਰਡ ਸ਼ੋਅ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲੇਗਾ !
ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਫਿਲਮ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਜਿਆਦਤਰ ਐਵਾਰਡ ਸ਼ੋਅ ਉਹ ਹੁੰਦੇ ਹਨ ਜਿਸ ਵਿੱਚ ਪਰਦੇ ਤੇ ਕੰਮ ਕਰਨ ਵਾਲੇ ਕਲਾਕਾਰਾ ਨੂੰ ਐਵਾਰਡ ਦੇ ਨਾਲ ਨਿਵਾਜਿਆਂ ਜਾਂਦਾ ਹੈ ਪਰ ਅਸੀਂ ਸਭਨਾ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਭਾਵੇ ਕੋਈ ਵੀ ਗੀਤ, ਨਾਟਕ, ਸੀਰੀਅਲ, ਵੈਬਸਿਰੀਜ ਅਤੇ ਫ਼ਿਲਮਾਂ ਕਿਉਂ ਨਾਂ ਹੋਣ ਉਨ੍ਹਾਂ ਨੂੰ ਸਫਲ ਬਣਾਉਣ ਦੇ ਲਈ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਜਿੰਨਾ ਵਿੱਚ ਵੱਡੇ ਪਰਦੇ ਤੇ ਕੰਮ ਕਰਨ ਵਾਲੇ ਕਲਾਕਾਰਾ ਤੋਂ ਇਲਾਵਾ ਫਿਲਮ ਨਿਰਮਾਤਾ, ਫਿਲਮ ਲੇਖਕ, ਡਾਇਲਾਗ ਲੇਖਕ, ਸੰਗੀਤਕਾਰ, ਫਿਲਮ ਕੈਮਰਾਮੈਨ, ਲਾਈਟਮੈਨ, ਮੈਕਅਪ ਆਰਟਿਸਟ, ਡਰੈਸ ਡੀਜਾਈਨਰ, ਸੈਟ ਡਿਜ਼ਾਈਨਰ, ਆਰਟ ਡਾਇਰੈਕਟਰ, ਕਲਾਕਾਰ ਕਾਸਟਿੰਗ, ਐਡੀਟਰ, ਸਪੇਟ ਬੁਆਏ, ਸਕਰੀਨ ਪਲੇਅ, ਵਿਲੀਅਨ, ਐਕਸ਼ਨ ਡਰੈਕਟਰ, ਬਾਲ ਕਲਾਕਾਰ ਹਨ ਜਿੰਨਾ ਤੋਂ ਬਿਨਾਂ ਕੋਈ ਵੀ ਪ੍ਰੋਜੈਕਟ ਸਫਲ ਨਹੀਂ ਹੋ ਸਕਦਾ !
ਐਵਾਰਡ ਸ਼ੋਅ ਦੇ ਵਿੱਚ ਉਹਨਾਂ ਸੀਨੀਅਰ ਕਲਾਕਾਰਾ ਨੂੰ ਵੱਖ ਵੱਖ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ ਜਿੰਨਾ ਨੇ ਆਪਣੀ ਸਾਰੀ ਜਿੰਦਗੀ ਪੰਜਾਬੀ ਫ਼ਿਲਮਾਂ ਦੇ ਲੇਖੇ ਲਾ ਦਿੱਤੀ ! ਇਸ ਐਵਾਰਡ ਸ਼ੋਅ ਦੇ ਵਿੱਚ ਉਨ੍ਹਾਂ ਫਿਲਮੀ ਪੱਤਰਕਾਰਾਂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ ਜਿੰਨਾ ਨੇ ਮੰਨੋਰੰਜਨ ਦੀ ਦੁਨੀਆਂ ਦੇ ਵਿੱਚ ਫਿਲਮਾਂ ਨੂੰ ਆਪਣੀ ਕਲਮ ਦੇ ਰਾਹੀ ਪ੍ਰਮੋਟ ਕਰਨ ਵਿਚ ਵੱਡਾ ਯੋਗਦਾਨ ਦਿੱਤਾ ਹੈ।
ਕੁਲਵੰਤ ਗਿੱਲ ਹੋਰਾਂ ਦੱਸਿਆਂ ਕਿ ਇਸ ਸ਼ੋਅ ਨੂੰ ਕਾਮਝਾਬ ਕਰਨ ਦੇ ਲਈ ਸਾਡੀ ਪੂਰੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਜਿਸ ਵਿੱਚ ਪੱਤਰਕਾਰ ਤੇ ਪੰਜਾਬ ਫਿਲਮ ਵਰਲਡ,ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਤੇ ਮੈਂਥਰ,ਪੰਜ ਦਰਿਆ ਸੱਭਿਆਚਾਰਕ ਮੰਚ ਦੇ ਮੈਂਬਰ ਸਹਿਬਾਨ ਹਨ ਉਹਨਾਂ ਤੋਂ ਇਲਾਵਾ ਉੱਘੀ ਸਮਾਜ ਸੇਵੀ ਤੇ ਪ੍ਰੋਗਰਾਮ ਦੀ ਸਰਪ੍ਰਸਤ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਹਨ। ਆਖ਼ਿਰ ਦੇ ਵਿੱਚ ਮੈਂ ਆਪਣੀ ਪੂਰੀ ਟੀਮ ਵੱਲੋਂ 22 ਮਾਰਚ ਨੂੰ ਹੋਣ ਵਾਲੇ ਇਸ ਐਵਾਰਡ ਸ਼ੋਅ ਦੇ ਵਿੱਚ ਆਉਣ ਵਾਲੇ ਸਾਰੇ ਮੁੱਖ ਮਹਿਮਾਨਾ ਨੂੰ ਜੀ ਆਇਆ ਆਖਦੇ ਹਾ ਤੇ ਇਸ ਪ੍ਰੋਗਰਾਮ ਦੀ ਸਫਲਤਾ ਦੇ ਲਈ ਕਾਮਨਾ ਕਰਦੇ ਹਾ !