30/09/2025
ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ,
ਬੇਰੀਆਂ ਦੇ ਬੇਰ ਖਾਣੀਆਂ ਸਾਨੂੰ ਗਿੱਟ ਕਾ ਗਿਨਣ ਤੇ ਹੀ ਰੱਖ ਲੈ ।
ਮੈਂ ਆਪਣੀ ਜ਼ਿੰਦਗੀ ਚ ਬੇਰੀਆਂ ਦੇ ਝੁੰਡ ਜਿਹਨੂੰ ਬਾਗ ਕਹਿ ਸਕਦਾ ਝਿੜੀ ਕਹਿ ਸਕਦੇ ਉਹ ਵੇਖੇ ਆ। ਇੱਕ ਵੇਲਾ ਸੀ ਬੇਰ ਦੀ ਸ਼ਾਨ ਸੀ ਵੇਰ ਦਾ ਮਹੱਤਵ ਸੀ ਲਗਭਗ ਬਹੁਤ ਸਾਰੇ ਘਰਾਂ ਚ ਬੇਰੀ ਦੇ ਬੂਟੇ ਹੁੰਦੇ ਸੀ।
ਇੱਕ ਮਲਿਆਂ ਦੇ ਬੇਰ ਹੁੰਦੇ ਸੀ ਕਈਆਂ ਨੂੰ ਗਲ ਘੋਟੂ ਬੇਰ ਵੀ ਕਹਿ ਦਿੰਦੇ ਸੀ।
ਤੇ ਇੱਕ ਬੇਰੀ ਵੱਡੀ ਬੇਰੀ ਬਜ਼ੁਰਗਾਂ ਦੀ ਥਾਂ ਤੇ ਬਜ਼ੁਰਗਾਂ ਜਿੰਨੀ ਸਿਆਣੀ ਟਾਣੀਆਂ ਫੈਲਾ ਕੇ ਲਗਭਗ ਹਰ ਘਰ ਦੇ ਵਿੱਚ ਛਾਣਮਤੀ ਛਾਂ ਕਰਕੇ ਬੈਠੀ ਹੁੰਦੇ ਸੀ।
ਬੱਕਰੀਆਂ ਨੂੰ ਕੰਡੇ ਤੇ ਬੇਰੀ ਦੇ ਪੱਤੇ ਬੜੇ ਸਵਾਦ ਲੱਗਦੇ ਪਤਾ ਨਹੀਂ ਉਹ ਕਿਹੜੇ ਤਰੀਕੇ ਨਾਲ ਕੰਡਿਆਂ ਨੂੰ ਖਾ ਜਾਂਦੀਆਂ ਸੀ।
ਸਾਡੇ ਗਵਾਂਢ ਗੱਡੀ ਵਾਲਿਆਂ ਦਾ ਘਰ ਹੁੰਦਾ ਸੀ ਉਹਨਾਂ ਕੋਲ ਨਾ ਗੱਡੇ ਹੁੰਦੇ ਸੀ ਸੰਡਿਆ ਵਾਲੇ। ਉਨਾਂ ਦੇ ਘਰ ਬੜੀ ਵੱਡੀ ਬੇਰੀ ਹੁੰਦੀ ਸੀ ਜਿਹੜੀ ਮਤਲਬ ਚਾਰੇ ਪਾਸੇ ਫੈਲੀ ਸੀ, ਉਸ ਦੀ ਟਾਹਣੀ ਦੀਆਂ ਕੁਝ ਲਗਰਾਂ ਸਾਡੇ ਘਰਾਂ ਵੱਲ ਨੂੰ ਇਹ ਫੈਲੀਆ ਸੀ।
ਉਦੋਂ ਘਰਾਂ ਤੇ ਬਾਲਿਆਂ ਦੀਆਂ ਛੱਤਾਂ ਹੁੰਦੀਆਂ ਸੀ ਬਹੁਤ ਘੱਟ ਹੀ ਚੁਬਾਰੇ ਹੁੰਦੇ ਸੀ ਕੋਠੇ ਇੱਕ ਦੂਜੇ ਘਰ ਨਾਲ ਜੁੜਦੇ ਹੁੰਦੇ ਸੀ ਤੇ ਅਸੀਂ ਕੋਠੇ ਕੋਠੀ ਟੱਪ ਕੇ ਤੇ ਚੋਰੀ ਚੋਰੀ ਬੇਰ ਤੋੜਨ ਚਲੇ ਜਾਣਾ।
ਚੋਰੀ ਦੇ ਬੇਰ ਤੋੜ ਕੇ ਜੋ ਸਵਾਦ ਆਉਂਦਾ ਸੀ ਉਹ ਅੱਜ ਕਿਸੇ ਦੇ ਜਨਮ ਦਿਨ ਤੇ ਕੇਕ ਖਾ ਕੇ ਵੀ ਨਹੀਂ ਆਉਂਦਾ।
ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਸੀ ਤੇ ਉਹਦੇ ਬੂਹੇ ਦੀ ਉੱਤੇ ਧਾਗੇ ਦੇ ਨਾਲ ਮੌਲੀ ਦੇ ਵਿੱਚ ਬੇਰੀ ਦੇ ਨਿੰਮ ਦੇ ਪੱਤੇ ਬੰਨੇ ਜਾਂਦੇ ਸੀ।
ਹੁਣ ਰਿਵਰਸ ਗੇਅਰ ਨਹੀਂ ਪੈਂਦਾ ਧਰਤੀ ਤਰੱਕੀ ਵਿਕਾਸ ਸਾਰਾ ਕੁਝ ਪਿਛਲਾ ਖੋਹ ਕੇ ਕੰਕਰੀਟ ਦਾ ਜੰਗਲ ਬਣਾ ਗਿਆ ਹੁਣ ਫਲੈਟਾਂ ਚ ਫਾਰਮ ਹਾਊਸਾਂ ਚ ਘਰ ਚ ਮਨੀ ਪਲਾਂਟ ਲੱਗਦੇ ਨੇ ਬੇਰੀਆਂ ਨੀ