Sardar Jatinder Singh Karwal ਸਰਦਾਰ ਜਤਿੰਦਰ ਸਿੰਘ ਕੜਬਲ

  • Home
  • India
  • Amritsar
  • Sardar Jatinder Singh Karwal ਸਰਦਾਰ ਜਤਿੰਦਰ ਸਿੰਘ ਕੜਬਲ

Sardar Jatinder Singh Karwal ਸਰਦਾਰ ਜਤਿੰਦਰ ਸਿੰਘ ਕੜਬਲ ਪੰਜਾਬ ਵਿਚਲੀਆਂ ਵਡਮੁੱਲੀਆਂ ਜਾਣਕਾਰੀਆਂ,ਸਿੱਖ ਗੁਰੂਧਾਮਾਂ ਦੇ ਦਰਸ਼ਨ,ਦੁਨੀਆਂ ਦੀ ਸੈਰ-ਪੇਜ ਫੋਲੋਅ ਕਰ ਲਓ ਜੀ ।ਧੰਨਵਾਦ ਜੀ

15/09/2025

ਅੱਜ ਮੈਂ ਕਿੱਸੇ ਦਾ ਕਮੇਂਟ ਦੇਖਿਆਂ ਰੂਹ ਕੰਬ ਗਈ
ਜਦੋਂ ਮੈਂ ਮੈਕਸੀਮਮ ਸਕਿਓਰਿਟੀ ਜੇਲ੍ਹ ਨਾਭਾ ਵਿੱਚ ਬੰਦ ਸੀ, ਉੱਥੇ ਇੱਕ ਬਿਹਾਰੀ ਭਈਆ ਵੀ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ। ਜਦੋਂ ਉਸਦੇ ਜੁਰਮ ਬਾਰੇ ਪਤਾ ਲੱਗਾ ਤਾਂ ਇੱਕ ਵਾਰ ਰੂਹ ਕੰਬ ਗਈ ਸੀ।
"ਜੋਗੀ" ਨਾਂ ਦਾ ਇਹ ਭਈਆ ਲੰਮੇ ਸਮੇਂ ਤੋਂ ਸ਼ਾਇਦ ਪਟਿਆਲਾ ਦੇ ਕਿਸੇ ਪਿੰਡ ਵਿਚ (ਮੈਂਨੂੰ ਹੁਣ ਪਿੰਡ ਦਾ ਨਾਂ ਯਾਦ ਨਹੀਂ ਆ ਰਿਹਾ) ਕਿਸੇ ਜ਼ਿਮੀਦਾਰ ਕੋਲ ਸੀਰੀ ਲੱਗਾ ਹੋਇਆ ਸੀ। ਇੱਕ ਵਾਰ ਇਹਨੂੰ ਜ਼ਿਮੀਦਾਰ ਨੇ ਕਿਸੇ ਗੱਲ ਤੋਂ ਟੋਕ ਦਿੱਤਾ ਤਾਂ ਇਸਦੇ ਮਨ ਵਿਚ ਗੁੱਸਾ ਘਰ ਕਰ ਗਿਆ। ਪਰ ਉਹਨੇ ਜ਼ਿਮੀਦਾਰ ਨੂੰ ਇਹ ਮਹਿਸੂਸ ਨਾ ਹੋਣ ਦਿੱਤਾ ਕਿ ਉਹ ਉਸ ਨਾਲ ਨਾਰਾਜ਼ ਹੈ।
ਕੁਝ ਦਿਨ ਬਾਅਦ ਭਈਏ ਨੇ ਜ਼ਿਮੀਦਾਰ ਨੂੰ ਕਿਹਾ ਕਿ ਮੀਟ ਬਣਾਇਆ ਹੈ, ਤੂੰ ਸ਼ਰਾਬ ਦੀ ਬੋਤਲ ਲੈ ਆ। ਜ਼ਿਮੀਦਾਰ ਸ਼ਰਾਬ ਦੀ ਬੋਤਲ ਲੈ ਆਇਆ ਤੇ ਦੋਵੇਂ ਮੀਟ ਨਾਲ ਸ਼ਰਾਬ ਪੀਣ ਲੱਗ ਪਏ। ਮੀਟ ਖਾਂਦੇ ਸਮੇਂ ਉਸਨੂੰ ਲੱਗਾ ਕਿ ਉਸਦੇ ਮੂੰਹ ਵਿੱਚ ਅਜੀਬ ਜਿਹਾ ਹੱਡੀ ਦਾ ਟੁਕੜਾ ਹੈ। ਜਦੋਂ ਉਸਨੇ ਮੂੰਹ ਵਿੱਚੋਂ ਟੁਕੜਾ ਕੱਢ ਕੇ ਦੇਖਿਆ ਤਾਂ ਇਹ ਇੱਕ ਇਨਸਾਨੀ ਉੰਗਲ ਵਰਗਾ ਕੁਝ ਸੀ। ਜ਼ਿਮੀਦਾਰ ਨੂੰ ਸ਼ੱਕ ਹੋ ਗਿਆ ਪਰ ਉਹ ਉੱਥੇ ਕੁਝ ਨਾ ਬੋਲਿਆ। ਜਦੋਂ ਘਰ ਆ ਕੇ ਉਸਨੇ ਆਪਣੇ ਬੇਟੇ ਨੂੰ ਲੱਭਿਆ ਤਾਂ ਉਹ ਘਰੋਂ ਗੁੰਮ ਸੀ। ਜ਼ਿਮੀਦਾਰ ਨੇ ਲੋਕਾਂ ਨੂੰ ਇਕੱਠੇ ਕਰ ਕੇ ਭਈਏ ਨੂੰ ਫੜ ਲਿਆ। ਜਦੋਂ ਉਸਦਾ ਕੁਟਾਪਾ ਚਾੜ੍ਹਿਆ ਤਾਂ ਭਈਏ ਨੇ ਜੋ ਦੱਸਿਆ ਉਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਭਈਏ ਨੇ ਦੱਸਿਆ ਕਿ ਜ਼ਿਮੀਦਾਰ ਨੇ ਉਸਨੂੰ ਪਿੰਡ ਜਾਣ ਦੀ ਛੁੱਟੀ ਨਹੀਂ ਦਿੱਤੀ ਸੀ ਜਿਸ ਕਰਕੇ ਉਸਨੂੰ ਗੁੱਸਾ ਆ ਗਿਆ ਸੀ। ਉਸਨੇ ਜ਼ਿਮੀਦਾਰ ਤੋਂ ਬਦਲਾ ਲੈਣ ਲਈ ਉਸਦੇ 7 ਸਾਲ ਦੇ ਬੱਚੇ ਨੂੰ ਕਤਲ ਕਰ ਦਿੱਤਾ ਤੇ ਉਸਦਾ ਮੀਟ ਬਣਾ ਕੇ ਉਸਦੇ ਹੀ ਪਿਓ (ਜ਼ਿਮੀਦਾਰ) ਨੂੰ ਖਵਾ ਦਿੱਤਾ ਹੈ।
ਅਦਾਲਤ ਨੇ ਉਸ ਭਈਏ ਨੂੰ ਉਮਰ ਕੈਦ ਦੀ ਸਜਾ ਸੁਣਾਈ। ਪਿਛਲੇ 12 ਸਾਲ ਤੋਂ ਉਹ ਜੇਲ੍ਹ ਵਿੱਚ ਹੀ ਹੈ। ਉਸਦਾ ਕੋਈ ਰਿਸ਼ਤੇਦਾਰ ਵੀ ਉਸਦੀ ਜਮਾਨਤ ਨਹੀਂ ਭਰਾ ਰਿਹਾ।
(ਇਹ ਫੋਟੋ ਉਸ ਬੱਚੇ ਦੀ ਹੈ ਜਿਸਦੀ ਪਿਛਲੇ ਦਿਨੀਂ ਇੱਕ ਭਈਏ ਵੱਲੋਂ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਵਾਹਿਗੁਰੂ ਇਸ ਬੱਚੇ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਆਸ ਕਰਦਾ ਹਾਂ ਕਿ ਅਦਾਲਤ ਵੱਲੋਂ ਇਸ ਬੱਚੇ ਦੇ ਕਾਤਲ ਭਈਏ ਨੂੰ ਫਾਂਸੀ ਦੀ ਸਜਾ ਜਰੂਰ ਸੁਣਾਈ ਜਾਵੇਗੀ) fans Amarpal Singh Chadha Jagga Surtia ਜੱਗਾ ਸੂਰਤੀਆ ਇੰਦਰਜੀਤ ਸਿੰਘ

14/09/2025

ਸਰਬਜੀਤ ਸਿੰਘ ਬਨੂੜ- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੱਤਰ ਜਾਰੀ ਕਰ ਨਵੰਬਰ 2025 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਸੁਰੱਖਿਆ ਹਾਲਾਤਾਂ” ਦਾ ਹਵਾਲਾ ਦੇ ਕੇ ਰੋਕ ਲਗਾ ਦਿੱਤੀ ਗਈ ਹੈ ਤੇ ਕੋਈ ਵੀ ਸਿੱਖ ਯਾਤਰੀ ਭਾਰਤ ਤੋਂ ਪਾਕਿਸਤਾਨ ਨਹੀਂ ਜਾ ਸਕੇਗਾ। ਇਸ ਫੈਸਲੇ ਨਾਲ ਸਿੱਖਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਵਿਦੇਸ਼ੀ ਸਿੱਖਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਆਪਣੇ ਮੂਲ ਰੂਹਾਨੀ ਕੇਂਦਰਾਂ ਤੋਂ ਵੱਖ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਜੋ ਸਿੱਖ ਕੌਮ ਲਈ ਇੱਕ ਇਤਿਹਾਸਕ ਦਰਵਾਜ਼ਾ ਸੀ ਵੀ ਬੰਦ ਪਿਆ ਹੈ। ਇਹ ਲਾਂਘਾ ਖੁਲ੍ਹਣ ਸਮੇਂ “ਅਮਨ ਦੀ ਨਿਸ਼ਾਨੀ” ਵਜੋਂ ਪੇਸ਼ ਕੀਤਾ ਗਿਆ ਸੀ, ਪਰ ਹਕੀਕਤ ਵਿੱਚ ਇਹ ਵੀ ਰਾਜਨੀਤਿਕ ਖੇਡਾਂ ਦੇ ਹਵਾਲੇ ਹੋ ਗਿਆ ਜਦੋਂ ਵੀ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਹੈ, ਸਭ ਤੋਂ ਪਹਿਲਾਂ ਸਿੱਖਾਂ ਦਾ ਇਹ ਰੂਹਾਨੀ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ।
ਸਿੱਖਾਂ ਦਾ ਮੰਨਣਾ ਹੈ ਕਿ ਸਿੱਖਾਂ ਦੀ ਧਾਰਮਿਕ ਯਾਤਰਾ ਅੰਤਰਰਾਸ਼ਟਰੀ ਰਾਜਨੀਤੀ ਦੇ ਕੁਰਬਾਨੀ ਦੇ ਬੱਕਰੇ ਬਣ ਗਈ ਹੈ? ਕੀ ਭਾਰਤ ਵਿੱਚ ਵੱਸਦੇ ਸਿੱਖਾਂ ਦੀ ਆਜ਼ਾਦੀ ਸਿਰਫ਼ ਸਰਕਾਰਾਂ ਦੇ ਰਿਸ਼ਤਿਆਂ ’ਤੇ ਨਿਰਭਰ ਰਹੇਗੀ? ਭਾਰਤੀ ਸਰਕਾਰ ਹਮੇਸ਼ਾਂ ਸਿੱਖਾਂ ਨੂੰ ਆਪਣੇ ਅਸਲ ਕੇਂਦਰਾਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਜਦੋਂ ਸਿੱਖ ਆਪਣੀ ਧਰਤੀ ਅਤੇ ਰੂਹਾਨੀ ਮੂਲ ਨਾਲ ਜੁੜਦੇ ਹਨ, ਤਾਂ ਉਹਨਾਂ ਦੇ ਅੰਦਰ ਅਲੱਗ ਪਛਾਣ ਅਤੇ ਖ਼ੁਦਮੁਖ਼ਤਿਆਰੀ ਦਾ ਜੋਸ਼ ਹੋਰ ਵੀ ਵਧਦਾ ਹੈ।
ਇਸ ਫ਼ੈਸਲੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਕਿਸੇ ਸਰਕਾਰੀ ਐਲਾਨ ਜਾਂ ਮਨਾਹੀ ਦੀ ਮੋਹਤਾਜ਼ ਹੈ। ਸਿੱਖ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਕਿਹਾ ਕਿ ਇਹ ਰੋਕ ਕੇਵਲ ਇੱਕ ਯਾਤਰਾ ’ਤੇ ਪਾਬੰਦੀ ਨਹੀਂ, ਸਗੋਂ ਇੱਕ ਵੱਡਾ ਸੰਦੇਸ਼ ਹੈ ਕਿ ਸਿੱਖਾਂ ਲਈ ਆਪਣੀ ਰਾਜਨੀਤਿਕ ਜ਼ਮੀਨ ਬਣਾਉਣਾ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। fans

05/09/2025

ਪੰਜਾਬ ਦੀ ਰਾਜਨੀਤੀ ਹਮੇਸ਼ਾ ਗਤੀਸ਼ੀਲ ਰਹੀ ਹੈ ਅਤੇ ਇਸ ਵਿੱਚ ਬਦਲਾਅ ਦੀ ਸੰਭਾਵਨਾ ਬਣੀ ਰਹਿੰਦੀ ਹੈ। ਲੋਕਤੰਤਰ ਦੇ ਫਲਕਰੂਪ, ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਦੁਆਰਾ ਆਪਣੀ ਜਨਤਕ ਛਬੀ ਮਜਬੂਤ ਕਰਨ ਅਤੇ ਜਨਸਮਰਥਨ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਆਮ ਗੱਲ ਹੈ।

ਪੰਜਾਬ ਦੇ ਲੋਕ ਬਹੁਤ ਜਾਗਰੂਕ ਅਤੇ ਰਾਜਨੀਤਿਕ ਤੌਰ 'ਤੇ ਸੁਚੇਤ ਹਨ, ਅਤੇ ਉਹ ਆਪਣੇ ਭਵਿੱਖ ਲਈ ਫੈਸਲੇ ਲੈਣ ਵਿੱਚ ਸਮਰੱਥ ਹਨ। ਰਾਜਨੀਤਿਕ ਪਰਿਵਰਤਨ ਦੇ ਸਵਾਲ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਹਨ, ਅਤੇ ਇਸ ਲਈ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੁਮਾਇੰਦੇ ਉਨ੍ਹਾਂ ਦੀਆਂ ਉਮੀਦਾਂ ਅਤੇ ਲੋੜਾਂ 'ਤੇ ਖਰੇ ਉਤਰਨ।

ਇਸ ਲਈ, ਰਾਜਨੀਤੀ ਵਿੱਚ ਕੋਈ ਵੀ ਬਦਲਾਅ ਪੰਜਾਬ ਦੇ ਲੋਕਾਂ ਦੀ ਇੱਛਾ ਅਤੇ ਫੈਸਲੇ 'ਤੇ ਨਿਰਭਰ ਕਰੇਗਾ।

ਤੁਸੀਂ ਵੀ ਅੱਪਣੀ ਸਲਾਹ ਦਿਓ ਕਮੈਂਟ ਚ

02/09/2025

ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ fans Jagga Surtia ਜੱਗਾ ਸੂਰਤੀਆ Rajan Singh Amarpal Singh Chadha Bhagwant Mann Balraj Singh

02/09/2025

ਵਾਹਿਗੁਰੂ ਕਿਰਪਾ ਕਰੋ ਅਪਣੇ ਅਪਣੇ ਪਿੰਡਾਂ ਦਾ ਘਰ ਦਾ ਖਿਆਲ ਰੱਖੋ ਜੀ Ammy Bhikhi Balraj Singh fans

ਮੌਸਮ ਵਿਭਾਗ ਨੇ ਤਿੰਨ ਸਤੰਬਰ ਤੱਕ ਪੰਜਾਬ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ…   #ਪੰਜਾਬ          fans
01/09/2025

ਮੌਸਮ ਵਿਭਾਗ ਨੇ ਤਿੰਨ ਸਤੰਬਰ ਤੱਕ ਪੰਜਾਬ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ… #ਪੰਜਾਬ fans

Address

Amritsar

Website

Alerts

Be the first to know and let us send you an email when Sardar Jatinder Singh Karwal ਸਰਦਾਰ ਜਤਿੰਦਰ ਸਿੰਘ ਕੜਬਲ posts news and promotions. Your email address will not be used for any other purpose, and you can unsubscribe at any time.

Share