25/06/2025
#ਹੱਥ_ਜੋੜ_ਬੇਨਤੀ
ਆਪਾਂ ਸਾਰੇ ਕਬੱਡੀ ਨਾਲ ਜੁੜੇ ਜਿੰਨੇ ਵੀ ਹਾਂ ਚਾਹੇ ਸੋਸ਼ਲ ਮੀਡੀਆ ਵਾਲੇ
ਖਿਡਾਰੀ , ਰੈਫਰੀ, ਕਬੱਡੀ ਬੁਲਾਰੇ ਹੋਰ ਵੀ ਵੀਰ ਜਿੰਨਾ ਦੀ ਰੋਜੀ ਰੋਟੀ ਮਾਂ ਖੇਡ ਕਬੱਡੀ ਤੋ ਚੱਲ ਰਹੀ ਹੈ, ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਕਬੱਡੀ ਦੀ ਬਿਹਤਰੀ ਦੇ ਲਈ ਕਦਮ ਚੁੱਕੇ ਜਾਣ ,
ਖਾਸ ਕਰ ਕੇ ਕਬੱਡੀ ਪੇਜਾਂ ਵਾਲੇ ਵੀਰ ਜੋ ਕਬੱਡੀ ਬਾਬਤ ਪੋਸਟਾਂ ਪਾਉਂਦੇ ਹਾਂ
ਆਪਾਂ ਸਾਰੇ ਪੋਜੀਟਿਵ ਪੋਸਟ ਪਾਇਆ ਕਰੀਏ ਜੀ ਇੱਦਾਂ ਦੀ ਪੋਸਟ ਨਾ ਕਰੀਏ ਜੋ ਵਿਵਾਦ ਪੈਦਾ ਹੋਣ ,
ਅਕਸਰ ਦੇਖਣ ਨੂੰ ਮਿਲਦਾ, ਵੀਡੀਉ ਵਿੱਚ ਇਕ ਰੇਡਰ ਭੱਜਦਾ , ਦੂਜੀ ਰੇਡ ਉਪਰ ਫੜਿਆ ਜਾਂਦਾ , ਉਥੇ ਅਸੀਂ ਕੀ ਕਰ ਰਹੇ ਆਂ ਪੋਸਟ ਪਾ ਕੇ ਉੱਪਰ ਲਿਖ ਦੇਂਦੇ ਆਂ ਫਲਾਣੇ ਜਾਫੀ ਨੇ ਕਰਤਾ ਮੂਦਾ, ਕੱਢਿਆ ਧੌਣ ਚੋ ਕਿੱਲਾ, ਸਿਖਾਇਆ ਸਬਕ , ਥਾਪੀਆ ਕੀਤੀਆ ਬੰਦ , ਕਦੇ ਲਿਖਦੇ ਆਂ ਫਲਾਣਾ ਖਿਡਾਰੀਆ ਹੰਕਾਰ ਗਿਆ ਹੋਰ ਵੀ ਬਹੁਤ ਕੁਛ,
ਸੇਮ ਹੀ ਜਦੋਂ ਦੂਜੇ ਖਿਡਾਰੀ ਦੇ ਪੱਖ ਵਾਲੇ ਉਹਨਾਂ ਨੂੰ ਟੈਗ ਕਰ ਕੇ ਪੋਸਟਾ ਪਾਈ ਜਾਂਦੇ ਆਂ , ਕਬੱਡੀ ਖਿਡਾਰੀਆਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹ ਸਿਰਫ ਆਪਾ ਪੇਜਾਂ ਵਾਲੇ ਆਪਣੇ ਵਿਊ ਕਰ ਕੇ ਆ ਕੁਝ ਕਰ ਰਹੇ ਆਂ,
ਵੀਰ ਬਣਕੇ ਆ ਕੁਝ ਨਾ ਕਰੀਏ ਨਾ ਜਲੂਸ ਕੱਢੀਏ , ਕਿਤੇ ਸਾਡੀਆ ਇਹ ਬੇਹੁਦਗੀਆਂ ਕਰ ਕੇ ਕਬੱਡੀ ਨੂੰ ਕਬੱਡੀ ਖਿਡਾਰੀਆਂ ਨੂੰ ਕੋਈ ਨੁਕਸਾਨ ਨਾ ਹੋਵੇ
ਹੱਥ ਜੋੜ ਬੇਨਤੀ ਆ ਚੜਦੀ ਕਲਾ ਦੀਆਂ ਪੋਸਟਾਂ ਪਿਆਰ ਦੀਆ ਪਾਇਆ ਕਰੋ।
ਆਪਾਂ ਕਬੱਡੀ ਨਾਲ ਪਿਆਰ ਕਰਦੇ ਆਂ ਕਿ ਨਫਰਤ ਇਹ ਸਾਡੀਆਂ ਪਾਈਆਂ ਰੀਲਾਂ ਪੋਸਟਾਂ ਹੀ ਤਹਿ ਕਰ ਦੀਆਂ ਨੇ