30/08/2025
ਇੱਕ ਪਾਸੇ ਸਕੂਲ ਬੰਦ ਨੇ, ਕਈ ਜ਼ਿਲ੍ਹੇ ਹੜ੍ਹ ਪ੍ਰਭਾਵਤ ਹਨ ਤੇ ਕਈਆਂ ਵਾਸਤੇ ਨਵਾਂ ਅਲਰਟ ਹੈ ; ਪਰ ਦੂਜੇ ਪਾਸੇ ਸਰਕਾਰ ਸਕੂਲੀ ਵਿਦਿਆਰਥੀਆਂ ਦੀਆਂ ਖੇਡਾਂ 3 ਸਤੰਬਰ ਤੋਂ ਰੱਖੀ ਬੈਠੀ ਹੈ । ਇਹੋ ਜਿਹੇ ਹਾਲਾਤ 'ਚ ਰਜਿਸਟਰੇਸ਼ਨ ਵਰਗੀ ਪ੍ਰਕਿਰਿਆ, ਆਯੋਜਨ ਦੀਆਂ ਤਿਆਰੀਆਂ ਤੇ ਮੁਕਾਬਲੇ ਲਈ ਖਿਡਾਰੀ-ਅਧਿਆਪਕਾਂ ਦੀ ਮਾਨਸਿਕ ਤਿਆਰੀ ਕਿਹੋ ਜਿਹੀ ਹੋਵੇਗੀ ...? ਦੂਜੀ ਗੱਲ, ਕੱਲ੍ਹ ਇਹੋ ਜਿਹੇ ਹਾਲਾਤ ਦਰਮਿਆਨ ਪੰਚਾਇਤ ਸੈਕਟਰੀਆਂ ਦੀ ਬਦਲੀਆਂ ਆ ਗਈਆਂ । ਥੋੜ੍ਹਾ ਜ਼ੋਰ ਦੇ ਕੇ ਸੋਚਣ ਦੇ ਲੋੜ ਹੈ ਕਿ ਇਹ ਇੱਕ ਪੇਂਡੂ ਖੇਤਰ ਦੀ ਪੋਸਟ ਹੈ, ਇੱਕ ਕਰਮਚਾਰੀ ਲੁਧਿਆਣੇ ਤੋਂ ਜਾ ਕੇ ਯਕਦਮ ਪਠਾਨਕੋਟ 'ਚ ਕਿਸ ਤਰ੍ਹਾਂ ਆਪਣੇ-ਆਪ ਨੂੰ ਐਡਜਸਟ ਕਰੇਗਾ ਜਦਕਿ ਹਾਲਾਤ ਆਪਣੇ ਇਹੋ ਜਿਹੇ ਨੇ ਕਿ ਹਰ ਕਰਮਚਾਰੀ ਜਿੱਥੇ ਹੈ ਫਿਲਹਾਲ ਉੱਥੇ ਹੀ 100% ਦੇਵੇ । ਬਦਲੀਆਂ ਜੀਅ ਸਦਕੇ ਕਰੋ ਪਰ ਇੱਕ ਵਾਰ ਹਾਲਾਤ ਸੁਖਾਵੇਂ ਹੋ ਜਾਣ ਫੇਰ ਕਰ ਲਿਓ । ਖੇਡਾਂ ਵਾਲ਼ੇ ਮਾਮਲੇ 'ਚ ਵੀ ਮਾਨਯੋਗ ਮੁਖ ਮੰਤਰੀ ਸਾਬ੍ਹ ਤੇ ਸਿੱਖਿਆ ਮੰਤਰੀ ਸਾਬ੍ਹ ਨੂੰ ਬੇਨਤੀ ਹੈ ਕਿ ਫੈਸਲਾ ਲਿਆ ਜਾਵੇ !!!!
- ਮਿੰਟੂ ਗੁਰੂਸਰੀਆ