Boparai Talks

Boparai Talks ਸਭ ਤੋਂ ਪਹਿਲਾਂ ਪੰਜਾਬੀ ਹਾਂ..
ਪੰਜਾਬ ਦੇ ਹੱਕ ਦੀ ਗੱਲ ਹਮੇਸ਼ਾਂ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ..

07/11/2025
BOPARAI ARCHITECT & CONSTRUCTIONਘੱਟ ਲਾਗਤ ਨਾਲ ਹਰ ਤਰ੍ਹਾਂ ਦੇ ਸੋਹਣੇ ਘਰ (ਕੋਠੀਆਂ) ਬਣਵਾਉਣ ਲਈ ਸੰਪਰਕ ਕਰੋ...93387-00001 ☎ Contact ...
07/08/2025

BOPARAI ARCHITECT & CONSTRUCTION

ਘੱਟ ਲਾਗਤ ਨਾਲ ਹਰ ਤਰ੍ਹਾਂ ਦੇ ਸੋਹਣੇ ਘਰ (ਕੋਠੀਆਂ) ਬਣਵਾਉਣ ਲਈ ਸੰਪਰਕ ਕਰੋ...93387-00001
☎ Contact us for all kind of Building Construction, Interior & Renovation..With Material & Without Material..93387-00001

06/06/2025

ਕੀ ਹਲਾਤ ਹੋ ਗਏ ਨੇ ਸਿੱਖ ਕੌਮ ਦੇ, ਏਜੇਂਸੀਆਂ ਸਿੱਧੀ ਪੁਹੰਚ ਰੱਖ ਰਹੀਆਂ ਸਿੱਖ ਮਸਲਿਆਂ ਵਿਚ.. ਹੁਣ ਇਹ ਵੀ ਉਹ ਤਹਿ ਕਰ ਰਹੇ ਕੇ ਸਿੱਖ ਗੁਰਧਾਮਾਂ ਵਿਚ ਸਨਮਾਨ ਕੌਣ ਕਰੂ ਤੇ ਸੰਦੇਸ਼ ਦੇਣਾ ਜਾ ਨਹੀਂ ਦੇਣਾ..

23/05/2025

ਸੋਸ਼ਲ ਮੀਡੀਆ ਉੱਤੇ ਇਹ ਗੱਲ ਆਮ ਸੁਣੀ ਦੀ ਆ ਕੇ ਦੇਸ਼ ਦੇ ਉੱਚ ਅਹੁਦਿਆਂ ਉੱਤੇ 80-85% ਬ੍ਰਾਹਮਣਾਂ ਦਾ ਕਬਜਾ ਆ ਤੇ ਇਸ ਅਧਾਰ ਉੱਤੇ ਹੀ ਇਹ ਦਾਅਵਾ ਕੀਤਾ ਜਾਂਦਾ ਆ ਕੇ ਦੇਸ਼ ਉੱਤੇ ਬ੍ਰਾਹਮਣ ਦਾ ਰਾਜ ਕਾਇਮ ਹੋ ਚੁੱਕਾ..
ਕੀ ਹਕੀਕਤ ਵਿਚ ਸੱਚੀਂ ਬ੍ਰਾਹਮਣ ਰਾਜ ਕਾਇਮ ਹੋ ਚੁੱਕਾ ??
ਇਸ ਵੀਡੀਓ ਵਿਚ ਜਿਥੇ ਜਿਥੇ ਬ੍ਰਾਹਮਣ ਸ਼ਬਦ ਦੀ ਵਰਤੋਂ ਕੀਤੀ ਗਈ ਆ ਓਥੇ ਓਥੇ ਬੋਪਾਰਾਏ ਟਾਕਜ਼ ਦੇ ਸੰਵਿਧਾਨ ਦੀ ਧਾਰਾ 25 B ਦੇ ਮੁਤਾਬਿਕ ਹਰੇਕ ਬ੍ਰਾਹਮਣ ਸ਼ਬਦ ਨੂੰ ਗਰੀਬ ਵਿਅਕਤੀ ਸਮਝ ਕੇ ਵੀ ਵੀਡੀਓ ਦੇਖ ਸਕਦੇ ਹੋ..

ਇਹ ਵੀਡੀਓ ਕਿਸੇ ਵੀ ਸਮਾਜ ਦੀ ਵਿਰੋਧਤਾ ਨਹੀਂ ਕਰਦੀ ਬਲਕਿ ਹਰੇਕ ਗਰੀਬ ਵਿਅਕਤੀ ਦੇ ਹੱਕ ਦੀ ਗੱਲ ਕਰਦੀ ਆ ਭਾਵੇਂ ਉਹ ਵਿਅਕਤੀ ਕਿਸੇ ਵੀ ਸਮਾਜ ਦਾ ਗਰੀਬ ਇਨਸਾਨ ਹੋਵੇ..
ਜੇ ਕਿਸੇ ਵੀ ਗਰੀਬ ਨੂੰ ਵੀਡੀਓ ਆਪਣੇ ਖਿਲਾਫ ਲੱਗੇ ਤਾਂ ਓਹਨੂੰ ਬੇਨਤੀ ਆ ਵੀਡੀਓ ਨੂੰ ਇੱਕ ਵਾਰ ਫੇਰ ਦੇਖੇ ਤੇ ਬਾਰ ਬਾਰ ਦੇਖੇ

23/05/2025

ਜੇਕਰ ਤੁਸੀਂ ਖੁਦ ਆਪਣੇ ਭੇਦ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਤਾਂ ਅਗਲੇ 'ਤੇ ਵੀ ਉਮੀਦ ਨਾ ਕਰੋ ਕੇ ਉਹ ਤੁਹਾਡੇ ਭੇਦ ਨੂੰ ਆਪਣੇ ਕੋਲ ਰੱਖ ਲਵੇਗਾ

ਭਾਈ ਰਣਜੀਤ ਸਿੰਘ ਵੱਲੋਂ ਮੋਟੀਵੇਸ਼ਨਲ ਸਪੀਕਰ ਤੋਂ ਦੁਬਾਰਾ ਸਿੱਖ ਪ੍ਰਚਾਰਕ ਬਣਨ ਦਾ ਫੈਸਲਾ ਲਏ ਜਾਣ ਦਾ ਸਵਾਗਤ ਕਰਨਾ ਚਾਹੀਦਾ.ਕਾਰਨ ਭਾਵੇਂ ਕੋਈ ਵੀ ...
21/05/2025

ਭਾਈ ਰਣਜੀਤ ਸਿੰਘ ਵੱਲੋਂ ਮੋਟੀਵੇਸ਼ਨਲ ਸਪੀਕਰ ਤੋਂ ਦੁਬਾਰਾ ਸਿੱਖ ਪ੍ਰਚਾਰਕ ਬਣਨ ਦਾ ਫੈਸਲਾ ਲਏ ਜਾਣ ਦਾ ਸਵਾਗਤ ਕਰਨਾ ਚਾਹੀਦਾ.
ਕਾਰਨ ਭਾਵੇਂ ਕੋਈ ਵੀ ਰਹੇ ਹੋਣ ਪਰ ਪੰਥ ਦੀ ਇੱਕ ਵੱਡੀ ਧਿਰ ਨੇ ਦੁਬਾਰਾ ਪੰਥ ਵਿਚ ਵਾਪਸੀ ਕੀਤੀ ਆ.. ਹਾਲਾਂਕਿ ਓਹਨੂੰ ਪਹਿਲਾਂ ਵੀ ਕਾਤਲਾਨਾ ਹਮਲਾ ਕਰਕੇ ਸਿੱਖੀ ਤੋਂ ਉਲਟ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਸੀ..

ਹੁਣ ਮੇਰੀ ਸਾਰੇ ਪੰਥ ਦਰਦੀਆਂ ਨੂੰ ਅਪੀਲ ਆ ਹੁਣ ਓਹਨੂੰ ਬਿਨਾ ਵਜਾ ਟ੍ਰੋਲ ਕਰਕੇ ਦੁਬਾਰਾ ਓਸੇ ਲਾਈਨ ਵਿਚ ਜਾਣ ਲਈ ਮਜਬੂਰ ਨਾ ਕਰਿਓ.. ਤੁਹਾਨੂੰ ਓਹਨੂੰ ਟ੍ਰੋਲ ਕਰਕੇ ਥੋੜੇ ਬਹੁਤ ਲਾਈਕ ਵਿਊ ਮਿਲ ਜਾਣਗੇ ਪਰ ਸਿੱਖ ਪੰਥ ਦਾ ਨੁਕਸਾਨ ਹੋਵੇਗਾ..

ਹੋਰ ਵੀ ਜਿੰਨੀਆਂ ਧਿਰਾਂ ਸਿੱਖੀ ਨੂੰ ਸਮਰਪਤ ਹੋਣ ਦੀ ਗੁੰਜਾਇਸ਼ ਹੋਵੇ ਸਾਰੀਆਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠੇ ਕਰਨ ਦੇ ਯਤਨ ਕਰਨੇ ਚਾਹੀਦੇ ਨੇ.. ਵਾਹਿਗੁਰੂ ਭਲੀ ਕਰਨਗੇ

ਗੰਗਵੀਰ  ਦੀ ਗੱਲ ਬਿਲਕੁਲ ਠੀਕ ਆ ਇਹਨਾਂ ਸਾਰਿਆਂ ਦਾ ਇਹੋ ਹਾਲ ਆ... ਮੁਸਲਮਾਨਾਂ ਨਾਲ ਹੁੰਦਾ ਧੱਕਾ ਇਹਨਾਂ ਨੂੰ ਬਹੁਤ ਨਜਰ ਆਉਂਦਾ..ਇੱਕ ਅਸ਼ੋਕ ਕੁਮ...
20/05/2025

ਗੰਗਵੀਰ ਦੀ ਗੱਲ ਬਿਲਕੁਲ ਠੀਕ ਆ ਇਹਨਾਂ ਸਾਰਿਆਂ ਦਾ ਇਹੋ ਹਾਲ ਆ... ਮੁਸਲਮਾਨਾਂ ਨਾਲ ਹੁੰਦਾ ਧੱਕਾ ਇਹਨਾਂ ਨੂੰ ਬਹੁਤ ਨਜਰ ਆਉਂਦਾ..
ਇੱਕ ਅਸ਼ੋਕ ਕੁਮਾਰ ਪਾਂਡੇ ਆ ਯੂਟਿਊਬ ਉੱਤੇ ਵੀਡੀਓ ਬਣਾਉਂਦਾ ਤੇ ਕਿਤਾਬਾਂ ਵੀ ਲਿਖੀਆਂ..ਕਸ਼ਮੀਰੀ ਮੁਸਲਮਾਨਾਂ ਦੇ ਦਰਦ ਨੂੰ ਬਿਆਨ ਕਰਦੀ ਬਹੁਤ ਵੱਡੀ ਕਿਤਾਬ ਕਸ਼ਮੀਰਨਾਮਾ ਵੀ ਲਿਖੀ ਆ, ਮੈਂ ਓਹਨੂੰ ਮੁਸਲਮਾਨਾਂ ਦੇ ਹੱਕ ਵਿਚ ਗੱਲ ਕਰਨ ਲਈ ਗਲਤ ਨਹੀਂ ਮੰਨਦਾ ਬਹੁਤ ਸਿਆਣਾ ਆ ਤੇ ਫੈਕ੍ਟ ਨਾਲ ਗੱਲ ਕਰਦਾ..
ਥੋੜਾ ਸਮਾਂ ਪੁਰਾਣੀ ਗੱਲ ਆ ਇਜ਼ਰਾਈਲ ਇਰਾਨ ਸੰਗਰਸ਼ ਜੋਰਾਂ ਉੱਤੇ ਸੀ ਓਹਨੇ ਰੋਜ ਗਜ਼ਾ ਵਿਚ ਹੁੰਦੀ ਤਬਾਹੀ ਉੱਤੇ ਹੰਜੂ ਸੁੱਟਿਆ ਕਰਨੇ.. ਜਦੋਂ ਹਮਾਸ ਦਾ ਕਮਾਂਡਰ ਯਾਹੀਆ ਸਿਨਵਾਰ ਮਾਰਿਆ ਗਿਆ ਤਾਂ ਓਹਨੇ ਬਹੁਤ ਹੰਜੂ ਵਹਾਏ ਤੇ ਓਹਨਾ ਨਾਲ ਹੁੰਦੇ ਧੱਕੇ ਦੀ ਗੱਲ ਕਰਦਾ ਆ ਹਮਾਸ ਤੇ ਹਿਜ਼ਬੁਲਾ ਦੇ ਖਾੜਕੂਆਂ ਨੂੰ ਲੜਾਕੇ ਕਹਿ ਕੇ ਗੱਲ ਕਰਦਾ ਆ..(ਇਸ ਸਾਰੇ ਵਰਤਾਰੇ ਬਾਰੇ ਓਹਦੇ ਅਵਾਜ ਉਠਾਉਣ ਨੂੰ ਮੈਂ ਗਲਤ ਨਹੀਂ ਮੰਨਦਾ ਕਿਉਂ ਕੇ ਜੇ ਪਹਿਲਾਂ ਯਹੂਦੀ ਪੀੜਤ ਸੀ ਤਾਂ ਓਹਨਾ ਨਾਲ ਹਮਦਰਦੀ ਸੀ ਅੱਜ ਫਿਲਸਤੀਨੀ ਪੀੜਤ ਆ ਤਾਂ ਓਹਨਾ ਨਾਲ ਹਮਦਰਦੀ ਹੋਣੀ ਚਾਹੀਦੀ ਆ )

ਓਹਨਾ ਹੀ ਦਿਨਾਂ ਵਿਚ ਟਰੂਡੋ ਦੇ ਭਾਈ ਨਿੱਜਰ ਬਾਰੇ ਪਾਰਲੀਮੈਂਟ ਵਿਚ ਬਿਆਨ ਤੇ ਅਮਰੀਕਾ ਵੱਲੋਂ ਨਿਖਿਲ ਗੁਪਤਾ ਨੂੰ ਫੜਨ ਵਾਲੀ ਗੱਲਬਾਤ ਨੇ ਜ਼ੋਰ ਫੜ ਲਿਆ ਤਾਂ ਉਹ ਪੂਰੀ ਤਰਾਂ ਤੜਫ ਉਠਿਆ.. ਓਹਦੇ ਤੇਵਰ ਹੀ ਬਦਲ ਗਏ ਕਹਿਣ ਲੱਗ ਗਿਆ ਮੈਂ ਦੇਸ਼ ਦੇ ਨਾਲ ਆ ਇਹਨਾਂ ਅੱਤਵਾਦੀਆਂ ਨੂੰ ਸਬਕ ਸਿਖਾਵੇ ਭਾਰਤ ਸਰਕਾਰ.. ਮੈਂ ਹੈਰਾਨ ਰਹਿ ਗਿਆ ਮੈਂ ਓਹਨੂੰ ਕਈ ਮੈਸਜ ਕੀਤੇ ਤੇ ਪੁੱਛਿਆ ਕੇ ਫਿਲਸਤੀਨੀ ਮੁਸਲਮਾਨ ਆਪਣੇ ਹੱਕ ਲਈ ਲੜਦੇ ਲੜਾਕੇ ਨੇ ਤਾਂ ਸਿੱਖ ਅੱਤਵਾਦੀ ਕਿਵੇਂ ਹੋ ਗਏ ਪਰ ਓਹਨੇ ਕਿਸੇ ਮੈਸਜ ਦਾ ਕੋਈ ਜਵਾਬ ਨਹੀਂ ਦਿੱਤਾ..
ਇਹ ਸਾਰੇ ਸੈਕੂਲਰ ਲਾਣੇ ਦੀ ਸਿਖਾਂ ਪ੍ਰਤੀ ਸੋਚ ਸੰਘੀਆਂ, ਕਾਮਰੇਡਾਂ ਨਾਲੋਂ ਜਾ ਕਿਸੇ ਵੀ ਹੋਰ ਨਫਰਤੀ ਨਾਲੋਂ ਘੱਟ ਨਫਰਤ ਵਾਲੀ ਨਹੀਂ

ਵੀਰ ਸੁਖਰਾਜ ਸਿੰਘ ਨੂੰ ਕਿਸੇ ਵੀਰ ਨੇ ਸੁਖਰਾਜ ਸਿੰਘ ਦੀ ਪੋਸਟ ਉੱਤੇ ਹੀ ਸਵਾਲ ਕੀਤਾ ਆ ਕੇ ਬੇਅਦਬੀ ਤੇ ਗੋਲੀ ਕਾਂਡ  ਮਾਮਲੇ  ਵਿਚ ਲੱਗੇ ਮੋਰਚੇ ਦਾ...
18/05/2025

ਵੀਰ ਸੁਖਰਾਜ ਸਿੰਘ ਨੂੰ ਕਿਸੇ ਵੀਰ ਨੇ ਸੁਖਰਾਜ ਸਿੰਘ ਦੀ ਪੋਸਟ ਉੱਤੇ ਹੀ ਸਵਾਲ ਕੀਤਾ ਆ ਕੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿਚ ਲੱਗੇ ਮੋਰਚੇ ਦਾ ਕੀ ਬਣਿਆ ਤਾਂ ਵੀਰ ਸੁਖਰਾਜ ਸਿੰਘ ਓਹਨੂੰ ਜਵਾਬ ਦੇ ਰਿਹਾ ਕੇ ਸਾਰੇ ਦੋਸ਼ੀ ਨਾਮਜਦ ਹੋ ਗਏ ਨੇ ਤੇ ਪੁਲਸ ਵੱਲੋਂ ਚਲਾਨ ਵੀ ਪੇਸ਼ ਕਰ ਦਿੱਤੇ ਗਏ ਨੇ ਬੱਸ ਹੁਣ ਅਦਾਲਤੀ ਕਾਰਵਾਈ ਰਹਿ ਗਈ ਆ

ਮਤਲਬ ਸਰਕਾਰ ਵੱਲੋਂ ਇਹਨਾਂ ਦੋਨਾਂ ਮਾਮਲਿਆਂ ਦਾ ਇਨਸਾਫ ਹੋ ਗਿਆ ਆ ਹੁਣ ਸਿਰਫ ਅਦਾਲਤੀ ਮਸਲਾ ਰਹਿ ਗਿਆ ??

ਸਾਰੀਆਂ ਸਿੱਖ ਜਥੇਬੰਦੀਆਂ ਤੇ ਸਿਖਾਂ ਦੀ ਨਜਰ ਵਿਚ ਸਾਰੇ ਹੀ ਦੋਸ਼ੀ ਇਮਾਨਦਾਰੀ ਨਾਲ ਨਾਮਜਦ ਕਰ ਦਿੱਤੇ ਗਏ ਨੇ ਜਾ ਇਹ ਸਿਰਫ ਸੁਖਰਾਜ ਸਿੰਘ ਦੇ ਆਪਣੇ ਵਿਚਾਰ ਨੇ..

ਜੇਕਰ ਸਾਰੇ ਦੋਸ਼ੀ ਹੀ ਨਾਮਜਦ ਕਰ ਦਿੱਤੇ ਗਏ ਨੇ ਤਾਂ ਸਾਨੂੰ ਅੱਜ ਤੋਂ ਬਾਅਦ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਇਸ ਮਸਲੇ ਉੱਤੇ ਰਾਜਨੀਤੀ ਨਹੀਂ ਕਰਨ ਦੇਣੀ ਚਾਹੀਦੀ..

ਵੈਸੇ ਤੁਹਾਨੂੰ ਕੀ ਲਗਦਾ

17/05/2025

ਭਾਰਤੀ ਰੱਖਿਆ ਮੰਤਰਾਲੇ ਦੇ ਇਕ ਵੱਡੇ ਅਧਿਕਾਰੀ ਦਾ ਕੱਲ ਇੱਕ ਭਾਸ਼ਣ ਸੁਣਿਆ ਜਿਸ ਵਿਚ ਉਹ ਦੱਸ ਰਿਹਾ ਸੀ ਕੇ ਭਾਰਤੀ ਲੋਕ ਆਪਸ ਵਿਚ ਵੰਡੇ ਹੋਣ ਕਰਕੇ ਹਮੇਸ਼ਾਂ ਬਾਹਰ ਦੇ ਹਮਲਾਵਰਾਂ ਦੇ ਹੱਥ ਠੋਕੇ ਬਣਦੇ ਰਹੇ ਤੇ ਗੁਲਾਮ ਹੁੰਦੇ ਰਹੇ.. ਜਿਸ ਦੌਰਾਨ ਓਹਨੇ ਇਹ ਵੀ ਜਿਕਰ ਕੀਤਾ ਕੇ 1857 ਵਿਚ ਸਿਖਾਂ ਨੇ ਭਾਰਤੀਆਂ ਦੇ ਵਿਰੁੱਧ ਅੰਗਰੇਜਾਂ ਦਾ ਸਾਥ ਦਿੱਤਾ ਸੀ..
ਓਹਦੀ ਇਸ ਗੱਲ ਵਿਚ ਕਿੰਨੀ ਸਚਾਈ ਆ ਤੇ ਕਿੰਨਾ ਝੂਠਾ ਪ੍ਰਾਪੇਗੰਡਾ ਇਸ ਵੀਡੀਓ ਵਿਚ ਸਮਝਣ ਦਾ ਯਤਨ ਕਰਦੇ ਆ..
ਜੇ ਜਾਣਕਾਰੀ ਸਹੀ ਲੱਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ

Address

Airport Road
Amritsar
143001

Alerts

Be the first to know and let us send you an email when Boparai Talks posts news and promotions. Your email address will not be used for any other purpose, and you can unsubscribe at any time.

Share