Singh Brothers

  • Home
  • Singh Brothers

Singh Brothers Singh Brothers aspires to disseminate the universal message of the Great Sikh Gurus all over the world through its publications.

SINGH BROTHERS, a leading Punjabi Publishers, besides publishing over 2000 titles in Punjabi, English and Hindi, is maintaining a largest collection of books in Sikh Studies and Punjabi Literature. The Publications of Singh Brothers, which include the writings of many celebrated authors, are well regarded in Sikh Academics. The company, since its inception in 1940 at Lahore and subsequently settli

ng at Amritsar after the partition of Punjab, is engaged in the publications of books prominently in Punjabi on Sikh Religion and history and creative writing in Punjabi. Now it has 2 show-rooms in the city of Golden Temple with an awesome display attracting a large number of readers. The publications of Singh Brothers are distributed through a network of booksellers in India and abroad. It also supplies the books in India and abroad directly to individual customers, Sikh Organizations and libraries of educational institutions at competitive rates. Now it is enjoying the patronage of large number of satisfied clients in India and abroad. Singh Brothers has its own network of quality printing and binding units equipped with largest hi-tech machinery for the production of high-class books. It also undertakes the printing jobs of books. Singh Brothers earned many appreciation awards for its dedicated contributions in promoting Punjabi/Sikh literature all over the world. Recently Punjabi University Patiala has honoured it in September 2014.

ਪਰਮ ਹੰਸ ਬੈਰਾਗੀ : ਭਾਈ ਸਾਹਿਬ ਭਾਈ ਜੀਵਨ ਸਿੰਘ ਜੀ— ਜਗਜੀਤ ਕੌਰ ਖ਼ਾਲਸਾਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਇਕ ਦਰਸ਼ਨੀਯ ਸਿੰਘ, ਗੁਰਮੁਖ ਰੂਹ, ਸੁਜਾ...
23/07/2025

ਪਰਮ ਹੰਸ ਬੈਰਾਗੀ : ਭਾਈ ਸਾਹਿਬ ਭਾਈ ਜੀਵਨ ਸਿੰਘ ਜੀ
— ਜਗਜੀਤ ਕੌਰ ਖ਼ਾਲਸਾ

ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਇਕ ਦਰਸ਼ਨੀਯ ਸਿੰਘ, ਗੁਰਮੁਖ ਰੂਹ, ਸੁਜਾਨ ਪੁਰਖ, ਮਹਾਨ ਦਾਨੀ, ਮਹਾਨ ਤਿਆਗੀ, ਮਹਾਨ ਬੈਰਾਗੀ, ਪਰਮ ਹੰਸ, ਬ੍ਰਹਮ ਗਿਆਨੀ, ਮਹਾਨ ਸੰਤ, ਮਹਾਨ ਸੰਤੋਖੀ, ਪੂਰਨ ਖ਼ਾਲਸਾ, ਨੂਰਾਨੀ ਜਗ ਮਗ ਚਿਹਰਾ, ਚੰਦਨ ਦਾ ਰੂਪ, ਰੂਹਾਨੀ ਰੂਹ ਤੇ ਹੋਰ ਵੀ ਬਹੁਤ ਕੁਝ ਸਨ। ਕੀਰਤਨ ਜਿਨ੍ਹਾਂ ਦਾ ਜੀਵਨ ਅਧਾਰ ਸੀ, ਜਿੰਦ-ਜਾਨ ਸੀ ਤੇ ਇਹ ਪ੍ਰਬਲ ਇੱਛਾ ਸੀ ਕਿ ਕੀਰਤਨ ਦੀ ਘਰ-ਘਰ ਅੰਦਰ ਧਰਮਸ਼ਾਲ ਹੋਵੇ। ਬੱਚੇ ਕੀਰਤਨਕਾਰ ਬਣਨ ਅਤੇ ਸਿੱਖ ਸਮਾਜ ਪ੍ਰਸਿੱਧ ਰਾਗੀਆਂ ਮਗਰ ਨਾ ਭੱਜਿਆ ਫਿਰੇ, ਆਪ ਕੀਰਤਨ ਕਰੇ ਤੇ ਰੂਹ ਦਾ ਰੱਜ ਮਾਣੇ। ਉਨ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਰੂਹਾਂ ਨੂੰ ਇਸ ਰੰਗ ਵਿਚ ਰੰਗਿਆ। ਇਹ ਪੁਸਤਕ ਰੱਬੀ ਰੰਗ ਵਿਚ ਰੱਤੀਆਂ ਰੂਹਾਂ ਲਈ ਹੋਰ ਰੰਗ ਗੂੜ੍ਹਾ ਕਰੇਗੀ। ਜਗਿਆਸੂਆਂ ਦੀ ਪ੍ਰੇਰਨਾ ਬਣੇਗੀ। ਲੇਖਿਕਾ ਨੇ ਭਾਈ ਸਾਹਿਬ ਦੇ ਮੂੰਹੋਂ ਬੋਲੇ ਤੇ ਨਿੱਕੇ-ਨਿੱਕੇ ਵਰਤਾਰਿਆਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ।

Buy Online :- https://www.singhbrothers.com/en/param-hans-bairagi

#2025

ਜੰਗਲ ਤੋਂ ਪਾਰ— ਸੀਤਾ ਰਤਨਾਮਲਅਨੁਵਾਦਕ : ਜੰਗ ਬਹਾਦੁਰ ਗੋਇਲਨੀਲਗਿਰੀ ਪਹਾੜਾਂ ਤੇ ਜੰਗਲਾਂ ਦੀ ਜੰਮਪਲ ਸੀਤਾ ਰਤਨਾਮਲ ਭਾਰਤ ਦੇ ਪ੍ਰਾਚੀਨ ਆਦਿਵਾਸੀ ...
18/06/2025

ਜੰਗਲ ਤੋਂ ਪਾਰ
— ਸੀਤਾ ਰਤਨਾਮਲ
ਅਨੁਵਾਦਕ : ਜੰਗ ਬਹਾਦੁਰ ਗੋਇਲ

ਨੀਲਗਿਰੀ ਪਹਾੜਾਂ ਤੇ ਜੰਗਲਾਂ ਦੀ ਜੰਮਪਲ ਸੀਤਾ ਰਤਨਾਮਲ ਭਾਰਤ ਦੇ ਪ੍ਰਾਚੀਨ ਆਦਿਵਾਸੀ ਕਬੀਲੇ 'ਇਰੂਲਾ' ਨਾਲ ਸੰਬੰਧ ਰੱਖਦੀ ਸੀ। ਉਹ ਆਪਣੇ ਕਬੀਲੇ ਦੀ ਪਹਿਲੀ ਕੁੜੀ ਸੀ, ਜਿਸ ਨੇ ਪੁਰਾਣੀਆਂ ਪਰੰਪਰਾਵਾਂ ਨੂੰ ਦਰਕਿਨਾਰ ਕਰ ਕੇ ਕਿਸੇ ਬੋਰਡਿੰਗ ਸਕੂਲ ਵਿਚ ਜਾਣ ਦਾ ਹੌਂਸਲਾ ਕੀਤਾ। ਜਦੋਂ ਉਹ ਨੌਂ ਵਰ੍ਹਿਆਂ ਦੀ ਸੀ ਤਾਂ ਇਕ ਦੁਰਘਟਨਾ ਵਿਚ ਉਸ ਦੀ ਲੱਤ ਦੀ ਹੱਡੀ ਫ਼ਰੈਕਚਰ ਹੋ ਗਈ ਤੇ ਉਹ ਕੁਨੂਰ ਦੇ ਹਸਪਤਾਲ ਵਿਖੇ ਡਾਕਟਰ ਕ੍ਰਿਸ਼ਨਾ ਰਾਜਨ ਦੀ ਦੇਖ-ਰੇਖ ‘ਚ ਜ਼ੇਰੇ-ਇਲਾਜ ਰਹੀ। ਡਾ. ਰਾਜਨ ਦੀਆਂ ਸ਼ਖ਼ਸੀ ਚੰਗਿਆਈਆਂ ਕਾਰਨ ਉਹ ਉਸ ‘ਤੇ ਸੰਮੋਹਿਤ ਹੋ ਗਈ। ਸੀਤਾ, ਡਾਕਟਰ ਰਾਜਨ ਨਾਲ ਸਾਰੀ ਜ਼ਿੰਦਗੀ ਬਿਤਾਉਣ ਦਾ ਸੁਪਨਾ ਵੇਖਣ ਲੱਗੀ। ਪਰ ਉਸ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ। ਉਹ ਅਧੂਰੇ ਪਿਆਰ ਦੀ ਟੀਸ ਦਿਲ ਵਿਚ ਸਮੋ ਕੇ ਵਾਪਸ ਆਪਣੇ ਘਰ ਪਰਤ ਆਈ, ਪਹਾੜਾਂ ਤੇ ਜੰਗਲਾਂ ਦੀ ਪਨਾਹ ਵਿਚ। ਉਸ ਤੋਂ ਬਾਅਦ ਉਸ ਨਾਲ ਕੀ ਵਾਪਰਿਆ, ਕੋਈ ਨਹੀਂ ਜਾਣਦਾ। ਇਸ ਧਰਤੀ 'ਤੇ ਉਸ ਦੀ ਹੋਂਦ ਦਾ ਇੱਕੋ-ਇਕ ਨਿਸ਼ਾਨ ਬਾਕੀ ਹੈ–ਉਸ ਦੀ ਅਦੁੱਤੀ ਜੀਵਨੀ—"ਬਿਯੌਂਡ ਦ ਜੰਗਲ" (ਜੰਗਲ ਤੋਂ ਪਾਰ) ਜੋ ਆਦਿਵਾਸੀ ਸਾਹਿਤ ਦੀ ਪਹਿਲੀ ਸਵੈ-ਜੀਵਨੀ ਹੈ।

Buy Online :- https://www.singhbrothers.com/en/jungle-ton-paar

#2025

ਜਰਨੈਲ ਸਿੰਘ ਦੀਆਂ ਕਹਾਣੀਆਂ : ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ — ਸੰਪਾ. ਬਲਵਿੰਦਰ ਕੌਰ ਬਰਾੜ (ਡਾ.)ਇਸ ਪੁਸਤਕ ਵਿਚ ਜਰਨੈਲ ਸਿੰਘ ਦੀਆਂ ਕਹ...
17/06/2025

ਜਰਨੈਲ ਸਿੰਘ ਦੀਆਂ ਕਹਾਣੀਆਂ : ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ
— ਸੰਪਾ. ਬਲਵਿੰਦਰ ਕੌਰ ਬਰਾੜ (ਡਾ.)

ਇਸ ਪੁਸਤਕ ਵਿਚ ਜਰਨੈਲ ਸਿੰਘ ਦੀਆਂ ਕਹਾਣੀਆਂ ਦੇ ਹਰ ਪੱਖ ਨੂੰ ਵਿਭਿੰਨ ਲੇਖਕਾਂ ਨੇ ਬਹੁਤ ਹੀ ਸੰਜੀਦਗੀ ਨਾਲ ਸਮਝਣ ਅਤੇ ਕਲਮਬੰਦ ਕਰਨ ਦਾ ਯਤਨ ਕੀਤਾ ਹੈ। ਰਚਨਾਵਾਂ ਦੀ ਚੋਣ ਵਿਚ ਦੁਹਰਾਅ ਹੋ ਸਕਦਾ ਹੈ ਪਰ ਅਧਿਐਨ ਵਿਚ ਨਹੀਂ ਹੈ। ਹਰ ਲੇਖਕ ਦਾ ਆਪਣਾ ਨੁਕਤਾ-ਏ-ਨਿਗਾਹ, ਸਮਰੱਥਾ ਅਤੇ ਵਿਸ਼ੇਸ਼ਤਾ ਹੈ। ਇਸ ਪੁਸਤਕ ਵਿਚ ਕੁੱਲ ਤੇਰ੍ਹਾਂ ਪੇਪਰ ਹਨ ਅਤੇ ਇਕ ਮੁਲਾਕਾਤ ਹੈ।

Buy Online -: https://www.singhbrothers.com/en/jarnail-singh-dian-kahanian-drishti-drishtikon-ate-sirjana

#2025

ਜੀਵਨ ਮਦਿਰਾ—  ਚਾਰਲਸ ਗੋਰਹਾਮਅਨੁਵਾਦਕ : ਜੰਗ ਬਹਾਦੁਰ ਗੋਇਲਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬ...
16/06/2025

ਜੀਵਨ ਮਦਿਰਾ
— ਚਾਰਲਸ ਗੋਰਹਾਮ
ਅਨੁਵਾਦਕ : ਜੰਗ ਬਹਾਦੁਰ ਗੋਇਲ

ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ 'ਤੇ ਆਧਾਰਿਤ ਅਮਰੀਕਾ ਦੇ ਲੇਖਕ ਚਾਰਲਸ ਗੋਰਹਾਮ ਦਾ ਨਾਵਲ ‘ਵਾਈਨ ਆਫ਼ ਲਾਈਫ਼’ ਇਕ ਸ਼ਾਹਕਾਰ ਸਾਹਿਤਕ ਕ੍ਰਿਤੀ ਹੈ। ਚਾਰਲਸ ਗੋਰਹਾਮ ਨੇ ਬਾਲਜ਼ਾਕ ਦੀ ਪੰਘੂੜੇ ਤੋਂ ਲੈ ਕੇ ਕਬਰ ਤਕ ਦੀ ਸੰਪੂਰਨ ਜੀਵਨ-ਯਾਤਰਾ ਦੀ ਦਿਲ-ਟੁੰਬਵੀਂ ਕਹਾਣੀ ਏਨੀ ਪ੍ਰਮਾਣਿਕਤਾ ਨਾਲ ਬਿਆਨ ਕੀਤੀ ਹੈ ਕਿ ਜਾਪਦਾ ਹੈ ਜਿਵੇਂ ਉਹ ਬਾਲਜ਼ਾਕ ਦੇ ਅੰਗ-ਸੰਗ ਹੀ ਰਿਹਾ ਹੋਵੇ। ਬਾਲਜ਼ਾਕ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵੀਹ ਵਰ੍ਹਿਆਂ ਵਿਚ 90 ਨਾਵਲ ਤੇ ਕਈ ਕਹਾਣੀਆਂ ਲਿਖੀਆਂ, ਜੋ ‘ਦ ਹਯੂਮਨ ਕਾਮੇਡੀ’ ਦੀਆਂ 16 ਜਿਲਦਾਂ ਵਿਚ ਸ਼ਾਮਿਲ ਹਨ। ਇਨ੍ਹਾਂ ਨਾਵਲਾਂ/ਕਹਾਣੀਆਂ ਵਿਚ 2472 ਪਾਤਰ ਹਨ। ਵੰਨ-ਸੁਵੰਨੇ ਪਾਤਰਾਂ ਦੀ ਐਨੀ ਵਿਸ਼ਾਲ ਗੈਲਰੀ ਦਾ ਵਿਸ਼ਵ ਸਾਹਿਤ ਵਿਚ ਕੋਈ ਸਾਨੀ ਨਹੀਂ ਹੈ। ਇਹ ਫ਼ਰਾਂਸ ਦੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦਾ ਵੀ ਦਰਪਣ ਹੈ। ਇਸ ਜੀਵਨੀ ਮੂਲਕ ਨਾਵਲ ਦਾ ਪੰਜਾਬੀ ਅਨੁਵਾਦ ‘ਜੀਵਨ ਮਦਿਰਾ’ ਦੇ ਨਾਮ ਹੇਠ ਸੁਹਿਰਦ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ।

Buy Online -: https://www.singhbrothers.com/en/jiwan-madira

#2025

Leaderless Punjab—  K.S. ChawlaThis book covers the major political and social events of the Punjab during the last few ...
14/06/2025

Leaderless Punjab
— K.S. Chawla

This book covers the major political and social events of the Punjab during the last few years. It reflects the pain of Punjabis on the situation in Punjab which has become rudderless and hence directionless; the youth is either falling victim to the drugs and gangsterism or running away to settle abroad, disillusioned with the political leaders who have no other vision than to make money through corrupt practices. The Sikh leadership is divided into a number of factions and is struggling for survival. It is an interesting and useful reading to understand the present-day situation of Punjab.

Buy Online -: https://www.singhbrothers.com/en/leaderless-punjab

#2025

Darkness Defied : The Life And Legacy Of Jaswant Singh Khalra—  Ajmer SinghBhai Jaswant Singh Khalra was a human rights ...
12/06/2025

Darkness Defied : The Life And Legacy Of Jaswant Singh Khalra
— Ajmer Singh

Bhai Jaswant Singh Khalra was a human rights activist whose investigation uncovered the disappearance, custodial torture and extra-judicial killing of over 25,000 Sikh men and women by the Punjab Police from 1987 to 1993. This is the story of an immortal defender of human rights, who relentlessly pursued the truth to unmask the impunity and injustices perpetrated by the Indian state. This book not only honours his supreme sacrifice, but also his life and legacy, in the hope that it continues to inspire future generations to come.

Buy Online -: https://www.singhbrothers.com/en/darkness-defied-the-life-and-legacy-of-jaswant-singh-khalra

#2025

ਗਿਆਰਾਂ ਭੱਟ ਸਾਹਿਬਾਨ —  ਸੁਖਦੇਵ ਸਿੰਘ ਸ਼ਾਂਤਇਸ ਪੁਸਤਕ ਵਿਚ ਲੇਖਕ ਨੇ ਭੱਟ ਸਾਹਿਬਾਨ ਦੇ ਜੀਵਨ ਨੂੰ ਮੂਲ ਸਰੋਤਾਂ ਵਿਚ ਉਪਲਬਧ ਪੇਤਲੀਆਂ ਟੋਹਾਂ ਦ...
26/04/2025

ਗਿਆਰਾਂ ਭੱਟ ਸਾਹਿਬਾਨ
— ਸੁਖਦੇਵ ਸਿੰਘ ਸ਼ਾਂਤ

ਇਸ ਪੁਸਤਕ ਵਿਚ ਲੇਖਕ ਨੇ ਭੱਟ ਸਾਹਿਬਾਨ ਦੇ ਜੀਵਨ ਨੂੰ ਮੂਲ ਸਰੋਤਾਂ ਵਿਚ ਉਪਲਬਧ ਪੇਤਲੀਆਂ ਟੋਹਾਂ ਦੇ ਆਸਰੇ ਉਲੀਕਣ ਦਾ ਨਿਮਾਣਾ ਯਤਨ ਕੀਤਾ ਹੈ। ਲੇਖਕ ਨੇ ‘ਗੁਰੂ ਸਰੂਪ’ ਅਤੇ ‘ਪ੍ਰਭੂ ਸਰੂਪ’ ਨੂੰ ਆਧਾਰ ਬਣਾ ਕੇ ਭੱਟ ਸਾਹਿਬਾਨ ਦੁਆਰਾ ਉਚਾਰੀ ਬਾਣੀ ਦੀ ਜਿਵੇਂ ਬਹੁਪੱਖੀ ਚਰਚਾ ਕੀਤੀ ਹੈ, ਉਹ ਬਹੁਤ ਭਾਵਪੂਰਤ ਹੈ ਅਤੇ ਬਹੁਤ ਸਾਰੇ ਭੁਲੇਖਿਆਂ ਨੂੰ ਵੀ ਦੂਰ ਕਰਦੀ ਹੈ।
ਭੱਟ ਸਾਹਿਬਾਨ ਅਤੇ ਉਨ੍ਹਾਂ ਦੁਆਰਾ ਬਖ਼ਸ਼ਿਸ਼ ਹੋਏ ਇਸ ਸ਼ਬਦ-ਗੁਰੂ ਰੂਪ ਅਧਿਆਤਮਕ ਖ਼ਜ਼ਾਨੇ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਅਹਿਮ ਭੂਮਿਕਾ ਨਿਭਾਵੇਗੀ।

Buy Online -: https://www.singhbrothers.com/en/giaran-bhatt-sahibaan

#2025

ਹੁਕਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼ —  ਪ੍ਰੋ. ਡਾ. ਬਲਵੰਤ ਸਿੰਘ ਢਿੱਲੋਂਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ...
22/04/2025

ਹੁਕਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼
— ਪ੍ਰੋ. ਡਾ. ਬਲਵੰਤ ਸਿੰਘ ਢਿੱਲੋਂ

ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਇਤਿਹਾਸਕ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖ਼ਤਾਂ ਵੱਲੋਂ ਜਾਰੀ ਕੀਤੇ ਕੁਝ ਪੁਰਾਤਨ ਹੁਕਮਨਾਮੇ/ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ 'ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ।

Buy Online -: https://www.singhbrothers.com/en/hukamname

#2025

ਅਨਮੋਲ ਖਾਣੇ—  ਪ੍ਰੋ. ਡਾ. ਹਰਸ਼ਿੰਦਰ ਕੌਰਇਸ ਪੁਸਤਕ ਵਿਚ ਲੇਖਿਕਾ ਦੀਆਂ ਹੋਰ ਲਿਖਤਾਂ ਨਾਲੋਂ ਵੱਖ ਫਲ-ਸਬਜ਼ੀਆਂ ਬਾਰੇ ਜ਼ਿਕਰ ਹੈ ਕਿ ਆਮ ਵਰਤੋਂ ਵਾਲੇ...
22/03/2025

ਅਨਮੋਲ ਖਾਣੇ
— ਪ੍ਰੋ. ਡਾ. ਹਰਸ਼ਿੰਦਰ ਕੌਰ

ਇਸ ਪੁਸਤਕ ਵਿਚ ਲੇਖਿਕਾ ਦੀਆਂ ਹੋਰ ਲਿਖਤਾਂ ਨਾਲੋਂ ਵੱਖ ਫਲ-ਸਬਜ਼ੀਆਂ ਬਾਰੇ ਜ਼ਿਕਰ ਹੈ ਕਿ ਆਮ ਵਰਤੋਂ ਵਾਲੇ ਸਬਜ਼ੀ-ਫਲ ਕਿਵੇਂ ਸਹੀ ਮਾਤਰਾ ਵਿੱਚ ਵੱਖੋ-ਵੱਖ ਬੀਮਾਰੀਆਂ ਵਿੱਚ ਵਰਤ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਸਿਰਫ਼ ਵਾਧੂ ਕੀਟਨਾਸ਼ਕਾਂ ਦੀ ਵਰਤੋਂ ਘਟਾ ਦੇਈਏ ਤਾਂ ਅਸੀਂ ਆਪਣੇ ਸਰੀਰਾਂ ਨੂੰ ਮਾੜੇ ਰੋਗਾਂ ਤੋਂ ਬਚਾ ਸਕਾਂਗੇ ਤੇ ਕੁਦਰਤੀ ਬੇਸ਼ਕੀਮਤੀ ਖ਼ੁਰਾਕਾਂ ਨੂੰ ਜ਼ਹਿਰੀ ਹੋਣ ਤੋਂ ਰੋਕ ਸਕਾਂਗੇ। ਇਸ ਪੁਸਤਕ ਵਿਚ ਸ਼ਾਮਿਲ 39 ਲੇਖ ਤੰਦਰੁਸਤ ਖ਼ੁਰਾਕ ਨਾਲ ਸਿਹਤਮੰਦ ਜ਼ਿੰਦਗੀ ਜਿਉਣ ਲਈ ਮਹੱਤਵਪੂਰਨ ਹਨ।

Buy Online -: https://www.singhbrothers.com/en/anmol-khaane

#2025

ਵਿਸਮਾਦੁ—  ਪਰਮਜੀਤ ਸੋਹਲਖ਼ੁਸ਼ਬੂਆਂ ਲੱਦੀ ਕਵਿਤਾ ਵਿਸਮਾਦੁ, ਪਰਮਜੀਤ ਸੋਹਲ ਦੀ ਕਵਿਤਾ ਦਾ ਸਿਖਰ ਹੈ, ਇਸ ਦਾ ਜਲੌਅ ਸੁਣਨ, ਪੜ੍ਹਨ ਵਾਲੇ ਇਨਸਾਨ ਨੂੰ...
04/03/2025

ਵਿਸਮਾਦੁ
— ਪਰਮਜੀਤ ਸੋਹਲ

ਖ਼ੁਸ਼ਬੂਆਂ ਲੱਦੀ ਕਵਿਤਾ ਵਿਸਮਾਦੁ, ਪਰਮਜੀਤ ਸੋਹਲ ਦੀ ਕਵਿਤਾ ਦਾ ਸਿਖਰ ਹੈ, ਇਸ ਦਾ ਜਲੌਅ ਸੁਣਨ, ਪੜ੍ਹਨ ਵਾਲੇ ਇਨਸਾਨ ਨੂੰ ਵਿਸਮਾਦੁ ਦੇ ਅਜਿਹੇ ਵਿਲੱਖਣ ਸੰਸਾਰ ਵਿਚ ਭੇਜ ਦਿੰਦਾ ਹੈ, ਜਿਥੇ ਉਹ ਆਪਣੇ ਆਪ ਨੂੰ ਕਿਸੇ ਅਲੌਕਿਕ ਸੰਸਾਰ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ।

Buy Online -: https://www.singhbrothers.com/en/vismaad-2

#2025

ਪੰਜਾਬ ਦੀਆਂ ਦਰਦ ਕਹਾਣੀਆਂ—  ਪ੍ਰੋ. ਡਾ. ਹਰਸ਼ਿੰਦਰ ਕੌਰ (ਐਮ. ਡੀ.)ਦੁਨੀਆਂ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਔਰਤ ਉੱਤੇ ਤਸ਼ੱਦਦ ਨਾ ਹੋ ਰਹੇ ਹ...
04/01/2025

ਪੰਜਾਬ ਦੀਆਂ ਦਰਦ ਕਹਾਣੀਆਂ
— ਪ੍ਰੋ. ਡਾ. ਹਰਸ਼ਿੰਦਰ ਕੌਰ (ਐਮ. ਡੀ.)

ਦੁਨੀਆਂ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਔਰਤ ਉੱਤੇ ਤਸ਼ੱਦਦ ਨਾ ਹੋ ਰਹੇ ਹੋਣ ਤੇ ਨਾ ਹੀ ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਦਾ ਕੋਈ ਅਜਿਹਾ ਹਿੱਸਾ ਹੈ ਜਿੱਥੇ ਔਰਤ ਸੁਰੱਖਿਅਤ ਹੋਵੇ। ਪਰ, ਪੰਜਾਬ ਦੀ ਧਰਤੀ ਇੱਕ ਵੱਖ ਮਿਸਾਲ ਹੈ ਜਿੱਥੇ ਕਿਸੇ ਹੋਰ ਦੀ ਧੀ ਭੈਣ ਦੀ ਪੱਤ ਉੱਤੇ ਹੋਏ ਹੱਲੇ ਲਈ ਵੀ ਮਰਜੀਵੜੇ ਸਿਰ ਵਾਰ ਜਾਂਦੇ ਰਹੇ ਸਨ ਪਰ ਪੱਤ ਜ਼ਰੂਰ ਬਚਾਉਂਦੇ ਰਹੇ। ਪਰੰਤੂ ਪਿਛਲੇ ਸਮੇਂ ਦੌਰਾਨ ਸਾਡੇ ਪੰਜਾਬ ਵਿਚ ਹੀ ਔਰਤਾਂ ਨਾਲ ਵਾਪਰੀਆਂ ਸ਼ਰਮਨਾਕ ਘਟਨਾਵਾਂ ਸੁਣ ਕੇ ਬਹੁਤ ਨਮੋਸ਼ੀ ਹੁੰਦੀ ਹੈ। ਅਜਿਹੀ ਦਿਲ-ਚੀਰਵੀਆਂ ਘਟਨਾਵਾਂ ਦੀਆਂ ਅਖ਼ਬਾਰੀ ਸੁਰਖ਼ੀਆਂ ਨੂੰ ਲੇਖਕਾ ਨੇ ਕਹਾਣੀਆਂ ਦਾ ਵਿਸਤਾਰ ਦੇ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਜੇਕਰ ਇਹ ਦਰਦਨਾਕ ਕਹਾਣੀਆਂ ਔਰਤਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲਣ ਵਿਚ ਸਹਾਈ ਹੋ ਸਕਣ ਤਾਂ ਲੇਖਕਾ ਦਾ ਇਹ ਯਤਨ ਸਫਲ ਹੋਵੇਗਾ।

Buy Online -: https://www.singhbrothers.com/en/punjab-dian-dard-kahanian

#2025

ਨਵਾਂ ਸਾਲ ਸਭਨਾਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ ਜੀ। #2025
01/01/2025

ਨਵਾਂ ਸਾਲ ਸਭਨਾਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ ਜੀ।
#2025

Address

S. C. O. 223-224
City Center
143001

Opening Hours

Monday 09:30 - 20:00
Tuesday 09:30 - 20:00
Wednesday 09:30 - 20:00
Thursday 09:30 - 20:00
Friday 09:30 - 20:00
Saturday 09:30 - 20:00

Alerts

Be the first to know and let us send you an email when Singh Brothers posts news and promotions. Your email address will not be used for any other purpose, and you can unsubscribe at any time.

Contact The Business

Send a message to Singh Brothers:

Shortcuts

  • Address
  • Opening Hours
  • Alerts
  • Contact The Business
  • Claim ownership or report listing
  • Want your business to be the top-listed Media Company?

Share