The Punjab Times

The Punjab Times ਪੰਜਾਬ ਤੇ ਪੰਜਾਬੀਅਤ ਦੀ ਗੱਲ
ਦੇਸ਼ ਦੁਨੀਆ ਦੀਆ

*ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ*ਅਧਿਆਪਕ ਗੁਰਸੇਵਕ ਸਿੰਘ,ਕੋਚ ਦਵਿੰਦਰ ਸਿੰਘ...
28/01/2025

*ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ*
ਅਧਿਆਪਕ ਗੁਰਸੇਵਕ ਸਿੰਘ,ਕੋਚ ਦਵਿੰਦਰ ਸਿੰਘ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
ਸ਼੍ਰੀ ਅਨੰਦਪੁਰ ਸਾਹਿਬ 27 ਜਨਵਰੀ (ਜਸਵਿੰਦਰ)
76ਵੇਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ,ਜਿਸ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੀ ਵਿਸ਼ੇਸ਼ ਤੌਰ ਸੱਭਿਆਚਾਰਕ ਲੋਕ ਨਾਚ ਭੰਗੜੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਹੋਇਆ ਸਕੂਲ ਪ੍ਰਿੰਸੀਪਲ ਸ.ਸਰਨਜੀਤ ਸਿੰਘ ਜੀ ਨੇ ਦੱਸਿਆ ਕਿ ਸਕੂਲ ਨੇ ਪਹਿਲੀ ਵਾਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਭਾਗ ਲਿਆ ਅਤੇ ਇਹਨਾਂ ਦੇ ਲੋਕ ਨਾਚ ਭੰਗੜੇ ਨੇ ਸਾਰਿਆਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਜੀ ਵਲੋਂ ਸਕੂਲ ਦੀ ਟੀਮ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦਿੱਤਾ ਗਿਆ। ਸਕੂਲ ਦੀ ਇਸ ਪ੍ਰਾਪਤੀ ਲਈ ਸਕੂਲ ਅਧਿਆਪਕ ਸ.ਗੁਰਸੇਵਕ ਸਿੰਘ ਅਤੇ ਦਵਿੰਦਰ ਸਿੰਘ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਜਿਸ ਕਰਕੇ ਸਕੂਲ ਨੇ ਇੱਕ ਨਵਾਂ ਮੁਕਾਮ ਹਾਸਿਲ ਕੀਤਾ ਹੈ। ਇਸ ਸਮਾਗਮ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਐਮ.ਐਲ.ਏ.ਸ੍ਰੀ ਦਿਨੇਸ਼ ਚੱਢਾ ਵੱਲੋਂ ਸੱਭਿਆਚਾਰਕ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਬਦਲੇ ਅਧਿਆਪਕ ਗੁਰਸੇਵਕ ਸਿੰਘ ਅਤੇ ਭੰਗੜਾ ਕੋਚ ਦਵਿੰਦਰ ਸਿੰਘ ਨੂੰ ਵਿਸ਼ੇਸ਼ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਨੈਸ਼ਨਲ ਪੱਧਰ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੀ ਭੰਗੜਾ ਟੀਮ ਨੂੰ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਅਤੇ ਐਸ.ਐਸ.ਪੀ. ਸ.ਗੁਲਨੀਤ ਸਿੰਘ ਖੁਰਾਣਾ ਜੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਡੀ.ਪੀ.ਈ. ਕਬੱਡੀ ਕੋਚ ਭੁਪਿੰਦਰ ਸਿੰਘ ਦਾ ਖੇਡਾਂ ਦੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ‌। ਮਾਰਕਿਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਜੀ ਨੇ ਖੁੱਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਏ ਕਿਹਾ ਸਕੂਲ ਪ੍ਰਿੰਸੀਪਲ ਸਰਨਜੀਤ ਸਿੰਘ ਜੀ ਦੀ ਯੋਗ ਹੇਠ ਲਗਾਤਾਰ ਨਵੇਂ ਨਵੇਂ ਮੁਕਾਮ ਹਾਸਿਲ ਕਰ ਰਿਹਾ। ਪਿਛਲੇ ਦਿਨੀਂ ਇਸ ਟੀਮ ਨੇ ਭੋਪਾਲ ਵਿੱਚ ਲਗਾਤਾਰ ਦੋ ਵਾਰ ਨੈਸ਼ਨਲ ਪੱਧਰ ਤੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਨੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਜਗਜੀਤ ਸਿੰਘ ਵਿਗਿਆਨ ਮਾਸਟਰ ਸਰਕਾਰੀ ਹਾਈ ਸਕੂਲ ਰਾਏਪੁਰ ਰੂਪਨਗਰ ਨੂੰ ਜਿਲ੍ਹਾ ਪੱਧਰੀ ਸਨਮਾਨ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ । ਮਾਸਟਰ ਜਗਜੀਤ ਸਿ...
26/01/2025

ਜਗਜੀਤ ਸਿੰਘ ਵਿਗਿਆਨ ਮਾਸਟਰ ਸਰਕਾਰੀ ਹਾਈ ਸਕੂਲ ਰਾਏਪੁਰ ਰੂਪਨਗਰ ਨੂੰ ਜਿਲ੍ਹਾ ਪੱਧਰੀ ਸਨਮਾਨ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ । ਮਾਸਟਰ ਜਗਜੀਤ ਸਿੰਘ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਦਿੱਤਾ ਗਿਆ ਹੈ, ਜਿਸ ਵਿੱਚ ਮਿਆਵਾਕੀ ਜੰਗਲ, ਸ਼ਿਵਾਲਿਕ ਰੇਂਜ ਵਿੱਚ ਸੀਡ ਬਾਲ ਪਲਾਂਟਿੰਗ ਅਤੇ ਪਲਾਂਟੇਸ਼ਨ ਡ੍ਰਾਈਵ ਸ਼ਾਮਲ ਹਨ, ਨਾਲ ਹੀ ਸਕੂਲ ਸਿੱਖਿਆ ਵਿਭਾਗ ਅਤੇ ਖੇਡਾਂ ਦੇ ਵਿਭਾਗ ਵਿੱਚ ਉਤਕ੍ਰਿਸ਼ਟ ਸੇਵਾਵਾਂ ਦਿੱਤੀਆਂ ਗਈਆਂ। ਇਹ ਮੁੱਲਵਾਨ ਯੋਗਦਾਨਾਂ ਲਈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਨਹਿਰੂ ਸਟੇਡੀਅਮ, ਰੂਪਨਗਰ ਵਿੱਖੇ ਸਨਮਾਨਿਤ ਕੀਤਾ ਗਿਆ।

21/01/2025

ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਦੀ ਦੁਕਾਨ ਸਵਾਮੀ ਸਾਊਥ ਇੰਡੀਅਨ ਡੋਸਾ ਵਿੱਚ ਖਾਣਗੇ ਵਿਅਕਤੀ ਨੂੰ ਡੋਸੇ ਵਿੱਚੋਂ ਨਿਕਲੇ ਕੀੜੇ ਸੁੰਡੀਆਂ, ਫੂਡ ਸਪਲਾਈ ? #ਰੂਪਨਗਰ #ਰੋਪੜ #ਪੰਜਾਬ

19/01/2025

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ,ਧਰਤ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ,,
ਗੁਰੂ ਪਿਆਰਿਓ ਧੁਰ ਕੀ ਬਾਣੀ ਨਾਲ ਜੁੜ ਕੇ ਆਪਣਾਂ ਜੀਵਨ ਸਫ਼ਲ ਕਰੌ ਜੀ ਅਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲਿਖ ਕੇ ਅਪਣੀ ਹਾਜਰੀ ਲਗਾਓ

ਜ਼ਿਲ੍ਹਾ ਪੱਧਰੀ ਮਿਡਲ ਵਰਗ ਵਿਗਿਆਨ ਪ੍ਰਦਰਸ਼ਨੀ ਵਿੱਚ ਰਾਏਪਰ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇਸ਼੍ਰੀ ਅਨੰਦਪੁਰ ਸਾਹਿਬ 17 ਜਨਵਰੀ (ਜਸਵਿੰਦਰ)...
17/01/2025

ਜ਼ਿਲ੍ਹਾ ਪੱਧਰੀ ਮਿਡਲ ਵਰਗ ਵਿਗਿਆਨ ਪ੍ਰਦਰਸ਼ਨੀ ਵਿੱਚ ਰਾਏਪਰ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ
ਸ਼੍ਰੀ ਅਨੰਦਪੁਰ ਸਾਹਿਬ 17 ਜਨਵਰੀ (ਜਸਵਿੰਦਰ)
ਡਿਪਾਰਟਮੈਂਟ ਆਫ ਐਜੂਕੇਸ਼ਨ ਸਾਇੰਸ ਐਂਡ ਮੈਥਮੈਟਿਕਸ , ਐਨਸੀਈਆਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਜ਼ਿਲ੍ਹਾ ਪੱਧਰੀ ਵਿਗਿਆਨ ਮੁਕਾਬਲੇ, 2024 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ। ਇਹ ਮੁਕਾਬਲੇ ਚਿਲਾ ਸਿੱਖਿਆ ਅਫਸਰ ਰੂਪਨਗਰ ਸ੍ਰੀ ਸੰਜੀਵ ਗੌਤਮ ਉਪਜਦਾ ਸਿੱਖਿਆ ਅਫਸਰ ਸਰਦਾਰ ਸੁਰਿੰਦਰ ਪਾਲ ਸਿੰਘ, ਨੋਡਲ ਇਨਚਾਰਜ ਪ੍ਰਿੰਸੀਪਲ ਨੀਰਜ ਵਰਮਾ ਅਤੇ ਸਾਇੰਸ
ਇੰਚਾਰਜ ਸ.ਸਤਨਾਮ ਸਿੰਘ, ਡਿਸਟ੍ਰਿਕਟ ਰਿਸੋਰਸ ਕੋਆਰਡੀਨੇਟਰ ਬਿਪਨ ਕਟਾਰੀਆ ਦੇ ਪ੍ਰਬੰਧਾਂ ਹੇਠ ਕਰਵਾਏ ਗਏ।ਇਹ ਮੁਕਾਬਲੇ ਵੱਖ ਵੱਖ ਥੀਮ ਦੇ ਅਧਾਰਿਤ ਕਰਵਾਏ ਗਏ। ਜਿਸ ਵਿੱਚ ਥੀਮ 1: ਫੂਡ, ਹਾਈਜੀਨ ਅਤੇ ਹੈਲਥ, ਟਰਾਂਸਪੋਰਟ ਅਤੇ ਕਮਨੀਕੇਸ਼ਨ, ਆਰਗੈਨਿਕ ਫਾਰਮਿੰਗ, ਡਿਜਾਸਟਰ ਮੈਨੇਜਮੈਂਟ, ਮੈਥਮੈਟਿਕਲ ਮਾਡਲਿੰਗ ਅਤੇ ਕੰਪਿਊਟਰ, ਵੇਸਟ ਮੈਨੇਜਮੈਂਟ ਅਤੇ ਰਿਸੋਰਸ ਮੈਨੇਜਮੈਂਟ ਦੇ ਅਧਾਰਿਤ ਸਨ। ਇਹਨਾਂ ਵੱਖ-ਵੱਖ ਸੀਮਾਂ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ। ਇਹ ਜਾਣਕਾਰੀ ਦਿੰਦੇ ਹੋਏ ਸਰਦਾਰ ਜਗਜੀਤ ਸਿੰਘ, ਸਰਕਾਰੀ ਹਾਈ ਸਕੂਲ ਰਾਏਪੁਰ ਨੇ ਦੱਸਿਆ ਕਿ ਰਾਏਪਰ ਸਕੂਲ ਦੇ ਵਿਦਿਆਰਥੀਆਂ ਨੇ ਮਿਡਲ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਥੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਣਵ ਸ਼ਰਮਾ ਨੇ ਡਿਜਾਸਟਰ ਮੈਨੇਜਮੈਂਟ, ਗੁਰਲਾਲ ਸਿੰਘ ਨੇ ਟਰਾਂਸਪੋਰਟ ਤੇ ਕਮਨੀਕੇਸ਼ਨ ਅਤੇ ਅਰਸ਼ਪ੍ਰੀਤ ਸਿੰਘ ਤੇ ਪਰਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਵਿਦਿਆਰਥੀ ਹੁਣ ਪੰਜਾਬ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ । ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸ਼੍ਰੀਮਤੀ ਸੀਮਾ ਦੇਵੀ ਨੇ ਦੱਸਿਆ ਕਿ ਸਾਇੰਸ ਅਧਿਆਪਕ ਸ. ਜਗਜੀਤ ਸਿੰਘ ਰਾਏਪੁਰ ਬਹੁਤ ਹੀ ਮਿਹਨਤੀ ਅਧਿਆਪਕ ਨੇ ਜਿਨਾਂ ਕਾਰਨ ਰਾਏਪੁਰ ਸਕੂਲ ਦੇ ਵਿਦਿਆਰਥੀ ਹਰ ਸਾਲ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਸਮੂਹ ਸਟਾਫ ਵੱਲੋਂ ਅਤੇ ਉਹਨਾਂ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅਤੇ ਗਾਈਡ ਅਧਿਆਪਕ ਸਰਦਾਰ ਜਗਜੀਤ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਪੰਜਾਬ ਪੱਧਰੀ ਸਾਇੰਸ ਪ੍ਰਦਰਸ਼ਨੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਟਾਫ਼ ਵਲੋਂ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ,ਸੁਖਦੇਵ ਸਿੰਘ ,ਮਨਮੋਹਨ ਸਿੰਘ ,ਹਰਪ੍ਰੀਤ ਕੌਰ, ਮਨਦੀਪ ਸਿੰਘ,ਕਮਲ ਕੁਮਾਰ ਸ਼ਾਮਿਲ
ਸਨ।

ਸ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਦੀਪਕ ਸੋਨੀ ਮੀਡੀਆ ਕੋਆਡੀਨੇਟਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲੋਹੜੀ ਦ...
13/01/2025

ਸ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਦੀਪਕ ਸੋਨੀ ਮੀਡੀਆ ਕੋਆਡੀਨੇਟਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ

ਗੁਰਿੰਦਰ ਸਿੰਘ ਕਲਸੀ "ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦੇ ਪ੍ਰਧਾਨ ਲਗਾਏ ਜ਼ਿਲ੍ਹਾ ਰੂਪਨਗਰ ਦੀ ਕਮੇਟੀ ਦੀ ਚੋਣ ਕੀਤੀ ਗਈ :-ਗੁਰਿੰਦਰ ਸਿੰਘ ...
09/01/2025

ਗੁਰਿੰਦਰ ਸਿੰਘ ਕਲਸੀ "ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦੇ ਪ੍ਰਧਾਨ ਲਗਾਏ
ਜ਼ਿਲ੍ਹਾ ਰੂਪਨਗਰ ਦੀ ਕਮੇਟੀ ਦੀ ਚੋਣ ਕੀਤੀ ਗਈ :-ਗੁਰਿੰਦਰ ਸਿੰਘ ਕਲਸੀ
ਸ਼੍ਰੀ ਅਨੰਦਪੁਰ ਸਾਹਿਬ 8 ਜਨਵਰੀ (ਜਸਵਿੰਦਰ)
ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਅਤੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਲਗਾਤਾਰ ਸੇਵਾ ਵਿੱਚ ਲੱਗੇ ਸ਼੍ਰੀ ਸੁੱਖੀ ਬਾਠ ਦੀ ਯੋਗ ਅਗਵਾਈ ਹੇਠ ਚੱਲ ਰਹੇ "ਨਵੀਆਂ ਕਲਮਾਂ ਨਵੀਂ ਉਡਾਨ" ਪ੍ਰੋਜੈਕਟ ਦੀ ਜਿਲ੍ਹਾ ਰੋਪੜ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਉੱਘੇ ਕਵੀ ਅਤੇ ਲੇਖਕ ਗੁਰਿੰਦਰ ਸਿੰਘ ਕਲਸੀ ਨੂੰ ਜਿਲ੍ਹਾ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਜਿਲ੍ਹਾ ਕਮੇਟੀ ਦਾ ਗਠਨ ਕਰਦੇ ਹੋਏ ਸਾਲ 2025 ਵਿੱਚ ਛਪਣ ਵਾਲੀ ਕਿਤਾਬ ਦੀ ਸੰਪਾਦਕ ਜਿਲ੍ਹਾ ਰੋਪੜ ਦੀ ਕਹਾਣੀ ਲੇਖਿਕਾ ਮਨਦੀਪ ਰਿੰਪੀ ਨੂੰ ਲਗਾਇਆ ਗਿਆ ਅਤੇ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਰੂਪਨਗਰ ਦਾ ਮੀਡੀਆ ਇੰਚਾਰਜ ਲਗਾਇਆ ਗਿਆ । ਇਸ ਮੌਕੇ ਜਿਲਾ ਰੂਪਨਗਰ ਦੀ ਟੀਮ ਵਿੱਚ ਉੱਘੇ ਲੇਖਕ ਰਾਬਿੰਦਰ ਸਿੰਘ ਰੱਬੀ, ਮੈਡਮ ਸੰਦੀਪ ਕੌਰ, ਕਸ਼ਮੀਰ ਸਿੰਘ ਅਤੇ ਲੇਖਕ ਰਾਜਵੀਰ ਸਿੰਘ ਚੌਂਤਾਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਸਾਰੇ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰੂਪਨਗਰ ਦੇ ਸਕੂਲਾਂ ਦੇ ਵਿਦਿਆਰਥੀਆਂ ਤੋਂ ਵੱਖ ਵੱਖ ਰਚਨਾਵਾਂ ਲਿਖਵਾ ਕੇ ਉਹਨਾਂ ਨੂੰ ਆਉਣ ਵਾਲੀ ਕਿਤਾਬ ਵਿੱਚ ਛਪਵਾਇਆ ਜਾਵੇਗਾ। ਇਥੇ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਵੀ ਗੁਰਿੰਦਰ ਸਿੰਘ ਕਲਸੀ ਦੀ ਯੋਗ ਅਗਵਾਈ ਵਿੱਚ ਕਿਤਾਬ ਛਾਪੀ ਗਈ ਸੀ ਜਿਸ ਵਿੱਚ ਜ਼ਿਲ੍ਹੇ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਛਾਪਿਆ ਗਿਆ ਸੀ । ਇਸ ਕਿਤਾਬ ਨੂੰ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਗਿਆ। ਸਮੂਹ ਟੀਮ ਮੈਂਬਰਾਂ ਨੇ ਸੁੱਖੀ ਬਾਠ ਸਰੀ ਕਨੇਡਾ ਅਤੇ ਸ੍ਰ. ਉੰਕਾਰ ਸਿੰਘ ਤੇਜੇ ( ਪ੍ਰੋਜੈਕਟ ਇੰਚਾਰਜ ) ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ।

05/01/2025

ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਰੈਲੀ ਗੰਭੀਰਪੁਰ ਪਿੰਡ ਵਿੱਚ ਦਾਖਲ ਪੰਜਾਬ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਤੋੜਦੇ ਹੋਏ ਅੱਗੇ ਵਧੇ । ਪੰਜਾਬ ਪੁਲਿਸ ਨਾਲ ਤਿੱਖੀ ਬਹਿਸ ਅਤੇ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਜ਼ੋਰਦਾਰਾਂ ਨਾਰੇਬਾਜੀ ਕੀਤੀ ਗਈ।

05/01/2025

ਕੰਪਿਊਟਰ ਅਧਿਆਪਕਾਂ ਦੀ ਸੂਬਾ ਪੱਧਰੀ ਰੈਲੀ ਪੁਲਿਸ ਦੁਆਰਾ ਲਗਾਈਆਂ ਰੋਕਾਂ ਨੂੰ ਤੋੜਦੇ ਹੋਏ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਨੂੰ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦੇ ਵਿਰੁੱਧ ਨਾਰੇ ਲਗਾਉਂਦੇ ਹੋਏ ਗੰਭੀਰਪੁਰ ਵਿੱਚ ਦਾਖਲ

05/01/2025

ਸਾਂਝੇ ਅਧਿਆਪਕ ਮੋਰਚੇ ਵੱਲੋਂ ਗੁਰਵਿੰਦਰ ਸਿੰਘ ਸਸਕੋਰ ਜੀ ਕੰਪਿਊਟਰ ਅਧਿਆਪਕਾਂ ਦੇ ਮੋਰਚੇ ਨੂੰ ਸੰਬੋਧਨ ਕਰਦੇ ਹੋਏ

05/01/2025

ਨੇਚਰ ਪਾਰਕ ਸ਼੍ਰੀ ਅਨੰਦਪੁਰ ਸਾਹਿਬ
#ਪੰਜਾਬ

31/12/2024
11/12/2024

ਸਰਕਾਰੀ ਹਾਈ ਸਕੂਲ ਬੜਵਾ ਵਿਖੇ ਅੰਗਰੇਜੀ ਅਤੇ ਸਮਾਜਿਕ ਸਿੱਖਿਆ
ਵਿਸ਼ਿਆਂ ਨਾਲ ਸਬੰਧਿਤ ਮੇਲਾ ਲਗਾਇਆ ਗਿਆ

ਆਈ ਆਈ ਟੀ ਰੂਪਨਗਰ ਵਿਖੇ ਹੋਏ ਮੁਕਾਬਲੇ ਵਿੱਚ ਬੜਵਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਤੀਜਾ ਸਥਾਨ ਪ੍ਰਾਪਤਸ਼੍ਰੀ ਅਨੰਦਪੁਰ ਸਾਹਿਬ 4 ਦਸੰਬਰ (ਜਸਵਿੰ...
04/12/2024

ਆਈ ਆਈ ਟੀ ਰੂਪਨਗਰ ਵਿਖੇ ਹੋਏ ਮੁਕਾਬਲੇ ਵਿੱਚ ਬੜਵਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਤੀਜਾ ਸਥਾਨ ਪ੍ਰਾਪਤ
ਸ਼੍ਰੀ ਅਨੰਦਪੁਰ ਸਾਹਿਬ 4 ਦਸੰਬਰ (ਜਸਵਿੰਦਰ)ਇੱਥੋਂ ਨਜ਼ਦੀਕੀ ਸਰਕਾਰੀ ਹਾਈ ਸਕੂਲ ਬੜਵਾ ਵਿਦਿਆਰਥੀਆਂ ਨੇ ਆਈਆਈਟੀ ਰੋਪੜ ਵਿਖੇ ਹੋਏ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਜਿੱਥੇ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਉੱਥੇ ਹੀ ਸਰਕਾਰੀ ਹਾਈ ਸਕੂਲ ਬੜਵਾ ਦੀ ਪਹਿਚਾਣ ਵੀ ਸਟੇਟ ਪੱਧਰ ਤੇ ਬਣਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸੁਮੰਤ ਕੁਮਾਰ ਨੇ ਦੱਸਿਆ ਕਿ ਆਈਆਈਟੀ ਰੋਪੜ ਵਿਖੇ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਬੜਵਾ ਦੇ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੇ ਗਾਈਡ ਅਧਿਆਪਕ ਅਮਨਦੀਪ ਕੌਰ ਸਾਇੰਸ ਮਿਸਟ੍ਰੈਸ ਦੀ ਯੋਗ ਅਗਵਾਈ ਵਿੱਚ ਮਾਡਲ ਤਿਆਰ ਕਰਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਨਾਮੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਜਿਲਾ ਰੂਪਨਗਰ ਦੇ ਸਿਰਫ ਦੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉਹਨਾਂ ਦੱਸਿਆ ਕਿ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਸਰਕਾਰੀ ਹਾਈ ਸਕੂਲ ਬੜਵਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨਵੀਨ , ਹਰਜੋਤ ਸਿੰਘ ਅਤੇ ਮਨਜੋਤ ਸਿੰਘ ਨੇ ਟੱਕਰ ਦਿੰਦੇ ਹੋਏ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਆਈਆਈਟੀ ਰੂਪਨਗਰ ਵੱਲੋਂ ਜਿੱਥੇ ਸਰਟੀਫਿਕੇਟ ਦੇਖ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਨਾਲ ਗਏ ਅਧਿਆਪਕਾਂ ਅਤੇ ਸਕੂਲ ਨੂੰ ਸਨਮਾਨਿਤ ਕੀਤਾ ਗਿਆ। ਅੱਜ ਸਵੇਰ ਦੀ ਸਭਾ ਦੇ ਮੌਕੇ ਜਿੱਥੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ ਉੱਥੇ ਹੀ ਵਿਦਿਆਰਥੀਆਂ ਨੂੰ ਅੱਗੇ ਲਈ ਹੋਰ ਮਿਹਨਤ ਕਰਨ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਸੁਮੰਤ ਕੁਮਾਰ ਤੋਂ ਇਲਾਵਾ ਅਮਨਦੀਪ ਕੌਰ ,ਬਲਵਿੰਦਰ ਸਿੰਘ , ਬਨੀਤਾ ਕੁਮਾਰੀ , ਹਰਜਿੰਦਰ ਸਿੰਘ ,ਜਸਵਿੰਦਰ ਕੌਰ , ਕਰਤਾਰ ਸਿੰਘ , ਰਜਿੰਦਰ ਕੌਰ , ਰਵੀਨਾ , ਸੰਜੀਵ ਕੁਮਾਰ , ਲਖਬੀਰ ਸਿੰਘ ,ਮੀਨਾਕਸ਼ੀ ਸ਼ਰਮਾ , ਸਰਬਜੀਤ ਸਿੰਘ, ਗਗਨਦੀਪ ਸਿੰਘ ,ਕੁਲਵਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸੀ।

ਮੈਡੀਕਲ ਅਫਸਰ ਦਾ ਤਬਾਦਲਾ ਰੋਕਣ ਸਬੰਧੀ ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਨੂੰ ਪੱਤਰਸ੍ਰੀ ਅਨੰਦਪੁਰ ਸਾਹਿਬ (ਜਸਵਿੰਦਰ)ਸ. ਹਰਜੋਤ ਸਿੰਘ ਬੈਂਸ ਕੈ...
02/11/2024

ਮੈਡੀਕਲ ਅਫਸਰ ਦਾ ਤਬਾਦਲਾ ਰੋਕਣ ਸਬੰਧੀ ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਸ੍ਰੀ ਅਨੰਦਪੁਰ ਸਾਹਿਬ (ਜਸਵਿੰਦਰ)
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਿਫਾਰਿਸ਼ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਰੂਪਨਗਰ ਦੇ ਸਬ ਡਵੀਜਨ ਹਸਪਤਾਲ ਵਿਖੇ ਤੈਨਾਤ ਸ੍ਰੀ ਰਣਬੀਰ ਸਿੰਘ, ਮੈਡੀਕਲ ਅਫਸਰ (ਮੈਡੀਸਨ) ਦੀ ਬਦਲੀ ਵੀ.ਵੀ.ਆਈ.ਪੀ.ਟੀਮ ਮੁੱਖ ਮੰਤਰੀ, ਪੰਜਾਬ ਜੀ ਦੀ ਮੈਡੀਕਲ ਟੀਮ ਵਿੱਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਇੱਕ ਹੀ ਮੈਡੀਸਨ ਦਾ ਡਾਕਟਰ ਤੈਨਾਤ ਸੀ ਜੋ ਕਿ ਸਿਹਤ ਦੇ ਖੇਤਰ ਵਿੱਚ ਬਹੁਤ ਹੀ ਚੰਗੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਬਹੁਤ ਹੀ ਤਜਰਬੇਕਾਰ ਨੇ ਇਸ ਹਸਪਤਾਲ ਵਿੱਚ ਨੇੜੇ ਦੇ ਪਿੰਡਾਂ ਤੋਂ ਹਰ ਰੋਜ਼ ਬਹੁਤ ਮਰੀਜ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਧਿਆਨ ਦੇਣਯੋਗ ਗੱਲ ਇਹ ਹੈ ਕਿ ਇਸ ਇਲਾਕੇ ਵਿੱਚ ਗਰੀਬ ਤਬਕਾ ਬਹੁਤ ਵੱਡੀ ਗਿਣਤੀ ਵਿੱਚ ਰਹਿੰਦਾ ਹੈ, ਜੋ ਕਿ ਇਸ ਸਰਕਾਰੀ ਹਸਪਤਾਲ ਤੇ ਹੀ ਨਿਰਭਰ ਕਰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪੰਜਾਬ ਅਤੇ ਹਿਮਾਚਲ ਨੂੰ ਜੋੜਦਾ ਨੈਸ਼ਨਲ ਹਾਈਵੇ ਹੋਣ ਕਾਰਨ ਇੱਥੇ ਦਿਨ-ਰਾਤ ਕੋਈ ਨਾ ਕੋਈ ਹਾਦਸਾ ਜਾਂ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ। ਉਨ੍ਹਾਂ ਨੇ ਲਿਖਿਆ ਕਿ ਇੱਕ ਤਜਰਬੇਕਾਰ ਡਾਕਟਰ ਦਾ ਸਰਕਾਰੀ ਹਸਪਤਾਲ ਵਿੱਚ ਹੋਣਾ ਬਹੁਤ ਜਰੂਰੀ ਹੈ। ਪੰਜਾਬ ਦੇ ਨਾਲ ਹਿਮਾਚਲ ਦੇ ਬਿਲਾਸਪੁਰ ਜਿਲ੍ਹੇ ਦੇ ਮਰੀਜ ਵੀ ਵੱਡੀ ਗਿਣਤੀ ਵਿੱਚ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ। ਪੱਤਰ ਵਿਚ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਸ੍ਰੀ ਰਣਬੀਰ ਸਿੰਘ, ਮੈਡੀਕਲ ਅਫਸਰ (ਮੈਡੀਸਨ) ਦੀ ਬਦਲੀ ਦੇ ਕੀਤੇ ਗਏ ਹੁਕਮ ਰੱਦ ਕਰਦੇ ਹੋਏ ਇਹਨਾਂ ਨੂੰ ਸਬ ਡਵੀਜਨ ਹਸਪਤਾਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਵਿਖੇ ਹੀ ਰਹਿਣ ਦਿੱਤਾ ਜਾਵੇ ਜੀ। ਉਨ੍ਹਾਂ ਨੇ ਇਸ ਸਬੰਧ ਵਿੱਚ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੂੰ ਵੀ ਸਿਫਾਰਿਸ਼ ਕੀਤੀ ਹੈ ਕਿ ਇਹ ਤਬਾਦਲਾ ਤੁਰੰਤ ਰੱਦ ਕੀਤਾ ਜਾਵੇ।

ਪਿੰਕੂ ਆਨੰਦ ਰਿਪੋਰਟ ਜੰਡਿਆਲਾ ਗੁਰੂ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ
31/10/2024

ਪਿੰਕੂ ਆਨੰਦ ਰਿਪੋਰਟ ਜੰਡਿਆਲਾ ਗੁਰੂ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ

ਆਪ ਬਲਾਕ ਪ੍ਰਧਾਨ ਚੰਗਰ ਜੋਨ 1ਅਤੇ ਸਰਪੰਚ ਪਿੰਡ ਮਾਹੀਵਾਲ ਸੂਬੇਦਾਰ ਰਾਜਪਾਲ ਵਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂ...
31/10/2024

ਆਪ ਬਲਾਕ ਪ੍ਰਧਾਨ ਚੰਗਰ ਜੋਨ 1ਅਤੇ ਸਰਪੰਚ ਪਿੰਡ ਮਾਹੀਵਾਲ ਸੂਬੇਦਾਰ ਰਾਜਪਾਲ ਵਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ

Address

Anandpur Sahib
140118

Telephone

+919878066983

Website

Alerts

Be the first to know and let us send you an email when The Punjab Times posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Times:

Videos

Share