18/09/2025
ਬੈਂਸਾਂ ਅੱਡੇ 'ਤੇ ਦੋ ਗਰੁੱਪਾਂ ਵਿੱਚ ਲੜਾਈ, ਪੁਲਿਸ ਨੇ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਕੀਤੇ ਬਰਾਮਦ
ਰੂਪਨਗਰ, 17 ਸਤੰਬਰ )— ਰੋਪੜ ਦੇ ਬੈਂਸ਼ ਅੱਡੇ 'ਤੇ ਦੋ ਗਰੁੱਪਾਂ ਵਿਚਾਲੇ ਭਿਆਨਕ ਲੜਾਈ ਹੋਣ ਦੀ ਸੂਚਨਾ ਮਿਲਣ 'ਤੇ ASI ਪ੍ਰੀਤਮ ਸਿੰਘ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਾਈ ਵਿੱਚ ਸ਼ਾਮਲ ਦੋਹਾਂ ਪੱਖਾਂ ਨੂੰ ਰੋਕਿਆ।
ਇਹ ਝਗੜਾ ਜਸਪ੍ਰੀਤ ਗਰੁੱਪ ਅਤੇ ਬਲਵਿੰਦਰ ਸਿੰਘਪੁਰ ਦੇ ਗਰੁੱਪ ਵਿਚਕਾਰ ਹੋਇਆ। ਇਸ ਦੌਰਾਨ ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਕਈ ਲੋਕ ਸ਼ਾਮਲ ਸਨ।