19/07/2025
ਪਟਵਾਰੀ ਸਤਪਾਲ ਸਿੰਘ (ਲਸਾੜਾ) ਜੀ ਦੇ ਤੁਰ ਜਾਣ ਦਾ ਡਾਅਢਾ ਦੁੱਖ ਮਹਿਸੂਸ ਹੋਇਆ। 5-6 ਕੁ ਸਾਲ ਪਹਿਲਾਂ ਮੈਂ ਅੱਪਰਾ ‘ਚ ਇਕ ਸਸਤੀ ਜਿਹੀ ਦੁਕਾਨ ਖਰੀਦੀ ਤਾਂ ਅੱਪਰਾ ਉਦੋਂ ਸਤਪਾਲ ਸਿੰਘ ਜੀ ਦੇ ਅਧੀਨ ਆਉਂਦਾ ਸੀ। ਰਜਿਸਟਰੀ ਕਰਵਾ ਕੇ ਮੈਂ ਇੰਤਕਾਲ ਲਈ ਨਕਲ ਉਹਨਾਂ ਨੂੰ ਦੇ ਆਇਆ, ਉਹਨਾਂ ਕੁਝ ਹੀ ਦਿਨਾਂ ‘ਚ ਇੰਤਕਾਲ ਕਰਵਾ ਦਿੱਤਾ ਤੇ ਫਰਦ ਕਢਵਾ ਕੇ ਉਚੇਚਾ ਮੈਨੂੰ ਦੁਕਾਨ ‘ਤੇ ਦੇਣ ਆਏ ਤੇ ਮੈਨੂੰ ਦੁਕਾਨ ਦੀਆਂ ਵਧਾਈਆਂ ਦਿੰਦਿਆਂ ਕਿ ਮੈਨੂੰ ਬਹੁਤ ਖੁਸ਼ੀ ਐ ਕਿ ਤੂੰ ਬਹੁਤ ਮਾੜੇ ਦੌਰ ‘ਚੋ ਨਿਕਲ ਕੇ ਜਿੰਦਗੀ ਲੀਹ ‘ਤੇ ਤੋਰੀ ਹੈ। ਕੁਝ ਦੇਰ ਬਾਅਦ ਮੈਂ ਨਾਲ ਦੀ ਦੁਕਾਨ ਵੀ ਖਰੀਦੀ ਤਾਂ ਉਹ ਫਿਰ ਫਰਦ ਦੇਣ ਦੁਕਾਨ ‘ਤੇ ਆਏ। ਸਤਪਾਲ ਸਿੰਘ ਜੀ ਨਾਲ ਮੇਰੀਆਂ ਬਹੁਤ ਯਾਦਾਂ ਹਨ। ਅਕਾਲ ਪੁਰਖ ਉਹਨਾਂ ਦੀ ਵਿਛੜੀ ਰੂਹ ਨੂੰ ਚਰਨਾ ‘ਚ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।