ਅੱਖਰਾਂ ਚ ਅਤੀਤ Brar kotli

ਅੱਖਰਾਂ ਚ ਅਤੀਤ Brar kotli Contact information, map and directions, contact form, opening hours, services, ratings, photos, videos and announcements from ਅੱਖਰਾਂ ਚ ਅਤੀਤ Brar kotli, Digital creator, Muktsar Road, Area.

"ਸਿੱਖ ਇਤਿਹਾਸ ਦੀ ਰੌਸ਼ਨੀ ਅਤੇ ਪੰਜਾਬੀ ਅੱਖਰਾਂ ਦੀ ਮਿੱਠਾਸ – ਇੱਕ ਪੇਜ, ਇੱਕ ਵਿਰਾਸਤ | Brar Kotl

ਵਿਰਾਸਤੀ ਗੀਤ, ਸ਼ਬਦ, ਤੇ ਰਵਾਇਤਾਂ


ਸਾਡਾ ਨਾਰਾ:
📜 "ਸੱਚੀ ਕਲਮ, ਅਸਲ ਇਤਿਹਾਸ – ਪੰਜਾਬੀ ਵਿਚ।"

ਤਖ਼ਤ ਸ੍ਰੀ ਹਰਮੰਦਿਰ ਸਾਹਿਬ ਤੋਂ ਅੱਜ ਦਾ ਫੁਰਮਾਣ   #ਸੱਚਖੰਡ
02/09/2025

ਤਖ਼ਤ ਸ੍ਰੀ ਹਰਮੰਦਿਰ ਸਾਹਿਬ ਤੋਂ ਅੱਜ ਦਾ ਫੁਰਮਾਣ
#ਸੱਚਖੰਡ

ਵਾਹਿਗੁਰੂ ਜੀ ਮਿਹਰ ਕਰੋ
01/09/2025

ਵਾਹਿਗੁਰੂ ਜੀ ਮਿਹਰ ਕਰੋ

 #ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਣ 's order came from Sachkhand Sri Harmandir Sahib
01/09/2025

#ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਣ 's order came from Sachkhand Sri Harmandir Sahib

31/08/2025

flood punjab

31/08/2025

Waheguru ਮੇਹਰ ਕਰੋ

ਮੁੱਦਕੀ ਦੇ ਮੈਦਾਨ ਤੋਂ  #ਬਾਬਾ_ਹਨੂਮਾਨ_ਸਿੰਘ_ਜੀ_ਅਕਾਲੀ ਅੱਧੀ ਰਾਤ 3200 ਨਿਹੰਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲ...
30/08/2025

ਮੁੱਦਕੀ ਦੇ ਮੈਦਾਨ ਤੋਂ #ਬਾਬਾ_ਹਨੂਮਾਨ_ਸਿੰਘ_ਜੀ_ਅਕਾਲੀ ਅੱਧੀ ਰਾਤ 3200 ਨਿਹੰਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲਣ ਲਈ ਤੁਰੇ , ਕੇ ਉਹ ਖਾਲਸਾ #ਫੌਜਾਂ ਦਾ ਸਾਥ ਦੇਣ ਨਾ ਕੇ ਗੋਰਿਆਂ ਦਾ।

ਬਾਬਾ ਜੀ ਦੇ ਨਾਲ 3200 ਮਰਜੀਵੜੇ #ਨਿਹੰਗ_ਸਿੰਘ ਯੋਧੇ ਸਨ। ਸਿੱਧਾ ਡੇਰਾ ਆਕੇ ਪਟਿਆਲੇ ਲਾਇਆ ਕਿਓਂਕਿ ਵਕ਼ਤ ਬੀਤ ਰਿਹਾ ਸੀ ਅਤੇ ਗਦਾਰਾਂ ਦੀਆਂ ਗ਼ਦਾਰੀਆਂ ਕਰਕੇ ਸਿੱਖ ਲੜਾਈਆਂ ਹਾਰ ਰਹੇ ਸਨ। ਬਾਬਾ ਜੀ ਪੰਥ ਦਾ ਭਲਾ ਸੋਚਕੇ, ਭਰਾਵਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਨ ਆਏ ਸਨ ਪ੍ਰੰਤੂ ਜ਼ਮੀਰ ਵੇਚ ਚੁੱਕੇ ਕਰਮ ਸਿੰਘ ਨੇ ਅੰਗਰੇਜ਼ ਨੂੰ ਇਤਲਾਹ ਦਿੱਤੀ ਕੇ ਹੁਣ 45 ਸਾਲ ਬਾਅਦ ਸਤਲੁਜ ਕਿਨਾਰੇ ਹੋਏ ਕਟਾਵੱਢ ਦਾ ਬਦਲਾ ਲੈਣ ਦਾ ਮੌਕਾ ਆ ਗਿਆ ਹੈ।

ਅੰਗਰੇਜਾਂ ਨੇ ਜਲਦੀ ਨਾਲ ਫੌਜਾਂ ਇਕੱਠੀਆਂ ਕੀਤੀਆਂ ਅਤੇ ਇਥੇ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ੀ ਫੌਜ ਨਾਲ ਰਲਕੇ ਖਾਲਸਾ ਫੌਜ ਤੇ ਹਮਲਾ ਕੀਤਾ। ਬੇਅੰਤ ਨਿਹੰਗ ਸਿੰਘ ਅੰਗਰੇਜ਼ੀ ਅਤੇ ਪਟਿਆਲਵੀ ਫੌਜਾਂ ਨਾਲ ਜੂਝਦੇ ਸ਼ਹੀਦ ਹੋਏ।

ਘੇਰਾ ਮਜਬੂਤ ਹੁੰਦਾ ਦੇਖ ਬਾਬਾ ਜੀ ਨੇ ਪਿੱਛੇ ਹਟਣਾ ਸ਼ੁਰੂ ਕੀਤਾ। ਸਿੰਘ ਜੰਗ ਕਰਦੇ ਕਰਦੇ ਪਿੱਛੇ ਹਟਦੇ ਗਏ। ਅੰਗਰੇਜ਼ੀ ਫੌਜ ਅਤੇ ਕਰਮ ਸਿੰਘ ਦੀਆਂ ਤੋਪਾਂ ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਦੀਆਂ ਰਹੀਆਂ। ਅਗਲਾ ਪੜਾਅ ਰਾਜਪੁਰੇ ਹੋਇਆ। ਮੁੜ ਸਤਲੁਜ ਪਾਰ ਨਹੀਂ ਸੀ ਕੀਤਾ ਜਾ ਸਕਦਾ ਅਤੇ ਲਾਡਵੇ, ਜਗਾਧਰੀ ਦੇ ਸਿੱਖ ਸਰਦਾਰਾਂ ਦਾ ਮਦਦ ਤੇ ਪਹੁੰਚਣਾ ਮੁਸ਼ਕਿਲ ਲੱਗ ਰਿਹਾ ਸੀ।

ਖੈਰ , ਸਿੰਘਾਂ ਨੇ ਮਰਨਾ ਮੰਡ ਕੇ , ਸੋਹਾਣੇ ਨਗਰ ਦੇ ਬਾਹਰਵਾਰ ਆਹਮੋ ਸਾਹਮਣੀ ਜੰਗ ਸ਼ੁਰੂ ਕਰਨ ਦਾ ਨਿਸਚਾ ਕੀਤਾ। 23 ਦਸੰਬਰ 1845 ਨੂੰ ਬਾਬਾ ਹਨੂੰਮਾਨ ਸਿੰਘ ਜੀ ਆਪਣੇ 500 ਸਾਥੀਆਂ ਸਮੇਤ ਸੋਹਾਣੇ ਲਾਗੇ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।

ਬਾਬਾ ਹਨੂੰਮਾਨ ਸਿੰਘ ਜੀ ਨੂੰ ਜਦੋਂ ਪਟਿਆਲੇ ਸਿੰਘਾਂ ਨੇ ਦੱਸਿਆ ਕੇ ਜਥੇਦਾਰ ਜੀ ਕਰਮ ਸਿੰਘ ਤਾਂ ਫੌਜ ਲੈਕੇ ਲੜਨ ਆ ਰਿਹਾ ਅੰਗਰੇਜਾਂ ਨੂੰ ਨਾਲ ਲੈਕੇ , ਤਾਂ ਬਾਬਾਜੀ ਨੇ ਮੁਸਕਰਾ ਕੇ ਕਿਹਾ ਸੀ ਖਾਲਸਾ ਜੀ ਇਹ ਰਾਜ ਭਾਗ ਸਦੀਵੀ ਨਹੀਂ ਰਹਿਣਾ , ਅਸੀਂ ਤਾਂ ਏਥੇ ਵੀ ਸੁਰਖ਼ਰੂ ਅਤੇ ਓਥੇ ਵੀ ਸੁਰਖ਼ਰੂ। ਏਥੇ ਰਹਿਣਾ ਅਸੀਂ ਵੀ ਨਹੀਂ ਅਤੇ ਰਹਿਣਾ ਇਹਨੇ ਵੀ ਨਹੀਂ।

ਸੋ ਬਾਬਾ ਜੀ ਨੇ ਜਿਵੇਂ ਬਚਨ ਕੀਤੇ ਸਨ , 23 ਦਸੰਬਰ ਨੂੰ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਅਤੇ 25 ਦਸੰਬਰ 1845 ਨੂੰ 3200 ਗੁਰੂ ਕੇ ਲਾਲਾਂ ਦਾ ਕਾਤਿਲ ਕਰਮ ਸਿੰਘ ਪਟਿਆਲੇ ਦਾ ਰਾਜਾ ਨਰਕਾਂ ਨੂੰ ਚਾਲੇ ਪਾ ਗਿਆ।

ਇਹ ਸ਼ਹੀਦੀ , ਇਹ ਜੰਗ , ਇਹਦੀ ਯਾਦ, ਇਹਦੀਆਂ ਨਿਸ਼ਾਨੀਆਂ ਸਭ ਮਿਟਾ ਦਿੱਤੀਆਂ ਗਈਆਂ। ਅੰਗਰੇਜਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਰਹਿੰਦੇ ਨਿਹੰਗ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ , ਜਿਹੜੇ ਰਹਿ ਗਏ ਉਹਨਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਕੀਤਾ।

ਬਾਬਾ ਪ੍ਰਹਿਲਾਦ ਸਿੰਘ ਜੀ ਸਮਾਂ ਵਿਚਾਰ ਕੇ ਰਹਿੰਦੀ ਫੌਜ ਨੂੰ ਨਾਲ ਲੈਕੇ , ਨਿਸ਼ਾਨ ਨਗਾਰੇ ਲੈ #ਸ੍ਰੀ_ਹਜ਼ੂਰ_ਸਾਹਿਬ ਨੂੰ ਤੁਰ ਪਏ।

ਅੱਜ ਪੰਥ ਬਾਬਾ ਹਨੂੰਮਾਨ ਸਿੰਘ ਜੀ ਨੂੰ ਯਾਦ ਕਰਦਾ ਹੈ , ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ , ਦੁਸ਼ਟਾਂ ਦਾ ਕੋਈ ਨਾਂ ਵੀ ਲੈਕੇ ਰਾਜੀ ਨਹੀਂ।

ਜਿਹੜੇ ਤਖ਼ਤ ਪਿੱਛੇ ਹੁਕਮਰਾਨ ਜ਼ੁਲਮ ਕਰਦੇ ਹਨ ਉਹ ਤਖ਼ਤ ਸਦਾ ਨਹੀਂ ਰਹਿੰਦਾ ਪ੍ਰੰਤੂ ਧਰਮੀਆਂ ਦਾ ਡੁੱਲ੍ਹਾ ਖੂਨ ਰੰਗ ਜ਼ਰੂਰ ਦਿਖਾਉਂਦਾ ਹੈ।

ਬਿਨਾ ਕਿਤਾਬਾਂ , ਬਿਨਾ ਅਸਥਾਨਾਂ, ਜੇ ਉਹਨਾਂ ਸ਼ਹੀਦਾਂ ਦੀ ਯਾਦ ਜਿਓਂਦੀ ਰਹੀ ਤਾਂ ਸਿਰਫ ਇਸ ਕਰਕੇ ਕਿਓਂਕਿ ਉਹ ਪੰਥ ਦੇ ਚੇਤਿਆਂ ਵਿਚ , ਪੰਥ ਦੀ ਸਮ੍ਰਿਤੀ ਵਿਚ ਵਸੇ ਸਨ।

ਪੰਥ ਦੇ ਦਿਲ ਵਿਚ ਵੱਸਣ ਵਾਲੇ ਦੀ ਯਾਦ ਦੁਨਿਆਈ ਹਕੂਮਤਾਂ ਕਦੇ ਨਹੀਂ ਮਿਟਾ ਸਕਦੀਆਂ

ਸੱਚਖੰਡ ਹਰਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਫੁਰਮਾਣ ਸਾਰੀ ਸੰਗਤ ਹਾਜ਼ਰੀ ਲਵਾਓ ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ       ...
30/08/2025

ਸੱਚਖੰਡ ਹਰਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਫੁਰਮਾਣ
ਸਾਰੀ ਸੰਗਤ ਹਾਜ਼ਰੀ ਲਵਾਓ ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

ਸਤਿਨਾਮ ਸ਼੍ਰੀ ਵਾਹਿਗੁਰੂ ਜੀ।ਹੇ ਅਕਾਲਪੁਰਖ ਵਹਿਗੁਰੂ ਜੀ ਅੰਮ੍ਰਿਤ ਵੇਲੇ ਕੀ ਅਰਦਾਸ ਹੈ ਸਭਨਾਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ।   ...
29/08/2025

ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਹੇ ਅਕਾਲਪੁਰਖ ਵਹਿਗੁਰੂ ਜੀ ਅੰਮ੍ਰਿਤ ਵੇਲੇ ਕੀ ਅਰਦਾਸ ਹੈ ਸਭਨਾਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ।

ਸਾਰੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਪੰਜਾਬ ਦਾ ਉਜਾੜਾ ਹੋ ਰਿਹਾਅੱਜ ਦੀਆਂ ਵੱਖ-ਵੱਖ ਅਖਬਾਰਾਂ ਅਨੁਸਾਰ, ਪੰਜਾਬ 'ਚ ਇਸ ਵੇਲੇ 500 ਤੋਂ ਵੱਧ ਪਿੰਡ...
29/08/2025

ਸਾਰੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਪੰਜਾਬ ਦਾ ਉਜਾੜਾ ਹੋ ਰਿਹਾ
ਅੱਜ ਦੀਆਂ ਵੱਖ-ਵੱਖ ਅਖਬਾਰਾਂ ਅਨੁਸਾਰ, ਪੰਜਾਬ 'ਚ ਇਸ ਵੇਲੇ 500 ਤੋਂ ਵੱਧ ਪਿੰਡ ਤੇ 300 ਸਕੂਲ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹਨ। 6 ਲੱਖ ਕਿੱਲਾ ਫਸਲ ਮਾਰੀ ਜਾ ਚੁੱਕੀ ਹੈ। 6 ਦੇ ਕਰੀਬ ਲੋਕ ਖਤਮ ਹੋ ਗਏ ਜਦਕਿ 5290 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਰਾਵੀ ਵਿਚ ਇਸ ਵੇਲੇ ਰਿਕਾਰਡਤੋੜ 14.11 ਲੱਖ ਕਿਊਸਕ ਪਾਣੀ ਵਹਿ ਰਿਹਾ ਹੈ ਜੋ 1988 ਦੇ 11.20 ਲੱਖ ਕਿਊਸਕ ਦੇ ਰਿਕਾਰਡ ਨੂੰ ਤੋੜ ਚੁੱਕਾ ਹੈ। ਡੈਮਾਂ ਵਿਚੋਂ ਹਲੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਕੁਲ-ਮਿਲਾ ਕੇ 7-8 ਜ਼ਿਲ੍ਹਿਆਂ ਵਿਚ ਤਾਂ ਲੋਕ ਬਹੁਤ ਵੱਡੇ ਉਜਾੜੇ ਦਾ ਸ਼ਿਕਾਰ ਬਣ ਗਏ ਹਨ

ਸੱਚਖੰਡ ਹਰਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਫੁਰਮਾਣ ਵਾਹੇਗੁਰੂ ਲਿੱਖ ਕੇ ਹਾਜ਼ਰੀ ਜਰੂਰ ਲਗਵਾਓ  #ਅੰਮਿਤਵੇਲਾ    #ਪੰਜਤਖ਼ਤ     🙏🏻
28/08/2025

ਸੱਚਖੰਡ ਹਰਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਫੁਰਮਾਣ ਵਾਹੇਗੁਰੂ ਲਿੱਖ ਕੇ ਹਾਜ਼ਰੀ ਜਰੂਰ ਲਗਵਾਓ #ਅੰਮਿਤਵੇਲਾ #ਪੰਜਤਖ਼ਤ
🙏🏻

ਸਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋ ਅੱਜ ਦਾ ਫੁਰਮਾਣ ਵਾਹੇਗੁਰੂ ਜੀ #ਅੰਮਿਤਵੇਲਾ
26/08/2025

ਸਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋ ਅੱਜ ਦਾ ਫੁਰਮਾਣ ਵਾਹੇਗੁਰੂ ਜੀ
#ਅੰਮਿਤਵੇਲਾ

ਰੋਗ ਰਹਿਤ ਮੇਰਾ ਸਤਿਗੁਰ ਜੋਗੀ  #ਅੰਮਿਤਵੇਲਾ
24/08/2025

ਰੋਗ ਰਹਿਤ ਮੇਰਾ ਸਤਿਗੁਰ ਜੋਗੀ
#ਅੰਮਿਤਵੇਲਾ

Address

Muktsar Road
Area
151202

Website

Alerts

Be the first to know and let us send you an email when ਅੱਖਰਾਂ ਚ ਅਤੀਤ Brar kotli posts news and promotions. Your email address will not be used for any other purpose, and you can unsubscribe at any time.

Share