Barkat Book House

Barkat Book House Contact information, map and directions, contact form, opening hours, services, ratings, photos, videos and announcements from Barkat Book House, Publisher, Nabha/Malerkotla Main Road, Beside PNB Bank, Nabha.

ਕਿਤਾਬਾਂ ਦੇ ਬਗ਼ੀਚੇ ਬਰਕਤ ਪਬਲੀਕੇਸ਼ਨ ਵਿੱਚ ਤੁਹਾਡਾ ਸਵਾਗਤ ਹੈ! ਅਸੀਂ ਕਿਤਾਬਾਂ ਨੂੰ ਪਿਆਰ ਕਰਦੇ ਹਾਂ ਅਤੇ ਉਹ ਪਿਆਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।
ਸਾਡੀ ਪ੍ਰਕਾਸ਼ਨ ਟੀਮ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹੈ ਕਿ ਤੁਹਾਡੇ ਵਰਗੇ ਪਾਠਕਾਂ ਲਈ ਨਵੀਆਂ ਕਿਤਾਬਾਂ ਉਪਲਬਧ ਹੋਣ।

ਗੁਰਪ੍ਰੀਤ ਸਹਿਜੀ ਦੇ ਕਿਹੜੇ ਨਾਵਲ ਬਾਰੇ ਤੁਸੀਂ ਵਧੇਰੇ ਸੁਣਿਆ ਹੈ ਅਤੇ ਗੁਰਪ੍ਰੀਤ ਸਹਿਜੀ ਦੇ ਨਾਵਲ ਦੀ ਤੁਹਾਨੂੰ ਕੀ ਖ਼ਾਸੀਅਤ ਲੱਗਦੀ ਐ...
18/07/2025

ਗੁਰਪ੍ਰੀਤ ਸਹਿਜੀ ਦੇ ਕਿਹੜੇ ਨਾਵਲ ਬਾਰੇ ਤੁਸੀਂ ਵਧੇਰੇ ਸੁਣਿਆ ਹੈ ਅਤੇ ਗੁਰਪ੍ਰੀਤ ਸਹਿਜੀ ਦੇ ਨਾਵਲ ਦੀ ਤੁਹਾਨੂੰ ਕੀ ਖ਼ਾਸੀਅਤ ਲੱਗਦੀ ਐ...

ਕਵਿਤਾ ਲਿਖਣ ਲਈ ਕਵਿਤਾ ਵਾਂਗ ਜਿਉਣਾ ਲਾਜ਼ਮੀ ਹੈ। ਕਵਿਤਾ ਅਜ਼ਾਦ ਪੰਛੀ ਦੀ ਉਡਾਣ ਵਾਂਗ ਹੈ ਜਿਸਨੂੰ ਉਹ ਆਪਣੀ ਸਮਰਥਾ ਮੁਤਾਬਕ ਕਿਸੇ ਉਚਾਈ 'ਤੇ ਲਿਜ...
10/07/2025

ਕਵਿਤਾ ਲਿਖਣ ਲਈ ਕਵਿਤਾ ਵਾਂਗ ਜਿਉਣਾ ਲਾਜ਼ਮੀ ਹੈ। ਕਵਿਤਾ ਅਜ਼ਾਦ ਪੰਛੀ ਦੀ ਉਡਾਣ ਵਾਂਗ ਹੈ ਜਿਸਨੂੰ ਉਹ ਆਪਣੀ ਸਮਰਥਾ ਮੁਤਾਬਕ ਕਿਸੇ ਉਚਾਈ 'ਤੇ ਲਿਜਾ ਸਕਦਾ ਹੈ । ਅਹਿਸਾਸ ਕਵਿਤਾ ਦੇ ਖੰਭ ਨੇ ਤੇ ਸ਼ਬਦ ਨੀਂਹ। ਆਪਣੇ ਅਹਿਸਾਸਾਂ ਤੇ ਸ਼ਬਦਾਂ ਦੀ ਮਿਲਣੀ ਕਰਵਾ ਕੇ ਲੇਖਕ ਪੰਜਾਬੀ ਪਾਠਕਾਂ ਦੀ ਕਚਿਹਿਰੀ ਵਿਚ "ਦਰਮਿਆਨੇ ਘਰਾਂ ਦੇ ਮੁੰਡੇ" ਕਿਤਾਬ ਲੈ ਕੇ ਹਾਜ਼ਿਰ ਹੋਇਆ ਹੈ। ਹਥਲੀ ਪੁਸਤਕ ਦਾ ਮਿਜ਼ਾਜ ਰੁਮਾਂਟਿਕ, ਰੋਮਾਂਚਿਕ, ਸਮਾਜਿਕ ਤੇ ਮਿਹਨਤਕਸ਼ ਲੋਕਾਂ ਨੂੰ ਸ਼ਾਬਾਸ਼ੀ ਦੇਣ ਵਾਲਾ ਹੈ।
"ਆਮ ਨਹੀਂ ਹੁੰਦਾ ਸਿਫਰਾਂ ਤੋਂ ਸ਼ਿਖਰਾਂ 'ਤੇ ਜਾਣਾ" ਵਰਗੇ ਬੋਲ ਲੇਖਕ ਦੇ ਸੂਝਵਾਨ ਹੋਣ ਅਤੇ ਕਿਸੇ ਕੰਮ ਪ੍ਰਤੀ ਲਗਨ ਨੂੰ ਉਜਾਗਰ ਕਰਦੇ ਹਨ। ਲੇਖਕ ਆਪਣੀ ਲਿਖਤ ਵਿੱਚ ਕਿਰਤੀਆਂ ਤੇ ਪ੍ਰਦੇਸ ਦਾ ਜ਼ਿਕਰ ਕਰਦਾ ਵੀ ਨਜ਼ਰ ਆਉਂਦਾ ਹੈ । ਮੁਹੱਬਤ ਨੂੰ ਆਪਣੀ ਭਾਸ਼ਾ ਤੇ ਤਜ਼ੁਰਬੇ ਤੋਂ ਬਿਆਨ ਕੇ ਲਿਖਣਾ, ਜਿੰਦਗੀ ਦੇ ਝਰੋਖੇ 'ਚੋਂ ਤਜ਼ੁਰਬਿਆਂ ਨੂੰ ਕਲਮਬੱਧ ਕਰਨਾ ਕਮਾਲ ਦਾ ਹੈ । ਆਸ ਹੈ ਕਿ ਪਾਠਕ ਵਰਗ ਇਸ ਕਿਤਾਬ ਨੂੰ ਪਿਆਰ ਦੇਵੇਗਾ।

ਸ਼ਾਲਾ! ਇਹ ਕਲਮ ਵਧੇ ਫੁੱਲੇ।

ਗਗਨ ਗੋਇਲ
ਬਰਕਤ ਪਬਲੀਕੇਸ਼ਨਜ਼
____________________________

ਨਵੀਂ ਕਿਤਾਬ ਤੁਹਾਡੇ ਲਈ ਹਾਜ਼ਿਰ ਹੈ। ਪਹਿਲੀਆਂ ਕਾਪੀਆਂ ਆਰਡਰ ਕਰਨ ਲਈ ਹੁਣੇ ਆਪਣਾ ਐਡਰੈੱਸ ਭੇਜੋ ਦੋਸਤੋ।
Order now
Call/WhatsApp 9814801831

📦✈️

ਵੀਨਾ ਵਰਮਾ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਮੌੜ ਦਿੱਤਾ ਹੈ। ਉਹ ਪ੍ਰਵਾਸੀ ਲੇਖਕਾਂ ਦੀ ਨੌਜਵਾਨ ਪੀੜ੍ਹੀ ਵਿੱਚੋਂ ਇਕ ਦਬੰਗ ਲੇਖਿਕਾ ਦੇ ਤੌਰ 'ਤੇ...
03/07/2025

ਵੀਨਾ ਵਰਮਾ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਮੌੜ ਦਿੱਤਾ ਹੈ। ਉਹ ਪ੍ਰਵਾਸੀ ਲੇਖਕਾਂ ਦੀ ਨੌਜਵਾਨ ਪੀੜ੍ਹੀ ਵਿੱਚੋਂ ਇਕ ਦਬੰਗ ਲੇਖਿਕਾ ਦੇ ਤੌਰ 'ਤੇ ਜਾਣੀ ਜਾਂਦੀ ਹੈ।

ਕਿਤਾਬ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ ਤੇ ਭੇਜੋ ਜੀ।


Call/WhatsApp 9814801831

ਕਵਿਤਾ ਆਦਮੀ ਦੇ ਧੁਰ ਅੰਦਰ ਪਏ ਖ਼ਲਲ, ਖ਼ਲੂਸ ਅਤੇ ਖੀਵੇਪਣ ਦਾ ਆਪ-ਮੁਹਾਰਾ ਪ੍ਰਗਟਾਉ ਹੈ। ਕਿਸੇ ਅਨੁਭਵ ਦਾ ਫੈਲਾਓ ਗ੍ਰਹਿਣ ਕਰਨ ਤੋਂ ਲੈ ਕੇ ਅਭਿਵਿ...
02/07/2025

ਕਵਿਤਾ ਆਦਮੀ ਦੇ ਧੁਰ ਅੰਦਰ ਪਏ ਖ਼ਲਲ, ਖ਼ਲੂਸ ਅਤੇ ਖੀਵੇਪਣ ਦਾ ਆਪ-ਮੁਹਾਰਾ ਪ੍ਰਗਟਾਉ ਹੈ। ਕਿਸੇ ਅਨੁਭਵ ਦਾ ਫੈਲਾਓ ਗ੍ਰਹਿਣ ਕਰਨ ਤੋਂ ਲੈ ਕੇ ਅਭਿਵਿਅਕਤੀ ਤੀਕ ਇੱਕ ਅਜੀਬ ਕਿਸਮ ਦੇ ਮਾਹੌਲ ਵਿਚ ਦੀ ਲੰਘਦਾ ਹੈ। ਸ਼ਬਦਾਂ ਦਾ ਲਿਬਾਸ ਧਾਰਨ ਕਰਨ ਤੋਂ ਪਹਿਲਾਂ ਅਹਿਸਾਸ ਗਰਭਜੂਨ ਵਰਗੀ ਅਵਸਥਾ ਵਿਚ ਦੀ ਗੁਜ਼ਰਦੇ ਹਨ। ਇਸ ਅਵਸਥਾ ਵਿਚ ਅਹਿਸਾਸ ਕਿਸੇ ਬੀਜ ਦੇ ਪੁੰਗਰਨ ਵਾਂਗ ਮਲਕੜੇ ਜਿਹੇ ਹਿਰਦੇ ਵਿੱਚੋਂ ਆਪਣੇ ਆਪ ਹੀ ਨਿਕਲਦੇ ਹਨ। ਅਜਿਹੀ ਹੀ ਅਵਸਥਾ ਨੂੰ ਮਹਿਸੂਸ ਕਰਦਿਆਂ ਹੀ "ਪਰਮਿੰਦਰ ਪਾਰਸ" ਨੇ ਆਪਣੀ ਪਹਿਲੀ ਕਾਵਿ ਕ੍ਰਿਤ ਨੂੰ ਸੰਪੂਰਨ ਕੀਤਾ ਹੈ।

ਕਿਤਾਬ - ਗਰਭ ਜੂਨ
ਲੇਖ਼ਕ -

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ 'ਤੇ ਭੇਜੋ ਜੀ।


Call/WhatsApp 9814801831

📦✈️

ਤਿਲ ਤਿਲ ਕਰਕੇ, ਮੈਂ ਜ਼ਿੰਦਗੀ ਭਰ ਜੋੜੇ ਸੀ।ਇੱਕ ਚੁੰਨੀ ਲਈ,ਚਾਰ ਕੁ ਤਾਰੇ ਤੋੜੇ ਸੀ।ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ, ਜਿੱਥੋਂ ਇੱਕ ਕੁੜੀ ...
30/06/2025

ਤਿਲ ਤਿਲ ਕਰਕੇ, ਮੈਂ ਜ਼ਿੰਦਗੀ ਭਰ ਜੋੜੇ ਸੀ।
ਇੱਕ ਚੁੰਨੀ ਲਈ,ਚਾਰ ਕੁ ਤਾਰੇ ਤੋੜੇ ਸੀ।

ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ,
ਜਿੱਥੋਂ ਇੱਕ ਕੁੜੀ ਨੇ ਵਰਕੇ ਮੋੜੇ ਸੀ।

ਜਦ ਟੁੱਟੇ ਹਾਂ ਫਿਰ ਦਰਦਾਂ ਨੂੰ ਸਮਝੇ ਹਾਂ,
ਉਂਝ ਤਾਂ ਪਹਿਲਾਂ, ਆਪਾਂ ਵੀ ਦਿਲ ਤੋੜੇ ਸੀ।

ਕਿਤਾਬ - ਔਰਤਾਂ ਮਸ਼ੀਨਾਂ ਨਹੀਂ ਹੁੰਦੀਆਂ

ਕਿਤਾਬ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ ਤੇ ਭੇਜ ਸਕਦੇ ਹੋ ਜੀ।


Call/WhatsApp 9814801831

ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮੰਗਲ ਹਠੂਰ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ਼ ਨਹੀਂ ਹੈ। ਮੰਗਲ ਹਠੂਰ ਨੇ ਆਪਣੀ ਕਲਮ ਨਾਲ ਜੋ ਲਿਖਿਆ, ਉਸਨ...
30/06/2025

ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮੰਗਲ ਹਠੂਰ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ਼ ਨਹੀਂ ਹੈ। ਮੰਗਲ ਹਠੂਰ ਨੇ ਆਪਣੀ ਕਲਮ ਨਾਲ ਜੋ ਲਿਖਿਆ, ਉਸਨੂੰ ਗੀਤਾਂ ਦੇ ਰੂਪ ਵਿੱਚ ਸਰੋਤਿਆਂ ਨੇ ਸੁਣਿਆ ਤਾਂ ਵਾਰਿਸ ਭਰਾਵਾਂ ਨੇ ਮੰਗਲ ਹਠੂਰ ਨੂੰ ਸਾਂਭ ਕੇ ਰੱਖ ਲਿਆ। ਮੰਗਲ ਹਠੂਰ ਦੇ ਲਿਖੇ ਗੀਤ ਅਤੇ ਸ਼ਿਅਰ ਬਹੁਤ ਹਿੱਟ ਹੋਏ ਅਤੇ ਜਦੋਂ ਵਾਰਿਸ ਭਰਾਵਾਂ ਨੇ ਗਾਏ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਗਿਆ। ਮੰਗਲ ਹਠੂਰ ਦੇ ਅੱਜ ਤੋਂ 20 ਸਾਲ ਪਹਿਲਾਂ ਆਏ ਗੀਤ ਅੱਜ ਵੀ ਓਹਨਾਂ ਹੀ ਸਰੂਰ ਦਿੰਦੇ ਨੇ। ਸ਼ਾਇਰੀ ਦੀ ਗੱਲ ਕਰੀਏ ਤਾਂ ਹਠੂਰ ਵਾਲੇ ਮੰਗਲ ਨੇ ਕਮਾਲ ਦੇ ਸ਼ਿਅਰ ਲਿਖੇ।

ਮੰਗਲ ਹਠੂਰ ਦਾ ਇੱਕ ਮਸ਼ਹੂਰ ਸ਼ਿਅਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।

ਸੋਚਿਆ ਸੀ ਮਹਿਫ਼ਲ ਸਾਡੀ ਏ, ਸਭ ਮਹਿਫ਼ਲ ਵਾਲੇ ਸਾਡੇ ਨੇ ।
ਅਸੀਂ ਜਾਤ- ਪਾਤ ਤੋਂ ਕੀ ਲੈਣਾ, ਸਭ ਗੋਰੇ ਕਾਲੇ ਸਾਡੇ ਨੇ।
ਪਰ ਕੀ ਦੱਸੀਏ ਅਸੀਂ ਮੰਗਲਾ ਉਏ, ਵਿਸ਼ਵਾਸ ਬਣਾਏ ਹਾਰ ਗਏ।
ਅਸੀਂ ਆਪਣੇ ਜੀਹਨਾਂ ਨੂੰ ਕਹਿੰਦੇ ਸੀ, ਸਾਨੂੰ ਓਹੀ ਇੱਕ ਦਿਨ ਮਾਰ ਗਏ।

ਪੰਜਾਬ ਅਤੇ ਪੰਜਾਬੀਅਤ ਪ੍ਰਤੀ ਪਿਆਰ ਹਮੇਸ਼ਾ ਹੀ ਮੰਗਲ ਹਠੂਰ ਦੀਆਂ ਲਿਖਤਾਂ ਵਿੱਚੋਂ ਦਿਸਦਾ ਹੈ।

ਬਚਪਨ ਅਤੇ ਜਵਾਨੀ ਵਾਲਾ ਸੋਹਣਾ ਸਮਾਂ ਜਨਾਬ ਨਈਂ ਭੁੱਲਣਾ।
ਜਦ ਤੱਕ ਏਹੇ ਸਾਹ ਨੇ 'ਮੰਗਲਾ' ਪੰਜਾਬੀਆਂ ਨੂੰ ਪੰਜਾਬ ਨਈਂ ਭੁੱਲਣਾ।

ਇਹ ਕਿਤਾਬ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਮੰਗਵਾਉਣ ਲਈ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।



Call/WhatsApp - 9814801831

📦✈️

ਇਸ ਕਿਤਾਬ ਵਿੱਚ ਪੇਸ਼ ਕਵਿਤਾਵਾਂ ਪਿਆਰ, ਵਿਛੋੜੇ, ਇਸ਼ਕ-ਮੁਹੱਬਤ, ਸਮਾਜੀ ਸਥਿਤੀਆਂ ਅਤੇ ਜੀਵਨ ਦੇ ਰੂਹਾਨੀ ਅਨੁਭਵਾਂ ਬਾਰੇ ਹਨ। ਹਰ ਕਵਿਤਾ ਦੇ ਪਿੱ...
28/06/2025

ਇਸ ਕਿਤਾਬ ਵਿੱਚ ਪੇਸ਼ ਕਵਿਤਾਵਾਂ ਪਿਆਰ, ਵਿਛੋੜੇ, ਇਸ਼ਕ-ਮੁਹੱਬਤ, ਸਮਾਜੀ ਸਥਿਤੀਆਂ ਅਤੇ ਜੀਵਨ ਦੇ ਰੂਹਾਨੀ ਅਨੁਭਵਾਂ ਬਾਰੇ ਹਨ। ਹਰ ਕਵਿਤਾ ਦੇ ਪਿੱਛੇ ਇੱਕ ਡੂੰਘਾ ਮਰਮ ਛੁਪਿਆ ਹੈ। “ਕੀ ਮੁਹੱਬਤ ਇੰਝ ਹੁੰਦੀ ਐ?” ਪਿਆਰ ਦੀ ਸ਼ੁੱਧਤਾ ਨੂੰ ਦਰਸਾਉਂਦੀ ਹੈ, ਜਦ ਕਿ “ਚਰਖਾ” ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਹੈ। “ਔਰਤ ਦੇ ਡਰ” ਵਿਚ ਨਾਰੀਵਾਦ ਨੂੰ ਸਵਰ ਦਿੱਤੇ ਗਏ ਹਨ, ਜਦ ਕਿ “ਜਗ ਜਨਨੀ” ਵਿੱਚ ਔਰਤ ਦੀ ਹਿੰਮਤ ਅਤੇ ਉਸ ਦੀ ਅਹਿਮੀਅਤ ਬਿਆਨ ਕੀਤੀ ਗਈ ਹੈ।

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ ਜੀ।



Call/WhatsApp 9814801831

📦✈️

ਚਾਲ਼ੀ ਦਿਨ (ਨਾਵਲ) - ਡਾ. ਗੁਰਪ੍ਰੀਤ ਧੁੱਗਾਕੇਸਰ ਤੇ ਫ਼ਕੀਰ ਦੀ ਇਸ ਯਾਤਰਾ ’ਚ ਪਾਠਕ ਕੇਸਰ ਦੇ ਨਾਲ ਨਾਲ ਤੁਰਦਾ ਫ਼ਕੀਰ ਦੀਆਂ ਰਮਜ਼ਾਂ ਨੂੰ ਸਮਝ ਅਤੇ ਮ...
28/06/2025

ਚਾਲ਼ੀ ਦਿਨ (ਨਾਵਲ) - ਡਾ. ਗੁਰਪ੍ਰੀਤ ਧੁੱਗਾ

ਕੇਸਰ ਤੇ ਫ਼ਕੀਰ ਦੀ ਇਸ ਯਾਤਰਾ ’ਚ ਪਾਠਕ ਕੇਸਰ ਦੇ ਨਾਲ ਨਾਲ ਤੁਰਦਾ ਫ਼ਕੀਰ ਦੀਆਂ ਰਮਜ਼ਾਂ ਨੂੰ ਸਮਝ ਅਤੇ ਮਾਣ ਸਕੇਗਾ। ਇਹ ਯਾਤਰਾ ਸਾਡੇ ਅੰਦਰ ਥੋੜ੍ਹਾ-ਥੋੜ੍ਹਾ ਕਰਕੇ ਬਹੁਤ ਕੁਝ ਤੋੜਦੀ ਤੇ ਅਨੰਤ ਚੀਜ਼ਾਂ ਜੋੜਦੀ ਹੈ। ਬੰਦਾ ਅਤੇ ਬੰਦੇ ਦੇ ਖਿਲਾਰੇ ਨੂੰ ਇਕੱਠਾ ਕਰਨ ’ਚ ਮਦਦ ਕਰਦੀ ਹੈ। ਉਮੀਦ ਹੈ ਪਾਠਕ ਕੇਸਰ ਰਾਹੀਂ ਓਨ੍ਹਾਂ ਸਵਾਲਾਂ ਦੇ ਜਵਾਬ ਲੱਭ ਸਕਣਗੇ ਜੋ ਉਹ ਲੱਭਣਾ ਚਾਹੁੰਦੇ ਹਨ। ਫ਼ਕੀਰ ਦੀਆਂ ਕਥਾਵਾਂ ਸੋਚਾਂ ਦੇ ਅਸਮਾਨ ਨੂੰ ਵਿਸ਼ਾਲ ਕਰਨ ’ਚ ਸਹਾਇਕ ਰਹਿਣਗੀਆਂ।
--------------------------------
ਇਹ ਪੁਸਤਕ ਤੁਸੀਂ ਪੰਜਾਬ, ਭਾਰਤ ਅਤੇ ਵਿਦੇਸ਼ਾਂ ’ਚ ਹੇਠਲੇ ਨੰਬਰ 'ਤੇ ਸੰਪਰਕ ਕਰ ਕੇ ਪ੍ਰਾਪਤ ਕਰ ਸਕਦੇ ਹੋ।



Call/WhatsApp 9814801831

11 ਰੂਲਜ਼ ਫ਼ਾਰ ਲਾਈਫ਼, ਇਹ ਇੱਕ ਅਜਿਹੀ ਬੇ ਰੋਕ- ਟੋਕ ਵਾਲੀ ਕਿਤਾਬ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ। ਇਹ ਚੇਤਨ ਦੀ ਸਭ ਤੋਂ ਨਿੱਜੀ ਕਿ...
16/06/2025

11 ਰੂਲਜ਼ ਫ਼ਾਰ ਲਾਈਫ਼, ਇਹ ਇੱਕ ਅਜਿਹੀ ਬੇ ਰੋਕ- ਟੋਕ ਵਾਲੀ ਕਿਤਾਬ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ। ਇਹ ਚੇਤਨ ਦੀ ਸਭ ਤੋਂ ਨਿੱਜੀ ਕਿਤਾਬ ਹੈ। ਉਹ ਇਸ ਵਿੱਚ ਆਪਣੀਆਂ ਅਸਫ਼ਲਤਾਵਾਂ ਅਤੇ ਕਾਮਯਾਬੀਆਂ, ਵੱਖ-ਵੱਖ ਖੇਤਰਾਂ ਵਿੱਚ ਉੱਚ ਪਦਵੀ ਵਾਲੇ ਵਿਅਕਤੀਆਂ ਨਾਲ ਹੋਈਆਂ ਗੱਲਾਂ-ਬਾਤਾਂ ਅਤੇ ਦੋ ਦਹਾਕੇ ਤੋਂ ਇੱਕ ਪ੍ਰਸਿੱਧ ਸਵੈ-ਵਿਕਾਸ (ਮੋਟੀਵੇਸ਼ਨਲ) ਸਪੀਕਰ ਵਜੋਂ ਆਪਣੇ ਤਜਰਬੇ ਨੂੰ ਸ਼ਾਮਿਲ ਕਰਦਾ ਹੈ।

Dm for Order
Call/WhatsApp 9814801831

ਪਾਠਕਾਂ ਦੀ ਪਸੰਦੀਦਾ ਕਿਤਾਬ - ਚਾਲੀ ਦਿਨਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ ਜੀ। Call/WhatsApp 9814801831 📦✈️
16/06/2025

ਪਾਠਕਾਂ ਦੀ ਪਸੰਦੀਦਾ ਕਿਤਾਬ - ਚਾਲੀ ਦਿਨ

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ ਜੀ।

Call/WhatsApp 9814801831

📦✈️

47 ਦੀ ਵੰਡ ਦੇ ਦੁਖਾਂਤ ਤੇ ਜਾਣਕਾਰੀ ਭਰਪੂਰ ਕਿਤਾਬਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ ਲੇਖ਼ਕ - ਇਸ਼ਤਿਆਕ ਅਹਿਮਦ        #1947
27/05/2025

47 ਦੀ ਵੰਡ ਦੇ ਦੁਖਾਂਤ ਤੇ ਜਾਣਕਾਰੀ ਭਰਪੂਰ ਕਿਤਾਬ
ਲਹੂ ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ
ਲੇਖ਼ਕ - ਇਸ਼ਤਿਆਕ ਅਹਿਮਦ

#1947

ਜੋਬਨ ਖਹਿਰਾ ਦੁਆਰਾ ਰਚਿਆ ਗਿਆ ਨਾਵਲ "ਜਲੀਲਪੁਰ"ਸਮਾਜ ਦੁਆਰਾ ਗਰਦਾਨੇ ਗਏ ਕੋਝੇ ਵਿਸ਼ੇ ਵੇਸਵਾ ਬਿਰਤੀ ਨੂੰ ਬਿਆਨ ਕਰਦਾ ਹੈ। ਨਾਵਲ ਬਹੁਤ ਹੀ ਸੰਖੇਪ...
09/03/2025

ਜੋਬਨ ਖਹਿਰਾ ਦੁਆਰਾ ਰਚਿਆ ਗਿਆ ਨਾਵਲ "ਜਲੀਲਪੁਰ"ਸਮਾਜ ਦੁਆਰਾ ਗਰਦਾਨੇ ਗਏ ਕੋਝੇ ਵਿਸ਼ੇ ਵੇਸਵਾ ਬਿਰਤੀ ਨੂੰ ਬਿਆਨ ਕਰਦਾ ਹੈ। ਨਾਵਲ ਬਹੁਤ ਹੀ ਸੰਖੇਪ ਅਤੇ ਸਾਦੀ ਸ਼ਬਦਾਵਲੀ ਵਿੱਚ ਰਚਿਆ ਗਿਆ ਹੈ।ਇਸ ਵਿੱਚ ਚੱਕਲਾਘਰਾਂ ਦੀ ਹੂ-ਬ-ਹੂ ਤਸਵੀਰ ਪੇਸ਼ ਕੀਤੀ ਗਈ ਹੈ।ਔਰਤਾਂ ਸਾਡੇ ਸਮਾਜ ਦੀ ਇੱਜਤ ਹਨ ਅਤੇ ਕੋਈ ਵੀ ਔਰਤ ਅਪਣੀ ਮਰਜੀ ਨਾਲ ਇਸ ਧੰਦੇ ਵਿੱਚ ਨਹੀਂ ਪੈਂਦੀ ,ਸਗੋਂ ਉਸ ਦੇ ਹਾਲਾਤ ਉਸ ਨੂੰ ਮਜਬੂਰ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸਮਾਜਿਕ ਮੁੱਦਿਆਂ ਨੂੰ ਛੂਹਿਆ ਗਿਆ ਹੈ ਜਿਵੇਂ ਕਿ ਸਿਆਸੀ ਲੋਕਾਂ ਦੁਆਰਾ ਵੇਸਵਾਘਰਾਂ ਨੂੰ ਨਿਰਾ ਵੋਟਬੈਂਕ ਮੰਨਣਾ ਅਤੇ ਆਧੁਨਿਕ ਸਮਾਜ ਵਿੱਚ ਪੈਦਾ ਹੋਏ ਚਿੰਤਾਜਨਕ ਵਿਸ਼ੇ ਸਮਲਿੰਗਕ ਆਕ੍ਹਸ਼ਣ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਬਿਆਨ ਕੀਤਾ ਹੈ।ਨਾਵਲ ਵਿਚਲਾ ਸੰਵਾਦ ਦੇ ਨਾਲ -ਨਾਲ ਕਾਵਿਕ ਅੰਦਾਜ ਵੀ ਬਾਕਮਾਲ ਹੈ।ਨਾਵਲ ਵਿਚਲੇ ਪਾਤਰ ਦੀਪਕ ਦੁਆਰਾ ਵੇਸਵਾਵਾਂ ਦੀ ਜਿੰਦਗੀ ਦਾ ਕੀਤਾ ਗਿਆ ਵਿਸ਼ਲੇਸ਼ਣ ਅਤੇ ਕਿਤਾਬ ਦਾ ਛਪਣਾ ਅਤੇ ਧੜਾਧੜ ਵਿਕਣਾ ਬਹੁਤ ਹੀ ਦਿਲਚਸਪ ਘਟਨਾਕ੍ਹਮ ਹੋ ਨਿੱਬੜਦਾ ਹੈ।ਕਿਤੇ -ਕਿਤੇ ਸ਼ਾਬਦਿਕ ਤਰੁੱਟੀਆਂ ਮਹਿਸੂਸ ਕੀਤੀਆਂ ਗਈਆਂ ਹਨ ,ਜੋ ਕਿ ਛਪਾਈ ਮੌਕੇ ਹੋ ਜਾਂਦੀਆਂ ਹਨ। ਬਹੁਤ ਹੀ ਖੂਬਸੂਰਤ ਕੋਸ਼ਿਸ਼। ਕਿਤਾਬ ਲਈ ਸ਼ੁਭਕਾਮਨਾਵਾਂ ਅਤੇ ਆਉਣ ਵਾਲੀਆਂ ਰਚਨਾਵਾਂ ਲਈ ਸ਼ੁਭ ਇੱਛਾਵਾਂ।

ਪ੍ਰੋ. ਰਵਿੰਦਰਪਾਲ ਕੌਰ ਮਾਂਗਟ
ਸਹਾਇਕ ਪ੍ਰੋਫੈਸਰ (ਅੰਗ੍ਰੇਜ਼ੀ ਵਿਭਾਗ)
ਏ.ਐਸ. ਕਾਲਜ ਖੰਨਾ।

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ।

Call/WhatsApp 9814801831

📦✈️

Address

Nabha/Malerkotla Main Road, Beside PNB Bank
Nabha
148018

Telephone

+919814801831

Website

Alerts

Be the first to know and let us send you an email when Barkat Book House posts news and promotions. Your email address will not be used for any other purpose, and you can unsubscribe at any time.

Share

Category