21/09/2025
ਅੱਜ ਸ਼ਿਵ ਸੈਨਾ ਪੰਜਾਬ ਦੀ ਇੱਕ ਹੰਗਾਮੀ ਬੈਠਕ ਸ਼ਿਵ ਸੈਨਾ ਪੰਜਾਬ ਹੈਡ ਆਫਿਸ ਘਨੌਲੀ( ਰੋਪੜ )ਵਿਖੇ ਯੂਥ ਪੰਜਾਬ ਚੇਅਰਮੈਨ ਅਰਵਿੰਦ ਗੌਤਮ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸ਼੍ਰੀ ਸੰਜੀਵ ਘਨੌਲੀ ਵਿਸ਼ੇਸ਼ ਤੌਰ ਉੱਤੇ ਮੌਜੂਦ ਹੋਏ
ਸੁਖਜੀਤ ਭਾਟੀਆ ਦੀ ਰਿਪਰੋਟ
ਰੂਪਨਗਰ /ਘਨੋਲੀ :- ਬੈਠਕ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਘਨੌਲੀ ਨੇ ਡੇਰਾਬੱਸੀ ਅਤੇ ਜ਼ੀਰਕਪੁਰ ਤੋਂ ਆਏ ਸਮਾਜ ਸੇਵੀ ਰਾਧੇ ਸ਼ਾਮ,ਵਿਜੇ ਦੱਤਾ,ਨਰਿੰਦਰ ਗੋਇਲ,ਰਾਖੀ,ਸ਼ਰਧਾ ਸੈਣੀ, ਗੁਲਸ਼ਨ ਵਾਲਮੀਕੀ ਦੀਆਂ ਸਮੱਸਿਆਵਾਂ ਸੁਣਦੇ ਹੋਏ ਪੰਚਕੂਲਾ ਜ਼ਿਲ੍ਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਚਕੂਲੇ ਦੇ ਸੈਕਟਰ- 5 ਵਿਖੇ ਇੰਦਰਧਨੁਸ਼ ਆਡੋਟੋਰੀਅਮ ਵਿੱਚ ਜੋ ਰਾਮ ਲੀਲਾ ਦਾ ਪ੍ਰੋਗਰਾਮ ਏਕਤਾ ਨਾਗਪਾਲ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਭਗਵਾਨ ਹਨੂਮਾਨ , ਭਗਵਾਨ ਪਰਸ਼ੂਰਾਮ ਅਤੇ ਭਗਵਾਨ ਵਾਲਮੀਕੀ ਦੇ ਕਿਰਦਾਰਾਂ ਦਾ ਰੋਲ ਛੋਟੀ ਬੱਚੀਆਂ ਜਾਂ ਕੰਜਕ ਦੇਵੀਆਂ ਤੋਂ ਕਰਵਾਇਆ ਜਾਵੇ ਨਹੀਂ ਤਾਂ ਇਹਨਾਂ ਕਿਰਦਾਰਾਂ ਨੂੰ ਵਿਧੀ ਵਿਧਾਨ ਨਾਲ ਪੁਰਸ਼ ਕਿਰਦਾਰਾਂ ਤੋਂ ਸੁਚਮਤਾ ਰੱਖ ਕੇ ਪੂਰਨ ਕਰਵਾਇਆ ਜਾਵੇ
ਸੰਜੀਵ ਕਨੌਲੀ ਨੇ ਕਿਹਾ ਕਿ ਇਹ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਦਾ ਸਵਾਲ ਹੈ ਅਤੇ ਕਿਸੇ ਨੂੰ ਵੀ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਪੰਚਕੂਲਾ ਪ੍ਰਸ਼ਾਸਨ ਨੂੰ 23 ਸਤੰਬਰ 2025 ਸ਼ਾਮ ਤੱਕ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਉੱਤੇ ਉਚਿਤ ਕਾਰਵਾਈ ਨਹੀਂ ਕਰੇਗਾ ਤਾਂ ਸ਼ਿਵ ਸੈਨਾ ਪੰਜਾਬ ਅਤੇ ਹੋਰ ਹਿੰਦੂ ਸੰਗਠਨ ਮਿਲ ਕੇ ਤਿੱਖਾ ਵਿਰੋਧ ਦਰਜ ਕਰਵਾਉਣਗੇ
ਘਨੌਲੀ ਵੱਲੋਂ ਵਾਲਮੀਕੀ ਭਾਈਚਾਰੇ ਦੀ ਭੈਣ ਰਾਖੀ ਦੀ ਸ਼ਿਕਾਇਤ ਸੁਣਦੇ ਹੋਏ ਕਿਹਾ ਗਿਆ ਕੀ ਕੁਝ ਲੋਕਾਂ ਵੱਲੋਂ ਸਾਡੀ ਭੈਣ ਰਾਖੀ ਨੂੰ ਜਨਤਕ ਤੌਰ ਤੇ ਗਾਲੀ ਗਲੋਚ ਕਰਦੇ ਹੋਏ ਜਾਤੀ ਸੂਚਕ ਸ਼ਬਦ ਕਹੇ ਗਏ ਹਨ ਜਿਸ ਦੀ ਸ਼ਿਕਾਇਤ ਜੀਰਕਪੁਰ ਥਾਣਾ (ਪੰਜਾਬ )ਵਿੱਚ ਦਿੱਤੀ ਗਈ ਹੈ ਪਰ ਥਾਣਾ ਮੁਖੀ ਵੱਲੋਂ ਇਸ ਉੱਤੇ ਕੋਈ ਉਚਿਤ ਕਾਰਵਾਈ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ ਅਤੇ ਬਹੁਤ ਜਲਦ ਇਸ ਉੱਤੇ ਵੀ ਵਿਚਾਰ ਕਰ ਆਪਣੇ ਵਾਲਮੀਕੀ ਭਾਈਚਾਰੇ ਨੂੰ ਇਨਸਾਫ ਦਵਾਉਣ ਲਈ ਸ਼ਿਵ ਸੈਨਾ ਪੰਜਾਬ ਵਚਨਬੱਧ ਹੈ ਇਸ ਮੌਕੇ ਦਿਨੇਸ਼ ਖੁਸ਼ਵਾਹਾ ਮਜ਼ਦੂਰ ਸੈਨਾ ਮੋਹਾਲੀ ਜ਼ਿਲ੍ਹਾ ਪ੍ਰਧਾਨ ਅਤੇ ਗੁਰਦਿਆਲ ਸਿੰਘ ਬੱਬੂ ਮੋਹਾਲੀ ਜ਼ਿਲ੍ਹਾ ਮੀਤ ਪ੍ਰਧਾਨ ਵੀ ਮੌਜੂਦ ਸਨ।