14/12/2025
“ਕੱਲ੍ਹ ਕਬੱਡੀ ‘ਚ ਜੋ ਕੁਝ ਵੀ ਹੋਇਆ, ਉਹ ਬਹੁਤ ਮੰਦਭਾਗਾ ਸੀ।
ਸਭ ਨੂੰ ਅਪੀਲ ਹੈ ਕਿ ਅੱਗੇ ਤੋਂ ਅਜਿਹੀ ਘਟਨਾ ਕਦੇ ਵੀ ਨਾ ਹੋਵੇ।
ਕਬੱਡੀ ਲੜਾਈ ਲਈ ਨਹੀਂ, ਖੇਡ, ਅਣਖ ਤੇ ਇਕਤਾ ਲਈ ਹੈ।”
-
ਕਬੱਡੀ ਮੇਲਾ ਵਿਅਕਤੀਗਤ ਦੁਸ਼ਮਣੀਆਂ ਨੂੰ ਸੁਲਝਾਉਣ ਦਾ ਸਥਾਨ ਨਹੀਂ ਹੈ। ਮੈਦਾਨ ਵਿੱਚ ਲੜਾਈ ਨਹੀਂ, ਸਗੋਂ ਖੇਡ ਪ੍ਰਦਰਸ਼ਿਤ ਕਰਨੀ ਹੁੰਦੀ ਹੈ। ਕੁਝ ਖਿਡਾਰੀ ਆਪਣੇ ਹੰਕਾਰ ਕਾਰਨ ਸਾਲਾਂ ਦੀ ਮਿਹਨਤ ਨਾਲ ਸਥਾਪਿਤ ਕਬੱਡੀ ਦੀ ਇੱਜ਼ਤ ਨੂੰ ਠੇਸ ਪਹੁੰਚਾ ਰਹੇ ਹਨ। ਚਾਹੇ ਉਹ ਬੁੱਲਟ ਖਿਰਾਵਾਲੀ ਹੋਵੇ ਜਾਂ ਜੱਗੂ ਹਾਕਮਵਾਲੀਆ, ਉਨ੍ਹਾਂ ਦਾ ਨਾਮ ਤਾਂ ਵੱਡਾ ਹੈ, ਪਰ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੈ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗਲਤੀਆਂ ਨੂੰ ਦੁਹਰਾਉਣ ਤੋਂ ਬਚਣ। ਜੇਕਰ ਅੱਜ ਵੀ ਉਹ ਨਹੀਂ ਸੁਧਰਦੇ, ਤਾਂ ਕਬੱਡੀ ਸਿਰਫ਼ ਯਾਦਾਂ ਵਿੱਚ ਰਹਿ ਜਾਵੇਗੀ। ਹਰ ਵਾਰ ਮਾਫ਼ੀ ਮੰਗਣ ਨਾਲ ਗਲਤੀ ਮਾਫ਼ ਨਹੀਂ ਹੋ ਜਾਂਦੀ। ਮੇਲੇ ਦੇ ਖਰਾਬ ਹੋਣ ਨਾਲ ਨੁਕਸਾਨ ਖਿਡਾਰੀਆਂ ਦਾ ਨਹੀਂ, ਸਗੋਂ ਪੂਰੇ ਪਿੰਡ, ਦਰਸ਼ਕਾਂ ਅਤੇ ਕਬੱਡੀ ਦਾ ਹੁੰਦਾ ਹੈ। ਸਪਾਂਸਰ ਖੇਡਾਂ 'ਤੇ ਪੈਸਾ ਖਰਚ ਕਰਦੇ ਹਨ, ਕਲੇਸ਼ ਅਤੇ ਝਗੜਿਆਂ 'ਤੇ ਨਹੀਂ। ਜਿੱਥੇ ਲੜਾਈ ਹੁੰਦੀ ਹੈ, ਉੱਥੇ ਅਗਲੇ ਸਾਲ ਕੱਪ ਨਹੀਂ ਲੱਗਦੇ। ਜੇ ਸਪਾਂਸਰ ਪਿੱਛੇ ਹਟ ਗਏ, ਤਾਂ ਕਬੱਡੀ ਦੀ ਗੱਡੀ ਓਥੇ ਹੀ ਰੁਕ ਜਾਂਦੀ ਹੈ। ਕਬੱਡੀ ਨੂੰ ਆਪਣੀ ਅਣਖ ਨਾਲ ਨਹੀਂ, ਸਗੋਂ ਪੰਜਾਬ ਦੀ ਸ਼ਾਨ ਨਾਲ ਜੋੜੋ। ਖਿਡਾਰੀ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਕਬੱਡੀ ਸਦਾ ਲਈ ਹੋਣੀ ਚਾਹੀਦੀ ਹੈ। ਆਪਸੀ ਰੰਜਿਸ਼ਾਂ ਨੂੰ ਛੱਡ ਦਿਓ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਕਬੱਡੀ ਨੂੰ ਸਿਰਫ਼ ਵੀਡੀਓਜ਼ ਵਿੱਚ ਵੇਖੇਗੀ