04/06/2026
ਵਿਹਡ਼ੇ ਵਿੱਚ ਹੱਸਦੀ ਫਿਰਦੀ ਜਸਮੀਤ ਨੂੰ ਵਾਰ ਵਾਰ ਟੋਕਿਆ ਜਂਦਾ ਸੀ । ਉਹਦੀ ਦਾਦੀ ਕਹਿੰਦੀ ,,ਐਨਾਂ ਨਾਂ ਹੱਸਿਆ ਕਰ ਮੁਡ਼ਕੇ ਰੋਵੇਗੀ। ਪਰ ਜਸਮੀਤ ਸੀ ਕਿ ਉਹਦਾ ਉੱਚਾ ਜਿਹਾ ਬੋਲ ਤੇ ਹਾਸਾ ਸਾਰੇ ਵਿਹਡ਼ੇ ਦੀ ਰੌਣਕ ਸੀ । ਜਸਮੀਤ ਨੇ ਬਾਰਾਂ ਜਮਾਤਾ ਪਾਸ ਕਰ ਲੲੀਆ ਸੀ । ਧੀ ਪੁੱਤ ਦੇ ਮੁਟਿਆਰ ਹੁੰਦਿਆ ਮਾਂ ਬਾਪ ਨੂੰ ਫਿਕਰ ਹੋਣ ਲੱਗ ਪੈਂਦਾ ਕਿ ਕੁਡ਼ੀ ਨੂੰ ਵਿਆਹੁਣਾ ਵੀ ਆ । ਚੰਗੇ ਵਰ ਦੀ ਭਾਲ ਹਰ ਮਾਂ ਪਿਓ ਹੀ ਕਰਦਾ । ਜਸਮੀਤ ਦੇ ਰਿਸ਼ਤੇ ਦੀਆਂ ਬਹੁਤ ਦੱਸਾਂ ਪੈਂਦੀਆ ਪਰ ਹਰ ਵਾਰ ਹੀ ਕੋਈ ਨਾਂ ਕੋਈ ਘਾਟ ਜਰੂਰ ਹੁੰਦੀ ਜਿਸਤੋ ਜਸਮੀਤ ਦਾ ਮਾਮਾ ਮੁਡ਼ ਮੁੰਡੇ ਵਾਲਿਆ ਨੂੰ ਕੋਈ ਸੁਰ ਜਵਾਬ ਨਾਂ ਦਿੰਦਾ । ਆਖਿਰ ਜਸਮੀਤ ਦੀ ਭੂਆ ਨੇ ਇੱਕ ਰਿਸ਼ਤਾ ਲੱਭਿਆ ਮੁੰਡੇ ਹੋਣੀ ਦੋ ਭਾਈ ਹੀ ਸੀ । ਰਿਸ਼ਤਾ ਵੇਖਣ ਲੲੀ ਮਾਮੇ ਤੇ ਚਾਚੇ ਨੂੰ ਲਜਾਇਆ ਗਿਆ ,ਰਿਸ਼ਤਾ ਸਭ ਨੂੰ ਪਸੰਦ ਆ ਗਿਆ ਸੀ । ਸੋਹਣਾ ਸੁਣੱਖਾ ਮੁੰਡਾ ਗੁਰਮੀਤ ਬਡ਼ਾ ਕਾਮਾ ਬੰਦਾ ਸੀ ,,, ਮੇਹਨਤੀ ਸੀ ਘਰ ਵਿੱਚ ਹੀ ਵਰਕਸ਼ਾਪ ਲੱਗੀ ਹੋਈ ਸੀ ।
ਜਸਮੀਤ ਓਹਲੇ ਖਡ਼ੀ ਪੂਰੀ ਵਿਡ਼ਕ ਲੈ ਰਹੀ ਸੀ ਗੱਲਾਂ ਦੀ ਕਿ ਕੀ ਗੱਲਾਂ ਹੋ ਰਹੀਆ ਨੇ।
ਮਾਮਾ,,,,,, ਵੇਖ ਬੲੀ ਬਣਸੋ ਘਰ ਬਾਰ ਤਾਂ ਬਥੇਰਾ ਚੰਗਾ ਮੁੰਡੇ ਵੀ ਦੋਹੇ ਕਾਂਮੇ ਆ ਵਰਕਸ਼ਾਪ ਲੱਗੀ ਆ ਘਰ ਵਿੱਚ ਹੀ ਐਣ ਗੇਟ ਦੇ ਮੂਹਰੇ।
ਚਾਚਾ,,,,,, ਬਾਕੀ ਆਪਣੀ ਕੁਡ਼ੀ ਵਧੀਆ ਸੁਖੀ ਰਹੂਗੀ। ਬਸ ਦੋ ਭਾਈ ਹੀ ਆ , ਭੈਣ ਹੈਣੀ ਬਸ ਇੱਕ ਸੱਸ ਤੇ ਸੋਹਰਾ ।
ਮਾਂ,,,,,, ਚੱਲ ਮੇਰੀ ਜਸਮੀਤ ਸੁਖੀ ਵਸੇ ਆਵਦੇ ਘਰ ਹੋਰ ਕਿਹਡ਼ਾ ਇਹ ਵਿਚਾਰੀਆ ਦੁਨੀਆਂ ਤੋਂ ਵੱਖਰਾ ਖਾਂਦੀਆ ਪਰ ਰੀਤ ਤਾਂ ਨਿਭਾਉਣੀ ਹੀ ਪੈਂਦੀ ਆ ਕਿਹਡ਼ਾ ਘਰੇ ਬਹਾਈਆ ਜਾਂਦੀਆ ।
ਮਾਂ ਦੀਆ ਅੱਖਾਂ ਵਿੱਚ ਪਾਣੀ ਆ ਗਿਆ ਸੀ ਤੇ ਝੱਟ ਹੀ ਓਹਨੇ ਸਿਰ ਤੇ ਲੲੀ ਮਲਮਲ ਦੀ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਛੋਟੀ ਕੁਡ਼ੀ ਨਿੰਦਰ ਨੂੰ ਆਵਾਜ ਮਾਰੀ,,,, ਪੁੱਤ ਚਾਹ ਬਣਾਓ ਫਿਰ ਤੇਰੇ ਮਾਮੇ ਨੇ ਜਾਣਾ ਹੋਊਗਾ ਦੂਰ ਦੀ ਵਾਟ ਆ । ਨਿੰਦਰ ਨੇ ਮਾਮੇ ਕੋਲ ਜਾ ਪੁੱਛਿਆ,,,,, ਮਾਮਾ ,ਮਾਮਾ ਇੱਕ ਗੱਲ ਪੁੱਛਾਂ?
ਮਾਮਾ,,,, ਹਾਂ ਪੁੱਤ ਦੱਸ?
ਨਿੰਦਰ,,,,, ਮੁੰਡਾ ਪੱਗ ਬੰਨਦਾ ਕੇ ਬੋਦੀਆ ?
ਮਾਮਾ,,,, ਭਾਈ ਹੁਣ ਤਾਂ ਪੱਗ ਬੰਨੀ ਵੀ ਸੀ ਬਾਕੀ ਆਪਾ ਨੂੰ ਪਤਾ ਨੀਂ ਵੀ ਬੋਦੀਆਂ ਵੀ ਰੱਖੀਆ।
ਨਿੰਦਰ,,, ਤੇ ਮਾਮਾ ਮੁੰਡੇ ਦਾ ਰੰਗ ਤਾਂ ਨੀ ਬਾਹਲਾ ਕਾਲਾ ਕਿਤੇ?
ਮਾਮਾ,,, ਧੀਏ ਰੰਗ ਤਾਂ ਦੋ ਹੀ ਹੁੰਦੇ ਆ ਬਸ ਕਰਮ ਚੰਗੇ ਹੋਣ , ਬੰਦਾ ਹੱਥਾਂ ਦੀ ਮੇਹਨਤ ਕਰਨ ਆਲਾ ਹੋਵੇ , ਰੰਗ ਨੂੰ ਕੀ ਆਪਾਂ ਕਰਨਾਂ ਹੁੰਦਾ ।
ਨਿੰਦਰ ਛੋਟੀ ਹੋਣ ਕਾਰਨ ਆਪਣੇ ਮਾਮੇ ਨਾਲ ਗੱਲੀਂ ਲੱਗ ਗੲੀ ਸੀ । ਜਸਮੀਤ ਗੱਲਾਂ ਸੁਣ ਰਹੀ ਸੀ ਤੇ ਆਪਣੇ ਦਿਲ ਵਿੱਚ ਹੋਣ ਵਾਲੇ ਘਰਵਾਲੇ ਦੀਆਂ ਸੋਚਾਂ ਸੋਚ ਰਹੀ ਸੀ । ਅੱਲਡ਼ ਉਮਰ ਦੇ ਚਾਅ ,,, ਜਵਾਨੀ ਵਿੱਚ ਹਰ ਕੋਈ ਆਪਣੇ ਜੀਵਨਸਾਥੀ ਨਾਲ ਵਿੱਚ ਅਸਮਾਨੀ ਉੱਡਣਾ ਚਾਹੁੰਦਾ ,, ਕੁਡ਼ੀਆਂ ਚਾਹੁੰਦੀਆਂ ਕਿ ਉਹਦੇ ਘਰਵਾਲਾ ਉਹਦੇ ਸਾਰੇ ਚਾਅ ਮਲਾਰ ਪੂਰੇ ਕਰੇ ਜਸਮੀਤ ਸੋਚ ਰਹੀ ਸੀ ਕਿ ਮੈਂ ਉਹਦੀ ਪੱਗ ਨਾਲ ਦੀਆਂ ਚੁੰਨੀਆਂ ਰੰਗਵਾਇਆ ਕਰੂਗੀ,,, ਤੇ ਜਦੋ ਉਹ ਪੱਗ ਦੀ ਪੂਣੀ ਕਰਵਾਉਣ ਨੂੰ ਕਿਹਾ ਕਰੂਗਾ ਤਾਂ ਹੋਲੀ ਹੌਲੀ ਲਡ਼ ਆਪਣੇ ਵੱਲ ਖਿੱਚਦਾ ਹੋਇਆ ਕਿਵੇ ਮੈਂਨੂੰ ਆਪਣੇ ਵੱਲ ਖਿੱਚ ਲਿਆ ਕਰੂਗਾ । ਗੱਲਾਂ ਸੋਚਦਿਆ ਸੋਚਦਿਆ ਉਹਨੂੰ ਪਤਾ ਨਾਂ ਲੱਗਿਆ ਕਿ ਕਦੋ ਚਾਹ ਉੱਬਲ ਗੲੀ ਨਿੰਦਰ ਨੇ ਹਲੂਣਿਆ ਤਾਂ ਜਸਮੀਤ ਆਪਣੇ ਸੁਪਨਿਆ ਦੀ ਦੁਨੀਆਂ ਵਿੱਚੋ ਬਾਹਰ ਆਈ ਤੇ ਹੋਈ ਭੁੱਲ ਤੋਂ ਮਿੰਨਾਂ ਜਿਹਾ ਮੁਸਕੁਰਾ ਪੲ।
ਚਾਚਾ ਆਪਣੇ ਘਰ ਚਲਾ ਗਿਆ ਤੇ ਮਾਮਾ ਜੀ ਨੂੰ ਵੀ ਤਖ਼ਤੂ ਪੁਰੇ ਤੋਂ ਜਾਂਦੀ ਉਹਨਾਂ ਦੀ ਬੱਸ ਚਡ਼ਾ ਦਿੱਤਾ ।
ਜਸਮੀਤ ਦੀ ਦਾਦੀ ਹੁਣ ਤੋਂ ਹੀ ਵਿਆਹ ਦੀਆਂ ਤਿਆਰੀਆ ਆਰੰਭਣ ਲੱਗੀ ਤੇ ਜਸਮੀਤ ਦੀ ਮਾਂ ਬਣਸੋ ਨੂੰ ਬੋਲੀ,,,,, ਵੇਖਲਾ ਕੁਡ਼ੇ ਬਣਸੋ ਚਾਰ ਚੰਦੇ ਪੲੇ ਆ ਠਕਾਉਣ ਆਲੇ ਇਹ ਮੈਂ ਕੱਲ ਨੂੰ ਜਾਊ ਭੂਰੋ ਕੇ ਠਕਾ ਲਿਆਊ ਬਾਕੀ ਦੋ ਚਾਰ ਦਰੀਆਂ ਪੲੀਆ ਆਪਣੀ ਤੇਜੋ ਰੱਖ ਗੲੀ ਸੀ ਪਹਿਲੋ ਹੀ ਮੇਰੇ ਕੋਲ ।
ਬਣਸੋ,,,, ਵੇਖਲਾ ਬੀਬੀ ਹੁਣ ਤਾਂ ਓਹ ਜਮਾਨੇ ਹੈਣੀ ਆਪਣੇ ਵਾਰੀ ਸੀ ਵੇਖਲਾ ਕਿਵੇ ਸਾਰੀ ਦਿਹਾਡ਼ੀ ਕੱਤੀ ਜਾਣਾ ਤੇ ਚਾਦਰਾ ਕੱਢੀ ਜਾਣਾ ।
ਬੀਬੀ,, ਭਾਈ ਫਿਰਵੀ ਆਪਾਂ ਨੂੰ ਤਾਂ ਦੇਣਾ ਹੀ ਪੈਣਾ ਸਮਾਨ ਸੱਪਾ ਸ਼ਰੀਕਣੀਆ ਕਹਿਣਗੀਆ ਕੀ ਚੱਜ ਦਿੱਤਾ ਕੁਡ਼ੀ ਨੂੰ ਨਾਲੇ ਪੇਟੀਆ ਵਿੱਚ ਅਗਲਾ ਸਾਰਾ ਸਮਾਨ ਵੇਖਦਾ ਵੀ ਕੀ ਕੁਸ਼ ਲਿਆਈ ਆ ।
ਮੁੰਡੇ ਵਾਲਿਆ ਨੇ ਕਿਹਾ ਕਿ ਕੁਡ਼ੀ ਅਤੇ ਮੁੰਡੇ ਨੂੰ ਇੱਕ ਵਾਰ ਵਿਖਾ ਦੇਓ ਨਾਲੇ ਥੋਡ਼ਾ ਸ਼ਗੁਨ ਹੋ ਜਾਊਗਾ ।
ਦੋ ਕੁ ਦਿਨਾਂ ਬਾਅਦ ਸ਼ਗੁਨ ਦਾ ਪ੍ਰੋਗਰਾਮ ਭੂਆ ਕੇ ਘਰ ਹੀ ਰੱਖਿਆ ਗਿਆ , ਚਾਰ ਕੁ ਜਣੇ ਮੁੰਡਿਆ ਆਲਿਆ ਕੰਨੀਓ ਆਏ ਸੀ । ਜਸਮੀਤ ਨੇ ਫਿੱਕੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ ,,ਓਧਰ ਗੁਰਮੀਤ ਨੇ ਵੀ ਸ਼ਰਟ ਨਾਲ ਮੈਚ ਕਰਦੀ ਲਾਈਟ ਪਿੰਕ ਕਲਰ ਦੀ ਸ਼ਰਟ ਪਹਿਨੀ ਹੋਈ ਸੀ। ਜਸਮੀਤ ਨੂੰ ਜਦ ਗੁਰਮੀਤ ਦੇ ਨਾਲ ਸੋਫੇ ਤੇ ਬਿਠਾਇਆ ਗਿਆ ਜਸਮੀਤ ਨੂੰ ਕਾਂਬਾ ਛਿਡ਼ ਗਿਆ । ਫਿਰ ਸ਼ਗੁਨ ਦੀ ਰਸਮ ਹੋਣ ਲੱਗੀ ,,,, ਗੁਰਮੀਤ ਨੇ ਜਸਮੀਤ ਦੀ ਮਾਂਗ ਵਿੱਚ ਸੰਧੂਰ ਪਾਇਆ ਜਸਮੀਤ ਦੇ ਗੁਰਮੀਤ ਦੀ ਛੋਹ ਨਾਲ ਚਿਹਰੇ ਤੇ ਲਾਲੀ ਆ ਗੲੀ। ਗੁਰਮੀਤ ਨੇ ਗਿਫਟ ਵਿੱਚ ਜਸਮੀਤ ਨੂੰ ਇੱਕ ਮੋਬਾਇਲ ਦਿੱਤਾ ।
ਜਸਮੀਤ ਨੂੰ ਗੁਰਮੀਤ ਨੇ ਮੋਹ ਲਿਆ ਸੀ ,,, ਹਰ ਰੋਜ ਦੋਹਾ ਦੀ ਗੱਲ ਹੋਣ ਲੱਗੀ ਵਟਸਅਪ ਤੇ ਮੈਸਿਜ ਹੁੰਦੇ ਰਹਿੰਦੇ । ਜਸਮੀਤ ਦੀ ਮਾਂ ਨੇ ਕਿਹਾ ਕਿ ਐਨੀਆਂ ਗੱਲਾਂ ਨਾਂ ਕਰਿਆ ਕਰ ਕੲੀ ਵਾਰ ਅਗਲਾ ਘਰ ਦਾ ਭੇਤ ਪਾ ਜਾਦਾ । ਪਰ ਕੱਚੀ ਉਮਰੇ ਦਿਲ ਜਿੱਧਰ ਨੂੰ ਹੋ ਜਾਵੇ ,, ਜਸਮੀਤ ਘਰ ਦੀ ਨਿੱਕੀ ਨਿੱਕੀ ਗੱਲ ਵੀ ਜਸਮੀਤ ਨੂੰ ਦੱਸਦੀ
ਵਿਚੋਲਣ ਬਣੀ ਭੂਆ ਮੁੰਡੇ ਆਲਿਆ ਕੰਨੀਓ ਵਿਆਹ ਕਢਵਾਉਣ ਲੲੀ ਗੲੀ ਤਾਂ ਵਿਆਹ ਅੱਸੂ ਮਹੀਨੇ ਦੀ ਪੰਦਰਾਂ ਤਰੀਕ ਦਾ ਨਿੱਕਲਿਆ । ਵਿਆਹ ਦੀਆਂ ਜਿੰਮੇਵਾਰੀਆ ਇੱਕਦਮ ਸਿਰ ਚਡ਼ ਗੲੀਆ । ਬਣਸੋ ਨੇ ਆਪਣੇ ਘਰਵਾਲੇ ਹਰਦੇਵ ਨੂੰ ਕਿਹਾ ,,,,, ਵੇਖੋ ਜੀ ਵਿਆਹ ਦੇ ਦਿਨ ਤਾਂ ਸਿਰਤੇ ਆ ਗੲੇ ,,, ਕਰੋ ਕੋਈ ਬੰਦੋਬਸਤ ਪੈਸਿਆ ਦਾ ਸਮਾਨ ਸਾਰਾ ਲੈ ਕੇ ਆਉਣ ਆਲਾ ।
ਹਰਦੇਵ,,, ਕੋਈ ਨਾਂ ਤੂੰ ਫਿਕਰ ਨਾਂ ਕਰ ,,, ਕੁਝ ਨਾਂ ਕੁਝ ਤਾਂ ਬੇਬੇ ਕੋਲ ਵੀ ਪਿਆ ਹੋਊ।
ਬਣਸੋ,,,, ਬੇਬੇ ਕੋਲ ਭਾਲਦਾ ਜੂੰਆਂ ,,, ਇੱਕ ਦਿਨ ਪੇਟੀ ਫਰੋਲੀ ਜਾਂਦੀ ਸੀ ਦੋ ਕੁ ਲੀਰਾਂ ਕੱਢਕੇ ਕਹਿੰਦੀ ਆਹ ਲੈ ਦਰੀਆ । ਮੈਂ ਓਹ ਦਰੀਆ ਕੀ ਸਿਰ ਚ ਮਾਰਣੀਆ ।
ਹਰਦੇਵ,,, ਹੁਣ ਤੂੰ ਦੱਸ ਫਿਰ ਕੀ ਕੀ ਕਰਨਾਂ ਵਿਆਹ ਚ ?
ਬਣਸੋ,,,, ਗੱਲ ਸੁਣ ਮੇਰੀ ਇੱਕ ਤਾਂ ਆਪਾਂ ਭੈਣ ਨੂੰ ਸੱਦ ਲੈਨੇ ਆ ਓਹੀ ਦੱਸੂ ਸਾਰਾ ਕੁਝ ਜਦੋ ਵਿਚੋਲਣ ਆ ਓਹ ,,,,, ਨਾਲੇ ਜਸਮੀਤ ਦਾ ਮਾਮਾ ਸੱਦ ਲੈਨੇ ਆ । ਫਿਰ ਲੱਗਜੂ ਪਤਾ ਕਿੰਨੀ ਕੁ ਮਦਦ ਕਰਦੇ ਆ ਓਹ । ਗਾਹਾ ਆਲੇ ਤਾਂ ਅਗਲੇ ਤਕਡ਼ੇ ਲਗਦੇ ਆ ਆਪਾ ਨੂੰ ਵੀ ਓਨਾਂ ਹੀ ਕਰਨਾ ਪੳ
ਹਰਦੇਵ,,,,, ਮੇਰੀ ਗੱਲ ਸੁਣ ਬਣਸੋ ,,, ਅੱਡੀਆ ਚੱਕ ਕੇ ਫਾਹਾ ਨੀਂ ਲੈਣਾ ਆਪਾ । ਸਰਦਾ ਸੌਹਦਾ ਹੀ ਕਰਾਂਗੇ ਆਪਣੇ ਕਿਹਡ਼ਾ ਵੀਹ ਕਿੱਲਿਆ ਦਾ ਕੱਠਾ ਟੱਕ ਆ ,, ਆਹ ਪੰਜ ਕਿੱਲੇ ਆ ,,,,ਬਾਕੀ ਮੁੰਡਾ ਆਪਣਾ ਓਹਦਾ ਵੀ ਸੋਚਣਾ । ਬਾਕੀ ਭੈਣ ਨੇ ਕਿਹਾ ਤਾਂ ਸੀ ਵੀ ਬਾਹਲਾ ਨੀਂ ਖਰਚ ਕਰਵਾਉਣਾ ਉਹਨਾਂ ਨੇ।
ਬਣਸੋ,,,, ਚੱਲ ਕੋਈ ਨਾਂ ਕੱਲ ਨੂੰ ਕਰਦੇ ਆ ਆਪਾ ਉਹਨਾਂ ਨਾਲ ਗੱਲ ਵੀ ਕਿਵੇ ਮਾਣਤਾਣ ਕਰਨਾਂ ਮੁੰਡੇ ਆਲਿਆ ਦਾ ।