08/04/2026
*ਐਡਵੋਕੇਟ ਕੁਲਦੀਪ ਸਿੰਘ ਸਰਪੰਚ ਬਣ ਸਕਦੇ ਹਨ ਬਠਿੰਡਾ ਦਿਹਾਤੀ ਤੋਂ ਕਾਂਗਰਸ ਦਾ ਮਜ਼ਬੂਤ ਉਮੀਦਵਾਰ*।
ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੋਟਰਾਂ ਨਾਲ ਸੰਪਰਕ ਕਾਇਮ ਰੱਖਣ ਲਈ ਹੋਣ ਵਾਲੇ ਉਮੀਦਵਾਰ ਵੀ ਆਪਣੀ ਆਪਣੇ ਹਲਕੇ ਵਿੱਚ ਵਿਚਰਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਬਠਿੰਡਾ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਅਤੇ ਭਰੋਸੇਯੋਗ ਚਿਹਰੇ ਵਜੋਂ ਜਾਣੇ ਜਾਂਦੇ ਐਡਵੋਕੇਟ ਕੁਲਦੀਪ ਸਿੰਘ ਸਰਪੰਚ ਸਾਹਿਬ *( ਪਿੰਡ ਕੋਟਲੀ ਫਰੀਦਕੋਟ, ਬਲਾਕ ਸੰਗਤ, ਜਿਲਾ ਬਠਿੰਡਾ ਦੇ ਜੰਮ-ਪਲ )* ਨੇ ਬਠਿੰਡਾ ਦਿਹਾਤੀ ਵਿਧਾਨ ਸਭਾ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਰਾਜਨੀਤਿਕ ਮਾਹੌਲ ਨੂੰ ਗਰਮਾ ਦਿੱਤਾ ਹੈ। ਉਹ ਪਿੰਡਾਂ ਵਿੱਚ ਪਾਰਟੀ ਦੇ ਪੁਰਾਣੇ ਤੇ ਨਵੇਂ ਵਰਕਰਾਂ ਨਾਲ ਤਾਲਮੇਲ ਬਨਾਉਣ ਵਿੱਚ ਰੁੱਝੇ ਹੋਏ ਹਨ।ਕਾਂਗਰਸ ਪਾਰਟੀ ਦੇ ਅੰਦਰ ਅਤੇ ਵਰਕਰਾਂ ਵਿੱਚ ਉਨ੍ਹਾਂ ਦੇ ਨਾਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਇੱਕ ਮਜਬੂਤ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ। ਐਡਵੋਕੇਟ ਕੁਲਦੀਪ ਸਿੰਘ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਪਿੱਛਲੇ ਲੰਮੇ ਸਮੇਂ ਤੋੰ ਪਾਰਟੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਐਡਵੋਕੇਟ ਕੁਲਦੀਪ ਸਿੰਘ ਸਰਪੰਚ ਜੀ ਦੇ, ਬਠਿੰਡਾ ਦਿਹਾਤੀ ਦੇ ਹਰ ਇੱਕ ਵਰਕਰ ਨਾਲ ਬਹੁਤ ਵਧੀਆ ਸਬੰਧ ਅਤੇ ਨੇੜਤਾ ਬਣਾਕੇ ਰੱਖੀ ਹੋਈ ਹੈ ਅਤੇ ਗੁੱਟ ਬੰਦੀ ਤੋਂ ਦੂਰ ਹਨ। ਬਡਿੰਡਾ ਦਿਹਾਤੀ ਦੇ ਸਾਰੇ ਕਾਂਗਰਸ ਪਾਟਰੀ ਦੇ ਸੀਨੀਅਰ ਆਗੂਆਂ ਅਤੇ ਸਰਪੰਚ ਸਹਿਬਾਨਾਂ, ਪੰਚਾਇਤ ਮੈਂਬਰ ਸਹਿਬਾਨਾਂ ਅਤੇ ਆਮ ਲੋਕਾਂ ਨਾਲ ਬਹੁਤ ਪਿਆਰ ਹੈ। ਹਰ ਇੱਕ ਨਾਲ ਮਿਲਣ ਦੁੱਖ -ਸੁੱਖ ਵਿੱਚ ਖੜਣ ਵਾਲੇ ਅਤੇ ਮਿਲਣਸਾਰ ਹੋਣ ਕਰਕੇ ਲੋਕਾਂ ਵਿੱਚ ਉਨ੍ਹਾਂ ਦੀ ਸਾਖ ਬਹੁਤ ਚੰਗੀ ਅਤੇ ਮਜਬੂਤ ਬਣੀ ਹੋਈ ਹੈ। ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਐਡਵੋਕੇਟ ਕੁਲਦੀਪ ਸਿੰਘ ਸਰਪੰਚ ਦੀ ਸਭ ਤੋਂ ਵੱਡੀ ਗੱਲ ਉਨ੍ਹਾਂ ਦੀ ਜ਼ਮੀਨੀ ਪਕੜ ਅਤੇ ਹਰ ਵਰਗ ਦੇ ਲੋਕਾਂ ਨਾਲ ਸਿੱਧਾ ਸੰਪਰਕ ਹੈ। ਉਹ ਹਮੇਸ਼ਾਂ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ।🙏🙏