11/06/2025
ਆਪਣੀ ਸੂਚੀ ਇਹ ਕਿਤਾਬਾਂ ਸ਼ਾਮਿਲ ਹੋਈਆਂ ।
'ਲਾਲ ਬੱਤੀ' -ਬਲਦੇਵ ਸਿੰਘ , ਪੰਜਾਬ ਦਾ ਦੁਖਾਂਤ ( ਕੁਲਦੀਪ ਨਈਅਰ -ਖੁਸ਼ਵੰਤ ਸਿੰਘ ), ਮਾਊਂਟਬੈਟਨ ਤੇ ਭਾਰਤ ਦੀ ਵੰਡ ( ਡੋਮਨਿਕ ਲੇਪੀਅਰ ਤੇ ਲੈਰੀ ਕਾਲਿਨਜ਼) , ਦਿੱਲੀ ਦੀ ਵਕੀਲ ਕੁੜੀ ( ਡਾ: ਗੁਰਨਾਮ ਸਿੰਘ ਤੀਰ )
ਲਾਲ ਬੱਤੀ- ਬਦਨਾਮ ਗਲੀਆਂ ਵਿੱਚ ਸਿਸਕਦੀਆਂ ਜਿੰਦਗੀਆਂ ਦੀ ਦਰਦ ਭਰੀ ਦਾਸਤਾਨ ਹੈ , ਜਿਹੜੀਆਂ ਲੜਕੀਆਂ ਜਿਸਮਫਰੋਸ਼ੀ ਦੀ ਦਲਦਲ ਵਿੱਚ ਫਸੀਆਂ , ਰਾਤ ਦੇ ਹਨੇਰੇ ਵਿੱਚ ਗਹਿਰੀ ਸੁਰਖੀ, ਧਾਰੀਦਾਰ ਸੁਰਮੇ ਤੇ ਪਾਊਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ ਮਟਕਦੀਆਂ- ਗੁਟਕਦੀਆਂ ਦਿਖਾਈ ਦਿੰਦੀਆਂ ਹਨ।
ਪੰਜਾਬ ਦਾ ਦੁਖਾਂਤ - ਪੱਤਰਕਾਰ ਕੁਲਦੀਪ ਨਈਅਰ- ਖ਼ੁਸ਼ਵੰਤ ਸਿੰਘ ਦੀ ਸਾਂਝੀ ਕਿਤਾਬ ਹੈ , ਜਿਸ ਵਿੱਚ ਅਪਰੇਸ਼ਨ ਬਲਿਊ ਸਟਾਰ ਅਤੇ ਉਸ ਮਗਰੋਂ ਦੇ ਹਾਲਾਤਾਂ ਦਾ ਰਾਜਨੀਤਕ ਅਤੇ ਇਤਿਹਾਸਕ ਪੱਖ ਤੋਂ ਵਿਸ਼ਲੇਸ਼ਣ ਹੈ। ਨਈਅਰ ਅਤੇ ਖੁਸ਼ਵੰਤ ਦੀ ਇਹ ਕਿਤਾਬ ਦੀ ਖਾਸ਼ੀਅਤ ਹੈ ਕਿ ਕਿਤਾਬ ਦੋਵਾਂ ਦੀ ਇਕੱਠੀ ਹੈ ਪੰ੍ਰਤੂ ਛਪਣ ਤੋਂ ਪਹਿਲਾਂ ਦੋਵਾਂ ਨੇ ਇੱਕ ਦੂਜੇ ਚੈਪਟਰ ਪੜ੍ਹੇ ਨਹੀਂ ।
ਮਾਊਂਟਬੈਟਨ ਤੇ ਭਾਰਤ ਦੀ ਵੰਡ : ਡਾ: ਕੁਲਵਿੰਦਰ ਸਿੰਘ ਸਰਾਂ ਵੱਲੋਂ ਅਨੁਵਾਦ ਕੀਤੀ ਇਹ ਕਿਤਾਬ ਲਾਰਡ ਮਾਊਂਟਬੈਂਟਨ , ਉਸਦੇ ਮਨਸੂਬੇ , ਹੈਂਕੜ ਅਤੇ ਕਈ ਹੋਰ ਪੱਖ ਪੇਸ਼ ਕਰਦੀ ਮਹਾਤਮਾ ਗਾਂਧੀ ਵਰਗਿਆਂ ਦੇ ਕਿਰਦਾਰਾਂ ਅਤੇ ਲਾਲਸਾਵਾਂ ਦੀ ਝਲਕ ਪਵਾ ਜਾਂਦੀ ਹੈ। ਮਾਊਂਟਬੈਟਨ ਕੋਲੋਂ ਕੁਝ ਗੁਪਤ ਦਸਤਾਵੇਜ ਲੈ ਕੇ ਇਸ ਵਿੱਚ ਛਾਪੇ ਗਏ ਹਨ , ਜਿਹੜੇ ਮਹਾਰਾਣੀ ਦੇ ਮਨਜੂਰੀ ਮਗਰੋ ਮਿਲੇ ਅਤੇ ਉਹਨਾ ਵਿੱਚੋਂ ਵੀ ਕੁਝ ਲੁਕੋਇਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਗੁਪਤ ਚਿੱਠੀਆਂ ਵਿੱਚ ਬਹੁਤ ਕੁਝ ਗੁਪਤ ਸੀ । ਆਜ਼ਾਦੀ ਦੇ ਕੀ ਮਤਲਬ ਨਿਕਲੇ ਅਤੇ ਆਮ ਲੋਕਾਂ ਨੂੰ ਕੀ ਮਿਲਿਆ ਇਹ ਕਿਤਾਬ ਵਿੱਚੋਂ ਪਤਾ ਲੱਗਦਾ ।
ਦਿੱਲੀ ਦੀ ਵਕੀਲ ਕੁੜੀ : ਵਕਾਲਤ ਦੇ ਖੇਤਰ ਵਿੱਚ ਆਈ ਇੱਕ ਕੁੜੀ ਨਾਲ ਸਬੰਧਤ ਨਾਵਲ ਡਾ: ਗੁਰਨਾਮ ਸਿੰਘ ਤੀਰ ਨੇ ਲਿਖਿਆ ਹੈ। ਵਕੀਲ ਸਾਹਿਬ ਇਸ ਗੱਲੋਂ ਖੁਸ਼ ਹਨ ਕਿ ਸੋਹਣੀ ਸਨੁੱਖੀ ਕੁੜੀ ਮੁਫ਼ਤ ਵਿੱਚ ਕੰਮ ਕਰਨ ਨੂੰ ਮਿਲੇਗੀ ਅਤੇ ਮੁਫ਼ਤ ਦਾ ਵਜ਼ੀਫਾ ਮਿਲੇਗਾ ਪਰ---- ।
ਇਹ ਕਿਤਾਬਾਂ ਮੰਗਵਾਉਣ ਲਈ 94175 25762 / https://wa.me/c/919417525762 ਤੇ ਵਟਸ ਕਰ ਸਕਦੇ ਹੋ , ਮੈਸੇਜ ਭੇਜਦੇ ਹੀ ਇੱਕ ਲਿੰਕ ਮਿਲੇਗਾ ਜਿੱਥੇ ਸਾਡੀਆਂ ਹੋਰ ਕਿਤਾਬਾਂ ਦੀ ਸੂਚੀ ਦਿੱਤੀ ਹੋਈ ਹੈ , ਤੁਸੀਂ ਹੋਰ ਵੀ ਕਿਤਾਬਾਂ ਆਰਡਰ ਕਰ ਸਕਦੇ ਹੋ ।
#ਸੁਖਨੈਬ_ਸਿੰਘ_ਸਿੱਧੂ