08/04/2025
ਜਦੋ ਪਤਾ ਲੱਗਿਆ ਕਿ ਅਲੱਗ -2 ਕੈਟਾਗਿਰੀ ( ਟਰੈਕਰ/ਬਾਈਕਰ/ਸਾਈਕਲਿਸਟ ਆਦਿ) ਵਾਲੇ ਸਾਥੀਆਂ ਦੇ ਘੁਮੱਕੜਨਾਮਾ ਗਰੁੱਪ ਵੱਲੋਂ 6-8 ਅਪ੍ਰੈਲ-25 ਨੂੰ ਕਰੇਰੀ ਲੇਕ ਟਰੈਕ ਤੇ ਤੀਜਾ ਗਰੁੱਪ ਭੇਜਿਆ ਜਾ ਰਿਹਾ ਹੈ, ਤੇ ਮੌਜੀ ਗਰੁੱਪ ਦੇ ਸਾਥੀ ਗੁਰਮੇਲ ਬੇਗਾ ਜੀ ਵੀ ਇਸ ਟਰੇਕ ਤੇ ਜਾਣ ਲਈ ਤਿਆਰ ਹੋ ਗਏ। ਮੈਂ ਭਾਵੇਂ ਪਹਿਲਾਂ ਵੀ ਆਪਣੇ ਬੇਟੇ ਨਾਲ ਇਹ ਟਰੇਕ ਇੱਕ ਦਿਨ ਵਿੱਚ ਹੀ ਕਰ ਚੁੱਕਿਆ ਹਾਂ ਪਰ ਸਾਥੀ ਗੁਰਮੇਲ ਜੀ ਦੇ ਕਹਿਣ ਤੇ ਮੇਰੀ ਵੀ ਦੁਬਾਰਾ ਇਸ ਟਰੈਕ ਤੇ ਜਾਣ ਦੀ ਰਾਇ ਬਣ ਗਈ। ਕਿਉਕਿ ਮੇਰੀ ਇਸ ਟਰੈਕ ਦੇ ਸੋਹਣੇ ਮਿਡ ਪੁਆਇੰਟ ਰਿਊਟੀ ਪੁੱਲ ਤੇ ਨਾਇਟ ਸਟੇਅ ਕਰਨ ਦੀ ਇੱਛਾ ਸੀ। ਸੋ ਮੈਂ ਤੇ ਬੇਗਾ ਸਾਬ ਨੇ ਇੱਕ ਦਿਨ ਪਹਿਲਾਂ ਕਰੇਰੀ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਕਿ 6 ਅਪ੍ਰੈਲ ਨੂੰ ਟਰੈਕ 12 ਵਜੇ ਸਟਾਰਟ ਹੋਣਾ ਸੀ ਤੇ ਉਸ ਟਾਇਮ ਬਠਿੰਡਾ ਤੋਂ ਪਹੁੰਚਣਾ ਮੁਸਕਲ ਸੀ । ਘੁਮੱਕੜ ਸਾਥੀ ਯਾਦਵਿੰਦਰ ਵਿਰਕ ਦੇ ਮਸਵਰੇ ਤੇ ਇਸ ਟਰੈਕ ਦੇ ਗਾਇਡ ਮਦਨ ਲਾਲ ਦੇ ਘਰ ਹੀ ਇੱਕ ਦਿਨ ਪਹਿਲਾਂ ਜਾ ਕਿ ਡੇਰੇ ਲਾ ਲਏ। ਮਦਨ ਲਾਲ ਜੀ ਦਾ ਘਰ ਵੀ ਜੰਗਲ ਦੇ ਵਿੱਚ ਸੋਹਣੀ ਲੋਕੇਸ਼ਨ ਤੇ ਹੈ ਪਰ ਉੱਥੇ ਕੋਈ ਵੀ ਵਹੀਕਲ ਨਹੀਂ ਜਾ ਸਕਦਾ, ਪੈਦਲ ਹੀ ਚੱਲ ਕਿ ਜਾਣਾ ਪੈਂਦਾ ਹੈ। ਛੂੰ-ਛੱਪ ਕਰਕੇ ਤੇ ਰੋਟੀ ਪਾਣੀ ਖਾ ਕਿ ਟਾਇਮ ਨਾਲ ਹੀ ਅਸੀਂ ਸੋ ਗਏ ਕਿਉਂਕਿ ਸਵੇਰੇ ਕਰੇਰੀ ਪਿੰਡ ਵੇਖਣ ਦੀ ਇੱਛਾ ਸੀ। ਸੋ ਸਵੇਰੇ ਜਲਦੀ ਉੱਠ ਕਿ ਸਾਰਾ ਕਰੇਰੀ ਪਿੰਡ ਘੁੰਮਿਆ ਤੇ ਇਸ ਪਿੰਡ ਤੋਂ ਥੱਲੇ ਨੂੰ ਜਾ ਕਿ ਵਹਿੰਦੀ ਹੋਈ ਸੋਹਣੀ ਨਦੀ ਵੇਖੀ ਤੇ ਇੱਥੇ ਹੀ ਇੱਕ ਸੋਹਣੀ ਫੈਮਲੀ ਕੈਪਿੰਗ ਸਾਇਟ ਬਣੀ ਹੋਈ ਹੈ , ਜਿੱਥੇ ਬੱਚਿਆਂ ਲਈ ਵੀ ਕਾਫੀ ਐਕਟੀਵਿਟੀਜ਼ ਹਨ।
ਟਰੈਕ ਭਾਵੇ 12:00 ਤੋਂ 1.00 ਵਜੇ ਦੇ ਵਿਚਕਾਰ ਨਾਉਲੀ ਪੁੱਲ ਤੋਂ ਸਟਾਰਟ ਹੋਣਾ ਸੀ ਪਰ ਬਹੁਤ ਸਾਰੇ ਸਾਥੀ ਲੇਟ ਸਨ ,ਇਸ ਜਿਹੜੇ ਵੀ ਸਾਥੀ ਉੱਥੇ 1:00 ਵਜੇ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਗਾਇਡ ਮਦਨ ਲਾਲ ਦੀ ਸਲਾਹ ਨਾਲ 1:15 ਤੇ ਕਰੇਰੀ ਟਰੈਕ ਸਟਾਰਟ ਕਰ ਦਿੱਤਾ। ਸਾਰੇ ਸਾਥੀਆਂ ਦੀ ਇੱਛਾ ਸੀ ਕਿ ਟਰੈਕ ਪੂਰੇ ਆਨੰਦ ਨਾਲ ਇਸ ਟਰੈਕ ਦੀ ਖੂਬਸੂਰਤੀ ਨੂੰ ਮਾਣਦੇ ਹੋਏ ਕੀਤਾ ਜਾਵੇ ਤੇ ਟਰੈਕ ਦੇ ਹਰ ਸੋਹਣੇ ਪੁਆਇੰਟ ਦੀ ਫੋਟੋਗਰਾਫੀ ਕੀਤੀ ਜਾਵੇ ,,,ਪਰ ਜੇਕਰ ਟਰੈਕ ਲੇਟ ਸੁਰੂ ਕਰਦੇ ਤਾਂ ਕਾਹਲ ਹੋਣ ਕਾਰਣ ਟਰੈਕ ਕਰਨ ਦਾ ਪੂਰਾ ਆਨੰਦ ਨਹੀਂ ਆਉਦਾ।
ਤਕਰੀਬਨ 10-12 ਸਾਥੀ ਮੋਜ ਮਸਤੀ ਕਰਦੇ ਤੇ ਕੁਦਰਤ ਖੂਬਸੂਰਤੀ ਮਾਣਦੇ ਹੋਏ ਟਰੈਕ ਕਰ ਰਹੇ ਸਨ । ਟਰੈਕ ਦੇ ਸਟਾਰਟਿੰਗ ਪੁਆਇੰਟ ਤੋਂ ਤਕਰੀਬਨ 1 ਕਿ.ਮੀ. ਤੇ ਝੀਲ੍ਹ ਕੈਫੇ ਆਉਦਾ ਹੈ ਅਤੇ ਇੱਥੇ ਬਹੁਤ ਨਵੇਂ ਸਾਥੀ ਜਿਹੜੇ ਬਿਨਾਂ ਕਿਸੇ ਗਾਇਡ ਦੇ ਤੇ ਪਹਿਲੀ ਵਾਰ ਇਸ ਟਰੈਕ ਤੇ ਜਾਦੇ ਹਨ ਉਹ ਭੁਲੇਖਾ ਖਾ ਜਾਦੇ ਹਨ ਤੇ ਝੀਲ ਕੇਫੈ ਦੇ ਸੱਜੇ ਹੱਥ ਉਪਰ ਵੱਲ ਨੂੰ ਜਾਦੇ ਰਸਤੇ ਤੇ ਚਲੇ ਜਾਦੇ ਹਨ ਜੋ ਕਿ ਗਲਤ ਰਸਤਾ ਹੈ। ਸਹੀ ਰਸਤਾ ਝੀਲ੍ਹ ਕੇਫੈ ਦੇ ਅੱਗੇ ਦੀ ਨਿਊਗਲ ਰਿਵਰ ਨੂੰ ਪਾਰ ਕਰ ਕਿ ਸੱਜੇ ਹੱਥ ਨੂੰ ਜਾਦਾ ਹੈ।
ਸਾਰੇ ਸਾਥੀ ਰਿਵਰ ਪਾਰ ਕਰਕੇ ਟਰੈਕ ਦੇ ਅਗਲੇ ਰਸਤੇ ਵੱਲ ਨੂੰ ਚੱਲ ਪਏ। ਬੜੇ ਹੀ ਅਰਾਮ ਨਾਲ ਅਠਖੇਲੀਆਂ ਕਰਦੇ ਸਾਰੇ ਸਾਥੀ ਟਰੈਕ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਹੋਏ ਜਾ ਰਹੇ ਸਨ ਅਤੇ ਨਾਲ ਹੀ ਘੁਮੱਕੜਨਾਮਾ ਗਰੁੱਪ ਦੇ ਹਿੰਮਤੀ ਸਾਥੀ ਯਾਦਵਿੰਦਰ ਵਿਰਕ ਤੇ ਹਰਜਿੰਦਰ ਅਨੂਪਗੜ੍ਹ ਦਾ ਧੰਨਵਾਦ ਕਰ ਰਹੇ ਸਨ ਜਿੰਨਾਂ ਨੇ ਇਸ ਟਰੈਕ ਦੀ ਵਿਊਤਬੰਦੀ ਕੀਤੀ ਹੈ ਤੇ ਨਾਲ ਹੀ ਘੁੰਮਣ-ਫਿਰਨ ਦੇ ਸੁਕੀਨਾਂ ਨੂੰ ਘੁਮੱਕੜਨਾਮਾ ਗਰੁੱਪ ਰਾਹੀਂ ਇੱਕ ਪਲੇਟਫਾਰਮ ਤੇ ਇਕੱਠੇ ਕੀਤਾ ਹੈ।
ਤਕਰੀਬਨ ਤਿੰਨ ਘੰਟਿਆਂ ਵਿੱਚ ਟਰੈਕ ਦਾ ਯਾਦਗਰੀ ਸਫਰ ਕਰਦੇ ਹੋਏ ਸਾਰੇ ਸਾਥੀ ਰਿਊਟੀ ਪੁੱਲ ਤੇ ਪਹੁੰਚ ਗਏ ਇੱਥੇ ਹੀ ਅੱਜ ਦੀ ਨਾਇਟ ਸਟੇਅ ਸੀ। 5:30 ਸਾਮ ਤੱਕ ਬਾਕੀ ਸਾਥੀ ਵੀ ਆ ਗਏ ... ਹੁਣ ਰਿਊਟੀ ਪੁੱਲ ਤੇ ਵਿਆਹ ਵਾਲਾ ਮਹੌਲ ਸੀ। ਮੇਰੇ ਦੋਸਤ ਸ੍ਰੀਕਾਂਤ ਸਰਮਾ ਗੁਰਦਾਸਪੁਰ ਵਾਲੇ ਵੀ ਆ ਗਏ ਤੇ ਉਹਨਾਂ ਨੂੰ ਵੇਖਕੇ ਮੇਰਾ ਸਾਰਾ ਥਕੇਵਾਂ ਲੈ ਗਿਆ, ਕਿਉਕਿ ਉਹਨਾਂ ਕੋਲ ਥਕੇਵਾਂ ਲਾਹੁਣ ਵਾਲੀ ਦਵਾਈ ਹੁੰਦੀ ਹੈ।
ਸਾਰੇ ਸਾਥੀ ਇੱਕ ਦੂਜੇ ਨੂੰ ਮਿਲ ਕੇ ਜਾਣ ਪਹਿਚਾਣ ਗੂੜੀ ਕਰਨ ਦੇ ਨਾਲ ਚਾਹ ਦਾ ਲੁਤਫ ਲੈਣ ਲੱਗੇ। ਟਰੈਕ ਦੇ ਥਕੇਵੇਂ ਕਾਰਣ ਅਤੇ ਪਹਾੜਾਂ ਦੀ ਰੁਮਕਦੀ ਠੰਡੀ ਠੰਡੀ ਹਵਾ ਵਿੱਚ ਗਰਮ ਗਰਮ ਚਾਹ ਦਾ ਚੁਸਕੀਆਂ ਇੱਕ ਅਲੱਗ ਹੀ ਸਰੂਰ ਦੇ ਰਹੀਆਂ ਸਨ।
ਸਟੇਅ ਪੁਆਇੰਟ ਤੇ ਲੱਗੇ ਹੋਏ ਰੰਗ ਬਿਰੰਗੇ ਟੈਂਟ ਬੜੇ ਹੀ ਖੂਬਸੂਰਤ ਨਜਾਰਾ ਪੇਸ਼ ਕਰ ਰਹੇ ਸਨ। ਸਾਮ ਨੂੰ ਸੱਤ ਸਾਰਿਆਂ ਨੇ ਖਾਣਾ ਖਾ ਲਿਆ । ਬੋਨ ਫਾਇਰ ਵੀ ਸੁਰੂ ਹੋ ਚੁੱਕੀ ਸੀ । ਸਾਰੇ ਸਾਥੀ ਬੋਨ ਫਾਇਰ ਦੇ ਦੁਆਲੇ ਇਕੱਠੇ ਹੋ ਗਏ। ਮਹਿਫਲ ਭਖ ਚੁੱਕੀ ਸੀ ਤੇ ਸਾਰੇ ਸਾਥੀ ਦਿਲ ਦੀਆਂ ਪਰਤਾਂ ਵਿੱਚ ਛੁਪੇ ਵਲਵਲੇ ਸੇਅਰ ਕਰ ਰਹੇ ਸਨ। ਕੋਈ ਮਿਰਜਾ ਸੁਣਾ ਰਿਹਾ ਸੀ ਤੇ ਕੋਈ ਚਮਕੀਲਾ ਜਾਂ ਯਮਲਾ। ਸਾਰੇ ਕਲਾਕਾਰਾਂ ਨੂੰ ਫੇਲ ਕਰ ਰਹੇ ਸਨ। ਰਾਤ 10:00 ਵਜੇ ਤੱਕ ਸਾਰੇ ਸਾਥੀਆਂ ਨੇ ਆਪਣੇ ਆਪਣੇ ਜੌਹਰ ਵਿਖਾਏ ਤੇ ਫਿਰ ਇੱਕ ਦੂਜੇ ਨੂੰ ਗੁੱਡ ਨਾਈਟ ਕਹਿੰਦੇ ਹੋਏ ਆਪਣੇ ਟੈਂਟਾਂ ਵਿੱਚ ਜਾ ਵੜੇ।
ਸੰਘਣੇ ਜੰਗਲ ਦੀ ਸੁੰਨਸਾਨ ਰਾਤ ਤੇ ਚਾਰੇ ਪਾਸੇ ਪਸਰੀ ਹੋਈ ਸਾਂਤੀ....ਰੂਹ ਨੂੰ ਸਕੂਲ ਦੇ ਰਹੀ ਸੀ।
ਸਵੇਰੇ 7:00 ਜਾਗ ਖੁੱਲੀ ਤੇ ਬਿਸਕੁਟਾਂ ਨਾਲ ਚਾਹ ਤਿਆਰ ਸੀ। ਸਾਰੇ ਸਾਥੀ ਨਦੀ ਦੇ ਵਗਦੇ ਬਰਫੀਲੇ ਪਾਣੀ ਨਾਲ ਮੁੰਹ ਧੋ ਕੇ ਚਾਹ ਪੀਣ ਲੱਗੇ । ਥੋੜੀ ਦੇਰ ਬਾਅਦ ਪਰਾਉਠੇ ਤਿਆਰ ਹੋ ਗਏ । ਸਾਰਿਆ ਨੇ ਪਰਾਉਠੇ ਖਾਧੇ ਤੇ ਰਿਊਟੀ ਪੁੱਲ ਤੇ ਅੱਗੇ ਨੂੰ ਟਰੈਕ ਤੇ ਜਾਣ ਦੀ ਤਿਆਰੀ ਕਰਨ ਲੱਗੇ । ਰਿਊਟੀ ਪੁੱਲ ਇਸ ਟਰੈਕ ਦਾ ਅੱਧ ਹੈ । ਟਰੈਕ ਦੀ ਕੁੱਲ ਲੰਬਾਈ 10 ਕਿ.ਮੀ. ਹੈ । ਰਿਊਟੀ ਪੁੱਲ ਤੱਕ 5 ਕਿ.ਮੀ. ਤੇ ਇਸ ਤੋਂ ਅੱਗੇ 5 ਕਿਮੀ । ਟਰੈਕ ਦਾ ਜਾਣ ਤੇ ਆਉਣ 20 ਕਿ.ਮੀ. ਬਣਦਾ ਹੈ। ਟਰੈਕ ਦਾ ਪਹਿਲਾ 5 ਕਿ.ਮੀ. ਥੋੜਾ ਟਫ ਹੈ ਪਰ ਰਿਊਟੀ ਪੁੱਲ ਤੋਂ ਅੱਗੇ ਦਾ 5 ਕਿ.ਮੀ ਦਾ ਟਰੈਕ ਸੌਖਾ ਹੈ।
7 ਅਪ੍ਰੈਲ ਨੂੰ ਤਕਰੀਬਨ 9:30 ਤੇ ਰਿਊਟੀ ਪੁੱਲ ਅੱਗੇ ਦਾ ਟਰੈਕ ਸੁਰੂ ਕੀਤਾ। ਤੇ 2:30 ਘੰਟਿਆਂ ਵਿੱਚ ਕਰੇਰੀ ਲੇਕ ਤੇ ਭਾਵ ਟਰੈਕ ਦੇ ਐਂਡ ਪੁਆਇੰਟ ਤੇ ਪਹੁੰਚ ਗਏ। ਬਰਫ ਨਾਲ ਲੱਧੇ ਪਹਾੜਾਂ ਦੇ ਪੈਰਾਂ ਵਿੱਚ ਬਣੀ ਕਰੇਰੀ ਲੇਕ ਵੇਖਕੇ ਟਰੈਕ ਦਾ ਸਾਰਾ ਥਕੇਵਾਂ ਉੱਤਰ ਜਾਦਾ ਹੈ। ਹੁਣ ਭਾਵ ਅਪ੍ਰੈਲ ਵਿੱਚ ਤੁਹਾਨੂੰ ਕਰੇਰੀ ਝੀਲ ਦੀ ਬਰਫ ਪਿਘਲ ਚੁੱਕੀ ਮਿਲੇਗੀ ਪਰ ਝੀਲ ਦੇ ਆਸੇ ਪਾਸੇ ਪੂਰੀ ਜੰਮੀ ਹੋਈ ਬਰਫ ਦੀ ਪਰਤ ਮਿਲੇਗੀ। ਇਸ ਝੀਲ ਤੋਂ ਅੱਗੇ ਨੂੰ ਵੀ ਬਰਫੀਲਾ ਟਰੈਕ ਜਾਦਾ ਹੈ, ਪਰ ਅਗਲੇ ਟਰੈਕ ਤੇ ਜਾਣ ਲਈ ਮਾਹਰ ਗਾਇਡ ਅਤੇ ਪੂਰੇ ਟਰੈਕਿੰਗ ਗੇਅਰਾਂ ਦਾ ਹੋਣਾ ਜਰੂਰੀ ਹੈ। ਬਰਫ ਵਿੱਚ ਮੌਜ ਮਸਤੀ ਕਰਕੇ ਟਰੈਕ ਦੀ ਵਾਪਸੀ ਸੁਰੂ ਹੋ ਗਈ। ਝੀਲ ਤੇ ਮੰਦਰ ਵੀ ਬਣਿਆ ਹੋਇਆ ਹੈ ਤੇ ਬਹੁਤੇ ਘੁਮੱਕੜ ਸਾਥੀ ਝੀਲ ਦੇ ਆਸੇ ਪਾਸੇ ਵੀ ਕੈਪਿੰਗ ਕਰਦੇ ਹਨ। ਮੈਂ ਤੇ ਬੇਗਾ ਸਾਬ ਤੇ ਹੋਰ ਸਾਥੀਆਂ ਨੇ 12:45 ਤੇ ਟਰੈਕ ਤੋਂ ਵਾਪਸੀ ਸੁਰੂ ਕੀਤੀ ਤੇ ਵਾਪਸੀ ਵੇਲੇ ਪਹਿਲੇ ਕੈਪ ਸਾਇਟ ਤੇ ਚਾਹ ਪੀਦੇਂ ਹੋਏ ਬਾਕੀ ਸਾਥੀਆਂ ਦੀ ਉਡੀਕ ਕਰਨ ਲੱਗੇ । ਇੱਕ ਖਾਸ਼ ਗੱਲ ਕਿ ਇਸ ਪੁਆਇੰਟ ਤੇ ਵੱਡਾ ਪੱਥਰ ਹੈ ਜਿੱਥੇ ਮੋਬਾਇਲ ਰੇਂਜ਼ ਹੈ । ਇਸ ਪੱਥਰ ਲਿਖਿਆ ਵੀ ਹੈ ਕਿ ਇੱਥੇ ਏਅਰਟੈਲ ਦੀ ਰੇਂਜ ਹੈ ਤੇ ਜੇਕਰ ਤੁਸੀ ਕੋਈ ਜਰੂਰੀ ਸੁਨੇਹਾ ਦੇਣਾ ਹੈ ਤਾਂ ਦੇ ਸਕਦੇ ਹੋ। ਅਸੀਂ 3:20 ਤੇ ਵਾਪਸ ਰਿਊਟੀ ਪੁੱਲ ਤੇ ਪਹੁੰਚ ਗਏ। ਰਾਜਮਾਹ ਤੇ ਚਾਵਲ ਖਾਧੇ ਤੇ ਫਿਰ ਬੈਠ ਕੇ ਇਸ ਸਾਈਟ ਦੇ ਆਸੇ ਪਾਸੇ ਦੀ ਖੂਬਸੂਰਤੀ ਨੂੰ ਮਾਣਨ ਲੱਗੇ। ਅੱਜ ਦੀ ਨਾਈਟ ਸਟੇਅ ਵੀ ਇੱਥੇ ਹੀ ਸੀ।
ਹੌਲੀ ਹੌਲੀ ਬਾਕੀ ਰਹਿੰਦੇ ਸਾਰੇ ਸਾਥੀ ਵੀ ਵਾਪਸ ਆ ਗਏ। ਸਾਰਿਆ ਨੂੰ ਰੋਟੀ ਪਾਣੀ ਖਾਧਾ ਤੇ ਅੱਜ ਫਿਰ ਸ਼ਾਮ ਦੀ ਮਹਿਫਲ ਪੂਰੇ ਜੋਰਾਂ ਤੇ ਸੀ।
ਸਵੇਰੇ ਦੀ ਚਾਹ ਤੇ ਬਰੇਕਫਾਸਟ ਨੂੰ ਜਲਦੀ ਤਿਆਰ ਕਰਨ ਲਈ ਮਦਨ ਲਾਲ ਨੂੰ ਕਹਿ ਦਿੱਤਾ ਸੀ ਕਿਉਕਿ ਸਾਰਿਆਂ ਦੀ ਰਾਇ ਸਵੇਰੇ ਜਲਦੀ ਵਾਪਸ ਚਲਣ ਦੀ ਸੀ। ਰਾਤ ਨੂੰ ਗੁੜੀ ਨੀਦ ਆਈ ਤੇ ਸਵੇਰੇ 6:00 ਵਜੇ ਹੀ ਮਦਨ ਲਾਲ ਵੱਲੋਂ ਸਾਰਿਆਂ ਨੂੰ ਚਾਹ ਪੀਣ ਦੀ ਦਿਤੀ ਅਵਾਜ਼ ਨਾਲ ਅੱਖ ਖੁੱਲੀ। ਚਾਹ ਪੀਤੀ ਤੇ ਨਾਲ ਹੀ ਛੋਲੇ ਪੂਰੀਆਂ ਵੀ ਤਿਆਰ ਸਨ। ਬਰੇਕ ਫਾਸਟ ਕੀਤਾ ਤੇ ਤਕਰੀਬਨ 6:45 ਤੇ ਮੈਂ ਤੇ ਬੇਗਾ ਸਾਬ ਨੇ ਸਾਰੇ ਸਾਥੀਆਂ ਨਾਲ ਮੇਲ ਮਿਲਾਪ ਕਰਕੇ ਤੇ ਮਦਨ ਲਾਲ ਜੀ ਦਾ ਧੰਨਵਾਦ ਕਰਕੇ ਵਾਪਸੀ ਸੁਰੂ ਕੀਤੀ। ਹਾਲੇ ਅਸੀਂ ਕਿਮੀ ਹੀ ਮਸਾਂ ਆਏ ਹੋਵਾਂਗੇ ਕਿ 4-5 ਹੋਰ ਸਾਥੀ ਸਾਡੇ ਨਾਲ ਆ ਰਲੇ। ਵਾਪਸੀ ਵੇਲੇ ਕੋਈ ਪਤਾ ਹੀ ਨਾਂ ਲੱਗਿਆ ਕਿ ਅਸੀਂ ਕਦੋ ਝੀਲ ਕੈਫੇ ਤੇ ਪਹੁੰਚ ਗਏ। ਸਾਰਿਆਂ ਨੇ ਇੱਥੇ ਚਾਹ ਪੀਤੀ ਤੇ ਫਿਰ ਸਾਰੇ ਸਾਥੀਆਂ ਦੇ ਇਸ ਟਰੈਕ ਦੇ ਅਨੁਭਵ ਬਾਰੇ ਵਿਚਾਰ ਜਾਣੇ। ਸਾਰੇ ਇਹ ਟਰੈਕ ਕਰਕੇ ਪੂਰੇ ਖੁਸ਼ ਵਿਖਾਈ ਦਿੱਤੇ। ਤਕਰੀਬਨ 9:30 ਤੇ ਅਸੀਂ ਟਰੈਕ ਦੇ ਸਟਾਰਟਿੰਗ ਪੁਆਇੰਟ ਭਾਵ ਨਾਉਲੀ ਪੁੱਲ ਤੇ ਵਾਪਸ ਆ ਗਏ। ਇਸੇ ਪੁੱਲ ਤੇ ਹੀ ਟਰੈਕ ਤੇ ਜਾਣ ਵਾਲੇ ਆਪਣਾ ਵਹੀਕਲ ਖੜਾ ਕੇ ਜਾਦੇ ਹਨ। ਅਸੀਂ ਵੀ ਆਪਣਾ ਮੋਟਰ ਸਾਈਕਲ ਪੁੱਲ ਤੇ ਖੜਾ ਕੇ ਗਏ ਸੀ। ਸਾਰੇ ਸਾਥੀਆ ਨੂੰ ਫਿਰ ਮਿਲਣ ਦੀ ਆਸ ਵਿੱਚ ਅਲਵਿਦਾ ਕਿਹਾ ਤੇ ਆਪਣਾ ਬਾਈਕ ਲੈ ਕਿ ਚੱਲ ਪਏ। ਸਾਡਾ ਕੁਝ ਸਮਾਨ ਮਦਨ ਲਾਲ ਜੀ ਘਰ ਸੀ ਤੇ ਮਦਨ ਲਾਲ ਜੀ ਦਾ ਘਰ ਵੀ ਇੱਕ ਟਰੈਕ ਵਾਗ ਹੀ ਜੰਗਲ ਦੇ ਵਿੱਚ ਹੈ। ਪੱਗ ਬੰਨਕੇ ਤੇ ਆਪਣਾ ਸਮਾਨ ਲੈਕ ਕਿ ਤਕਰੀਬਨ 9:30 ਵਜੇ ਸਵੇਰੇ ਅਸੀਂ ਕਰੇਰੀ ਪਿੰਡ ਤੋਂ ਬਠਿੰਡੇ ਵੱਲ ਨੂੰ ਸਫਰ ਸੁਰੂ ਕੀਤਾ ਤੇ ਸਾਮ 7:00 ਵਜੇ ਤੱਕ ਬਠਿੰਡਾ ਝੀਲਾਂ ਤੇ ਪਹੁੰਚ ਗਏ।
ਕੁੱਲ ਮਿਲਾ ਕੇ ਕਰੇਰੀ ਲੇਕ ਟਰੇਕ ਬਹੁਤ ਵਧੀਆ ਰਿਹਾ । ਬਹੁਤ ਸਾਰੇ ਨਵੇ ਸਾਥੀ ਨੂੰ ਮਿਲੇ । ਇਸ ਤੀਜੇ ਕਰੇਰੀ ਲੇਕ ਟ੍ਰੈਕ ਗਰੁੱਪ ਵਲੋਂ ਘੁਮੱਕੜਨਾਮਾ ਗਰੁੱਪ Admin ਨੂੰ ਮੁਬਾਰਕਬਾਦ …