11/08/2025
ਲੋਕਾਂ ਦੀਆਂ ਸੌਣ ਦੀਆਂ ਆਦਤਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਕੁਝ ਲੋਕ ਸਿਰ ਥੱਲੇ ਮੋਟਾ ਸਰਾਣਾ ਰੱਖ ਕੇ ਸੌਂਦੇ ਹਨ ਜਦ ਕਿ ਕੁਝ ਪਤਲੇ ਸਰਾਣੇ ਨਾਲ ਸੌਂਦੇ ਹਨ !
ਮੌਸਮ ਭਾਵੇਂ ਕੋਈ ਵੀ ਹੋਵੇ, ਕੁਝ ਲੋਕਾਂ ਨੂੰ ਚਾਦਰ ਜਾਂ ਕੰਬਲ ਲਏ ਬਿਨਾਂ ਨੀਂਦ ਨਹੀਂ ਆਉਂਦੀ ਜਾਂ ਉਨ੍ਹਾਂ ਨੂੰ ਇਸ ਤਰ੍ਹਾਂ ਸੌਣਾ ਪਸੰਦ ਨਹੀਂ ਹੁੰਦਾ। ਪਰ ਇੱਕ ਵਾਰ ਜਦੋਂ ਤੁਸੀਂ ਨੀਂਦ ਵਿੱਚ ਚਲੇ ਜਾਂਦੇ ਹੋ, ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਤੱਕ ਨਹੀਂ ਹੁੰਦਾ ?
ਇਨ੍ਹਾਂ ਵਿੱਚ ਸ਼ਾਮਲ ਹੈ - ਮੂੰਹ ਖੋਲ੍ਹ ਕੇ ਸੌਣਾ। ਕੀ ਸੌਂਦੇ ਸਮੇਂ ਤੁਹਾਡਾ ਮੂੰਹ ਖੁੱਲ੍ਹਾ ਰਹਿੰਦਾ ਹੈ? ਕੀ ਤੁਹਾਨੂੰ ਕਿਸੇ ਨੇ ਦੱਸਿਆ ਹੈ ਕਿ ਸੌਂਦੇ ਸਮੇਂ ਤੁਹਾਡਾ ਮੂੰਹ ਖੁੱਲ੍ਹਾ ਰਹਿੰਦਾ ਹੈ !
ਜੇਕਰ ਅਜਿਹਾ ਹੈ, ਤਾਂ ਇਸ ਕਹਾਣੀ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨੀਂਦ ਵਿੱਚ ਮੂੰਹ ਖੁੱਲ੍ਹਾ ਰਹਿਣਾ ਕਿਸ ਗੱਲ ਦਾ ਇਸ਼ਾਰਾ ਹੈ !