ਦਵਿੰਦਰ & ਕਰਨਵੀਰ ਸਿੰਘ

ਦਵਿੰਦਰ & ਕਰਨਵੀਰ ਸਿੰਘ Plz copy this code..@[216248898414965:]
kAiMz PuNJaBiZ And All about Punjab & Punjabies

16/10/2025

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਦਵਿੰਦਰ & ਕਰਨਵੀਰ ਸਿੰਘ  #ਪੰਜਾਬ
16/10/2025

ਦਵਿੰਦਰ & ਕਰਨਵੀਰ ਸਿੰਘ #ਪੰਜਾਬ

ਕੁਝ ਖਬਰਾਂ ਹਿਲਾ ਕੇ ਰੱਖ ਦਿੰਦੀਆਂ ਨੇ ਬੰਦੇ ਨੂੰ । ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ਵਿੱਚ ਸ਼ਬੀਰ ਅਹਿਮਦ ਆਵਦੇ ਲਖਤ-ਏ-ਜਿਗਰ ਨੂੰ ਬਹੁਤ ਪਿਆਰ...
16/10/2025

ਕੁਝ ਖਬਰਾਂ ਹਿਲਾ ਕੇ ਰੱਖ ਦਿੰਦੀਆਂ ਨੇ ਬੰਦੇ ਨੂੰ । ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ਵਿੱਚ ਸ਼ਬੀਰ ਅਹਿਮਦ ਆਵਦੇ ਲਖਤ-ਏ-ਜਿਗਰ ਨੂੰ ਬਹੁਤ ਪਿਆਰ ਕਰਦਾ ਸੀ। ਮੁੰਡਾ ਬਿਮਾਰ ਪੈ ਗਿਆ। ਆਵਦੇ ਬਿਮਾਰ ਪੁੱਤ ਨੂੰ ਸ਼ਬੀਰ ਇਲਾਜ਼ ਲਈ ਹਸਪਤਾਲ ਲਿਜਾ ਰਿਹਾ ਸੀ। ਰਾਹ ਵਿੱਚ ਪੁੱਤ ਦੀ ਹਾਲਤ ਵਿਗੜ ਗਈ। ਸ਼ਬੀਰ ਨੇ ਧਾਹਾਂ ਮਾਰੀਆਂ - "ਉੱਠ ਪਓ ਓਏ ਪੁੱਤ ਸੋਹਣਿਆ"। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਪੁੱਤ ਪਿਉ ਦੀ ਝੋਲੀ ਛੱਡ ਕੇ ਦੂਜੀ ਦੁਨੀਆ ਨੂੰ ਤੁਰ ਚੁੱਕਾ ਸੀ। ਜਦੋਂ ਪੁੱਤ ਦਾ ਸਾਹ-ਤੰਦ ਟੁੱਟ ਗਿਆ ਤਾਂ ਪਿਤਾ ਸ਼ਬੀਰ ਦਾ ਵੀ ਕਲੇਜਾ ਪਾਟ ਗਿਆ। ਦਿਲ ਦਾ ਦੌਰਾ ਪਿਆ ਸੂ। ਪਿਉ ਵੀ ਪੁੱਤ ਦੇ ਨਾਲ਼ ਹੀ ਸਦਾ ਲਈ ਸੌਂ ਗਿਆ। ਦੋਵੇਂ ਅੱਖਾਂ ਦੇ ਬੂਹੇ ਢੋਅ ਕੇ ਸਭ ਦੀਆਂ ਅੱਖਾਂ ਸਿੱਲ੍ਹੀਆਂ ਕਰ ਗਏ !!!
ਦਵਿੰਦਰ & ਕਰਨਵੀਰ ਸਿੰਘ #ਪੰਜਾਬ

ਇੱਕ ਨੌਜਵਾਨ ਜੋੜਾ ਇੱਕ ਨਵੇਂ ਮੁਹੱਲੇ ਵਿੱਚ ਰਹਿਣ ਆ ਗਿਆ।ਅਗਲੇ ਸਵੇਰੇ, ਜਦੋਂ ਉਹ ਨਾਸ਼ਤਾ ਕਰ ਰਹੇ ਸਨ, ਨੌਜਵਾਨ ਔਰਤ ਨੇ ਆਪਣੀ ਗੁਆਂਢਣ ਨੂੰ ਕੱਪੜੇ...
03/10/2025

ਇੱਕ ਨੌਜਵਾਨ ਜੋੜਾ ਇੱਕ ਨਵੇਂ ਮੁਹੱਲੇ ਵਿੱਚ ਰਹਿਣ ਆ ਗਿਆ।
ਅਗਲੇ ਸਵੇਰੇ, ਜਦੋਂ ਉਹ ਨਾਸ਼ਤਾ ਕਰ ਰਹੇ ਸਨ, ਨੌਜਵਾਨ ਔਰਤ ਨੇ ਆਪਣੀ ਗੁਆਂਢਣ ਨੂੰ ਕੱਪੜੇ ਧੋ ਕੇ ਬਾਹਰ ਸੁੱਕਣੇ ਪਾਉਂਦੇ ਵੇਖਿਆ।

ਉਸਨੇ ਕਿਹਾ:

“ਇਸਨੇ ਕੱਪੜੇ ਚੰਗੀ ਤਰਾਂ ਨਹੀਂ ਧੋਤੇ ਹਨ। ਇਸਨੂੰ ਧੋਣੇ ਢੰਗ ਨਾਲ ਨਹੀਂ ਆਉਂਦੇ। ਸ਼ਾਇਦ ਇਸਨੂੰ ਵਧੀਆ ਸਾਬਣ ਦੀ ਲੋੜ ਹੈ।”

ਉਸਦਾ ਪਤੀ ਚੁੱਪਚਾਪ ਵੇਖਦਾ ਰਿਹਾ, ਕੁਝ ਨਹੀਂ ਬੋਲਿਆ।

ਅਜਿਹਾ 3,4 ਵਾਰ ਹੋਇਆ ਜਦੋਂ ਵੀ ਗੁਆਂਢਣ ਕੱਪੜੇ ਧੋ ਕੇ ਸੁੱਕਣੇ ਪਾਉਣ ਆਉਂਦੀ, ਉਹ ਨੌਜਵਾਨ ਔਰਤ ਇਹੀ ਟਿੱਪਣੀ ਕਰਦੀ।

ਲਗਭਗ ਇੱਕ ਹਫ਼ਤੇ ਬਾਅਦ, ਔਰਤ ਨੇ ਹੈਰਾਨੀ ਨਾਲ ਵੇਖਿਆ ਕਿ ਗੁਆਂਢਣ ਦੇ ਕੱਪੜੇ ਹੁਣ ਬਿਲਕੁਲ ਸਾਫ ਸੁਥਰੇ ਹਨ।

ਉਸਨੇ ਆਪਣੇ ਪਤੀ ਨੂੰ ਕਿਹਾ:

“ਵੇਖੋ! ਹੁਣ ਇਸਨੂੰ ਠੀਕ ਤਰੀਕੇ ਨਾਲ ਧੋਣ ਆ ਗਿਆ ਹੈ।
ਮੈਂ ਸੋਚਦੀ ਹਾਂ, ਇਹਨੂੰ ਕਿਸ ਨੇ ਸਿਖਾਇਆ ਹੋਵੇਗਾ?”

ਪਤੀ ਨੇ ਜਵਾਬ ਦਿੱਤਾ:
“ਮੈਂ ਅੱਜ ਸਵੇਰੇ ਜਲਦੀ ਉੱਠ ਕੇ ਸਾਡੀ ਖਿੜਕੀ ਸਾਫ ਕੀਤੀ ਸੀ!”

---

ਜੀਵਨ ਵੀ ਕੁਝ ਐਸਾ ਹੀ ਹੈ:
ਜੋ ਅਸੀਂ ਹੋਰਨਾਂ ਵਿੱਚ ਵੇਖਦੇ ਹਾਂ, ਉਹ ਸਾਡੀ ਆਪਣੀ ਖਿੜਕੀ ਦੀ ਸਾਫ਼ਗੀ ਤੇ ਨਿਰਭਰ ਕਰਦਾ ਹੈ।
ਸਾਡੀ ਜ਼ਿੰਦਗੀ ਸਾਡੇ ਮਨ ਦੀ ਰਚਨਾ ਹੈ!

ਇਸ ਲਈ, "ਗੰਦੇ ਕੱਪੜਿਆਂ" ਵਾਲੀ ਇਸ ਕਹਾਣੀ ਨੂੰ ਯਾਦ ਰੱਖੀਏ।
ਹੋਰਾਂ 'ਤੇ ਟਿੱਪਣੀ ਕਰਨ ਜਾਂ ਨਤੀਜੇ ਕੱਢਣ ਤੋਂ ਪਹਿਲਾਂ ਆਪਣੀਆਂ ਖਿੜਕੀਆਂ ਸਾਫ ਕਰੀਏ।
ਜ਼ਿੰਦਗੀ ਹੋਰ ਵੀ ਸੋਹਣੀ ਲੱਗੇਗੀ! 🌸

03/10/2025

ਤੁਸੀਂ ਇਸ ਫੇਸਬੁਕ ਪੇਜ ਤੇ ਕਿੰਨੇ ਪੁਰਾਣੇ ਜੁੜੇ ਹੋਏ ਹੋ ਕਾਫੀ ਜਾਣਿਆਂ ਕੋਲੇ ਰਹਿ ਚੁੱਕਿਆ ਪੇਜ 2008 ਦਾ ਬਣਿਆ ਹੋਇਆ ਪੇਜ ਆ ਇਸ ਤੋਂ ਪਹਿਲਾਂ ਇਸ ਇੱਕ ਐਕਸਟ੍ਰੈਸ ਕੋਲ ਵੀ ਹੁੰਦਾ ਸੀ ਪੰਜਾਬੀ ਕੋਲੇ ਉਸ ਦੇ ਵੀ ਫੈਨ ਸ਼ਾਇਦ ਇਸ ਪੇਜ ਤੇ ਹੋਣ

ਫਿਰੋਜਪੁਰ ਇੱਕ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬਾ ਬੱਸ ਰਾਹੀਂ ਆਇਆ ਜਾਇਆ ਕਰਦੇ ਸਨ। ਜੱਜ ਸਾਹਿਬਾ ਹੁੰਦੇ ਵੀ ਬਹੁਤ ਸੋਹਣੇ ਸਨ। ਕੁਦਰਤ ਦਾ ਸ਼ਾਹਕਾਰ ਹੀ ਕਹ...
26/09/2025

ਫਿਰੋਜਪੁਰ ਇੱਕ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬਾ ਬੱਸ ਰਾਹੀਂ ਆਇਆ ਜਾਇਆ ਕਰਦੇ ਸਨ। ਜੱਜ ਸਾਹਿਬਾ ਹੁੰਦੇ ਵੀ ਬਹੁਤ ਸੋਹਣੇ ਸਨ। ਕੁਦਰਤ ਦਾ ਸ਼ਾਹਕਾਰ ਹੀ ਕਹਿ ਲਵੋ।ਦੂਜਾ ਜੱਜ ਸਾਹਿਬਾ ਦੀ ਬੋਲਬਾਣੀ ਵੀ ਪਿਉਰ ਪੇਂਡੂ ਮਝੈਲ ਜੱਟੀਆਂ ਵਾਲੀ ਸੀ। ਹਰ ਆਮ ਖਾਸ ਨਾਲ ਬੱਸ ਚੋਂ ਘੁਲ ਮਿਲ ਜਾਂਦੇ ਸੀ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਨਾਲ ਬੈਠੀ ਸਵਾਰੀ ਕਿਸੇ ਜਿਲ਼ੇ ਦੀ ਸ਼ੈਸ਼ਨ ਜੱਜ ਵੀ ਹੋ ਸਕਦੀ ਹੈ।
ਇੱਕ ਦਿਨ ਉਹ ਜਿਸ ਬੱਸ ਤੇ ਰੁਟੀਨ ਵਾਈਜ ਅੰਬਰਸਰੋਂ ਆਉਂਦੇ ਸੀ ਚੜੵ ਗਏ ।ਕੁਦਰਤੀ ਉਹ ਬੱਸ ਦਾ ਡਰੈਵਰ ਬਦਲਿਆ ਸੀ ਉਸ ਦਿਨ ਉਹਦੀ ਮਾੜੀ ਕਿਸਮਤ ਜੱਜ ਸਾਹਿਬਾ ਵੀ ਮੂਹਰੇ ਬੈਠ ਗਏ ਡਰੈਵਰ ਸੀਟ ਵਾਲੇ ਪਾਸੇ ਦੂਜੀ ਤੀਜੀ ਸੀਟ ਤੇ। ਬੱਸ ਫਿਰ ਕੀ ਸੀ ਸੋਹਣੀ ਸਵਾਰੀ ਵੇਖ ਕੇ ਡਰੈਵਰ ਭਾਊ ਨੇ ਵੀ ਕੰਮ ਸ਼ੁਰੂ ਕਰਤਾ। ਗੱਡ ਲੀ ਅੱਖ ਸ਼ੀਸ਼ੇ ਚੋਂ ਤੇ ਜਿਉਂ ਲੱਗਾ ਅੰਬਰਸਰੋਂ ਟਰਾਈਆਂ ਮਾਰਣ। ਜੱਜ ਸਾਹਿਬਾ ਨੇ ਸਮਝ ਲਿਆ ਕਿ ਭਾਊ ਮੱਛਰ ਗਿਆ। ਜੱਜ ਸਾਹਿਬਾ ਵੀ ਕਿਤੇ ਕੁਦਰਤੀ ਹੱਸ ਪਏ ਭਾਊ ਕਹਿੰਦਾ ‘ਗੱਲ ਬਣਗੀ।’
ਹਰੀਕੇ ਆਕੇ ਬੱਸ 2 ਕੁ ਮਿੰਟ ਰੁਕਦੀ ਹੁੰਦੀ ਸੀ। ਡਰੈਵਰ ਭਾਊ ਨੇ ਪਰਚੀ ਤੇ ਨੰਬਰ ਲਿਖ ਕੇ ਹੇਠਾਂ ਉਤਰ ਸ਼ੀਸ਼ੇ ਦੀ ਬਾਰੀ ਥਾਣੀ ਜੱਜ ਸਾਹਿਬਾ ਦੀ ਝੋਲੀ ਚੋਂ ਮਾਰਿਆ ਤੇ ਆਪ ਵਾਜਾਂ ਮਾਰਣ ਲੱਗ ਪਿਆ , ਜੀਰਾ ਫਿਰੋਜਪੁਰ, ਜੀਰਾ ਫਿਰੋਜਪੁਰ ਗੱਲ ਮੁਕਦੀ ਭਾਊ ਬੱਸ ਚੋਂ ਅਨੰਦ ਕਾਰਜ ਕਰਾਉਣ ਨੂੰ ਫਿਰੇ। ਜਿਵੇਂ ਕਿਵੇਂ ਬੱਸ ਫਿਰੋਜਪੁਰ ਪਹੁੰਚ ਗਈ। ਅੱਗੋਂ ਜੱਜ ਸਾਹਿਬ ਦੇ ਗੰਨਮੈਣ ਵੀ ਜੱਜ ਸਾਹਿਬ ਨੂੰ ਲੈਣ ਲਈ ਖੜੇ ਸੀ। ਜਦੋਂ ਬੱਸ ਖੜੀ ਤਾਂ ਗੰਨਮੈਣ ਭੱਜਕੇ ਬੱਸ ਚੜਿਆ ਜੱਜ ਸਾਹਿਬਾ ਦਾ ਸਮਾਨ ਵਗੈਰਾ ਫੜਨ ਲਈ ਤਾਂ ਜਦੋਂ ਡਰੈਵਰ ਨੇ ਦੇਖਿਆ ਕਿ ਬੀਬੀ ਤਾਂ ਕੋਈ ਅਫਸਰ ਲੱਗਦੀ ਹੈ ਡਰੈਵਰ ਨੂੰ ਵੀ ਝਣਕਾਰੇ ਜਿਹੇ ਪੈਣ ਲੱਗੇ ਕਿ ਕੰਮ ਕਿਤੇ ਪੁਠਾ ਤਾਂ ਨਹੀਂ ਕਰ ਲਿਆ ਦਵਾ ਦਵ ਉੱਤਰ ਕੇ ਬਾਹਰ ਆਇਆ ਤੇ ਉੱਧਰੋਂ ਜੱਜ ਸਾਹਿਬਾ ਵੀ ਗੱਡੀ ਕੋਲ ਆਕੇ ਕਹਿੰਦੇ ‘ਅੱਡਾ ਇੰਚਾਰਜ ਸੱਦੋ।’
ਜੱਜ ਸਾਹਿਬਾ ਅੱਡਾ ਇੰਚਾਰਜ ਨੂੰ ਕਹਿੰਦੇ ‘ਆਹ ਡਰਾਈਵਰ ਨੂੰ ਪੇਸ਼ ਕਰੋ ਅਦਾਲਤ ‘ਚ ਮੇਰੇ ਬੈਠਦੇ ਹੀ।’
ਬੱਸ ਫਿਰ ਕੀ ਸੀ ਭਾਊ ਨੂੰ ਵੀ ਆਉਣ ਤਰੇਲੀਆਂ।
ਮੁਕਦੀ ਗੱਲ ਡਰੈਵਰ ਪੇਸ਼ ਹੋਇਆ ਤਾਂ ਜੱਜ ਸਾਹਿਬਾ ਕਹਿੰਦੇ ‘ਹੁਣ ਮੈਨੂੰ ਉਵੇਂ ਹੀ ਦੇਖ ਜਿਵੇਂ ਬੱਸ ਚੋਂ ਦੇਖਦਾ ਸੀ ਤੇ ਉਵੇਂ ਮੁੱਛਾਂ ਸਵਾਰ ਤੇ ਉਵੇਂ ਇਸ਼ਾਰੇ ਕਰ।’
ਡਰੈਵਰ ਲੰਮਾਂ ਪੈ ਗਿਆ ਜਿਵੇਂ ਨੌਂ ਗਜੇ ਪੀਰ ਦੇ ਮਸਤ ਪਏ ਹੁੰਦੇ ਨੇ। ਕਹਿੰਦਾ ‘ਬੱਚਿਆਂ ਵਾਲਿਉ ਗਲਤੀ ਹੋਗੀ ਬਖਸ਼ ਲਉ ਪਰ ਬੱਸ ਵਾਲੀ ਗੱਲ ਨਹੀਂ ਹੋਣੀ ਮੇਰੇ ਤੋਂ।’ ਕਹਿੰਦਾ ‘ਜੀ ਸਜਾ ਜੋ ਮਰਜੀ ਦੇ ਦਿਉ ਪਰ ਬੱਸ ਤੇ ਨਾਂ ਆਇਆ ਕਰੋ ਨਹੀਂ ਤਾਂ ਅੰਬਰਸਰ ਡੀਪੂ ਆਲੇ ਤਾਂ ਪੇਸ਼ੀਆਂ ਈ ਭੁਗਤਿਆ ਕਰਣਗੇ।’😂

ਦਵਿੰਦਰ & ਕਰਨਵੀਰ ਸਿੰਘ
#ਜੱਜਸਾਹਿਬਾ #ਪੰਜਾਬ #ਪੰਜਾਬੀ

25/09/2025

Goldy Arneja

ਕਹਿੰਦੇ ਇਸ ਦੀ ਡੈ*ਥ ਹੋ ਚੁੱਕੀ ਹੈ ਜਿਸ ਦਾ ਸੋਡਾ ਸਨੀ ਵੀਰ ਨੇ ਜੇਲ ਵਿੱਚ ਲਾਇਆ ਸੀ।ਦਵਿੰਦਰ & ਕਰਨਵੀਰ ਸਿੰਘ  #ਪੰਜਾਬ  #ਪੰਜਾਬੀ,  #ਸਨੀਸੂਰਮਾਂ
18/09/2025

ਕਹਿੰਦੇ ਇਸ ਦੀ ਡੈ*ਥ ਹੋ ਚੁੱਕੀ ਹੈ ਜਿਸ ਦਾ ਸੋਡਾ ਸਨੀ ਵੀਰ ਨੇ ਜੇਲ ਵਿੱਚ ਲਾਇਆ ਸੀ।
ਦਵਿੰਦਰ & ਕਰਨਵੀਰ ਸਿੰਘ #ਪੰਜਾਬ #ਪੰਜਾਬੀ, #ਸਨੀਸੂਰਮਾਂ

Address

S. B. S
Bathinda
151103

Telephone

8544854799

Website

Alerts

Be the first to know and let us send you an email when ਦਵਿੰਦਰ & ਕਰਨਵੀਰ ਸਿੰਘ posts news and promotions. Your email address will not be used for any other purpose, and you can unsubscribe at any time.

Contact The Business

Send a message to ਦਵਿੰਦਰ & ਕਰਨਵੀਰ ਸਿੰਘ:

Share