17/04/2024
ਭੁੱਚੋ ਦੇ ਵਿਧਾਇਕ ਤੇ ਹਮ ਲੇ ਵਾਲੀ ਵਾਇਰਲ ਖ਼ਬਰ ਬਾਰੇ ਬਠਿੰਡਾ ਪੁਲੀਸ ਦਾ ਤਰਕ - ਭੁੱਚੋ ਦੇ ਵਿਧਾਇਕ 'ਤੇ ਹੋਏ ਹਮਲੇ ਦੀ ਝੂਠੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲੇ ਦੇ ਤੱਥ ਇਹ ਹਨ ਕਿ ਭੁੱਚੋ ਪੁਲਿਸ ਚੌਂਕੀ ਦੇ ਬਾਹਰ ਦੋ ਧਿਰਾਂ ਇਕੱਠੀਆਂ ਹੋਈਆਂ ਸਨ। ਵਿਧਾਇਕ ਉਨ੍ਹਾਂ ਦੀ ਗੱਲ ਸੁਣਨ ਆਏ ਸਨ। ਇਸ ਦੌਰਾਨ ਝਗੜਾ ਹੋ ਗਿਆ ਅਤੇ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕ 'ਤੇ ਕੋਈ ਹਮਲਾ ਨਹੀਂ ਹੋਇਆ।