
27/06/2025
ਆਪ ਸਭ ਨੂੰ ਜੀ ਆਇਆਂ ਨੂੰ, ਕਲਗੀਧਰ ਪਿਤਾ ਜੀ ਬਚਨਾਂ ਤੇ ਕਿਰਪਾ ਸਦਕਾ, ਕਈ ਸਿੱਖ ਮਿਸਲਾਂ ਦੇ ਇਕੱਠੇ ਹੋਣ ਤੋਂ ਬਾਅਦ ਹੋਂਦ ਵਿੱਚ ਆਏ ਸਿੱਖ ਰਾਜ ਪੰਜਾਬ ਦਾ ਵਾਹਿਦ ਤੇ ਆਖਰੀ ਸੁਲਤਾਨ ਮਹਾਰਾਜਾ ਰਣਜੀਤ ਸਿੰਘ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਗਿਆ, ਉਸਦੇ ਰਹਿੰਦਿਆਂ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਕਿ ਉਹ ਪੰਜਾਬ ਦੇ ਕਬਜ਼ਾ ਕਰ ਜਾਣ, ਪੂਰੀ ਦੁਨੀਆਂ ਵਿੱਚ ਇੱਕਲੌਤਾ ਰਾਜ ਸਿੱਖਰਾਜ ਸੀ ਜਿਸ ਦੀਆਂ ਸਿਫਤਾਂ ਅੱਜ ਵੀ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪੜਾਈਆਂ ਜਾਂਦੀਆਂ ਹਨ, ਮਹਾਰਾਜਾ ਰਣਜੀਤ ਸਿੰਘ ਨੇ ਕਦੀ ਵੀ ਕਿਸੇ ਧਰਮ ਨਾਲ ਭੇਦ ਭਾਵ ਤੇ ਵਿਤਕਰਾ ਨਹੀਂ ਕੀਤਾ, ਇੱਕੋ ਇੱਕ ਐਸਾ ਰਾਜ ਜਿਸ ਵਿੱਚ ਕਦੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ, ਪੰਜਾਬੀ ਮਾਂ ਬੋਲੀ ਅਤੇ ਹੋਰ ਭਾਸ਼ਾਵਾਂ ਵਿੱਚ ਪੜ੍ਹਾਈ ਉਸ ਸਮੇਂ ਪੰਜਾਬ ਵਿੱਚ ਸਿਖਰਾਂ ਤੇ ਸੀ, ਅੰਗਰੇਜ਼ਾਂ ਨੂੰ ਵੀ ਪੰਜਾਬ ਵਿੱਚ ਨੌਕਰੀ ਕਰਨ ਲਈ ਆਈਲੈਟਸ ਵਾਂਗ ਪੰਜਾਬੀ ਸਿੱਖਣੀ ਪੈਂਦੀ ਸੀ, ਪਰ ਉਸ ਦੇ ਜਾਣ ਤੋਂ ਬਾਅਦ ਉਸਦੇ ਤੇ ਸਿੱਖ ਰਾਜ ਦੇ ਵਾਰਸਾਂ ਇਥੋਂ ਤੱਕ ਕਿ ਉਸਦੀਆਂ ਰਾਣੀਆਂ ਤੇ ਨਬਾਲਗ ਪੁਤਰਾਂ ਤੱਕ ਦਾ ਵੱਖ ਵੱਖ ਲੱਕੜਬੱਗਿਆਂ ਵੱਲੋਂ ਬਹੁਤ ਹੀ ਭਿਆਨਕ ਸਾਜਿਸ਼ਾਂ ਨਾਲ ਦਰਦਨਾਕ ਅੰਤ ਕਰ ਦਿੱਤਾ ਗਿਆ, ਉਸ ਦੀ ਮੌਤ ਤੋਂ ਬਾਅਦ ਕਥਿਤ ਇਤਿਹਾਸਕਾਰਾਂ ਵੱਲੋਂ ਉਸ ਦੀ ਸ਼ਰਾਬੀ ਜਨਾਨੀਬਾਜ ਆਦਿ ਲਫਜ਼ ਵਰਤ ਕੇ ਕਿਰਦਾਰ ਕੁਸ਼ੀ ਕੀਤੀ, ਪਰ ਉਸ ਇਨਸਾਨ ਨੂੰ ਮੰਦਰ ਮਸਜਿਦ ਅਤੇ ਗੁਰਦੁਆਰਿਆਂ ਵਿੱਚ ਕਦੀ ਫਰਕ ਨਹੀਂ ਕੀਤਾ, ਜਗੀਰਾਂ ਰੁਤਬੇ ਅਤੇ ਤੋਹਫੇ ਦੇਣ ਵਿੱਚ ਕਦੇ ਵੀ ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ, ਗੁਰ ਅਸਥਾਨਾਂ ਨੂੰ ਸੰਭਾਲਣ ਲਈ ਉਸ ਨੇ ਦਿਲ ਖੋਲ ਕੇ ਮਾਇਆ ਖਰਚ ਕੀਤੀ ਹਮੇਸ਼ਾ ਖਾਲਸੇ ਦਾ ਆਗਿਆਕਾਰ ਰਿਹਾ, ਸੰਤਾਂ, ਨਿਹੰਗ ਸਿੰਘ ਸੰਪਰਦਾਵਾਂ, ਅਕਾਲ ਤਖਤ ਸਾਹਿਬ ਦਾ ਸਦਾ ਤਾਬਿਆਦਾਰ ਰਿਹਾ,ਐਸੇ ਮਹਾਨ ਸੂਰਬੀਰ ਯੋਧੇ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਦਾਸ ਵੱਲੋਂ ਕੋਟਿ ਪ੍ਰਣਾਮ, ਉਸ ਦੇ ਜਾਣ ਤੋਂ ਬਾਅਦ ਉਸ ਵਰਗਾ ਰਾਜ ਨਾ ਕੋਈ ਕਰ ਸਕਿਆ ਤੇ ਨਾ ਹੀ ਕੋਈ ਕਰ ਸਕੇਗਾ
💐💐 ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
🛰️🛰️🛰️🛰️ ਬਹੁਤ ਤੇਜ਼ੀ ਨਾਲ ਆਇਆ ਮਾਨਸੂਨ ਪੰਜਾਬ ਵਿੱਚ ਇਸ ਸਮੇਂ ਕੁਝ ਸੁਸਤੀ ਦਿਖਾ ਰਿਹਾ ਹੈ, ਅੱਜ ਬਹੁਤੇ ਇਲਾਕਿਆਂ ਵਿੱਚ ਹੁੰਮਸ ਅਤੇ ਬੱਦਲਵਾਈ ਦਾ ਮਿਲਿਆ ਜੁਲਿਆ ਰੂਪ ਦੇਖਣ ਨੂੰ ਮਿਲਿਆ ਹੈ, ਪੰਚਕੂਲਾ ਨੇੜੇ ਨਵੇਂ ਬੱਦਲਾਂ ਦਾ ਇੱਕ ਸਮੂਹ ਐਕਟਿਵ ਹੈ, ਜੇਕਰ ਇਸ ਦਾ ਦਾਇਰਾ ਵਧਿਆ ਤਾਂ ਇਹ ਤੜਕੇ ਮੁਹਾਲੀ ਸਾਈਡ ਤੋਂ ਇੱਕ ਦਰਮਿਆਨੀ ਰੇਂਜ ਦਾ ਮਾਨਸੂਨ ਸਪੈਲ ਲੈ ਕੇ ਪਟਿਆਲਾ, ਫਤਿਹਗੜ੍ਹ ਸਾਹਿਬ ਮੋਹਾਲੀ ਰੋਪੜ ਹੁੰਦਾ ਹੋਇਆ ਕੇਂਦਰੀ ਜ਼ਿਲਿਆਂ ਲੁਧਿਆਣਾ, ਬਰਨਾਲਾ ਸੰਗਰੂਰ ਅਤੇ ਨਾਲ ਲੱਗਦੇ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਕਰ ਸਕਦਾ ਹੈ, ਇਧਰ ਜੰਮੂ ਸਾਈਡ ਵੀ ਕਾਫੀ ਬੱਦਲਵਾਈ ਬਣੀ ਹੋਈ ਹੈ ਜੋ ਮਾਝੇ ਤੇ ਨਾਲ ਲੱਗਦੇ ਬਾਰਡਰ ਵੱਧਦੇ ਜ਼ਿਲਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਸਕਦੀ ਹੈ, ਕੁੱਲ ਮਿਲਾ ਕੇ ਮਾਨਸੂਨ ਸਿਸਟਮ ਨੂੰ ਹਾਲੇ ਪੂਰੀ ਤਰ੍ਹਾਂ ਐਕਟਿਵ ਨਾ ਮੰਨਿਆ ਜਾਵੇ, ਇਕਸਾਰ ਬਾਰਿਸ਼ ਲਈ ਜੁਲਾਈ ਦੇ ਪਹਿਲੇ ਹਫਤੇ ਦੀ ਉਡੀਕ ਕਰਨੀ ਪਵੇਗੀ, ਹਾਲਾਂਕਿ ਇਸ ਦੌਰਾਨ ਰਾਤਾਂ ਦਾ ਔਸਤ ਤਾਪਮਾਨ 27 ਡਿਗਰੀ ਤੋਂ ਹੇਠਾਂ ਬਣਿਆ ਰਹੇਗਾ ਦਿਨ ਦਾ ਔਸਤ ਤਾਪਮਾਨ 35 ਡਿਗਰੀ ਦੇ ਆਸ ਪਾਸ ਪਰ ਪੂਰੀ ਹੁੰਮਸ ਵਾਲਾ ਰਹੇਗਾ, ਗੁਰੂ ਸਾਹਿਬ ਸਭ ਦਾ ਭਲਾ ਕਰਨ