11/04/2026
ਸੇਵਾ ਵਿੱਚ,
ਸੀਨੀਅਰ ਮੈਡੀਕਲ ਅਫਸਰ ਸਾਹਿਬ,
ਸਬ ਡਿਵੀਜ਼ਨ ਹਸਪਤਾਲ, ਬੁਢਲਾਡਾ (ਜ਼ਿਲ੍ਹਾ ਮਾਨਸਾ)
ਵਿਸ਼ਾ: ਹਸਪਤਾਲ ਅੰਦਰ ਕੂੜੇ ਦੇ ਢੇਰ ਅਤੇ ਆਸ-ਪਾਸ ਖੜੇ ਗੰਦੇ ਪਾਣੀ ਸਬੰਧੀ ਤੁਰੰਤ ਕਾਰਵਾਈ ਲਈ ਸ਼ਿਕਾਇਤ
ਮਹੋਦਯ ਜੀ,
ਬਹੁਤ ਹੀ ਗੰਭੀਰ ਚਿੰਤਾ ਨਾਲ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਸਬ ਡਿਵੀਜ਼ਨ ਹਸਪਤਾਲ ਬੁਢਲਾਡਾ ਅੰਦਰ ਕੂੜੇ ਦੇ ਬਹੁਤ ਵੱਡੇ ਢੇਰ ਲੱਗੇ ਹੋਏ ਹਨ। ਹਸਪਤਾਲ ਵਰਗੇ ਸਿਹਤ ਸੰਸਥਾਨ ਵਿੱਚ ਇਸ ਤਰ੍ਹਾਂ ਦੀ ਗੰਦਗੀ ਨਾ ਸਿਰਫ ਸਫਾਈ ਪ੍ਰਣਾਲੀ 'ਤੇ ਸਵਾਲ ਖੜੇ ਕਰਦੀ ਹੈ, ਸਗੋਂ ਮਰੀਜ਼ਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ।
ਇਸ ਦੇ ਨਾਲ ਨਾਲ ਹਸਪਤਾਲ ਨੂੰ ਜਾਣ ਵਾਲੇ ਰਸਤੇ ਵਿੱਚ ਵੀ ਬਹੁਤ ਜ਼ਿਆਦਾ ਗੰਦਾ ਪਾਣੀ ਖੜਾ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੜਾ ਪਾਣੀ ਮੱਛਰਾਂ ਦੀ ਪੈਦਾਵਾਰ ਦਾ ਕੇਂਦਰ ਬਣ ਚੁੱਕਾ ਹੈ, ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਗੰਭੀਰ ਸਮੱਸਿਆਵਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਕੀ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਿਹਾ