Awaaj Punjab Di

Awaaj Punjab Di The truth of the world reaches you first

30/05/2025

ਬਠਿੰਡਾ ਵਰਧਮਾਨ ਚੋਂਕੀ ਇੰਚਾਰਜ ਮਨਜੀਤ ਸਿੰਘ ਨੂੰ suspend ਕਰਕੇ ਕਾਰਵਾਈ ਕਰਨੀ ਚਾਹੀਦੀ ਹੈ.. ਐਸ ਐਸ ਪੀ ਸਾਹਿਬ ਨੂੰ ਬੇਨਤੀ ਆ ਜੀ...

20 ਜੁਲਾਈ 1988 ਨੂੰ ਉਸ ਵੇਲੇ ਦੇ ਪੁਲਸ ਮੁਖੀ ਕੇ ਪੀ ਐੱਸ ਗਿੱਲ ਦੇ ਸਨਮਾਨ ਵਿਚ ਪਾਰਟੀ ਦਿੱਤੀ ਜਾ ਰਹੀ ਸੀ ! ਚੰਡੀਗੜ੍ਹ ਤੇ ਪੰਜਾਬ ਦੀ ਟਾਪ ਕਲਾਸ...
26/05/2025

20 ਜੁਲਾਈ 1988 ਨੂੰ ਉਸ ਵੇਲੇ ਦੇ ਪੁਲਸ ਮੁਖੀ ਕੇ ਪੀ ਐੱਸ ਗਿੱਲ ਦੇ ਸਨਮਾਨ ਵਿਚ ਪਾਰਟੀ ਦਿੱਤੀ ਜਾ ਰਹੀ ਸੀ ! ਚੰਡੀਗੜ੍ਹ ਤੇ ਪੰਜਾਬ ਦੀ ਟਾਪ ਕਲਾਸ ਪੁਲਸ ਤੇ ਸਿਵਿਲ ਅਫਸਰਸ਼ਾਹੀ ਨੂੰ ਓਥੇ ਮੌਜੂਦ ਸੀ ! ਰਾਤ ਦੇ 10 ਵਜੇ ਸ਼ਰਾਬ ਦੇ ਲੋਰ ਵਿਚ ਕੇ ਪੀ ਐਸ ਗਿੱਲ ਨੇ ਇੱਕ ਔਰਤ ਆਈ .ਏ .ਏਸ ਅਧਿਕਾਰੀ "ਰੂਪਨ ਦਿਓਲ ਬਜਾਜ" ਨੂੰ ਅਸ਼ਲੀਲ ਇਸ਼ਾਰਾ ਕੀਤਾ ! ਉਸ ਨੇ ਅੱਗੋਂ ਨਜਰਅੰਦਾਜ ਕਰ ਦਿੱਤਾ !ਅੱਗੋਂ ਇਸ ਨੇ ਸ਼ਰੇਆਮ ਐਸੀ ਹਰਕਤ ਕਰ ਦਿੱਤੀ ਕੇ ਉਸ ਔਰਤ ਅਫਸਰ ਦੀ ਅੰਤਰ ਆਤਮਾ ਬੁਰੀ ਤਰਾਂ ਵਲੂੰਧਰੀ ਗਈ .! ਉਸ ਹੰਕਾਰੇ ਹੋਏ ਇਨਸਾਨ ਨੂੰ ਆਪਣੇ ਕੀਤੇ ਦੀ ਸਜਾ ਦੁਆਉਣ ਲਈ 28 ਜੁਲਾਈ ਨੂੰ ਪੁਲਸ ਕੇਸ ਦਰਜ ਕਰਵਾ ਦਿੱਤਾ ! ਓਹਨੀਂ ਦਿਨੀ "ਕੇ ਪੀ ਏਸ ਗਿੱਲ" ਨਾਮ ਦੇ ਇਸ ਇਨਸਾਨ ਨੂੰ ਦੇਸ਼ ਦੀ ਸਾਰੀ ਪ੍ਰੈਸ ,ਅਫਸਰਸ਼ਾਹੀ ,ਰਾਜਨੈਤਿਕ ਲੋਬੀ ਤੇ ਟੀ .ਵੀ ਚੈਨਲ ਰੱਬ ਦਾ ਦਰਜਾ ਦੇ ਚੁੱਕੇ ਸੀ ! ਇਸ ਨੂੰ ਹਰ ਗੁਨਾਹ ਹਰ ਕਤਲ ਹਰ ਬਦਤਮੀਜ਼ੀ ਹਰ ਵਧੀਕੀ ਮੁਆਫ ਸੀ ! ਇਸ ਵੱਲੋਂ ਕਰਵਾਏ ਜਾਂਦੇ ਹਰ ਝੂਠੇ ਸੱਚੇ ਮੁਕਾਬਲੇ ਨੂੰ "ਅੱਤਵਾਦ ਦੇ ਖਿਲਾਫ ਮੁਹਿੰਮ "ਦੇ ਨਾਮ ਵਾਲੀ ਚਾਦਰ ਪਾ ਕੇ ਢੱਕ ਦਿੱਤਾ ਜਾਂਦਾ ਸੀ ! ਕਿਸੇ ਵੀ ਸਾਬਤ ਸੂਰਤ ਨੌਜੁਆਨ ਦੀ ਜਿੰਦਗੀ ਯਾ ਮੌਤ ਦਾ ਫੈਸਲਾ ਇਹ ਇਨਸਾਨ ਚੰਡੀਗੜ ਦੇ ਪੰਜ ਸਿਤਾਰਾ ਹੋਟਲ ਵਿਚ ਬੈਠਿਆਂ ਵਿਸਕੀ ਦੇ ਘੁੱਟ ਅੰਦਰ ਲੰਘਾਉਂਦਿਆ ਮਿੰਟਾਂ ਸਕਿੰਟਾਂ ਵਿਚ ਕਰ ਦਿਆ ਕਰਦਾ ਸੀ ! ਕਨੂੰਨ,ਅਦਾਲਤਾਂ,ਅਪੀਲ ਦਲੀਲ ਜੱਜ ਵਕੀਲ .....ਸਬ ਕੁਝ ਇਹ ਆਪ ਹੀ ਸੀ !ਖੈਰ , ਸਾਰੀ ਅਫਸਰਸ਼ਾਹੀ ਹੱਥ ਧੋ ਕੇ ਰੂਪਨ ਦਿਓਲ ਬਜਾਜ ਦੇ ਮਗਰ ਪੈ ਗਈ ! ਮੁਕਦਮਾ ਵਾਪਿਸ ਲੈਣ ਲਈ ਚਾਰੇ ਪਾਸਿਓਂ ਜ਼ੋਰ ਪੈਣ ਲੱਗਾ ! ਪੈਰ ਪੈਰ ਤੇ ਜਲੀਲ ਕੀਤਾ ਜਾਣ ਲੱਗਾ ...ਬਿਨ ਮੰਗੀਆਂ ਸਲਾਹਾਂ ਤੇ ਗੁੰਮਨਾਮ ਧਂਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ! ਅਫਸਰਾਂ ਦੀ ਟੈਲੀਫੋਨ ਲਿਸਟ ਵਿਚੋਂ ਇਸ ਔਰਤ ਅਫਸਰ ਦਾ ਨਾਮ ਕੱਟ ਦਿੱਤਾ ...ਸਰਕਾਰੀ ਕਲੰਡਰ ਵਿਚੋਂ ਫੋਟੋ ਹਟਾ ਦਿੱਤੀ ...ਵੱਡੇ ਅਹੁਦੇ ਤੋਂ ਹਟਾ ਕੇ ਮਾਮੂਲੀ ਜਿਹੀ ਪੋਸਟ ਦੇ ਦਿੱਤੀ ! ਜਗਾ ਜਗਾ ਮਜਾਕ ਦਾ ਪਾਤਰ ਬਣਨ ਲੱਗੀ ! ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕਰਨ ਲਈ ਪਤੀ ਬੀ .ਆਰ .ਬਜਾਜ (IAS )ਤੇ ਵੀ ਦਬਾਓ ਪੈਣ ਲੱਗਾ ! ਪਰ ਫੌਜ ਦੇ ਰੀਟਾ.ਕਰਨਲ ਇਕ਼ਬਾਲ ਸਿੰਘ ਦਿਓਲ ਦੇ ਘਰ ਜਨਮੀਂ ਜਾਗਦੀ ਜਮੀਰ ਵਾਲੀ ਇਹ ਔਰਤ ਚੱਟਾਨ ਵਾੰਗ ਡਟੀ ਰਹੀ !ਉਸ ਵੇਲੇ ਦਾ ਰਾਜਪਾਲ ਸਿਧਾਰਥ ਸ਼ੰਕਰ ਰੇਅ ਅਤੇ ਉਸਦਾ ਸਿਕਿਓਰਿਟੀ ਅਡਵਾਈਜ਼ਰ ਜੇ .ਐਫ .ਰਿਬਿਰੋ ਇਹਨਾਂ ਕੋਸ਼ਿਸ਼ਾਂ ਵਿਚ ਸਨ ਕੇ ਕਿਸੇ ਤਰਾਂ ਇਹ ਮੁਕੱਦਮਾਂ ਖਾਰਜ ਹੋ ਜਾਵੇ !ਆਖਿਰ 2005 ਵਿਚ ਦੇਸ਼ ਦੀ ਸਰਵਉੱਚ ਅਦਾਲਤ ਨੇ ਨਿਚਲੀ ਅਦਾਲਤ ਵੱਲੋਂ ਸੁਣਾਈ 3 ਸਾਲ ਦੀ ਸਜਾ ਘਟਾ ਕੇ 2 ਮਹੀਨੇ ਕਰ ਦਿਤੀ ਤੇ ਮਗਰੋਂ ਇਹ ਪ੍ਰੋਬੇਸ਼ਨ ਵਿਚ ਬਦਲ ਦਿੱਤੀ ! ਅਦਾਲਤ ਵਲੋਂ ਮਿਲਿਆ 2 ਲੱਖ ਦਾ ਮੁਆਵਜਾ ਵੀ ਉਸ ਔਰਤਾਂ ਦੀ ਸੰਸਥਾ ਨੂੰ ਦਾਨ ਕਰ ਦਿੱਤਾ ਜਿਹੜਾ ਔਰਤਾਂ ਦੇ ਹਿੱਤਾਂ ਲਈ ਸੰਘਰਸ਼ੀਲ ਸੀ ! ਜਿਕਰਯੋਗ ਹੈ ਕੇ ਇਹ ਬਹਾਦਰ ਔਰਤ ਖੁਦ IAS ਅਧਿਕਾਰੀ ਸੀ ...ਪਤੀ ਵੀ ਸੀਨੀਅਰ IAS ਅਫਸਰ , ਭਰਾ ਸ਼ਮਸ਼ੇਰ ਸਿੰਘ ਦਿਓਲ IPS (ਕਮਿਸ਼ਨਰ ਦਿੱਲੀ ਪੁਲਸ ) ਭਾਬੀ ਕੰਵਲਜੀਤ ਦਿਓਲ IPS (ਅਸਸਿਟੈਂਟ ਕਮਿਸ਼ਨਰ ਦਿੱਲੀ ਪੁਲਸ ) ਤੇ ਪਿਤਾ ਭਾਰਤੀ ਫੌਜ ਦਾ ਰਿਟਾਇਰਡ ਕਰਨਲ ਇਕਬਾਲ ਸਿੰਘ ਦਿਓਲ ! ਵਿਚਾਰਨ ਵਾਲੀ ਗੱਲ ਹੈ ਕੇ ਜੇ ਇਸ ਪੱਧਰ ਦੇ ਉੱਚ ਅਫਸਰਾਂ ਵਾਲੇ ਪਰਿਵਾਰ ਨਾਲ ਸਬੰਧਿਤ ਹੁੰਦਿਆਂ ਹੋਇਆ ਵੀ ਇੱਕ ਛੋਟਾ ਜਿਹਾ ਇਨਸਾਫ ਲੈਣ ਵਾਸਤੇ ਇੰਨਾ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਸ ਵੇਲੇ ਓਹਨਾ ਆਮ ਪੇਂਡੂ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿਨ੍ਹਾਂ ਦੇ ਪਰਿਵਾਰਿਕ ਜੀਅ ਅਤੇ ਨੌਜੁਆਨ ਔਲਾਦਾਂ ਪੁੱਛਗਿੱਛ ਦੇ ਬਹਾਨੇ ਦਿਨ ਦਿਹਾੜੇ ਚੁੱਕ ਲਈਆਂ ਜਾਂਦੀਆਂ ਸਨ !ਘੱਟੇ ਮਿੱਟੀ ਨਾਲ ਭਰੀਆਂ ਹਨੇਰੇ ਕਮਰਿਆਂ ਵਿਚ ਸੁੱਟ ਦਿੱਤੀਆਂ ਇਤਿਹਾਸਿਕ ਫਾਈਲਾਂ ਦੇ ਕਿਸੇ ਅਣਗੌਲੇ ਪੰਨੇ ਦੀ ਅਣਗੌਲੀ ਘਟਨਾ ਨੂੰ ਸਾਂਝੇ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਹ ਹੈ ਕੇ ਓਹਨਾ ਲੋਕਾਂ ਦੀ ਹਕੀਕਤ ਅਜੋਕੀ ਪੀੜੀ ਨਾਲ ਸਾਂਝੀ ਕੀਤੀ ਜਾਵੇ ਜਿਹੜੇ ਸਮੇਂ ਦੀਆਂ ਹਕੂਮਤਾਂ ਨੇ "ਹੀਰੋ' ਬਣਾ ਕੇ ਪੇਸ਼ ਕੀਤੇ !

ਮੈਂ ਸੁਣਿਆ ਹੈ ਕਿ ਜਦੋਂ ਸਿਕੰਦਰ ਦੀ ਮੌਤ ਹੋਈ, ਤਾਂ ਉਸ ਸ਼ਹਿਰ ਵਿੱਚ ਬਹੁਤ ਹੈਰਾਨੀ ਹੋਈ। ਜਦੋਂ ਸਿਕੰਦਰ ਦੀ ਅਰਥੀ ਬਾਹਰ ਕੱਢੀ ਗਈ, ਤਾਂ ਉਸਦੇ ਦੋ...
18/05/2025

ਮੈਂ ਸੁਣਿਆ ਹੈ ਕਿ ਜਦੋਂ ਸਿਕੰਦਰ ਦੀ ਮੌਤ ਹੋਈ, ਤਾਂ ਉਸ ਸ਼ਹਿਰ ਵਿੱਚ ਬਹੁਤ ਹੈਰਾਨੀ ਹੋਈ। ਜਦੋਂ ਸਿਕੰਦਰ ਦੀ ਅਰਥੀ ਬਾਹਰ ਕੱਢੀ ਗਈ, ਤਾਂ ਉਸਦੇ ਦੋਵੇਂ ਹੱਥ ਅਰਥੀ ਦੇ ਬਾਹਰ ਲਟਕ ਰਹੇ ਸਨ
ਲੱਖਾਂ ਲੋਕ ਦੇਖਣ ਲਈ ਇਕੱਠੇ ਹੋਏ ਸਨ। ਸਾਰੇ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਅਸੀਂ ਕਦੇ ਅਜਿਹਾ ਜਨਾਜ਼ਾ ਨਹੀਂ ਦੇਖਿਆ ਜਿੱਥੇ ਅਰਥੀ ਦੇ ਬਾਹਰ ਹੱਥ ਲਟਕ ਰਹੇ ਹੋਣ। ਇਹ ਕਿਹੋ ਜਿਹਾ ਤਰੀਕਾ ਹੈ
ਸ਼ਾਮ ਤੱਕ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਗਲਤੀ ਨਾਲ ਨਹੀਂ ਹੋਇਆ। ਇਹ ਕਿਸੇ ਆਮ ਆਦਮੀ ਦਾ ਅੰਤਿਮ ਸੰਸਕਾਰ ਨਹੀਂ ਸੀ
ਇਹ ਸਿਕੰਦਰ ਦਾ ਤਾਬੂਤ ਸੀ ਸ਼ਾਮ ਨੂੰ ਇਹ ਖੁਲਾਸਾ ਹੋਇਆ ਕਿ ਸਿਕੰਦਰ ਨੇ ਕਿਹਾ ਸੀ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਦੋਵੇਂ ਹੱਥ ਅਰਥੀ ਦੇ ਬਾਹਰ ਲਟਕਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੋਕ ਦੇਖ ਸਕਣ ਕਿ ਉਹ ਵੀ ਖਾਲੀ ਹੱਥ ਜਾ ਰਿਹਾ ਹੈ। ਮੇਰੇ ਹੱਥ ਵਿੱਚ ਵੀ ਕੁਝ ਨਹੀਂ ਹੈ। ਉਸਦੀ ਸਾਰੀ ਦੌੜ ਵਿਅਰਥ ਗਈ
ਸਭ ਕੁਝ ਕੁਝ ਜਿੱਤ ਕੇ ਉਹ ਮਰ ਗਿਆ , ਜਦੋਂ ਉਹ ਮਰਿਆ ਉਹ ਇੱਕ ਵੱਡਾ ਜੁਆਰੀ ਸੀ, ਉਸਨੇ ਸਭ ਕੁਝ ਦਾਅ 'ਤੇ ਲਗਾ ਦਿੱਤਾ ਸੀ ਅਤੇ ਉਸਨੇ ਜਿੱਤਾਂ ਦੇ ਵੱਡੇ ਢੇਰ ਲਗਾ ਲਏ ਸਨ ਪਰ ਮਰਦੇ ਸਮੇਂ ਉਸਦਾ ਇਹ ਕਹਿਣਾ ਕਿ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਮੇਰੇ ਹੱਥ ਖਾਲੀ ਹਨ, ਵਿਚਾਰਨ ਯੋਗ ਹੈ
ਸਿਕੰਦਰ ਦੇ ਹੱਥ ਖਾਲੀ ਹਨ ਜਦੋਂ ਉਹ ਮਰਿਆ , ਪਰ ਬੁੱਧ ਦੇ ਹੱਥ ਭਰੇ ਹੋਏ ਹਨ
ਸਿਕੰਦਰ ਦੇ ਹੱਥ ਕਿਸ ਚੀਜ਼ ਤੋਂ ਖਾਲੀ ਹਨ? ਅਤੇ ਬੁੱਧ ਦੇ ਹੱਥ ਕਿਸ ਚੀਜ਼ ਨਾਲ ਭਰੇ ਹੋਏ ਹਨ? ਜਦੋਂ ਬੁੱਧ ਨੇ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਤਾਂ ਉਸਦੇ ਹੱਥ ਭਰੇ ਹੋਏ ਸਨ। ਸਿਕੰਦਰ ਨੇ ਆਪਣੇ ਆਪ ਤੋਂ ਇਲਾਵਾ ਕੁਝ ਹੋਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਸਦੇ ਹੱਥ ਖਾਲੀ ਹਨ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੇਕਰ ਤੁਸੀਂ ਆਪਣੇ ਆਪ ਤੋਂ ਇਲਾਵਾ ਕੁਝ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਡੀ ਜ਼ਿੰਦਗੀ ਇੱਕ ਜੂਆ ਹੈ। ਅਤੇ ਅੰਤ ਵਿੱਚ ਤੁਹਾਡੇ ਹੱਥ ਖਾਲੀ ਹੋਣਗੇ, ਅੰਤ ਵਿੱਚ ਤੁਸੀਂ ਹਾਰੇ ਹੋਏ ਵਾਂਗ ਚਲੇ ਜਾਓਗੇ।

~ ਓਸ਼ੋ ❤
ਗੀਤਾ ਦਰਸ਼ਨ

ਇਸ ਬੰਦੇ ਦਾ ਪੰਜਾਬੀਆਂ ਨੇ ਬਹੁਤ ਮਜ਼ਾਕ ਉਡਾਇਆ..ਕਦੇ ਇਸ ਨੂੰ ‘ਖਾਲੀ ਖ਼ਜ਼ਾਨਾ ਮੰਤਰੀ’ ਅਤੇ ਕਦੇ ‘ਪੀਪਾ ਮੰਤਰੀ’ ਕਿਹਾ ਗਿਆ।ਸ਼ੇਅਰ ਬੋਲਣ ਤੇ ‘ਗ਼...
03/04/2025

ਇਸ ਬੰਦੇ ਦਾ ਪੰਜਾਬੀਆਂ ਨੇ ਬਹੁਤ ਮਜ਼ਾਕ ਉਡਾਇਆ..ਕਦੇ ਇਸ ਨੂੰ ‘ਖਾਲੀ ਖ਼ਜ਼ਾਨਾ ਮੰਤਰੀ’ ਅਤੇ ਕਦੇ ‘ਪੀਪਾ ਮੰਤਰੀ’ ਕਿਹਾ ਗਿਆ।

ਸ਼ੇਅਰ ਬੋਲਣ ਤੇ ‘ਗ਼ਾਲਿਬ’ ਕਿਹਾ ਗਿਆ।

ਹੁਣ ਹਰ ਇੱਕ ਲੀਡਰ ਅਤੇ ਸੁਹਿਰਦ ਪੰਜਾਬੀ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਮੌਜੂਦਾ ਸਰਕਾਰ ਵੱਲੋਂ ਲਗਾਤਾਰ ਕਰਜ਼ਾ ਚੱਕ ਕੇ ਪੰਜਾਬ ਸਿਰ ਕਰਜ਼ੇ ਦਾ ਬੋਝ ਵਧਾਇਆ ਜਾ ਰਿਹਾ ਅਤੇ ਜੇਕਰ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਮੌਜੂਦਾ ਸਰਕਾਰ ਆਪਣੇ ਕਾਰਜਕਾਲ ਦੇ ਖਤਮ ਹੋਣ ਤੱਕ ਸੰਢੇ ਪੰਜ ਲੱਖ ਕਰੋੜ ਦਾ ਕਰਜ਼ਾ ਚੁੱਕ ਲਵੇਗੀ।

ਮਤਲਬ ਇਹ ਹੋਇਆ ਕਿ ਸਾਨੂੰ ਸੱਚ ਸੁਣਨਾ ਪਸੰਦ ਨਹੀਂ ਅਤੇ ਸਾਨੂੰ ਝੂਠ ਬੋਲਣ ਵਾਲੇ ਚੰਗੇ ਲੱਗਦੇ ਹਨ। ਮੈਂ ਵੀ ਮਨਪ੍ਰੀਤ ਸਿੰਘ ਬਾਦਲ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਅਸਹਿਮਤ ਹੋਵਾਂਗਾ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਸੱਚ ਬੋਲਣ ਦਾ ਖ਼ਮਿਆਜ਼ਾ ਭੁਗਤਣਾ ਪਿਆ।
Dilbag Sibia

27/03/2025

ਇਹ ਕਿਹੋ ਜਿਹਾ ਬਦਲਾਅ ਆ ਗਿਆ ਰੰਗਲੇ ਪੰਜਾਬ ਵਿੱਚ ?
ਕਿਹੜੀ ਨੀਂਦੇ ਸੁੱਤੇ ਪਈ ਆ ਸਰਕਾਰ ?

24/03/2025

ਕਰਨਲ ਬਾਠ ਦੀ ਪਤਨੀ ਨੇ ਬਠਿੰਡੇ ਮੇਲੇ ਦੇ ਕਤਲ ਦੇ ਸੰਘਰਸ਼ ਨੂੰ ਰੋਲਿਆ, ਹਰਜਿੰਦਰ ਜੌਹਲ ਦੀ ਪਤਨੀ ਨੇ ਕੱਢਿਆ ਨਵਾਂ ਸੱਪ, ゚ ਜਾਗਰੂਕਤਾ ਬਾਣੀ Aam Aadmi Party - Punjab Rajinder Arora Bhagwant Mann

Address

Chandigarh

Website

Alerts

Be the first to know and let us send you an email when Awaaj Punjab Di posts news and promotions. Your email address will not be used for any other purpose, and you can unsubscribe at any time.

Share