29/07/2025
ਔਰਤ ਕੀ ਚਾਹੁੰਦੀ ਹੈ ?
ਇੱਕ ਵਾਰੀ ਇੱਕ ਰਾਜੇ ਨੇ ਉਸ ਆਦਮੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ ,ਜਿਹੜਾ ਦਸ ਸਕੇ ਕਿ ਆਖਰ ਔਰਤ ਚਾਹੁੰਦੀ ਕੀ ਹੈ ?
ਇੱਕ ਕੈਦੀ ਨੇ ਕਿਹਾ ''ਮੇਰੀ ਕੈਦ ਮੁਆਫ ਕਰਕੇ ਇੱਕ ਸਾਲ ਦਾ ਸਮਾਂ ਦਿਤਾ ਜਾਵੇ, ਮੈਂ ਜਵਾਬ ਦੇ ਦੇਵਾਂਗਾ''
ਮੋਹਲਤ ਦੇ ਦਿੱਤੀ ਗਈ, ਉਸ ਕੈਦੀ ਨੇ ਸਭ ਢੰਗਾਂ ਨਾਲ ਜਾਨਣ ਦੀ ਕੋਸ਼ਿਸ ਕੀਤੀ ਪਰ ਸੰਤੋਖਜਨਖ ਉੱਤਰ ਨਾ ਮਿਲਿਆ.
ਆਖਰ ਜਦੋਂ ਸਾਲ ਮੁੱਕਣ ਵਿੱਚ ਕੁੱਝ ਹੀ ਦਿਨ ਰਹਿ ਗਏ ਤਾਂ ਉਸਨੂੰ ਕਿਸੇ ਨੇ ਇੱਕ ਚੁੜੇਲ ਦੀ ਦੱਸ ਪਾਈ,
ਜਿਹੜੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ.
ਉਹ ਉਥੇ ਗਿਆ, ਚੁੜੇਲ ਨੇ ਸ਼ਰਤ ਰੱਖੀ ਕਿ ''ਜਵਾਬ ਲੈਣ ਲਈ ਉਸਨੂੰ ਉਸ ਨਾਲ ਵਿਆਹ ਕਰਵਾਉਣਾ ਪਵੇਗਾ''
ਉਹ ਸੋਚੀਂ ਪੈ ਗਿਆ ਕਿ ਉਹ ਚੁੜੇਲ ਨਾਲ ਵਿਆਹ ਕਰਵਾਏ ਜਾਂ ਸਜ਼ਾ ਭੁਗਤੇ,
ਆਖਰ ਉਸਨੇ ਨਿਰਣਾ ਕੀਤਾ ਕਿ ਉਹ ਵਿਆਹ ਕਰਵਾਏਗਾ, ਇਹ ਫੈਸਲਾ ਜਦ ਉਹ ਚੁੜੇਲ ਨੂੰ ਦੱਸਣ ਲਈ ਪਹੁੰਚਿਆ ਤਾਂ ਅੱਗੇ
ਪਰੀ ਵਰਗੀ ਇਕ ਇਸਤਰੀ ਬੈਠੀ ਹੋਈ ਸੀ,
ਉਸ ਨੇ ਦੱਸਿਆ ਕਿ
ਉਹ ਉਹੀ ਚੁੜੇਲ ਸੀ, ਆਦਮੀ ਵੱਲੋਂ ਵਿਆਹ ਕਰਵਾਉਣ ਦਾ ਫੈਸਲਾ ਸੁਣ ਕੇ ਚੁੜੇਲ ਨੇ ਕਿਹਾ ਕਿ ''ਮੈਂ ਬਾਰਾਂ ਘੰਟੇ ਪਰੀ ਵਾਂਗ ਹੋਇਆ ਕਰਾਂਗੀ ਅਤੇ ਬਾਰਾਂ ਘੰਟੇ ਚੁੜੇਲ, ਤੂੰ ਦਸ ਮੈਂ ਕਦੋਂ ਪਰੀ ਹੋਇਆ ਕਰਾਂ ਤੇ ਕਦੋਂ ਚੁੜੇਲ ?''
ਉਹ ਵਿਅਕਤੀ ਫਿਰ ਸੋਚਾਂ ਵਿਚ ਪੈ ਗਿਆ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਗੁਜਰੇਗੀ, ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਔਖਾ ਗੁਜਰੇਗਾ ?
ਆਖਰ ਉਹ ਚੁੜੇਲ ਕੋਲ ਗਿਆ ਅਤੇ ਉਸ ਨੂੰ ਕਿਹਾ ''ਤੂੰ ਆਪਣੀ
ਮਰਜੀ ਕਰ,ਜਦੋਂ ਤੇਰਾ ਦਿਲ ਕਰੇ ਪਰੀ ਬਣ ਜਾਂਈ, ਜਦੋਂ ਤੇਰਾ ਦਿਲ
ਕਰੇ ਚੁੜੇਲ ਬਣ ਜਾਈਂ''
ਉਸ ਇਸਤਰੀ ਨੇ ਕਿਹਾ ''ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ
ਦਿੱਤੀ ਹੈ, ਸੋ ਮੈਂ ਫੈਸਲਾ ਕੀਤਾ ਹੈ ਕਿ ਮੈਂ ਦਿਨ ਰਾਤ ਪਰੀ ਬਣ ਕੇ ਹੀ ਰਿਹਾ ਕਰਾਂਗੀ''
ਰਾਜੇ ਦੇ ਸਵਾਲ ਦਾ ਜਵਾਬ ਇਹ ਹੈ ਕਿ ''ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ''
ਸਾਥੀਓਂ, ਇਥੇ ਮਰਜ਼ੀ ਦਾ ਮਤਲਬ 'ਗਲਤ' ਨਾ ਲੈ ਜਾਣਾ, ਮਰਜ਼ੀ ਦਾ ਮਤਲਬ ਜੋ ਖਵਾਇਸ਼ਾਂ, ਸੁਪਨੇ, ਸੱਧਰਾਂ, ਆਜ਼ਾਦੀ ਔਰਤ ਲੋਚਦੀ ਹੈ, ਭਾਲਦੀ ਹੈ, ਉਸ ਨਾਲ ਹੈ. ਸਮਾਜ ਬੰਧਨ ਔਰਤ ਦੇ ਬਹੁਤੇ ਚਾਅ ਇੱਛਾਵਾਂ ਦਾ ਗਲਾ ਘੁੱਟ ਦਿੰਦੇ ਹਨ। ਸਮਾਜ ਹਰ ਰਿਸ਼ਤੇ ਵਿੱਚ ਉਸੇ ਔਰਤ ਨੂੰ ਸਵੀਕਾਰ ਕਰਦਾ ਹੈ ਜਦੋਂ ਉਹ ਸਹੀ ਹੁੰਦੇ ਵੀ ਝੁਕ ਜਾਏ। ਉਸੇ ਔਰਤ ਨੂੰ ਆਦਰ ਦਿੰਦਾ ਹੈ ।ਔਰਤ ਆਪਣੇ ਨਾਲ ਹੋਏ ਧੱਕੇ ਨੂੰ ਵੀ ਸਹਾਰ ਲੈਂਦੀ ਹੈ