17/04/2025
🌷🙏ਗੁਰਦਵਾਰਾ ਸੀਸ ਗੰਜ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ🌷🙏
🌷🙏ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ ll🌷🙏
🌷🙏 GURDWARA SIS GANJ SAHIB JI TO AJ DA PAAVAN PAVITAR HUKAMNAMA SAHIB JI🌷🙏
🌷🙏 TEGH BAHADUR SIMRIYAI GHAR NAU NIDH AAVAI DHAAE SAB THAEE HOE SHAAE ||🌷🙏
17=04=2025
ANG ;;(615=16)
ਸੋਰਠਿ ਮਹਲਾ ੫ ॥
सोरठि महला ५ ॥
Sorath 5th Guru.
ਸੋਰਠਿ ਪੰਜਵੀਂ ਪਾਤਿਸ਼ਾਹੀ।
ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥
प्रभ की सरणि सगल भै लाथे दुख बिनसे सुखु पाइआ ॥
In the Lord’s refuge all the fears depart, pains disappear, and peace, is obtained.
ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ।
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥
दइआलु होआ पारब्रहमु सुआमी पूरा सतिगुरु धिआइआ ॥१॥
When the Transcendent Lord Master becomes compassionate, the mortal dwells on the Perfect True Guru.
ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ।
ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥
प्रभ जीउ तू मेरो साहिबु दाता ॥
Lord, O Sire, Thou art my Munificent Master.
ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ।
ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
करि किरपा प्रभ दीन दइआला गुण गावउ रंगि राता ॥ रहाउ ॥
O Lord, compassionate to the poor, take pity on me, that imbued with love, I may sing Thy praise. Pause.
ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ।
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥
सतिगुरि नामु निधानु द्रिड़ाइआ चिंता सगल बिनासी ॥
The True Guru has implanted the wealth of Name within me, and all my anxieties have been dispelled.
ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ।
ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥
करि किरपा अपुनो करि लीना मनि वसिआ अबिनासी ॥२॥
Showering his benediction, the True Guru, has make me his own and the imperishable Lord is enshrined within my mind.
ਆਪਣੀ ਰਹਿਮਤ ਧਾਰ ਕੇ, ਸੱਚੇ ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਕਾਲ-ਰਹਿਤ ਸੁਆਮੀ ਮੇਰੇ ਰਿਦੇ ਵਿੱਚ ਟਿਕ ਗਿਆ ਹੈ।
ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥
ता कउ बिघनु न कोऊ लागै जो सतिगुरि अपुनै राखे ॥
Him, no affliction befalls, whom his True Guru preserve.
ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੀ ਰੱਖਿਆ ਉਸ ਦਾ ਸੱਚਾ ਗੁਰੂ ਕਰਦਾ ਹੈ।
ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥
चरन कमल बसे रिद अंतरि अमृत हरि रसु चाखे ॥३॥
The Lord’s lotus feet abide in his mind and he enjoys the sweetness of God’s elixir.
ਸੁਆਮੀ ਦੇ ਕੰਵਲ-ਪੈਰ ਉਸ ਦੇ ਹਿਰਦੇ ਅੰਦਰ ਟਿਕ ਜਾਂਦੇ ਹਨ, ਤੇ ਉਹ ਈਸ਼ਵਰੀ ਆਬਿ-ਹਿਯਾਤ ਦੀ ਮਿਠਾਸ ਨੂੰ ਮਾਣਦਾ ਹੈ।
ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥
करि सेवा सेवक प्रभ अपुने जिनि मन की इछ पुजाई ॥
Like a slave, serve thou Thy master, who has fulfilled thy heart’s desire.
ਤੂੰ ਗੋਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਚਾਰਕੀ ਬਜਾ, ਜਿਸ ਨੇ ਤੇਰੇ ਦਿਲ ਦੀ ਖਾਹਿਸ਼ ਨੂੰ ਪੂਰਾ ਕੀਤਾ ਹੈ।
ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥
नानक दास ता कै बलिहारै जिनि पूरन पैज रखाई ॥४॥१४॥२५॥
Servant Nanak is a sacrifice unto Him, the Perfect Lord, who has saved his honour.
ਨੌਕਰ, ਨਾਨਕ, ਉਸ ਮੁਕੰਮਲ ਮਾਲਕ ਉਤੋਂ ਘੋਲੀ ਵੰਞਦਾ ਹੈ ਜਿਸ ਨੇ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖੀ ਹੈ।
ੴ -=ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ=-ੴ
ੴ -=waheguru ji ka khalsa
waheguru ji ki fateh jio=-ੴ
🙏SAT SRI AKAAL JI🙏
🌹DHAN SHRI GURU TEGH BAHADUR SAHIB JI🌹
ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕਸ਼ੋ ਜੀ
BULCHUK MAAF KARNA JI
🌹PLEASE SHARE🌹
💥GOOD MORNING💥