11/01/2026
6 ਜਨਵਰੀ1989 ਨੂੰ ਸ਼ਹੀਦ ਭਾਈ ਕੇਹਰ ਸਿੰਘ ਨੂੰ ਜਦੋਂ ਫਾਂਸੀ ਦੇਣ ਲੱਗੇ ਤਾਂ ਜੱਲਾਦ ਨੇ ਬੜੀ ਬੇਧਿਆਨੀ ਨਾਲ ਕਾਲ਼ੇ ਕੱਪੜੇ ਦਾ ਟੋਪਾ ਸਿਰ ਤੇ ਪਾਕੇ ਜਦੋਂ ਉੱਪਰ ਰੱਸਾ ਭਾਈ ਸਾਹਿਬ ਦੇ ਗਲ਼ ਵਿੱਚ ਪਾਇਆ ਤਾਂ ਭਾਈ ਕੇਹਰ ਸਾਹਿਬ ਦੇ ਦਾਹੜੇ ਦੇ ਕੇਸ ਰੱਸੇ ਵਿਚ ਆ ਗਏ ਤਾਂ ਭਾਈ ਸਾਹਿਬ ਨੇ ਇੱਕਦਮ ਕਿਹਾ ਰੱਸਾ ਕੱਢੋ ਗਲ਼ ਵਿਚੋਂ ...
ਹਿੰਦੂ ਜੇਲਰ ਮੁਸ਼ਕੜੀਂ ਹੱਸਿਆ ਤੇ ਬੋਲਿਆ
"ਅਬ ਡਰ ਕਿਉਂ ਗਏ?"
ਤਾਂ ਭਾਈ ਸਾਹਿਬ ਹੋਲੀ ਜਿਹੇ ਬੋਲੇ "ਡਰਿਆ ਨਹੀਂ....ਇਹ ਕੇਸ ਗੁਰੂ ਦੀ ਮੋਹਰ ਹਨ। ਮੈਂ ਨਹੀ ਚਾਹੁੰਦਾ ਕਿ ਰੱਸੇ ਵਿਚ ਆ ਕੇ ਟੁੱਟ ਜਾਣ !"
ਧੰਨ ਗੁਰੂ....ਧੰਨ ਤੇਰੇ ਸਿੱਖ....ਧੰਨ ਤੇਰੀ ਸਿੱਖੀ 🙏
_✍️ਸੋਢੀ ਪਰਮਿੰਦਰ ਸਿੰਘ