
10/08/2025
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਖ਼ਿਲਾਫ਼ ਨਾ ਪੰਜਾਬ ਦੇ, ਨਾ ਹੀ ਪੰਜਾਬ ਤੋਂ ਬਾਹਰ ਹਰਿਆਣੇ ਦੇ ਕਿਸੇ ਵੀ ਸਿੰਗਰ ਜਾਂ ਐਕਟਰ ਨੇ ਇਕ ਸ਼ਬਦ ਤੱਕ ਆਖਿਆ। ਲੱਗਦਾ ਹੈ ਇਹ ਸਿਰਫ਼ ਫ਼ਿਲਮਾਂ ਤੇ ਗੀਤਾਂ ਵਿੱਚ ਹੀ ਬੋਲਣ ਵਾਲੇ ਹੀਰੋ ਹਨ।
ਦੂਜੀ ਅਫਸੋਸ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਕਾਂ 'ਤੇ ਅੱਜ ਵਾਰ ਹੋ ਰਿਹਾ ਹੈ, ਓਹੀ ਲੋਕ ਇਨ੍ਹਾਂ ਦੇ ਨਵੇਂ ਗੀਤ ਜਾਂ ਫ਼ਿਲਮ ਆਉਣ 'ਤੇ ਭੱਜ ਭੱਜ ਕੇ ਸ਼ੇਅਰ ਕਰਦੇ ਤੇ ਨਵੀਂਆਂ ਪੋਸਟਾਂ 'ਤੇ ਦਿਲਾਂ ਦੇ ਇਮੋਜੀ ਪਾਉਂਦੇ ਨੇ।
ਕਿੱਥੇ ਗਏ ਉਹ “ਪੰਜਾਬ ਦੇ ਬੱਬਰ ਸ਼ੇਰ” ਜਿਹੜੇ ਗੀਤਾਂ ਵਿੱਚ ਤਾਂ ਚੱਕ ਲਓ ਤੇ ਧਰ ਲਓ ਕਰਦੇ ਨੇ|
ਇੱਥੇ ਮੈਨੂੰ ਦੀਪ ਸਿੱਧੂ ਦੀ ਉਹ ਗੱਲ ਯਾਦ ਆ ਗਈ, ਜਦੋਂ ਪੰਜਾਬੀ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਦੀਪ ਸਿੱਧੂ ਤੋਂ ਪੁੱਛਿਆ ਸੀ ਕਿ ਜੇ ਗੱਲ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਆ ਜਾਵੇ ਤਾਂ ਕੀ ਤੁਸੀਂ ਫ਼ਿਲਮਾਂ ਛੱਡ ਦੋਗੇ? ਤਾਂ ਦੀਪ ਸਿੱਧੂ ਨੇ ਠੋਕ ਕੇ ਜਵਾਬ ਦਿੱਤਾ ਸੀ — “ਛੱਡ ਦਿਆਂਗੇ ਫ਼ਿਲਮਾਂ-ਫੁਲਮਾਂ।” ਓਸ ਤੋਂ ਬਾਅਦ ਦੀਪ ਨੇ ਕੋਈ ਫਿਲਮ ਨਹੀਂ ਕੀਤੀ ਤੇ ਮਰਦੇ ਦਮ ਤੱਕ ਪੰਜਾਬ ਦੀ ਗੱਲ ਕਰਦਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ |
ਸਾਨੂੰ ਐਸੇ ਹੀ ਰੋਲ ਮਾਡਲ ਚਾਹੀਦੇ ਨੇ, ਨਾ ਕਿ ਇਹ ਕੰਜਰ ਮਿਹਕਮੇ ਵਾਲੇ ਜਿਹੜੇ ਖੁੱਡਾਂ ਚ ਲੁਕੇ ਹੋਏ ਆ|