
22/09/2025
ਹਰਦੀਪ ਦੌਲਤਪੁਰ ਨੇ ਜਿਲ੍ਹਾ ਪ੍ਰਧਾਨ ਲਈ ਆਪਣਾ ਦਾਅਵਾ ਠੋਕਿਆ
ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਮੈਂਬਰ ਹਰਦੀਪ ਸਿੰਘ ਦੌਲਤਪੁਰ ਨੇ ਜਿਲ੍ਹਾ ਪ੍ਰਧਾਨ ਦੇ ਪਦ ਲਈ ਆਪਣੀ ਉਮੀਦਵਾਰੀ ਪੇਸ਼ ਕਰ ਦਿੱਤੀ ਹੈ। ਇਸ ਸਬੰਧੀ ਉਹਨਾਂ ਨੇ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਸਾਬਕਾ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਦੇ ਨਿਗਰਾਨ ਜਗਦੀਸ਼ ਚੰਦਰ ਜਾਗੜ ਕੋਲ ਆਪਣੀ ਫਾਈਲ ਜਮ੍ਹਾਂ ਕਰਵਾਈ ਹੈ।