
12/07/2025
ਗੱਡੀ ਤਾਂ ਬਣੀ ਆ ਕਿ ਤੁਸੀਂ ਧੂੜ ਛਿੱਟੇ ਤੋਂ ਬਚੋਂ,, ਪਰ ਰੱਬ ਨੇ ਤੁਹਾਨੂੰ ਤਾਂ ਦਿੱਤੀ ਆ ਕਿ ਤੁਸੀਂ ਕਿਸੇ ਰਾਹ ਜਾਂਦੇ ਨੂੰ ਬਚਾਓਂ ਛਿੱਟੇ ਧੂੜ ਪੈਣ ਤੋਂ ਜੇ ਤੁਹਾਡੀ ਗੱਡੀ ਕਿਸੇ ਰਾਹ ਜਾਂਦੇ ਤੇ ਛਿੱਟੇ ਪਾਵੇ ਤਾਂ ਸਮਝ ਲਿਓ ਰੱਬ ਤੋਂ ਗਲਤ ਬੰਦੇ ਨੂੰ ਦਾਤ ਦਿੱਤੀ ਗਈ,, ਜਲਦੀ ਗਲਤੀ ਸੁਧਾਰ ਸਕਦਾ ਏ ਉਹ,,,
ਹੁਣ ਆਹ ਵੀਡੀਓ ਦੀ ਗੱਲ ਸੁਣੋ,,, ਆਹ ਥਾਰ ਵਾਲਾ ਆ ਰਿਹਾ ਏ ਤੇਜ,,ਪਾਣੀ ਪੂਰਾ ਏ ਸ਼ੜਕ ਤੇ,, ਸਾਹਮਣੇ ਆਉਂਦਾ ਏ ਕੋਈ ਮਾਤੜ ਬੰਦਾ ਆਪਣੀ ਮਾਂ ਵਰਗੀ ਬੀਬੀ ਨੂੰ ਬੈਠਾ ਕੇ ਮੋਟਰਸਾਇਕਲ ਤੇ,, ਚੰਗਾ ਭਲਾ ਦਿਸਦਾ ਏ ਆਉਂਦਾ ,, ਪਰ ਉਹ ਹੋਰ ਤੇਜ ਕਰਦਾ ਜਾਣਕੇ,, ਹੋ ਸਕਦਾ ਤੁਰਨ ਤੋਂ ਪਹਿਲਾਂ ਉਡੀਕਿਆ ਵੀ ਹੋਵੇ,, ਜਦੋਂ ਕੋਈ ਆਊ ਤਦ ਤੋਰਾਂਗੇ ਗੱਡੀ,,ਇੱਕ ਵੀਡੀਓ ਬਣਾ ਰਿਹਾ ਦੂਰ ਖੜ੍ਹਾ,,, ਬਰਾਬਰ ਆਉਂਦਾ ਛੱਲ ਵੱਜਦੀ ਆ,, ਦੋਵੇਂ ਡਿੱਗਦੇ ਆ,, ਕੋਈ ਸਮਾਨ ਹੋਊ,, ਹੋ ਸਕਦਾ ਕੋਈ ਜਰੂਰੀ ਰਾਸ਼ਨ ਹੋਵੇ,, ਦਵਾਈ ਹੋਵੇ ਜਾਂ ਲੀੜਾ ਲੱਤਾ ਹੋਵੇ,, ਪਾਣੀ ਪੈ ਜਾਂਦਾ ਲਫਾਫੇ ਚ,, ਵੀਡੀਓ ਵਾਲਾ,, ਕਾਰ ਦੀ ਵੀਡੀਓ ਬਣਾਉਦਾ ਰਹਿੰਦਾ ਏ,ਫੇਰ ਵਾਪਸ ਕੈਮਰਾ ਕਰਕੇ ਮੋਟਰਸਾਇਕਲ ਵਾਲਿਆਂ ਦਾ ਹਾਲ ਵੀ ਦਿਖਾਉਂਦਾ ਏ ,, ਮੇਰੀਆਂ ਅੱਖਾਂ ਭਰ ਆਈਆਂ ਦੇਖਕੇ,, ਲੱਗਾ ਦਾਤਾ ਕਈ ਵਾਰ ਦਾਤਾਂ ਦੇਣ ਲੱਗਾ ਭੁੱਲ ਕਰ ਦਿੰਦਾ ਏ,,, ਇਸ ਬੰਦੇ ਦੀ ਔਕਾਤ ਨਹੀਂ ਸੀ ਗੱਡੀ ਆਲੀ,,
ਨਵੇਂ ਮੁੰਡੇ ਵੀ ਪੜ੍ਹਦੇ ਆ ਮੇਰੇ ਸਟੇਟਸ,,, ਮੱਲੋ ਇੱਕ ਬੇਨਤੀ ਆ,, ਤੁਹਾਡੀ ਔਕਾਤ ਤੁਹਾਡੀ ਗੱਡੀ ਨੀ ਹੁੰਦੀ,, ਉਸਦੀ ਚਲਾਈ ਹੁੰਦੀ ਆ,, ਚਲਾਈ ਤੋਂ ਪਤਾ ਲੱਗਦਾ ਬੰਦਾ ਔਕਾਤ ਵਾਲਾ ਬੈਠਾ ਏ ਜਾਂ,, ਉਹ ਬੈਠਾ ਜਿਸਨੂੰ ਲੋਕ ਕੌਮਿੰਟ ਬਾਕਸ ਚ ਖੰਡ ਪਾ ਰਹੇ ਆ,,,
ਸ਼ਬਦ :- ਬਾਈ ਸੁਖਜਿੰਦਰ ਲੋਪੋਂ ਸ਼ੌਂਕੀ ਸਰਦਾਰ