25/08/2025
1900 ਈਃ ਤੋਂ ਪਹਿਲਾਂ ਕੋਈ ਸੰਤ ਹੋਵੇ ਤਾਂ ਦੱਸਿਓ…?
ਇਹ ਵੀ ਦੱਸਿਓ ਕੇ ਉਸ ਦਾ ਗੜਵਈ ਕੌਣ ਸੀ, ਕਿਹੜਾ ਡੇਰਾ ਬਣਾਇਆ ਸੀ ਉਸ ਨੇ ਅਤੇ ਇਹਨਾਂ ਵਾਂਗ ਮੌਜ ਮਸਤੀ ਕਰਦਾ ਰਿਹਾ…?
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੋਈ ਅਜਿਹਾ ਸਿੱਖ ਨਹੀਂ ਹੋਇਆ ਜਿਸ ਦੇ ਨਾਮ ਨਾਲ ਸੰਤ ਸ਼ਬਦ ਲੱਗਿਆ ਹੋਵੇ । ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੱਕ ਕੋਈ ਵੀ ਅਜਿਹਾ ਸਿੱਖ ਨਹੀਂ ਹੋਇਆ ਜਿਸ ਨੇ ਆਪਣੇ ਨਾਮ ਨਾਲ ਸੰਤ ਸ਼ਬਦ ਲਾਇਆ ਹੋਵੇ । ਸਾਨੂੰ ਸਮਝ ਲੈਣਾ ਚਾਹੀਦਾ ਹੈ 1800 ਈਸਈ ਤੱਕ ਇਸ ਸ਼ਬਦ ਦੀ ਸਿੱਖ ਧਰਮ ਵਿੱਚ ਵਰਤੋਂ ਨਹੀਂ ਹੋਈ । ਫਿਰ ਕੌਣ ਸੀ ਉਹ ਜਿਸ ਨੇ ਸਭ ਤੋਂ ਪਹਿਲਾਂ ਆਪਣੇ ਨਾਮ ਨਾਲ ਸੰਤ ਦੀ ਵਰਤੋਂ ਕੀਤੀ | ਉਹ ਸੀ ਅਤਰ ਸਿੰਘ |
ਫਿਰ ਕੀ, ਦੇਖਾ ਦੇਖੀ ਹੋਰਨਾਂ ਵੀ ਇਸ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ । ਭੁੱਲ ਭੁਲੇਖੇ ਵਿੱਚ ਹੀ ਸੰਤ ਸ਼ਬਦ ਨੂੰ ਮਾਨਤਾ ਮਿਲਣ ਲੱਗ ਪਈ, ਜਿਧਰ ਦੇਖੋ ਸੰਤਾਂ ਦੀਆਂ ਹੇੜਾਂ ਦੀਆਂ ਹੇੜਾਂ ਨਜ਼ਰ ਆਉਣ ਲੱਗ ਪਈਆਂ ।
ਕਦੇ ਸੋਚਕੇ ਦੇਖਣਾ ਜਿੰਨਾਂ ਦੇ ਸਿਰ ਤੇ ਆਰੇ ਚੱਲਦੇ ਰਹੇ, ਉਹ ਭਾਈ ਸ਼ਬਦ ਨਾਮ ਨਾਲ ਵੀ ਖੁਸ਼ ਹੁੰਦੇ ਰਹੇ | ਪਰ ਇਹ ਸੰਤ ਵੀ ਲਵਾ ਕੇ ਖੁਸ਼ ਨਹੀ ਹੋਏ, ਫਿਰ ਬ੍ਰਹਮ ਗਿਆਨੀ, ਪੂਰਨ-ਬ੍ਰਹਮ ਗਿਆਨੀ, 108, 1008 ਵਿਦਿਆ ਮਾਰਤੰਡ ਹੋਰ ਪਤਾ ਨੀ ਕੀ ਕੀ ਡਿਗਰੀਆਂ ਆਪਣੇ ਕੋਲੋਂ ਹੀ…
ਇਕ ਗੱਲ ਹੋਰ ਦੇਖੋ ਗੁਰਬਾਣੀ ਵਿੱਚ ਸਾਧ ਲਫਜ ਵਾਲੀਆਂ ਪੰਗਤੀਆਂ ਚੱਕ ਕੇ ਅਸੀਂ ਆਪੋ ਆਪਣੇ ਸੰਤ ਬਾਬਿਆਂ ਦੀਆਂ ਤਸਵੀਰਾਂ ਬਣਾਕੇ ਉਪਰ ਲਿਖੀਆਂ ਹੁੰਦੀਆਂ ਹਨ, ਕੀ ਇਹ ਗੁਰਬਾਣੀ ਦੀ ਚੋ/ਰੀ ਨਹੀਂ ਹੋ ਰਹੀ ?
ਇਹ ਕੀ ਹੋ ਰਿਹਾ ਪੰਥ ਅੰਦਰ, ਅਸੀ ਸੱਚਾਈ ਲੋਕਾਂ ਦੇ ਅੱਗੇ ਲਿਆ ਰਹੇ ਹਾਂ, ਕਈ ਆਖਦੇ ਨੇ ਇਹ ਸੰਤਾਂ ਦੀ ਨਿੰਦਾ ਕਰਦੇ ਨੇ | ਵਾਹ ਜੀ ਵਾਹ |
ਬਿਲਕੁੱਲ ਸਹੀ ਕਿਹਾ ਤੁਸੀਂ ਅਮਰਪ੍ਰੀਤ ਸਿੰਘ ਗੁੱਜਰਵਾਲ ਜੀ