15/10/2026
ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਿੱਧੂ ਮੂਸੇਵਾਲਾ ਤੇ ਪਰਵਿੰਦਰ ਝੋਟੇ ‘ਚ ਬਹੁਤ ਗੱਲਾਂ ਸਾਂਝੀਆਂ ਹਨ:
📌ਦੋਵੇਂ ਸਾਬਕਾ ਫੌਜੀਆਂ ਦੇ ਬੇਟੇ ਸਨ ।
📌ਦੋਵੇਂ ਸਿੱਖ ਸੈਂਟੀਮੈਂਟਸ ਦੀ ਗੱਲ ਕਰਦੇ ਸਨ।
📌ਦੋਵੇਂ ਦਾ ਰਾਜਨੀਤਕ ਝੁਕਾਅ ਸੀ , ਜਵਾਨੀ ਤੇ ਕਿਸਾਨੀ ਬਾਰੇ ਚਿੰਤਤ ਸਨ ।
📌ਦੋਵਾਂ ਦੀ ਪੜ੍ਹਾਈ ਵਿੱਦਿਆ ਭਾਰਤੀ ਸਕੂਲ ਮਾਨਸਾ ਤੋਂ ਹੋਈ।
📌ਦੋਵਾਂ ਦੀ ਹੱਤਿਆ ਵੀ ਡੇਢ ਕਿਲੋਮੀਟਰ ਦੇ ਰਿੰਗ ਵਿੱਚ ਹੋਈ।
📌ਸਰਕਾਰ ਆਉਣ ਤੋਂ ਤਿੰਨ ਮਹੀਨੇ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਕਾਂਡ ਹੋਇਆ, ਤੇ ਹੁਣ ਠੀਕ ,ਵੋਟਾਂ ਤੋਂ ਤਿੰਨ ਮਹੀਨੇ ਪਹਿਲਾਂ ਪਰਮਿੰਦਰ ਝੋਟੇ ਦਾ ਕਤਲ ਹੋ ਗਿਆ।
📌ਦੋਵਾਂ ਦੇ ਕਤਲ ਦਿਨ ਦਿਹਾੜੇ ਹੋਏ।
📌ਦੋਵੇਂ ਦਲੇਰ ਤੇ ਨਿਡਰ ਸਨ ਤੇ ਬੇਬਾਕੀ ਨਾਲ ਬੋਲਦੇ ਸਨ ।
📌ਫੋਨ ਵੀ ,ਦੋਵਾਂ ਦੇ ਕਤਲ ਦਾ ਕਾਰਨ ਬਣਿਆ ਸਿੱਧੂ ਮੂਸੇ ਵਾਲਾ ਦੀ ਰੇਕੀ ਫੋਨ ‘ਤੇ ਕੀਤੀ ਗਈ ਜਦੋਂ ਕਿ ਪਰਮਿੰਦਰ ਝੋਟੇ ਦੀ ਹੱਤਿਆ ਦੇ ਮਾਮਲੇ ਵਿੱਚ ਅਸੀਂ ਵੇਖਿਆ ਕਿ ਕਾਤਲ ਨੇ ਪਹਿਲਾਂ ਫੋਨ ‘ਤੇ ਕਿਸੇ ਨਾਲ ਗੱਲ ਕੀਤੀ।
📌ਦੋਵੇਂ ਵਿਧਾਨ ਸਭਾ ਹਲਕਾ ਮਾਨਸਾ ਨਾਲ ਸਬੰਧਿਤ ਸਨ ਤੇ ਦੋਵਾਂ ਦੇ ਇਨਸਾਫ਼ ਲਈ ਇੱਕੋ ਥਾਵਾਂ ‘ਤੇ ਧਰਨੇ ਮੁਜ਼ਾਹਰੇ ਹੋਏ ।
📌ਦੋਵਾਂ ਦੇ ਜਾਣ ਦਾ ਉਲਾਭਾਂ ਝੱਲਣ ਵਾਲੇ ਰਾਜਨੀਤਕ ਆਗੂ ਵੀ ਉਹੀ ਹਨ ।
📌ਦੋਵਾਂ ਦੇ ਨਾਮ ਨਾਲ ਝੋਟਾ ਜੁੜਦਾ ਸੀ ।ਉੱਠ ਪੁੱਤ ਝੋਟਿਆ ਉਏ ਮੂਸੇ ਆਲਿਆ ।
📌 ਦੋਵਾਂ ਦੇ ਪਿਤਾ ਜੀ ਹੋਰਾਂ ਦੇ ਹੌਂਸਲੇ ਵੇਖ ਕੇ ,ਲੋਕਾਂ ਦਾ ਸੀਤ ਨਿਕਲ ਗਿਆ ।