03/02/2023
ਗੁਰਪ੍ਰੀਤ ਸਿੰਘ ਨਾਲ ਖੜ੍ਹਨ ਲਈ ਸਤਿਕਾਰ
ਸਪੇਨ ‘ਚ ਜਦੋਂ 15 ਸਾਲਾਂ ਦੇ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣਾ ਸਿਰ ਦਾ ਹੈਟ, ਹਟਾ ਕੇ ਹੀ ਫੁੱਟਬਾਲ ਮੈਚ ਖੇਡ ਸਕਦਾ ਤਾਂ ਸਾਰੀ ਟੀਮ ਅਤੇ ਕੋਚ ਸਾਬ੍ਹ ਨੇ ਮੈਚ ਰੈਫ਼ਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਹੈਟ ਨਹੀਂ ਸਗੋਂ ਕੱਪੜੇ ਦਾ ਪਟਕਾ ਹੈ ਅਤੇ ਖਿਡਾਰੀ ਦੀ ਸਿੱਖ ਪਛਾਣ ਦਾ ਹਿੱਸਾ ਹੈ ਪਰੰਤੂ ਮੈਚ ਰੈਫ਼ਰੀ ਨਾ ਮੰਨਿਆ ਤਾਂ ਆਪਣੇ ਸਾਥੀ ਲਈ ਸਾਰੀ ਟੀਮ ਮੈਚ ਛੱਡ ਖੇਡ ਮੈਦਾਨ ‘ਚੋਂ ਬਾਹਰ ਆ ਗਈ। ਗੁਰਪ੍ਰੀਤ ਸਿੰਘ ਸਪੇਨ ਵਿੱਚ Arrita C ਲਈ ਖੇਡਦਾ ਹੈ ਅਤੇ ਇਹ ਮੈਚ ਸਥਾਨਕ ਟੀਮ Padura de Arrigorriga ਨਾਲ ਸੀ।
RESPECT to Whole TEAM
ਵਿਰੋਧੀ ਟੀਮ ਨੇ ਵੀ ਸਾਥ ਦਿੱਤਾ 🙏