17/10/2025
ਨੰਗਲ ਕੋਟਲੀ 'ਚ ਡੇਂਗੂ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਤੇ ਲਾਏ ਗੰਭੀਰ ਦੋਸ਼
ਨੰਗਲ ਕੋਟਲੀ (ਜ਼ਿਲ੍ਹਾ ਗੁਰਦਾਸਪੁਰ), 17 ਅਕਤੂਬਰ (ਰਿਪੋਰਟ: ਜਤਿੰਦਰ ਸਿੰਘ ਔਲਖ):
ਨੰਗਲ ਕੋਟਲੀ ਮੁਹੱਲੇ ਵਿੱਚ ਅੱਜ ਇਕ ਨੌਜਵਾਨ ਦੀ ਮੌਤ ਹੋਣ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਸਥਾਨਕ ਨਿਵਾਸੀਆਂ ਦਾ ਦਾਅਵਾ ਹੈ ਕਿ ਇਹ ਮੌਤ ਡੇਂਗੂ ਕਾਰਨ ਹੋਈ ਹੈ। ਇਸ ਮਾਮਲੇ ਨੇ ਇਲਾਕੇ ਦੇ ਸਿਹਤ ਪ੍ਰਬੰਧਾਂ ਅਤੇ ਸਰਕਾਰੀ ਲਾਪਰਵਾਹੀ ਨੂੰ ਲੈ ਕੇ ਸਰੀਆਮ ਸਵਾਲ ਖੜੇ ਕਰ ਦਿੱਤੇ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਡੇਂਗੂ ਦੀ ਸਥਿਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਹੁਣ ਤੱਕ ਲਗਭਗ 3 ਤੋਂ 4 ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਪਰ ਪ੍ਰਸ਼ਾਸਨ ਦੀ ਢਿੱਲਪਣ ਕਾਰਨ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਹੋ ਰਹੀ। ਇਲਾਕਾ ਵਾਸੀਆਂ ਨੇ ਦੋਸ਼ ਲਗਾਏ ਕਿ ਨ ਤਾਂ ਮੱਛਰਾਂ ਦੀ ਰੋਕਥਾਮ ਲਈ ਛਿੜਕਾਅ ਹੋਇਆ ਹੈ ਅਤੇ ਨਾਂ ਹੀ ਸਿਹਤ ਵਿਭਾਗ ਵੱਲੋਂ ਕੋਈ ਜਾਂਚ ਟੀਮ ਇਲਾਕੇ 'ਚ ਆਈ ਹੈ।
ਇਲਾਕੇ ਦੇ ਨਿਵਾਸੀ ਬਹੁਤ ਰੋਸ ਵਿੱਚ ਦਿੱਖੇ ਅਤੇ ਉਨ੍ਹਾਂ ਨੇ ਕਿਹਾ ਕਿ,
> "ਸਾਨੂੰ ਆਪਣੇ ਹੀ ਇਲਾਕੇ ਦੇ ਲੀਡਰਾਂ ਵਿੱਚ ਢੰਗ ਦੀ ਏਕਤਾ ਨਹੀਂ ਦਿਖਦੀ। ਉਹ ਆਪਣੀਆਂ ਰਾਜਨੀਤਿਕ ਲੜਾਈਆਂ 'ਚ ਲੱਗੇ ਹੋਏ ਹਨ, ਪਰ ਇਥੇ ਆਮ ਲੋਕ ਮੌਤਾਂ ਦੇ ਕਿਨਾਰੇ ਖੜੇ ਹਨ।"
ਇਨ੍ਹਾਂ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਢੁਕਵੀਂ ਜ਼ਮੀਨੀ ਕਾਰਵਾਈ ਕੀਤੀ ਜਾਵੇ ਅਤੇ ਨੰਗਲ ਕੋਟਲੀ ਵਰਗੇ ਪਿੱਛੜੇ ਇਲਾਕਿਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਨੇ ਸਿੱਧਾ ਕਿਹਾ ਕਿ “ਡੇਂਗੂ ਦੀ ਰੋਕਥਾਮ ਲਈ ਤੁਰੰਤ ਫੌਰੀ ਕਾਰਵਾਈ ਕੀਤੀ ਜਾਵੇ, ਨਾ ਕਿ ਮੌਤਾਂ ਹੋਣ ਮਗਰੋਂ ਹੱਲਚਲ ਦਿਖਾਈ ਜਾਵੇ।”
ਸੂਤ੍ਰਾਂ ਅਨੁਸਾਰ, ਮ੍ਰਿਤਕ ਨੌਜਵਾਨ ਦੀ ਪਛਾਣ ਜਲਦ ਸਾਮ੍ਹਣੇ ਆ ਸਕਦੀ ਹੈ ਅਤੇ ਹੋਰ ਜਾਂਚਾਂ ਜਾਰੀ ਹਨ।