Press Daljit Singh Kapoor

Press Daljit Singh Kapoor Follow us for latest news PAID PROMOTION

17/04/2024
ਪ੍ਰਣਾਮ ਸ਼ਹੀਦਾਂ ਨੂੰ 🙏23 March ਕਲੱਬ ਗੁਰੂਹਰ ਸਹਾਏ ਵਲੋਂ ਸਰਦਾਰ ਭਗਤ ਸਿੰਘ, ਰਾਜਗੁਰੂ  ਤੇ ਸੁਖਦੇਵ  ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆ....
23/03/2024

ਪ੍ਰਣਾਮ ਸ਼ਹੀਦਾਂ ਨੂੰ 🙏
23 March
ਕਲੱਬ ਗੁਰੂਹਰ ਸਹਾਏ ਵਲੋਂ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆ...
ਪੈ੍ਸ ਕਲੱਬ ਗੁਰੂਹਰਸਹਾਏ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ।ਪੈ੍ਸ ਕਲੱਬ ਗੁਰੂ ਹਰ ਸਹਾਏ ਦੇ ਪ੍ਰਧਾਨ ਪਵਨ ਕੰਧਾਰੀ ਦੀ ਅਗਵਾਈ ਹੇਠ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਭਗਤ ਸਿੰਘ ਅਤੇ ਸਾਥੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਗਿਆ। ਪ੍ਰਧਾਨ ਪਵਨ ਕੰਧਾਰੀ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸੋਚ ਮੁਤਾਬਕ ਚਲਣਾ ਚਾਹੀਦਾ ਹੈ ਉਨ੍ਹਾਂ ਦੀ ਸੋਚ ਨੂੰ ਨੋਜਵਾਨ ਪੀੜੀ ਤੱਕ ਲਿਜਾਣ ਦੀ ਲੋੜ ਹੈ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ ਸ਼ਹੀਦਾਂ ਦੇ ਮਾਰਗ ਅਨੁਸਾਰ ਉਨ੍ਹਾਂ ਦੀ ਸੋਚ ਨੂੰ ਅਪਣਾਉਣਾ , ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਪ੍ਰਣਾਮ ਕਰਦਿਆਂ ਸਿਜਦਾ ਕੀਤਾ ਗਿਆ।ਇਸ ਮੌਕੇ ਤੇ , ਹਰਚਰਨ ਸਿੰਘ ਸੰਧੂ ਮਨਦੀਪ ਸਿੰਘ ਸੋਢੀ, ਜੱਸਾ ਮੌਂਗਾ, ਸ਼ਮਿੰਦਰਪਾਲ ਸੋਢੀ,ਸੁਰਿੰਦਰ ਸਿੰਘ ਲਾਡੀ, ਦਲਜੀਤ ਸਿੰਘ ਕਪੂਰ, ਗੁਰਮੇਜ਼ ਸਿੰਘ, ਪੱਪੂ ਸੰਧਾ, ਵਿਜੇ ਹਾਡਾਂ, ਰਵਿੰਦਰ ਸਿੰਘ ਭੰਡਾਰੀ,ਬੇਅੰਤ ਸਿੰਘ ਆਦਿ ਪੱਤਰਕਾਰਾ ਸਮੇਂਤ ਕਈ ਹੋਰ ਪਤਵੰਤੇ ਹਾਜਰ ਸਨ $

16/03/2024
13/03/2024

Live

1 ਦਸੰਬਰਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ 5 ਦਸੰਬਰ ਨੂੰ ਲਾਵੇਗੀ ਪਟਿਆਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ -  ਸੂਬਾ ਪ੍ਰਧਾਨ  #ਕਲਸੀ           ਸਿ...
01/12/2023

1 ਦਸੰਬਰ
ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ 5 ਦਸੰਬਰ ਨੂੰ ਲਾਵੇਗੀ ਪਟਿਆਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ - ਸੂਬਾ ਪ੍ਰਧਾਨ #ਕਲਸੀ
ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਅਤੇ ਚੰਡੀਗੜ੍ਹ ਵਿਖੇ ਵੀ ਵਿਸ਼ਾਲ ਖ਼ੂਨਦਾਨ ਕੈਂਪ ਲਾਏ ਜਾ ਰਹੇ ਹਨ। ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਨੇ ਕੀਤਾ, ਉਹਨਾਂ ਦੱਸਿਆ ਕਿ 300 ਸਾਲਾ ਸ਼ਤਾਬਦੀ ਦੀ ਸੁਰੂਆਤ 5 ਮਈ ਨੂੰ ਧਨੌਲਾ (ਬਰਨਾਲਾ) ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾ ਕੇ ਕੀਤੀ ਗਈ ਸੀ ਉਸ ਉਪਰੰਤ ਜ਼ਿਲ੍ਹਾ ਮੋਹਾਲੀ, ਗੁਰਦਾਸਪੁਰ, ਫਿਰੋਜ਼ਪੁਰ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਚੰਡੀਗੜ੍ਹ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਾ ਚੁੱਕੇ ਹਾਂ। ਕਲਸੀ ਨੇ ਦੱਸਿਆ ਕਿ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਟਿਆਲਾ ਵਿਖੇ 5 ਦਸੰਬਰ ਨੂੰ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਅਤੇ ਪੰਜਾਬ ਦੇ ਮੁੱਖ ਬੁਲਾਰੇ ਰਾਮ ਸਿੰਘ ਧੀਮਾਨ ਜੀ ਦੀ ਸਖਤ ਮਿਹਨਤ ਸਦਕਾ 8ਵਾਂ ਵਿਸ਼ਾਲ ਖੂਨਦਾਨ ਕੈਂਪ ਲੱਗੇਗਾ। ਉਹਨਾਂ ਦੱਸਿਆ ਇਸ ਮੌਕੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੈਂਬਰ ਸਾਹਿਬਾਨ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਪਟਿਆਲਾ ਵਿਖੇ ਸ਼ਿਰਕਤ ਕਰਨਗੇ।
ਇਸ ਮੌਕੇ ਉਹਨਾਂ ਨਾਲ ਸੁਖਵਿੰਦਰ ਸਿੰਘ ਵਾਹੜਾ,ਗੁਰਚਰਨ ਸਿੰਘ, ਹੁਕਮ ਸਿੰਘ ਪ੍ਰਧਾਨ, ਚੰਨਾ ਨਾਗੀ,ਬਿੱਟੂ ਨਾਗੀ, ਸ਼ਿੰਦੂ ਮਾਲਵਾ,ਸੁਖਦੇਵ ਸਿੰਘ ਮਾਲਵਾ, ਹਰਭਜਨ ਸਿੰਘ ਕਲਸੀ,ਕਾਲਾ ਧੋਂਸੀ, ਗੁਰਾਂਦਿਤਾ ਸਿੰਘ, ਆਦਿ ਹਾਜ਼ਰ ਸਨ $

09/11/2023
07/11/2023
06/11/2023
ਵਿਕਰਮਜੀਤ ਸਿੰਘ ਨੇ  #ਗੋਲਡ ਮੈਡਲ ਜਿੱਤ ਕੇ ਚਮਕਾਇਆ ਗੁਰੂਹਰਸਹਾਏ ਸ਼ਹਿਰ ਤੇ ਪਰਿਵਾਰ ਦਾ ਨਾਮ... ਕੁਝ ਵਰੇ ਪਹਿਲਾਂ ਸਾਬਕਾ ਵਿਧਾਇਕ ਰਮਿੰਦਰ ਸਿੰਘ...
06/11/2023

ਵਿਕਰਮਜੀਤ ਸਿੰਘ ਨੇ #ਗੋਲਡ ਮੈਡਲ ਜਿੱਤ ਕੇ ਚਮਕਾਇਆ ਗੁਰੂਹਰਸਹਾਏ ਸ਼ਹਿਰ ਤੇ ਪਰਿਵਾਰ ਦਾ ਨਾਮ...

ਕੁਝ ਵਰੇ ਪਹਿਲਾਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਪਿਤਾ ਸਵ. ਡਾਕਟਰ ਹਰਭਜਨ ਸਿੰਘ ਆਵਲਾ ਵੱਲੋਂ ਆਪਣੇ ਪਿਤਾ ਸਵ ਜਗਤ ਸਿੰਘ ਆਵਲਾ ਦੀ ਯਾਦ ਵਿੱਚ ਸ਼ੁਰੂ ਕਰਵਾਈ ਗਈ ਗੱਤਕਾ ਐਸੋਸੀਏਸ਼ਨ ਦੇ ਖਿਡਾਰੀ ਵਿਕਰਮਜੀਤ ਸਿੰਘ ਨੇ ਗੋਆ ਵਿੱਚ ਹੋਈਆ 58 ਨੈਸ਼ਨਲ ਗੇਮਾਂ ਜਿਸ ਵਿੱਚ 10,000 ਤੋਂ ਵੱਧ ਖਿਡਾਰੀ ਅਤੇ 12 ਰਾਜ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ ਵੀ ਮੌਜੂਦ ਸਨ ਜਿਸ ਵਿੱਚੋਂ ਵਿਕਰਮਜੀਤ ਨੇ ਗੋਲਡ ਮੈਡਲ ਪ੍ਰਾਪਤ ਕਰ ਪੂਰੇ ਦੇਸ਼ ਦਾ ਪੰਜਾਬ ਦਾ ਅਤੇ ਆਪਣੇ ਸ਼ਹਿਰ ਗੁਰੂਹਰਸਹਾਏ ਦਾ ਨਾਮ ਰੌਸ਼ਨ ਕੀਤਾ ਹੈ, ਪੂਰੇ ਇਲਾਕੇ ਵਿੱਚੋਂ ਵਿਕਰਮ ਦੇ ਪਰਿਵਾਰ ਨੂੰ ਰਾਜਨੀਤਿਕ,ਸਮਾਜਿਕ ਤੇ ਧਾਰਮਿਕ ਆਗੂਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ,ਵਿਕਰਮ ਨੇ ਕਿਹਾ ਕੇ ਇਸ ਮੁਕਾਮ ਤੇ ਪਹੁੰਚਣ ਲਈ ਮੈਂ ਆਪਣੇ ਕੋਚ ਤਲਵਿੰਦਰ ਸਿੰਘ ਦਾ ਰਿਣੀ ਹਾਂ ਜਿਨਾਂ ਨੇ ਮੈਨੂੰ ਇਸ ਗੇਮ ਦੀ ਸ਼ੁਰੂਆਤ ਕਰਾ ਕੇ ਅੱਜ ਐਡੀ ਵੱਡੀ ਜਿੱਤ ਦਵਾਈ ਜਿਸ ਕਰਕੇ ਅੱਜ ਮੇਰੇ ਪਰਿਵਾਰ ਦਾ ਪੂਰੇ ਇਲਾਕੇ ਅੰਦਰ ਮਾਣ ਸਤਿਕਾਰ ਹੋ ਰਿਹਾ, ਵਿਕਰਮ ਨੇ ਕਿਹਾ ਪਰਿਵਾਰ ਵੱਲੋਂ ਮਿਲੀ ਸਪੋਰਟ ਕਰਕੇ ਹੀ ਅੱਜ ਮੈਂ ਇਸ ਮੈਡਲ ਨੂੰ ਹਾਸਲ ਕੀਤਾ ਹੈ....
$

Address

Guru Har Sahai

Alerts

Be the first to know and let us send you an email when Press Daljit Singh Kapoor posts news and promotions. Your email address will not be used for any other purpose, and you can unsubscribe at any time.

Share