PNN

PNN ਜਨਤਾ ਦੇ ਹਿਤ ਅਤੇ ਸਮੱਸਿਆਵਾਂ ਦੀ ਪੜਚੋਲ,ਪ੍ਰ

ਲੈਕਚਰਾਰ ਅਤੇ ਅਧਿਆਪਕ ਪੂਰੇ ਕਰਨ ਲਈ ਦਿੱਤਾ ਉਚੇਰੀ ਸਿੱਖਿਆ ਮੰਤਰੀ ਨੂੰ ਮੰਗ ਪੱਤਰਬੰਧਨ ਤੋੜ ਸਿੰਘ, ਬਰਨਾਲਾਕਸਬਾ ਹੰਡਿਆਇਆ ਦੇ ਸਰਕਾਰੀ ਸੀਨੀਅਰ ਸ...
14/09/2022

ਲੈਕਚਰਾਰ ਅਤੇ ਅਧਿਆਪਕ ਪੂਰੇ ਕਰਨ ਲਈ ਦਿੱਤਾ ਉਚੇਰੀ ਸਿੱਖਿਆ ਮੰਤਰੀ ਨੂੰ ਮੰਗ ਪੱਤਰ
ਬੰਧਨ ਤੋੜ ਸਿੰਘ, ਬਰਨਾਲਾ
ਕਸਬਾ ਹੰਡਿਆਇਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਲੈਕਚਰਾਰਾ ਅਤੇ ਪ੍ਰਿੰਸੀਪਲ ਦੀਆਂ ਖਾਲੀ ਪੋਸਟਾਂ ਭਰਨ ਲਈ ਦਿੱਤਾ ਮੰਗ ਪੱਤਰ ਆਪ ਵਲੰਟੀਅਰਾਂ ਨੂੰ ਉਚੇਰੀ ਸਿੱਖਿਆ ਮੰਤਰੀ ਦੇ ਨਾਮ l ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਕਮਲਜੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ +1,2 ਵਿੱਚ ਵਧਿਆਰਥੀਆਂ ਦੀ ਗਿਣਤੀ 240 ਦੇ ਕਰੀਬ ਹੈ ਜਿਸ ਲਈ 5 ਲੈਕਚਰਾਰਾ ਦੀ ਜਰੂਰਤ ਹੈ ਅਤੇ ਪ੍ਰਿੰਸੀਪਲ ਵੀਂ ਹੈਨੀ ਜਿਸ ਕਰਕੇ ਸਿਰਫ ਮਾਸਟਰ ਕੇਡਰ ਨੂੰ ਪੜਾਈ ਕਰਵਾਉਣੀ ਪੈ ਰਹੀ ਹੈ ਉਹ ਅਧੂਰੀ ਰਹਿ ਜਾਂਦੀ ਹੈ l ਸਕੂਲ ਵੱਲੋਂ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਮ ਮੰਗ ਪੱਤਰ ਆਪ ਵਲੰਟੀਅਰ ਸੁਖਵਿੰਦਰ ਸਿੰਘ ਪੱਪੂ, ਤਾਰਾ ਚੰਦ, ਹਰੀ ਸਿੰਘ ਧੌਲੇ ਵਾਲੇ, ਹਰਮਨਦੀਪ ਸਿੰਘ, ਮਨਦੀਪ ਕੁਮਾਰ, ਬੰਸੀ ਸਿੰਘ ਆਦਿ ਨੂੰ ਮੰਗ ਪੱਤਰ ਦਿੱਤਾ ਹੈ l

ਸਾਹਿਤ ਚਰਚਾ ਮੰਚ ਦਾ ਹੋਇਆ ਸਾਹਿਤਕ ਸਮਾਗਮ, ਗੁਰਭਜਨ ਸਿੰਘ ਗਿੱਲ ਦੀ ਕਿਤਾਬ ਰਲੀਜਬੰਧਨ ਤੋੜ ਸਿੰਘ, ਬਰਨਾਲਾਕਸਬਾ ਹੰਡਿਆਇਆ ਦੀ ਸਾਹਿਤਕ ਸਭਾ ਸਾਹਿਤ...
13/09/2022

ਸਾਹਿਤ ਚਰਚਾ ਮੰਚ ਦਾ ਹੋਇਆ ਸਾਹਿਤਕ ਸਮਾਗਮ, ਗੁਰਭਜਨ ਸਿੰਘ ਗਿੱਲ ਦੀ ਕਿਤਾਬ ਰਲੀਜ
ਬੰਧਨ ਤੋੜ ਸਿੰਘ, ਬਰਨਾਲਾ
ਕਸਬਾ ਹੰਡਿਆਇਆ ਦੀ ਸਾਹਿਤਕ ਸਭਾ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਕੀਤਾ ਗਿਆ ਜਿਸ ਵਿੱਚ ਗੁਰਭਜਨ ਸਿੰਘ ਗਿੱਲ ਦੀ 'ਖੈਰ ਪੰਜਾ ਪਾਣੀਆਂ ਦੀ ' ਲੋਕ ਅਰਪਣ ਕੀਤੀ ਅਤੇ ਗੁਰਪਾਲ ਸਿੰਘ ਬਿਲਾਵਲ ਗ਼ਜ਼ਲਕਾਰ ਦਾ ਗ਼ਜ਼ਲਾਂ ਦੀ ਕਿਤਾਬ ਛੱਪਣ ਉਪਰੰਤ ਰੂਬਰੂ ਕਰਵਾਇਆ ਗਿਆ l ਇਸ ਮੌਕੇ ਬੋਲਦਿਆਂ ਉੱਘੇ ਗ਼ਜ਼ਲਕਾਰ ਬੂਟਾ ਸਿੰਘ ਚੋਹਾਨ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਵਿਵਾਦਾਂ ਨੂੰ ਤਿਆਗ ਕੇ ਸਾਰਥਿਕ ਅਤੇ ਲੋਕ ਪੱਖੀ ਸਾਹਿਤ ਰਚਨਾਂ ਚਾਹੀਦਾ ਹੈ ਤਾਂ ਜੋ ਹੇਠਲੇ ਵਰਗ ਦੇ ਲੋਕਾਂ ਦੀ ਆਵਾਜ ਰਾਜ ਕਰੇਂਦੇ ਹਾਕਮਾਂ ਤੱਕ ਪੁੱਜੇ l ਸੀ ਮਰਕੰਡਾ ਨੇ ਕਿਹਾ ਕਿ ਉਰਦੂ ਦੀ ਗ਼ਜ਼ਲ ਜਿਆਦਾਤਰ ਰਾਜਿਆਂ ਦਾ ਸਮਾਂ ਰੰਗੀਨ ਬਣਾਉਣ ਲਈ ਹੁੰਦੀ ਸੀ ਅਤੇ ਹੁਣ ਵੀ ਬਹੁਤਾਤ ਵਿੱਚ ਉਹੀ ਚੱਲਦੀ ਹੈ ਪਰ ਪੰਜਾਬੀ ਦੀ ਗ਼ਜ਼ਲ ਲੋਕਾਂ ਦੇ ਸਰੋਕਾਰਾਂ, ਲੋੜਾਂ ਅਤੇ ਹੱਕਾਂ ਦੀ ਆਵਾਜ ਉਠਾਉਂਦੀ ਹੈ l ਤੇਜਾ ਸਿੰਘ ਤਿਲਕ ਨੇ ਕਿਹਾ ਕੇ ਸਾਹਿਤਕਾਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਲੋਕਾਈ ਨੂੰ ਦਮਨ ਕਰਨ ਦੀਆਂ ਨੀਤੀਆਂ ਨੂੰ ਉਜਾਗਰ ਕਰੇ ਕਿਉਂਕਿ ਇਸ ਸਮੇਂ ਅੰਦਰ ਲੋਕ 17ਵੀਂ 18ਵੀਂ ਸਦੀ ਨਾਲੋਂ ਵੀਂ ਵੱਧ ਪੀੜਤ ਹੋ ਰਹੇ ਹਨ ਅਤੇ ਸਾਹਿਤਕਾਰ ਜਿਸ ਸੰਦਰਭ ਵਿੱਚ ਲਿਖਣ ਆਪਣੀ ਰਚਨਾਂ ਉਸੇ ਦੇ ਆਲੇ ਦੁਆਲੇ ਰੱਖਣ ਜਦੋਂ ਰਚਨਾਂ ਸੰਦਰਭ ਨਾਲੋਂ ਟੁੱਟਦੀ ਹੈ ਤਾਂ ਉਸਦਾ ਜੋ ਪ੍ਰਭਾਵ ਹੁੰਦਾ ਹੈ ਉਹ ਖ਼ਤਮ ਹੋ ਜਾਂਦਾ ਹੈl ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਕੁਝ ਸਾਹਿਤਕਾਰ ਧਾਰਮਿਕ ਸ਼ਰਧਾ ਰੱਖਣ ਵਾਲੇ ਸਾਹਿਤਕਾਰਾਂ ਨੂੰ ਸਾਹਿਤਕਾਰ ਮੰਨਣ ਤੋਂ ਆਕੀ ਹਨ ਜੋ ਠੀਕ ਨਹੀਂ ਕਿਉਕਿ ਗੁਰਬਾਣੀ ਅਤੇ ਹੋਰ ਧਾਰਮਿਕ ਸਾਹਿਤ ਵੀਂ ਲੋਕਾਈ ਦੀ ਗੱਲ ਕਰਦਾ ਹੈ l ਇਸ ਮੌਕੇ ਭੁਪਿੰਦਰ ਸਿੰਘ ਬੇਦੀ, ਡਾਕਟਰ ਅਮਨਦੀਪ ਸਿੰਘ ਟੱਲੇਵਾਲਿਆ , ਡਾਕਟਰ ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ, ਸੋਮਾਂ ਕਲਸੀਆਂ, ਬਲਵੀਰ ਸਿੰਘ ਰਾਏਕੋਟੀ, ਗੁਰਪਾਲ ਸਿੰਘ ਬਿਲਾਵਲ, ਹਰਬਚਨ ਸਿੰਘ ਹੰਡਿਆਇਆ, ਸੁਰੇਸ਼ ਹੰਡਿਆਲਵੀ, ਗੁਰਜੀਤ ਸਿੰਘ ਖੁੱਡੀ, ਮੋਹਨ ਸਿੰਘ ਖਾਲਸਾ,ਜੁਗਰਾਜ ਧੌਲਾ,ਹਾਕਮ ਸਿੰਘ ਰੁੜੇਕੇ, ਸੁਖਵਿੰਦਰ ਸਿੰਘ ਸਨੇਹ, ਹਾਕਮ ਸਿੰਘ ਚੋਹਾਨ, ਜੁਆਲਾ ਸਿੰਘ ਮੌੜ, ਹਰਦੀਪ ਕੁਮਾਰ,ਜਗਜੀਤ ਗੁਰਮ, ਬੀਰਪਾਲ ਕੌਰ ਹੰਡਿਆਇਆ, ਪਰਮ ਪਰਵਿੰਦਰ, ਰਘਵੀਰ ਸਿੰਘ ਕੱਟੂ ਆਦਿ ਸਮੇਤ ਹੋਰ ਨੇ ਆਪਣੀਆਂ ਸਾਹਿਤਕ ਵੰਨਗੀਆਂ ਅਤੇ ਵਿਚਾਰ ਪੇਸ ਕੀਤੇ l ਸਾਹਿਤ ਚਰਚਾ ਮੰਚ ਦੇ ਪ੍ਰਧਾਨ ਬੰਧਨ ਤੋੜ ਸਿੰਘ, ਕਰਨ ਬਾਵਾ, ਲਿਆਕਤ ਅਲੀ, ਕੁਲਦੀਪ ਸਿੰਘ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ l

09/09/2022

ਖੇਡਾਂ ਵਤਨ ਪੰਜਾਬ ਦੀਆਂ: ਬਲਾਕ ਸਹਿਣਾ ਦੀਆਂ ਖੇਡਾਂ ਦਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਆਗਾਜ਼
**ਪਬਲਿਕ ਸਟੇਡੀਅਮ ਭਦੌੜ ਪੁੱਜ ਕੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ
ਭਦੌੜ, 7 ਸਤੰਬਰ
ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ - 2022" ਤਹਿਤ ਬਲਾਕ ਸਹਿਣਾ ਦੇ ਮੁਕਾਬਲੇ ਅੱਜ ਸ਼ੁਰੂ ਹੋ ਕੇ 9 ਸਤੰਬਰ ਤੱਕ ਜਾਰੀ ਰਹਿਣਗੇ।
ਅੱਜ ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਪਬਲਿਕ ਸਟੇਡੀਅਮ ਭਦੌੜ ਪੁੱਜੇ ਅਤੇ ਬਲਾਕ ਸ਼ਹਿਣਾ ਦੀਆਂ ਖੇਡਾਂ ਦਾ ਆਗਾਜ਼ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਖੇਡਾਂ ਪੰਜਾਬ 'ਚ ਵੱਡੀ ਗਿਣਤੀ ਕੌਮਾਂਤਰੀ ਖਿਡਾਰੀ ਪੈਦਾ ਕਰਨ ਲਈ ਮੁੱਢ ਬੰਨਣਗੀਆਂ। ਉਨ੍ਹਾਂ ਦੱਸਿਆ ਕਿ ਅਥਲੈਟਿਕਸ, ਰੱਸਾਕਸ਼ੀ, ਕਬੱਡੀ ਸਰਕਲ ਸਟਾਇਲ ਅਤੇ ਵਾਲੀਬਾਲ (ਸਮੈਸ਼ਇੰਗ) ਦੇ ਮੁਕਾਬਲੇ ਇੱਥੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਅੱਜ ਅਥਲੈਟਿਕਸ ਦੇ ਮੁਕਾਬਲੇ ਅੰਡਰ 17 ਅਤੇ ਅੰਡਰ 21 ਲੜਕੇ / ਲੜਕੀਆਂ ਦੇ ਕਰਵਾਏ ਗਏ। ਰੱਸਾਕਸ਼ੀ ਦੇ ਆਲ ਗਰੁੱਪ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਵਾਲੀਬਾਲ (ਸਮੈਸ਼ਇੰਗ) ਦੇ ਮੁਕਾਬਲੇ ਆਲ ਗਰੁੱਪ ਲੜਕੀਆਂ ਦੇ, ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਆਲ ਗਰੁੱਪ ਲੜਕੀਆਂ ਦੇ ਕਰਵਾਏ ਗਏ। ਬਾਕੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿੱਚ ਕਰਵਾਏ ਗਏ।

09/09/2022

ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਓ, ਬਿਮਾਰੀਆਂ ਤੋਂ ਮੁਕਤੀ ਪਾਓ: ਸਿਵਲ ਸਰਜਨ ਬਰਨਾਲਾ
**ਸਿਹਤ ਵਿਭਾਗ ਵੱਲੋਂ 'ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ' ਦੇ ਸਬੰਧ ਵਿੱਚ ਕੀਤਾ ਜਾ ਰਿਹਾ ਜਾਗਰੂਕ
ਬਰਨਾਲਾ, 9 ਸਤੰਬਰ
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।ਪ੍ਰਦੂਸ਼ਿਤ ਹਵਾ ਦੇ ਸਿਹਤ 'ਤੇ ਮਾੜੇ ਪ੍ਰਭਾਵ ਜਿਵੇਂ ਕਿ ਸਿਰ ਦਰਦ, ਚੱਕਰ ਆਉਣਾ, ਅੱਖਾਂ ਵਿਚ ਜਲਣ, ਚਮੜੀ ਤੇ ਜਲਣ, ਸਾਹ ਦਾ ਫੁੱਲਣਾ, ਦਿਲ ਦਾ ਦੌਰਾ, ਫੇਫੜਿਆਂ ਦਾ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਹਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਓ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਨਾ ਜਲਾਓ, ਪਲਾਸਟਿਕ ਦੇ ਪਦਾਰਥਾਂ ਦਾ ਇਸਤੇਮਾਲ ਨਾ ਕਰੋ, ਤੰਬਾਕੂਨੋਸ਼ੀ ਤੋਂ ਦੂਰ ਰਹੋ। ਪ੍ਰਦੂਸ਼ਣ ਘਟਾਉਣ ਲਈ ਜਿੰਨਾ ਹੋ ਸਕੇ ਪੈਦਲ ਚੱਲੋ। ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿਲ, ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਵਿਆਕਤੀਆਂ ਨੂੰ ਇਸ ਸਬੰਧੀ ਵੱਧ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਚੱਕਰ ਆਉਣ, ਸਾਹ ਲੈਣ ਵਿਚ ਤਕਲੀਫ ਹੋਵੇ, ਛਾਤੀ ਵਿਚ ਦਰਦ, ਅੱਖਾਂ ਵਿਚ ਦਰਦ, ਜਲਣ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

09/09/2022

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈ ਟੀ ਆਈ ਹੰਡਿਆਇਆ ਰੋਡ ਬਰਨਾਲਾ ਵਿਖੇ ਮਿਤੀ ਗਿਆਰਾਂ ਸਤੰਬਰ ਦਿਨ ਐਤਵਾਰ ਨੂੰ ਸਵੇਰੇ ਦਸ ਵਜੇ ਕਰਵਾਇਆ ਜਾ ਰਿਹਾ ਹੈ ।ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਗੁਰੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਕ ਜੰਗ ਦੇ ਪਹਿਲੇ ਜਰਨੈਲ ਅਤੇ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਡਾ ਕੁਲਵੰਤ ਸਿੰਘ ਜੋਗਾ ਦੀ ਲਿਖੀ ਪੁਸਤਕ ਭਾਈ ਲਾਲੋ ਜੀ ਦਾ ਲੋਕ ਅਰਪਣ ਕੀਤਾ ਜਾਵੇਗਾ ਇਸ ਪੁਸਤਕ ਬਾਰੇ ਤੇਜਾ ਸਿੰਘ ਤਿਲਕ ਸਾਗਰ ਸਿੰਘ ਸਾਗਰ ਡਾ ਭੁਪਿੰਦਰ ਸਿੰਘ ਬੇਦੀ ਹਾਕਮ ਸਿੰਘ ਨੂਰ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਆਪਣੇ ਵਿਚਾਰ ਪੇਸ਼ ਕਰਨਗੇ ਉਪਰੰਤ ਭਾਈ ਲਾਲੋ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ।

08/09/2022

ਨਹਿਰ ਦੇ ਪਾਣੀ ਨੂੰ ਲੈ ਕੇ ਫਿਰ ਸਿਆਸੀ ਜੰਗ ਸਤਲੁਜ-ਯਮੁਨਾ ਲਿੰਕ ਨਹਿਰ ਦੇ ਪਾਣੀ

ਕੇਂਦਰ ਸਾਨੂੰ ਲੜਾਉਣ ਦੀ ਥਾਂ ਖੁਦ ਫੈਸਲਾ ਕਰੋ : ਭਗਵੰਤ ਸਿੰਘ ਮਾਨ

ਚੰਡੀਗੜ੍ਹ * ਬੰਧਨ ਤੋੜ ਸਿੰਘ

ਯਮੁਨਾ ਲਿੰਕ ਨਹਿਰ ਦੇ ਪਾਣੀ ਦਾ ਮਸਲਾ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ

» ਪਾਣੀ ਉੱਪਰ ਹੱਕ ਨਹੀਂ ਛੱਡਾਂਗੇ : ਖੱਟੜ

ਆਹਮੋ-ਸਾਹਮਣੇ ਬਿਠਾ ਕੇ ਹੱਲ ਕਰਨ ਦੇ ਕੀਤੇ ਹੁਕਮਾਂ ਤੋਂ ਬਾਅਦ ਇੱਕ ਵਾਰ ਫਿਰ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਪੰਜਾਬ ਹਰਿਆਣਾ, ਦਿੱਲੀ ਵਿਚਾਲੇ ਇਸ ਮਾਮਲੇ 'ਤੇ ਸਿਆਸਤ ਦੀ ਜੰਗ

ਆਰੰਭ ਦਿੱਤੀ ਗਈ ਹੈ। ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਸਖਤੀ ਨਾਲ ਕਿਹਾ ਹੈ ਕਿ ਉਹ ਪੰਜਾਬ ਹਰਿਆਣਾ ਨੂੰ ਪਾਣੀਆਂ ਦੇ ਮਾਮਲੇ ਵਿੱਚ ਆਪਸ ਵਿੱਚ ਲੜਾਉਣ ਦੀ ਥਾਂ ਖੁਦ ਇਸ ਮਸਲੇ ਦਾ ਠੋਸ ਹੱਲ ਕੱਢਣ ਲਈ ਅੱਗੇ ਆਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਹ ਕਹਿ ਕੇ ਕਿ ਪੰਜਾਬ ਪਾਣੀਆਂ ਦਾ ਮਸਲਾ ਹੱਲ ਕਰਨ ਲਈ ਸਹਿਯੋਗ ਨਹੀਂ ਦੇ ਰਿਹਾ ਹੈ, ਮਾਣਯੋਗ ਅਦਾਲਤ ਵਿੱਚ ਵੱਡਾ ਝੂਠ ਬੋਲਿਆ ਹੈ।ਭਗਵੰਤ ਸਿੰਘ ਮਾਨ ਨੇ ਆ ਰਿਹਾ ਹੈ ਕਿ ਪੰਜਾਬ ਵਿੱਚੋਂ ਲੰਘਦੇ ਸੁਪਰੀਮ ਕੋਰਟ ਵੱਲੋਂ ਸਤਲੁਜ ਤਲਵਾਰਾਂ ਤਣ ਜਾਣ ਦੇ ਨਾਲ ਨਾਲ

ਦਰਿਆਵਾਂ ਦਾ ਪਾਣੀ ਸਿਰਫ ਪੰਜਾਬ ਦਾ ਹੈ ਅਤੇ ਇਸ ਉੱਪਰ ਹਰਿਆਣਾ ਜਾਂ ਰਾਜਸਥਾਨ ਦਾ ਕੋਈ ਹੱਕ ਨਹੀਂ ਹੈ।

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ’ਤੇ ਹਰਿਆਣਾ ਦੇ ਦਾਅਵੇ ਨੂੰ ਦੁਹਰਾਇਆ ਹੈ। ਮੁੱਖ ਮੰਤਰੀ ਖੱਟੜ ਨੇ ਮੁੜ ਕਿਹਾ ਹੈ ਕਿ ਐਸਵਾਈਐਲ ਦੇ ਪਾਣੀ `ਤੇ ਹਰਿਆਣਾ ਦੇ ਲੋਕਾਂ ਦਾ ਹੱਕ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਇਸ ਤੇ ਆਪਣਾ ਦਾਅਵਾ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਲਈ ਐਸ.ਵਾਈ.ਐਲ ਦਾ ਪਾਣੀ ਬਹੁਤ ਜਰੂਰੀ ਹੈ। ਇੱਕ ਪਾਸੇ ਤਾਂ ਸਾਨੂੰ ਇਹ ਪਾਣੀ ਨਹੀਂ ਮਿਲ ਰਿਹਾ, ਦੂਜੇ ਪਾਸੇ ਦਿੱਲੀ ਸਾਡੇ ਤੋਂ ਹੋਰ ਪਾਣੀ ਦੀ ਮੰਗ ਕਰ ਜਲਦੀ ਹੱਲ ਕਰਨ ਦੀ ਸਮਾਂ ਸੀਮਾ ਤੈਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ

ਨਹਿਰ ਮੁਕੰਮਲ ਨਾ ਹੋਣ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਾ ਵਾਧੂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦਰਮਿਆਨ ਇਹ ਮੁੱਦਾ ਕੋਈ ਨਵਾਂ ਨਹੀਂ ਹੈ 1 ਨਵੰਬਰ 1966 ਨੂੰ ਹਰਿਆਣਾ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਇਹ 14 ਵਾਰ ਸਿਆਸੀ ਮੁੱਦਾ ਬਣ ਚੁੱਕਾ ਹੈ, ਪਰ ਅੱਜ ਤੱਕ ਦੋਵੇਂ ਇਸ 'ਤੇ ਉਲਝਦੇ ਰਹੇ ਹਨ। 1966 ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਹਿੱਸਾ ਹੁੰਦਾ ਸੀ। 1966 ਵਿੱਚ ਜਦ ਹਰਿਆਣਾ ਬਣਿਆ ਸੀ, ਉਦੋਂ ਸੂਬ ਵਿੱਚ ਸਿੰਚਾਈ ਦੇ ਪਾਣੀ ਦੀ ਘਾਟ ਸੀ। ਰਹੀ ਹੈ। ਹੁਣ ਇਸ ਮਸਲੇ ਨੂੰ ਜਲਦੀ ਤੋਂ ' ਇਸ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਦੇ ਦਖਲ ਨਾਲ 31 ਦਸੰਬਰ 1981 ਨੂੰ ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦਾ ਸਮਝੌਤਾ ਹੋਇਆ ਸੀ।

ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿਹਾ ਕਿ ਪੰਜਾਬ ਹਮੇਸ਼ਾਂ ਹੀ ਕਹਿੰਦਾ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਖੇਤਾਂ ਲਈ ਪਾਣੀ ਦੀ ਵੱਡੀ ਘਾਟ ਹੈ। ਇਸੇ ਦੌਰਾਨ ਹਰਿਆਣਾ ਦੇ

08/09/2022

ਕਰ ਚੋਰੀ ਤੇ ਸਿਆਸੀ ਫੰਡਿੰਗ ਦੇ ਮਾਮਲੇ 'ਚ 110 ਥਾਵਾਂ 'ਤੇ ਛਾਪੇ

ਆਈਟੀ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ 'ਚ ਕੀਤੀ ਵੱਡੀ ਕਾਰਵਾਈ

ਪੀ ਐਨ ਐਨ ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਕੁਝ ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆ ਤੇ ਉਨ੍ਹਾਂ ਨੂੰ ਰੇਡਿੰਗ ਕਰਨ ਵਾਲਿਆਂ ਖ਼ਿਲਾਫ਼ ਬੁੱਧਵਾਰ ਨੂੰ ਦੇਸ਼ ਪੱਧਰੀ ਕਾਰਵਾਈ ਕੀਤੀ। ਇਸ ਤਹਿਤ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਗੁਰਤ ਸਮੇਤ ਦੇਸ਼ ਭਰ 'ਚ ਕਰੀਬ 110 ਥਾਵਾਂ ਤੇ ਛਾਪੇਸਰੀ ਹੋਈ। ਦੱਸਦੇ : ਕਾਰੋਬਾਰੀ ਟੈਕਸ ਚੋਰੀ ਤੇ ਸਿਆਸੀ ਪੰਟਿੰਗ ਨੂੰ ਲੈ ਕੇ ਆਮਦਨ ਕਰ ਵਿਭਾਗ ਦੇ ਕਤਾਰ ਤੇ ਸਨ। ਆਮਦਨ ਕਰ ਪਿਭਾਗ ਦੇ 250 ਤੋਂ ਜ਼ਿਆਦਾ ਅਧਿਕਾਰੀ ਤੇ ਮੁਲਾਜ਼ਮ ਵਾਪੇਮਾਰੀ 'ਚ ਸ਼ਾਮਲ ਸਨ।

ਰਾਜਸਥਾਨ ਦੇ ਰਾਜ ਮੰਤਰੀ ਰਾਜੇਂਦਰ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੇ ਜੈਪੁਰ ਤੇ ਉੱਤਰਾਖੰਡ 'ਚ 53 ਟਿਕਾਣਿਆਂ 'ਤੇ ਛਾਪੇ, ਮਾਝਾ ਗਏ । ਮੁੱਖ ਮੰਤਰੀ ਅਸ਼ੋਕ ਗਹਿਲੋਤ ਕਰੀਬੀ ਰਾਜੇਂਦਰ ਯਾਦਵ ਦੀਆਂ ਫੈਕਟਰੀਆ 'ਚ ਮਿਡ ਡੇ ਮੀਲ ਤੇ ਫਰਟੀਲਾਈਜ਼ਰ ਦੀ ਸਪਲਾਈ 'ਚ ਕੰਮ ਆਉਣ ਵਾਲੇ ਸਾਮਾਨ ਦੋ ਪੈਕਿੰਗ ਦੀ ਸਮੱਗਰੀ ਬਣਦੀ ਹੈ। ਖ਼ੁਦ ਰਾਜੇਂਦਰ ਯਾਦਵ ਨੇ ਦੱਸਿਆਂ ਕਿ ਆਮਦਨ ਕਰ ਵਿਭਾਗ ਨੇ ਕੋਟਪੂਤਲੀ ਤੇ ਉੱਤਰਾਖੰਡ 'ਚ ਕਾਰੋਬਾਰੀ ਕੰਪਲੈਕਸਾਂ ਤੇ ਘਰਾਂ ਉਹ ਲੱਗਾ ਹੈ। ਯਾਦਵ ਕੋਟਪੁਤਲੀ ਤੋਂ ਵਿਧਾਇਕ ਹਨ। ਕਾਂਗਰਸ ਸ਼ਾਸਿਤ ਛਤੀਸਗੜ੍ਹ 'ਚ

2,800 ਰਜਿਸਟਰਡ ਗ਼ੈਰ ਮਾਨਤਾ ਸਿਆਸੀ ਪਾਰਟੀਆਂ ਸਰਕਾਰੀ ਅੰਕੜਿਆਂ ਮੁੜ ਜਾਂ ਦੇਸ਼ ਸਿਆਸੀ ਪਾਰਟੀਆਂ ਦੀ ਸੂਚੀ ਤੋਂ ਹਟਾ ਦਾਸ 2,800 ਰਜਿਸਟਰਡ ਗ਼ੈਰ ਦਿੱਤਾ ਸੀ। ਕਮਿਸ਼ਨ ਨੇ ਐਲਾਨ ਕੀਤਾ ਮਾਨਤਾ ਸਿਆਸੀ ਪਾਰਟੀਆਂ ਹਨ। ਸੀ ਕਿ ਉਹਰਜਿਸਟਰਡ ਹੋਰ ਮਾਨਤਾ ਤਸਦੀਕ ਦੌਰਾਨ ਗਾਇਬ ਪਾਸੇ ਜਾਣ 'ਤੇ ਪ੍ਰਾਪਤ ਸਿਆਸੀ ਪਾਰਟੀਆਂ 'ਚ ਕਮਿਸ਼ਨ ਨੇ ਲਗਪਗ 198 ਅਦਾਰਿਆਂ ਤੋਂ ਜ਼ਿਆਦਾ ਖ਼ਿਲਾਫ਼ ਕਾਰਵਾਈ ਨੂੰ ਰਜਿਸਟਰਡ ਚੀਰ ਮਾਨਤਾ ਪ੍ਰਾਪਤ ਰਿਹਾ ਹੈ |

ਹਨ ਕਿ ਇਹ ਸਰਕਾਰ 'ਤੇ ਰਜਿਸਟ੍ਰੇਸ਼ਨ ਰੱਦ ਕਰਨ ਦਾ ਬਣ ਰਿਹਾ ਸੀ ਦਬਾਅ

ਚੋਣ ਕਮਿਸ਼ਨ ਸਰਕਾਰ ’ਤੇ ਲਗਾਤਾਰ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਹੋਣ ਕਰਨ ਦੀ ਇਜਾਜ਼ਤ ਦੇਣ ਲਈ ਦਬਾਅ ਬਣਾ ਰਿਹਾ ਸੀ। ਉਸ ਨੇ ਕਈ ਮੌਕਿਆਂ 'ਤੇ ਕਾਨੂੰਨ ਮੰਤਰਾਲੇ ਨੂੰ ਦੇਣ ਕਾਨੂੰਨ 'ਚ ਸੋਧ ਕਰਨ ਲਈ ਲਿਖਿਆ ਹੈ ਤਾਂ ਜੋ ਉਸ ਨੂੰ ਰਜਿਸਟ੍ਰੇਸ਼ਨ ਰੱਦ ਕਰਨ ਦਾ ਅਧਿਕਾਰ ਮਿਲ ਸਕੇ ਤੇ ਉਹ ਉਨ੍ਹਾਂ ਪਾਰਟੀਆਂ ਨੂੰ ਰੋਜ ਸਕੇ ਜਿਹੜੀਆਂ ਵਿੱਤੀ ਤੇ ਹੋਰ ਬੇਨਿਯਮੀਆਂ ਚ ਸ਼ਾਮਲ ਹਨ।

ਦੇ 12 ਟਿਕਾਣਿਆਂ 'ਤੇ ਕਾਰਵਾਈ ਹੋਈ ਹੈ। ਰਾਏਪੁਰ ਤੇ ਰਾਈਗੜ੍ਹ ਸਮੇਤ ਵੱਖ-ਵੱਖ ਜ਼ਿਲ੍ਹਿਆਂ 'ਚ ਸਵੇਰੇ ਹੀ ਛਾਪੇਮਾਰੀ ਸ਼ੁਰੂ ਹੋ ਗਈ ਸੀ। ਬੈਂਗਲੁਰੂ ਦੇ ਮਨੀਪਾਲ ਸਮੂਹ ' ਤੇ ਵੀ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ। ਉੱਥੇ 20 ਤੋਂ ਜ਼ਿਆਦਾ ਥਾਵਾਂ 'ਤੇ ਆਮਦਨ ਕਰ ਦੀ ਭਾਲ ਜਾਰੀ ਸੀ .

ਲਖਨਊ 'ਚ ਗੋਪਾਲ ਰਾਏ ਦੇ ਨਿਵਾਸ

ਰਹੀ। ਆਮਦਨ ਕਰ ਟੀਮ ਕਈ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਕੇ ਪੁੱਛਗਿੱਛ ਕਰ ਰਹੀ . ਹੈ। ਗੋਪਾਲ ਰਾਏ ਦਾ ਲਖਨਊ ਦੇ ਲਾਲ ਭੂਆ ਸਥਿਤ ਵਿਤਵਪੁਰ ਰੋਡ 'ਤੇ ਤਿੰਨ ਮੰਜ਼ਿਲਾ ਨਿਵਾਸ ਹੈ। ਵਿਭਾਗੀ ਸੂਤਰਾਂ ਮੁਤਾਬਕ ਗੋਪਾਲ ਰਾਏ 'ਤੇ ਦੋਸ਼ ਹੈ ਕਿ ਉਹ ਕਈ ਐੱਨਜੀਓ ਤੇ ਡਮੀ ਸਿਆਸੀ ਪਾਰਟੀ ਜ਼ਰੀਏ ' ਕਾਲੇ ਧਨ ਨੂੰ ਸਫੈਦ ਕਰ ਰਹੇ ਸਨ। ਗੋਪਾਲ ਰਾਏ ਦੀ ਇਮਾਰਤ 'ਤੇ ਕਈ ਅਦਾਰਿਆਂ ਦੇ ਬੋਰਡ ਲੱਗੇ ਹੋਏ ਹਨ। ਇਨ੍ਹਾਂ 'ਚੋਂ ਕਈ ਅਦਾਰਿਆਂ 'ਚ ਗੋਪਾਲ ਰਾਏ ਵੀ ਜੁੜੇ ਹੋਏ ਹਨ। ਸੁਲਤਾਨਪੁਰ 'ਚ ਵੀ ਆਪਣਾ ਦੇਸ਼ ਪਾਰਟੀ ਦੇ ਦਫ਼ਤਰ 'ਤੇ ਵੀ ਆਮਦਨ ਕਰ

ਤੇ ਛਾਪੇ, ਅਹਿਮ ਦਸਤਾਵੇਜ਼ ਮਿਲੇ : ਆਮਦਨ ਕਰ ਵਿਭਾਗ ਨੇ ਲਖਨਊ 'ਚ ਛਾਪੇਮਾਰੀ ਕੀਤੀ। ਕਾਰਨਾਂ ਦਾ ਪਤਾ ਨਹੀਂ : ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਨੇ ਰਾਸ਼ਟਰੀ ਪ੍ਰਧਾਨ ਗੋਪਾਲ ਰਾਏ ਦੇ ਨਿਵਾਸ 'ਤੇ ਛਾਪੇਮਾਰੀ ਕੀਤੀ। ਸਵੇਰੇ ਨੌਂ ਵਜੇ ਤੋਂ ਸ਼ਰਾਬ ਤੇ ਲੋਹਾ ਕਾਰੋਬਾਰੀਆਂ ਤੇ ਠੇਕੇਦਾਰਾਂ ਬਰੂ ਕਾਰਵਾਈ ਦੌਰ ਰਾਤ ਤਕ ਚੱਲਦੀ . ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਛਾਪਾ ਦੋਵੇਂ ਹੀ ਆਪਣੇ ਘਰਾਂ 'ਚ ਨਹੀਂ ਮਿਲੇ

ਫ਼ਤਹਿਗੜ੍ਹ ਸਾਹਿਬ 'ਚ ਬਣ

ਚੋਣ ਕਮਿਸ਼ਨ ਦੀ ਸਿਫ਼ਾਰਸ਼ 'ਤੇ ਹੋਈ ਕਾਰਵਾਈ

ਸੂਤਰਾਂ ਮੁਤਾਬਕ, ਆਮਦਨ ਕਰ ਵਿਭਾਗ ਨੇ ਹਾਲੀਆ ਚੋਣ ਕਮਿਸ਼ਨ ਦੀ ਇਕ 2100 ਸਿਫਾਰਸ਼ ਤੇ ਇਹ ਕਾਰਵਾਈ ਕੀਤੀ ਹੈ। ਕਰ ਕਮਿਸ਼ਨ ਦੀ ਸ਼ਿਕਾਇਤ ਸੀ ਕਿ ਅਜਿਹੀਆਂ ਕਈ ਪਾਰਟੀਆਂ ਆਪਣਾ ਆਡਿਟ ਤੇ ਯੋਗਦਾਨ ਰਿਪੋਰਟ ਨੂੰ ਠੀਕ ਤਰਾਂ ਸਾਂਭਾ ਕੀਤੇ ਬਿਨਾ ਕਰ ਰਾਹਤ ਦਾ ਫਾਇਦਾ ਉਠਾ ਰਹੀਆਂ ਹਨ।ਕਮਿਸ਼ਨ ਨੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਰਜਿਸਟਰਡ ਹੋਰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੀ ਤਸਦੀਕ ਕਰਵਾਈ ਸੀ ਜਿਸ ਪਿੱਛੋਂ ਇਹ ਕਾਰਵਾਈ ਕੀਤੀ ਗਈ।

ਮਾਰਿਆ। ਕਾਨਪੁਰ 'ਚ ਮੰਗਲਵਾਰ ਨੂੰ ਆਮਦਨ ਕਰ ਵਿਭਾਗ ਨੇ ਜਨਰਾਜ ਪਾਰਟੀ ਦੇ ਦਫਤਰ ਸਮੇਤ ਤਿੰਨ ਥਾਵਾਂ 'ਤੇ ਛਾਪੇ ਮਾਰੇ। ਪਾਰਟੀ ਕੋਈ ਸਿਆਸੀ ਸਰਗਰਮੀ ਨਹੀਂ ਕਰ ਰਹੀ ਸੀ, ਬਾਵਜੂਦ ਇਸ ਦੇ । ਉਸ ਦੇ 11 ਕਰੋੜ ਰੁਪਏ ਤੋਂ ਜ਼ਿਆਦਾ ਚੰਦਾ ਇਕੱਠਾ ਕਰਨ ਦੀ ਗੱਲ ਸਾਹਮਣੇ ਆਈ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਜਨਰਾਜ ਪਾਰਟੀ ਦੇ ਕੇਸ਼ਵ ਨਗਰ ਸਥਿਤ ਦਫ਼ਤਰ, ਸੰਸਥਾਪਕ ਰਵੀਸ਼ੰਕਰ ਸਿੰਘ . ਯਾਦਵ ਦੇ ਕਿਦਵਈ ਨਗਰ ਸਥਿਤ ਨਿਵਾਸ ਤੇ ਰਾਸ਼ਟਰੀ ਪ੍ਰਧਾਨ ਅਭਿਸ਼ਕ ਕ੍ਰਿਸ਼ਨਟ ਦੇ ਕਾਦਵ ਸਥਿਤ ਨਿਵਾਸ 'ਤੇ ਛਾਪੇ ਮਾਰੇ l ਦੋਵੇਂ ਹੀ ਆਪਣੇ ਘਰਾਂ ਚ ਨਹੀਂ ਮਿਲੇ

ਰਾਜ ਕਾਕੜੇ ਦਾ ਲਿਖਿਆ ਅਤੇ ਰਾਜ ਕਾਕੜਾ ਬੱਬੂ ਗਿੱਲ ਦਾ ਗਾਇਆ ਗਾਣਾ ਅਜੋਕੇ ਮਾਹੌਲ ਨੂੰ ਦਰਸਾਉਂਦਾ ਗੀਤ ਸੁਣੋ
06/09/2022

ਰਾਜ ਕਾਕੜੇ ਦਾ ਲਿਖਿਆ ਅਤੇ ਰਾਜ ਕਾਕੜਾ ਬੱਬੂ ਗਿੱਲ ਦਾ ਗਾਇਆ ਗਾਣਾ ਅਜੋਕੇ ਮਾਹੌਲ ਨੂੰ ਦਰਸਾਉਂਦਾ ਗੀਤ ਸੁਣੋ

CHHUNCHHUNA (Full Video) | Raj Kakra | Babbu Gill | Bigg Smokee | New Punjabi Songs 2022 | Latest Punjabi Song 2022► Subscribe Now: https://bit.ly/3eDY0t1 🔔...

ਖੇਡਾਂ ਵਤਨ ਪੰਜਾਬ ਦੀਆਂ : ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਬਲਾਕ ਬਰਨਾਲਾ ਦੀਆਂ ਖੇਡਾਂ ਦਾ ਉਦਘਟਾਨ--ਖੇਡਾਂ ਨੂੰ ਮੁੜ ਪੰਜਾਬੀ ਸੱਭਿਆਚਾਰ ਦਾ ਅਟੁ...
04/09/2022

ਖੇਡਾਂ ਵਤਨ ਪੰਜਾਬ ਦੀਆਂ : ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਬਲਾਕ ਬਰਨਾਲਾ ਦੀਆਂ ਖੇਡਾਂ ਦਾ ਉਦਘਟਾਨ
--ਖੇਡਾਂ ਨੂੰ ਮੁੜ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ: ਮੀਤ ਹੇਅਰ
-- ਕਿਹਾ, ਖੇਡ ਮੈਦਾਨਾਂ ਦੀ ਉਸਾਰੀ ਦੇ ਨਾਲ ਨਾਲ ਕੋਚਾਂ ਦੀ ਭਰਤੀ ਛੇਤੀ
-4 ਸਤੰਬਰ ਤੋਂ 6 ਸਤੰਬਰ ਤੱਕ 7 ਤੁਰਾਂ ਦੀਆਂ ਬਲਾਕ ਪੱਧਰੀ ਖੇਡਾਂ 'ਚ ਭਾਗ ਲੈਣਗੇ ਖਿਡਾਰੀ
ਬਰਨਾਲਾ, 4 ਸਤੰਬਰ
ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਅਧੀਨ ਬਰਨਾਲਾ ਬਲਾਕ ਦੀਆਂ ਖੇਡਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ 1¹1 ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀਆਂ ਵੱਲੋਂ ਵੱਖ ਵੱਖ ਖੇਡਾਂ 'ਚ ਬਣਾਏ ਗਏ ਰਿਕਾਰਡ ਵਿਸ਼ਵ ਪੱਧਰ ਉੱਤੇ ਅੱਜ ਵੀ ਕਾਇਮ ਨੇ। ਉਨ੍ਹਾਂ ਕਿਹਾ, "ਜਿਸ ਪੰਜਾਬ ਨੂੰ ਬਲਬੀਰ ਸਿੰਘ ਸੀਨੀਅਰ ਵਰਗੇ ਮਹਾਨ ਓਲੰਪੀਅਨ ਦਾ ਘਰ ਹੋਣ ਦਾ ਮਾਣ ਪ੍ਰਾਪਤ ਹੋਵੇ, ਪੰਜਾਬ ਸਰਕਾਰ ਉਸ ਪੰਜਾਬ ਵਿੱਚ ਖੇਡਾਂ ਨੂੰ ਮੁੜ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਵਚਨਬੱਧ ਹੈ।"
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਖੇਡਾਂ ਕਰਾਉਣ ਤੋਂ ਇਲਾਵਾ ਖੇਡ ਵਿਭਾਗ 'ਚ ਕੋਚ ਦੀਆਂ ਭਰਤੀਆਂ, ਖੇਡ ਮੈਦਾਨ ਦੀ ਉਸਾਰੀ ਅਤੇ ਮਿਆਰੀ ਰੱਖ-ਰੱਖਾਵ ਅਤੇ ਖੇਡਾਂ ਨਾਲ ਸਬੰਧਿਤ ਢਾਂਚੇ ਨੂੰ ਬਣਾਉਣ ਉੱਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਰਨਾਲਾ ਬਲਾਕ ਦੀਆਂ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 4 ਤੋਂ 6 ਸਤੰਬਰ ਤੱਕ ਕਰਵਾਈ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਖੋ ਖੋ, ਫੁੱਟਬਾਲ, ਵਾਲੀਬਾਲ, ਰੱਸਾਕਸ਼ੀ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ 'ਆਪ' ਦੇ ਜ਼ਿਲ੍ਹਾ ਬਰਨਾਲਾ ਗੁਰਦੀਪ ਸਿੰਘ ਬਾਠ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਐਮਸੀ ਰੁਪਿੰਦਰ ਸੀਤਲ, ਖੇਡ ਵਿਭਾਗ ਦੇ ਕੋਚ, ਖਿਡਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਮੀਤ ਹੇਅਰ ਨੇ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਅਧਿਆਪਕਾਂ ਨੂੰ ਦਿੱਤੀ ਵਧਾਈ  *ਪੁਰਸਕਾਰ ਲਈ ਬਰਨਾਲਾ ...
04/09/2022

ਕੈਬਨਿਟ ਮੰਤਰੀ ਮੀਤ ਹੇਅਰ ਨੇ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਅਧਿਆਪਕਾਂ ਨੂੰ ਦਿੱਤੀ ਵਧਾਈ
*ਪੁਰਸਕਾਰ ਲਈ ਬਰਨਾਲਾ ਦੇ ਡੀਈਓ ਸਰਬਜੀਤ ਸਿੰਘ ਤੂਰ ਅਤੇ 3 ਅਧਿਆਪਕਾਂ ਦੀ ਚੋਣ

ਬੰਧਨ ਤੋੜ ਸਿੰਘ
ਬਰਨਾਲਾ, 4 ਸਤੰਬਰ
ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਬਾਰਕਬਾਦ ਦਿੱਤੀ।
ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਤੋਂ ਇਲਾਵਾ ਕਮਲਦੀਪ (ਸ਼ਹੀਦ ਸਿਪਾਹੀ ਧਰਮਵੀਰ ਕੁਮਾਰ ਸਸਸਸ ਬਖਤਗੜ੍ਹ), ਨਿਤਿਨ ਸੋਢੀ (ਸਰਕਾਰੀ ਪ੍ਰਾਇਮਰੀ ਸਕੂਲ ਰੂੜੇਕੇ ਕਲਾਂ) ਤੇ ਸੁਖਵਿੰਦਰ ਕੌਰ (ਸਰਕਾਰੀ ਪ੍ਰਾਇਮਰੀ ਸਕੂਲ ਸੁਰਜੀਤਪੁਰਾ) ਦੀ ਚੋਣ ਰਾਜ ਪੱਧਰੀ ਪੁਰਸਕਾਰ ਲਈ ਹੋਈ ਹੈ, ਜਿਨ੍ਹਾਂ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਅਜਿਹੇ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹਨ, ਜੋ ਆਪਣੀ ਡਿਊਟੀ ਤੋਂ ਵਧ ਕੇ ਉਸਾਰੂ ਉਪਰਾਲਿਆਂ ਵਿਚ ਵੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਆਉਂਦੇ ਸਮੇਂ ਵਿੱਚ ਸਿੱਖਿਆ ਅਮਲਾ ਹੋਰ ਵੀ ਮਿਹਨਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਏਗਾ ਤਾਂ ਜੋ ਪੰਜਾਬ ਸਰਕਾਰ ਦਾ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਸਕੂਲ ਬਣਾਉਣ ਦਾ ਸੁਪਨਾ ਪੂਰਾ ਹੋ ਸਕੇ।

--ਬਾਕਸ ਲਈ ਪ੍ਰਸਤਾਵਿਤ--
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਰਾਜ ਪੱਧਰੀ ਪੁਰਸਕਾਰ ਲਈ ਚੁਣੇ ਜਾਣ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਤਿੰਨ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਅਧਿਆਪਕ ਕਮਲਦੀਪ ਵੱਲੋਂ ਪਲਾਂਟੇਸ਼ਨ ਮੁਹਿੰਮ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

Address


Telephone

+919041824443

Website

Alerts

Be the first to know and let us send you an email when PNN posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share