Regular Ground 24 News - Punjabi

Regular Ground 24 News - Punjabi ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ - : 80125-67000
(1)

ਐਸ.ਡੀ.ਐਮ. ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈਜਗਰਾਉਂ: ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰ...
10/09/2026

ਐਸ.ਡੀ.ਐਮ. ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ

ਜਗਰਾਉਂ: ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹੁਣ ਤੱਕ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ (Claims & Objections) ਦੀ ਸੂਚੀ ਮੁਹੱਈਆ ਕਰਵਾਈ ਗਈ ਅਤੇ ਚੋਣ ਸੂਚੀਆਂ ਨਾਲ ਸਬੰਧਤ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।

ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਕਿ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਤਾਂ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ, ਅਤੇ ਜੇਕਰ ਕਿਸੇ ਵੋਟਰ ਦੇ ਨਾਮ ਵਿੱਚ ਸੋਧ ਜਾਂ ਨਾਮ ਮਿਟਾਉਣ ਦੀ ਲੋੜ ਹੈ ਤਾਂ ਸਬੰਧਤ ਫਾਰਮ ਭਰ ਕੇ 12 ਸਤੰਬਰ 2026 ਤੱਕ ਦਾਅਵਾ/ਇਤਰਾਜ਼ ਪੇਸ਼ ਕੀਤਾ ਜਾਵੇ।

ਐਸ.ਡੀ.ਐਮ. ਵੱਲੋਂ ਵੋਟਰਾਂ ਨੂੰ ਅਪੀਲ

ਐਸ.ਡੀ.ਐਮ. ਵੱਲੋਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਨੌਜਵਾਨ 01 ਅਕਤੂਬਰ 2026 ਨੂੰ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਨਵੇਂ ਵੋਟਰ ਵਜੋਂ ਅਰਜ਼ੀ ਜ਼ਰੂਰ ਦੇਣ।

ਇਸ ਤੋਂ ਇਲਾਵਾ, ਜਿਨ੍ਹਾਂ ਯੋਗ ਵੋਟਰਾਂ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ Enumeration Form ਨਾ ਭਰਨ ਕਾਰਨ ਦਰਜ ਨਹੀਂ ਹੋ ਸਕਿਆ/ਡਿਲੀਟ ਹੋ ਗਿਆ ਹੈ, ਉਹ ਵੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਪਣਾ ਦਾਅਵਾ ਪੇਸ਼ ਕਰਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ।

ਐਸ.ਡੀ.ਐਮ. ਨੇ ਕਿਹਾ ਕਿ ਹਰੇਕ ਯੋਗ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਆਪਣਾ ਨਾਮ ਵੋਟਰ ਸੂਚੀ ਵਿੱਚ ਚੈੱਕ ਕਰੇ ਅਤੇ ਲੋੜ ਪੈਣ ’ਤੇ 12 ਸਤੰਬਰ 2026 ਤੱਕ ਅਰਜ਼ੀ/ਦਾਅਵਾ ਜ਼ਰੂਰ ਪੇਸ਼ ਕਰੇ।

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਅੰਗਰੇਜ਼ੀ ਅਤੇ ਪੰਜਾਬੀ ਸੁਲੇਖ ਗਤੀਵਿਧੀ ਕਰਵਾਈ ਗਈਜਗਰਾਉਂ: ਜੀ.ਐੱਚ.ਜੀ. ਅਕੈਡਮੀ, ਜਗਰਾਉਂ ਵਿਖੇ ਤੀਜੀ ਤੋਂ ...
10/09/2026

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਅੰਗਰੇਜ਼ੀ ਅਤੇ ਪੰਜਾਬੀ ਸੁਲੇਖ ਗਤੀਵਿਧੀ ਕਰਵਾਈ ਗਈ

ਜਗਰਾਉਂ: ਜੀ.ਐੱਚ.ਜੀ. ਅਕੈਡਮੀ, ਜਗਰਾਉਂ ਵਿਖੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਅਤੇ ਪੰਜਾਬੀ ਸੁਲੇਖ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸੁੰਦਰ, ਸਾਫ਼-ਸੁਥਰੀ ਅਤੇ ਸਪਸ਼ਟ ਲਿਖਾਈ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੇ ਲਿਖਣ ਦੇ ਹੁਨਰ ਨੂੰ ਨਿਖਾਰਨਾ ਸੀ।ਇਹ ਗਤੀਵਿਧੀ ਵਿਅਕਤੀਗਤ ਤੌਰ ’ਤੇ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਦਿੱਤੇ ਗਏ ਸਮੇਂ ਅੰਦਰ ਨਿਰਧਾਰਤ ਪੈਰਾਗ੍ਰਾਫ ਨੂੰ ਸੁਚੱਜੀ ਅਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਲਗਨ ਨਾਲ ਭਾਗ ਲਿਆ। ਇਸ ਗਤੀਵਿਧੀ ਰਾਹੀਂ ਉਨ੍ਹਾਂ ਵਿੱਚ ਸੁੰਦਰ ਲਿਖਾਈ, ਸਾਫ਼-ਸਫ਼ਾਈ, ਸਮੇਂ ਦੀ ਪਾਬੰਦੀ ਅਤੇ ਇਕਾਗਰਤਾ ਵਰਗੇ ਗੁਣਾਂ ਦਾ ਵਿਕਾਸ ਹੋਇਆ।ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿਯਮਿਤ ਅਭਿਆਸ ਰਾਹੀਂ ਆਪਣੀ ਲਿਖਾਈ ਨੂੰ ਹੋਰ ਸੁੰਦਰ ਬਣਾਉਣ ਲਈ ਪ੍ਰੇਰਿਤ ਕੀਤਾ।

‘ਮਿਸ਼ਨ ਕਲੀਨ ਪੰਜਾਬ’ ਤਹਿਤ ਵਾਰਡ ਨੰਬਰ 1 ਅਤੇ 2 ਵਿੱਚ ਸਫ਼ਾਈ ਮੁਹਿੰਮ‘ਮਿਸ਼ਨ ਕਲੀਨ ਪੰਜਾਬ’ ਤਹਿਤ ਜਗਰਾਉਂ ਦੇ ਵਾਰਡ ਨੰਬਰ 1 ਅਤੇ 2 ਵਿਖੇ ਸਫ਼ਾ...
10/09/2026

‘ਮਿਸ਼ਨ ਕਲੀਨ ਪੰਜਾਬ’ ਤਹਿਤ ਵਾਰਡ ਨੰਬਰ 1 ਅਤੇ 2 ਵਿੱਚ ਸਫ਼ਾਈ ਮੁਹਿੰਮ

‘ਮਿਸ਼ਨ ਕਲੀਨ ਪੰਜਾਬ’ ਤਹਿਤ ਜਗਰਾਉਂ ਦੇ ਵਾਰਡ ਨੰਬਰ 1 ਅਤੇ 2 ਵਿਖੇ ਸਫ਼ਾਈ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ — ਵਿਧਾਇਕਾ ਸਰਵਜੀਤ ਕੌਰ ਮਾਣੂੰਕੇ।

ਇਸ ਮੌਕੇ ਸਾਫ਼-ਸਫ਼ਾਈ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਤੇ ਸੁੰਦਰ ਜਗਰਾਉਂ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਸਾਫ਼-ਸੁਥਰੇ ਤੇ ਸੁੰਦਰ ਜਗਰਾਉਂ ਲਈ ਇਹ ਮੁਹਿੰਮ ਲਗਾਤਾਰ ਜਾਰੀ ਹੈ।


10/09/2026

ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਵਿਰਕ ਦੀ ਐਸ.ਐਸ.ਪੀ. ਅੰਕੁਰ ਗੁਪਤਾ ਨਾਲ ਅਹਿਮ ਮੀਟਿੰਗਜਗਰਾਉ...
09/09/2026

ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਵਿਰਕ ਦੀ ਐਸ.ਐਸ.ਪੀ. ਅੰਕੁਰ ਗੁਪਤਾ ਨਾਲ ਅਹਿਮ ਮੀਟਿੰਗ

ਜਗਰਾਉਂ: ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਵਿਰਕ ਵੱਲੋਂ ਐਸ.ਐਸ.ਪੀ. ਅੰਕੁਰ ਗੁਪਤਾ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜਗਰਾਉਂ ਸ਼ਹਿਰ ਦੇ ਵਪਾਰੀ ਵਰਗ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਅਤੇ ਮੁੱਦਿਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਐਸ.ਐਸ.ਪੀ. ਅੰਕੁਰ ਗੁਪਤਾ ਨੇ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਕਿ ਹਰ ਜਾਇਜ਼ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਇਸ ਲਈ ਵਪਾਰੀ ਵਰਗ ਨੂੰ ਪ੍ਰਸ਼ਾਸਨ ’ਤੇ ਵਿਸ਼ਵਾਸ ਰੱਖਣ ਦੀ ਲੋੜ ਹੈ।

ਇਸ ਮੌਕੇ ਵਪਾਰੀਆਂ ਦੀ ਸੁਰੱਖਿਆ, ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਹੋਰ ਅਹਿਮ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ।

ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਅਤੇ ਵਪਾਰੀਆਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।

ਇਸ ਮੌਕੇ ਰਾਜੂ ਕੌਂਸਲ ਮੁਲਾਂਪੁਰ, ਹਰਸਜੈਨ ਰਾਏਕੋਟ ਆਦਿ

Traders JagraonNews PunjabNews

ਨਿੱਕੇ ਹੱਥਾਂ ਦੀ ਵੱਡੀ ਕਲਾਕਾਰੀ! — ਜੀ. ਐੱਚ.ਜੀ. ਅਕੈਡਮੀ, ਜਗਰਾਓਂ ਵਿਖੇ ਪੇਪਰ ਟੀਅਰਿੰਗ ਅਤੇ ਪੇਸਟਿੰਗ ਗਤੀਵਿਧੀਜੀ. ਐੱਚ.ਜੀ. ਅਕੈਡਮੀ, ਜਗਰਾਓ...
09/09/2026

ਨਿੱਕੇ ਹੱਥਾਂ ਦੀ ਵੱਡੀ ਕਲਾਕਾਰੀ! — ਜੀ. ਐੱਚ.ਜੀ. ਅਕੈਡਮੀ, ਜਗਰਾਓਂ ਵਿਖੇ ਪੇਪਰ ਟੀਅਰਿੰਗ ਅਤੇ ਪੇਸਟਿੰਗ ਗਤੀਵਿਧੀ

ਜੀ. ਐੱਚ.ਜੀ. ਅਕੈਡਮੀ, ਜਗਰਾਓਂ ਵਿਖੇ ਅੱਜ ਨਰਸਰੀ–ਐਲ.ਕੇ. ਜੀ. ਦੇ ਵਿਦਿਆਰਥੀਆਂ ਲਈ ਰਚਨਾਤਮਕ ਅਤੇ ਮਨੋਰੰਜਕ ਪੇਪਰ ਟੀਅਰਿੰਗ ਅਤੇ ਪੇਸਟਿੰਗ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਹੱਥੀਂ ਕੰਮ ਕਰਦੇ ਹੋਏ ਆਪਣੀ ਕਲਪਨਾ ਅਤੇ ਸਿਰਜਣਾਤਮਕਤਾ ਨੂੰ ਪ੍ਰਗਟ ਕਰਨ ਦਾ ਮੌਕਾ ਮਿਲਿਆ। ਇਸ ਵਿਅਕਤੀਗਤ ਗਤੀਵਿਧੀ ਵਿੱਚ ਬੱਚਿਆਂ ਨੇ ਕੈਂਚੀ ਦੀ ਵਰਤੋਂ ਤੋਂ ਬਿਨਾਂ ਕਾਗਜ਼ ਪਾੜ ਕੇ ਉਸ ਨੂੰ ਵੱਖ-ਵੱਖ ਆਕਾਰਾਂ ਵਿੱਚ ਚਿਪਕਾਇਆ। ਬੱਚਿਆਂ ਨੇ ਗੁਬਾਰੇ, ਸੇਬ, ਦਰੱਖਤ, ਗੋਲ ਚੱਕਰ ਅਤੇ ਦਿਲ ਵਰਗੀਆਂ ਸੁੰਦਰ ਆਕ੍ਰਿਤੀਆਂ ਤਿਆਰ ਕੀਤੀਆਂ। ਅਧਿਆਪਕਾਂ ਨੇ ਬੱਚਿਆਂ ਨੂੰ ਲਗਾਤਾਰ ਮਾਰਗਦਰਸ਼ਨ ਅਤੇ ਹੌਸਲਾ ਦਿੱਤਾ। ਇਸ ਗਤੀਵਿਧੀ ਨਾਲ ਬੱਚਿਆਂ ਵਿੱਚ ਬਰੀਕ ਮੋਟਰ ਸਕਿੱਲਜ਼, ਹੱਥ-ਅੱਖਾਂ ਦਾ ਤਾਲਮੇਲ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਰਚਨਾਤਮਕ ਸੋਚ ਦਾ ਵਿਕਾਸ ਹੋਇਆ। ਨੰਨ੍ਹੇ ਕਲਾਕਾਰਾਂ ਦੀ ਖੁਸ਼ੀ ਅਤੇ ਉਤਸ਼ਾਹ ਨੇ ਪੂਰੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ।
“ਨਿੱਕੇ ਹੱਥ, ਵੱਡੀ ਸੋਚ—ਸਿੱਖਿਆ ਵਿੱਚ ਰਚਨਾਤਮਕਤਾ ਦਾ ਰੰਗ!”

08/09/2026

ਜਗਰਾਉਂ ਦੇ ਪਿੰਡ ਬਾਗੀਆਂ ਚ, ਪੰਜਾਬ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ Ground Report part-1...

ਰਿਪੋਰਟ -ਰਾਜ ਗਾਲਿਬ ਮੁੱਖ ਸੰਪਾਦਕ



🙏
08/09/2026

🙏

08/09/2026

I got over 1,000 reactions on my posts last week! Thanks everyone for your support! 🎉

All thanks friends

Address

Jagraon
Jagraon
142026

Alerts

Be the first to know and let us send you an email when Regular Ground 24 News - Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Regular Ground 24 News - Punjabi:

Shortcuts

Share