Mera Punjab Today

  • Home
  • Mera Punjab Today

Mera Punjab Today Plz Subscribe Mera Punjab Today channel Like & share

23/10/2021

ਸ਼ਾਹਕੋਟ: ਨਜ਼ਦੀਕੀ ਪਿੰਡ ਨਿਹਾਲੂਵਾਲ ਵਿਖੇ ਮਲਸੀਆਂ-ਲੋਹੀਆ ਲਿੰਕ ਸੜਕ ਤੇ ਅੱਜ ਸ਼ਾਮ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਉਰਫ਼ ਮਿੱਠੂ (25) ਪੁੱਤਰ ਰਾਣਾ ਅਤੇ ਅਮਨਪ੍ਰੀਤ (31) ਪੁੱਤਰ ਬਲਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਰੂਪੇਵਾਲ (ਸ਼ਾਹਕੋਟ), ਅੱਜ ਦੇਰ ਸ਼ਾਮ ਕਰੀਬ 7:45 ਵਜੇ ਲੋਹੀਆਂ ਵਾਲੇ ਪਾਸਿਓ ਆਪਣੇ ਪਲਸਰ ਮੋਟਰਸਾਈਕਲ ਤੇ ਆਪਣੇ ਘਰ ਪਿੰਡ ਰੂਪੇਵਾਲ ਵਾਪਸ ਆ ਰਹੇ ਸਨ, ਜਦ ਉਹ ਮਲਸੀਆਂ-ਲੋਹੀਆ ਲਿੰਕ ਸੜਕ ਤੇ ਪਿੰਡ ਨਿਹਾਲੂਵਾਲ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਪਹੁੰਚੇ ਤਾਂ ਹਨ੍ਹੇਰਾ ਹੋਣ ਕਾਰਨ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਨਾਲ ਸੜਕ ਤੇ ਡਿੱਗੇ ਅਤੇ ਗੰਭੀਰ ਜਖ਼ਮੀ ਹੋ ਗਏ। ਹਾਦਸੇ ਉਪਰੰਤ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਵੱਲੋਂ ਇਸ ਸਬੰਧੀ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ ਤਾਂ ਬਲਾਕ ਲੋਹੀਆ ਤੋਂ ਐਬੂਲੈਂਸ ਦੇ ਮਲਾਜ਼ਮਾਂ ਨੇ ਦੋਵੇਂ ਗੰਭੀਰ ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਰੁਪਿੰਦਰ ਕੌਰ ਨੇ ਜਖਮੀ ਨੌਜਵਾਨਾਂ ਵਿੱਚੋਂ ਅਮਨਪ੍ਰੀਤ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ, ਜਦਕਿ ਦੂਸਰੇ ਨੌਜਵਾਨ ਗੁਰਚਰਨ ਸਿੰਘ ਉਰਫ਼ ਮਿੱਠੂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਪਰ ਇਹ ਹਾਦਸਾ ਲੋਹੀਆ ਥਾਣੇ ਦੀ ਹਦੂਦ ਅੰਦਰ ਵਾਪਰਿਆ ਹੋਣ ਕਾਰਨ ਲੋਹੀਆਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਜਿਨਾਂ ਨੂੰ ਲਾਸ਼ ਸੌਪ ਦਿੱਤੀ ਜਾਵੇਗੀ ਅਤੇ ਲੋਹੀਆਂ ਪੁਲਿਸ ਵੱਲੋਂ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

ਸ਼ਾਹਕੋਟ ਮਲਸੀਆ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ.....

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

01/10/2021

*आज 30 सितंबर 2021 वाल्मीकिन टाइगर फोर्स ऑल इंडिया प्रधान अजय खोसला उप प्रधान विक्की चीदा की तरफ से दोआबा जोन की नई नियुक्तियां दी गई,* जिसमें रमेश हंस कोच वाइस पंजाब प्रधान, सीनियर दोआबा जॉन पंजाब वाइस प्रधान मनु पहलवान, करनजोत आदिया दोआबा जॉन प्रधान, दीपक हंस जर्नल सेक्ट्री पंजाब, नधु जॉइंट सेक्ट्री पंजाब, लेखराज मट्टू जिला प्रधान होशियारपुर रिशी हंस टाईगर फोर्स मिडिया इंचार्ज आॅल इंडिया नियुक्त किया गया

Report By: Ravi Kumar Kapurthala....

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

07/09/2021

Shakti Kapoor,s Filmi Dialogue in Karnal Award Function....

For More News Subscribe Our Channel,,,

04/09/2021

ਸਾਹਕੋਟ, ਮਲਸੀਆ: ਅੱਜ ਸ਼ਾਹਕੋਟ ਵਿਖੇ ਪੰਜਾਬ ਦੀਆਂ ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਵੱਡੀ ਗਿਣਤੀ ’ਚ ਮਜ਼ਦੂਰ ਅੱਜ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾਂ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ ਮਲਸੀਆਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਦੀ ਅਗਵਾਈ ’ਚ ਬਸ ਸਟੈਂਡ ਸ਼ਾਹਕੋਟ ਵਿਖੇ ਇਕੱਠੇ ਹੋਏ, ਜਿਸ ਉਪਰੰਤ ਉਹ ਭਾਰੀ ਬਰਸਾਤ ਦੇ ਬਾਵਜੂਦ ਸ਼ਾਹਕੋਟ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕਰਦਿਆ ਪੁਲਿਸ ਸਟੇਸ਼ਨ ਨਜ਼ਦੀਕ ਪਹੁੰਚੇ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਜੰਮ੍ਹ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਮਜ਼ਦੂਰਾਂ ਨਾਲ ਘਰ-ਘਰ ਨੌਕਰੀ ਦੇਣ, ਜਨਤਕ ਵੰਡ ਪ੍ਰਣਾਲੀ ਰਾਹੀ 14 ਵਸਤੂਆਂ ਦੇਣ, ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ 10-10 ਮਰਲੇ ਦੇ ਪਲਾਟ ਦੇਣ ਅਤੇ ਸਮੁੱਚੇ ਕਰਜ਼ੇ ਮੁਆਫ਼ ਕਰਨ ਸਮੇਤ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਅੱਜ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਬੁਲਾਕੇ ਡਰਾਮਾ ਕੀਤਾ ਹੈ, ਕਿਉਂਕਿ ਇੱਕ ਦਿਨ ਵਿੱਚ ਸੂਬੇ ਦੇ ਲੋਕਾਂ ਦੇ ਮਸਲੇ ਕਿਵੇਂ ਹੱਲ ਕੀਤੇ ਜਾ ਸਕਦੇ ਹਨ। ਉਨਾਂ ਮੰਗ ਕੀਤੀ ਕਿ ਸਰਕਾਰ ਅਜਿਹੇ ਡਰਾਮੇ ਬੰਦ ਕਰੇ ਅਤੇ 15 ਦਿਨ ਦਾ ਸੈਸ਼ਨ ਬੁਲਾਏ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ 13 ਸਤੰਬਰ ਨੂੰ ਮਜ਼ਦੂਰ ਜਥੇਬੰਦੀਆਂ ਆਪਣੇ ਹੱਕ ਲੈਣ ਲਈ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨਗੀਆਂ ਤਾਂ ਜੋ ਗੂੰਗੀ ਬੋਲੀ ਸਰਕਾਰ ਨੂੰ ਵਾਅਦੇ ਯਾਦ ਕਰਵਾਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਨ ਸਿੰਘ ਬਿੱਲਾ,ਬਲਵਿੰਦਰ ਸਿੰਘ, ਵਿਕਰਮਜੀਤ ਸਿੰਘ, ਸੁਰਜੀਤ ਸਿੰਘ, ਰਕੇਸ਼ ਕੁਮਾਰ,ਬੀਬੀ ਹਰਬੰਸ ਕੌਰ,ਰੀਨਾ ਗਾਰੂ,ਆਦਿ ਹਾਜ਼ਰ ਸਨ

ਸ਼ਾਹਕੋਟ ਮਲਸੀਆ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ.........

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

29/08/2021

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਅੰਬੀਆਂ ਦੇ ਇੰਚਾਰਜ ਸੁੱਚਾ ਸਿੰਘ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਮਾਜ ਸੇਵਕ ਬਲਜਿੰਦਰ ਸਿੰਘ ਬੱਲੀ, ਜੂਨੀਅਰ ਸਹਾਇਕ ਵੀਰ ਸਿੰਘ, ਰੈੱਡ ਰਿਬਨ ਕਲੱਬ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਮੁੱਖ ਮਹਿਮਾਨ ਅਤੇ ਸੀ ਐਚ ਟੀਂ ਸ੍ਰੀ ਰਕੇਸ਼ ਕੁਮਾਰ ਖਹਿਰਾ, ਹਰਪਾਲ ਸਿੰਘ ਮੈਸਨ, ਮੇਜਰ ਸਿੰਘ ਮੰਡ ,ਸੁਰਿੰਦਰ ਕੁਮਾਰ ਤੇਜੀ,ਪ੍ਰਿਤਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਕੂਲ ਇਨਚਾਰਜ ਸੁੱਚਾ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਬਲਜਿੰਦਰ ਸਿੰਘ ਬੱਲੀ ਦੇ ਪਰਿਵਾਰ ਵੱਲੋਂ ਸਕੂਲ ਨੂੰ ਇੱਕ ਅਲਮਾਰੀ, ਬੱਚਿਆਂ ਨੂੰ ਸਕੂਲ ਬੈਗ ,ਸਟੇਸ਼ਨਰੀ ਅਤੇ 20 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ ਹੈ । ਇਸ ਮੌਕੇ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ ਦੇ ਮੰਦਰ ਵਿੱਚ ਦਾਨ ਦੇਣਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ। ਜੂਨੀਅਰ ਸਹਾਇਕ ਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਹੁਣ ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਕਰਕੇ ਸਮਾਰਟ ਸਕੂਲ ਬਣਾਏ ਜਾ ਰਹੇ ਹਨ।ਇਸ ਦੇ ਨਾਲ ਹੀ ਦਾਨੀ ਸੱਜਣਾਂ ਵੱਲੋਂ ਅੱਗੇ ਆ ਕੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਮਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਸੀ ਐਚ ਟੀਂ ਰਾਕੇਸ਼ ਕੁਮਾਰ ਖਹਿਰਾ ਨੇ ਬਲਜਿੰਦਰ ਸਿੰਘ ਬੱਲੀ ਦੀ ਇਸ ਨੇਕ ਉਪਰਾਲੇ ਲਈ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ ਵੱਲੋਂ ਬਲਜਿੰਦਰ ਸਿੰਘ ਬੱਲੀ ਦਾ ਸਿਰੋਪਾ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਮੁਖੀ ਸੁੱਚਾ ਸਿੰਘ, ਮੈਡਮ ਆਸ਼ਾ ਰਾਣੀ, ਸਾਬਕਾ ਸਰਪੰਚ ਬਲਦੇਵ ਲਾਲ, ਮਾਸਟਰ ਸੁਰਜੀਤ ਸਿੰਘ ਵਿਰਦੀ, ਮੈਡਮ ਅਮ੍ਰਿਤਪਾਲ ਕੌਰ, ਮਲਕੀਤ ਸਿੰਘ, ਦਰਸ਼ਨ ਕੌਰ ਆਂਗਣਵਾਡ਼ੀ ਵਰਕਰ, ਜਗਦੀਸ਼ ਕੁਮਾਰੀ ਆਂਗਣਵਾਡ਼ੀ ਵਰਕਰ, ਕਮਲਜੀਤ ਹੈਲਪਰ, ਪਰਮਜੀਤ ਕੌਰ ਹੈਲਪਰ, ਕਮਲਜੀਤ ਕੌਰ, ਕਾਂਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਆਦਿ ਹਾਜ਼ਰ ਸਨ।
--------
ਸ਼ਾਹਕੋਟ ਤੋਂ ਜਸਵੀਰ ਸਿੰਘ ਸ਼ੀਰਾ ਦੀ ਵਿਸ਼ੇਸ਼ ਰਿਪੋਰਟ......

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

27/08/2021

ਕਪੂਰਥਲਾ ਦੇ ਰਮਨੀਕ ਚੌਂਕ ਦੇ ਇੱਕ ਗੈਸਟ ਹਾਊਸ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ! ਪੁਲਿਸ ਨੇ ਪੰਜ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ......

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

10/08/2021
09/08/2021

ਸ਼ਾਹਕੋਟ ਦੇ ਰਾਮਗੜ੍ਹੀਆ ਚੌਂਕ ਵਿਖੇ ਬੀਤੀ ਸ਼ੁੱਕਰਵਾਰ ਸ਼ਾਮ ਕੁੱਝ ਹਥਿਆਰਬੰਦ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆ ਇੱਕ ਨੌਜਵਾਨ ਰੋਹਿਤ (22) ਪੁੱਤਰ ਗੁਰਲਾਲ ਵਾਸੀ ਪੁਰਾਣੀ ਗਲੀ ਸ਼ਾਹਕੋਟ ਨੂੰ ਮਾਰ ਦੇਣ ਦੀ ਨੀਅਤ ਨਾਲ ਗੰਭੀਰ ਜਖਮੀ ਕਰ ਦਿੱਤਾ ਸੀ, ਜਿਸ ਦੀ ਬੀਤੀ ਸ਼ਨੀਵਾਰ ਰਾਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ਼ ਦੌਰਾਨ ਮੌਤ ਹੋ ਗਈ, ਜਿਸ ਤੇ ਪੁਲਿਸ ਨੇ ਹਮਲਾਵਰਾਂ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ, ਪਰ ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ’ਚੋ ਬਾਹਰ ਸਨ। ਹਮਲਾਵਰਾ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਿੱਚ ਪੁਲਿਸ ਪ੍ਰਸਾਸ਼ਨ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਐਤਵਾਰ ਸ਼ਾਮ ਪੀੜਤ ਧਿਰ ਦੀ ਹਮਾਇਤ ਤੇ ਆਏ ਲੋਕਾਂ ਵੱਲੋਂ ਜਦ ਸ਼ਾਹਕੋਟ ਪੁਲਿਸ ਪ੍ਰਸਾਸ਼ਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤਾਂ ਇਸੇ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਧਰਨਾਕਾਰੀਆਂ ਵਿੱਚ ਝੜਪ ਹੋ ਗਈ, ਜਿਸ ਤੇ ਧਰਨਾਕਾਰੀਆਂ ਨੇ ਪੁਲਿਸ ਤੇ ਇੱਟਾ-ਵੱਟਿਆ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਿਸ ਨੂੰ ਬਚਾਅ ਕਰਨ ਲਈ ਮਾਮੂਲੀ ਲਾਠੀਚਾਰਜ ਕਰਨਾ ਪਿਆ। ਇਸ ਦੌਰਾਨ ਧਰਨਾਕਾਰੀ ਮੌਕੇ ਤੋਂ ਭੱਜ ਗਏ, ਪਰ ਕੁੱਝ ਲੋਕਾਂ ਦੇ ਲਾਠੀਚਾਰਜ ਦੌਰਾਨ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਦੌਰਾਨ ਹਾਲਾਤ ਦੇਖ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਤੋਂ ਇਲਾਵਾ ਧਰਨਾਕਾਰੀ ਵੱਲੋਂ ਪੁਲਿਸ ਸਟੇਸ਼ਨ ਤੇ ਕੀਤੇ ਗਏ ਹਮਲੇ ਦੌਰਾਨ ਪੁਲਿਸ ਸਟੇਸ਼ਨ ਦੀ ਇੱਕ ਸਰਕਾਰੀ ਗੱਡੀ, ਐਸ.ਐਚ.ਓ. ਸ਼ਾਹਕੋਟ ਦੀ ਨਿੱਜੀ ਕਾਰ, ਇੱਕ ਏ.ਐਸ.ਆਈ. ਦੀ ਆਲਟੋ ਕਾਰ ਸਮੇਤ ਥਾਣੇ ਦੇ ਬਾਹਰ ਖੜ੍ਹੀਆ ਹਾਦਸਾਗ੍ਰਸਤ 2 ਗੱਡੀਆਂ ਜਿਥੇ ਨੁਕਸਾਨੀਆਂ ਗਈਆਂ, ਉਥੇ ਹੀ ਥਾਣੇ ਦੇ ਦੋ ਮੁਲਾਜ਼ਮ ਸਬ ਇੰਸਪੈਕਟਰ ਬਲਕਾਰ ਸਿੰਘ ਅਤੇ ਏ.ਐਸ.ਆਈ. ਕਸ਼ਮੀਰ ਸਿੰਘ ਜਖਮੀ ਹੋ ਗਏ, ਜਿਨਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਤਾ ਕਿ ਪੁਲਿਸ ਦੋਸ਼ੀਆਂ ਦਾ ਸਾਥ ਦੇ ਰਹੀ ਹੈ ਅਤੇ ਉਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਮੌਕੇ ਤੇ ਪਹੁੰਚੇ ਡੀ.ਐਸ.ਪੀ. ਸ਼ਾਹਕੋਟ ਸਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ, ਉਨਾਂ ਕਿਹਾ ਕਿ ਪੁਲਿਸ ਤੇ ਲਗਾਏ ਜਾ ਰਹੇ ਸਾਰੇ ਦੋਸ਼ ਗਲਤ ਹਨ। ਦੇਰ ਸ਼ਾਮ ਪੁਲਿਸ ਵੱਲੋਂ ਥਾਣੇ ਤੇ ਹਮਲਾ ਕਰਨ ਵਾਲੇ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਦੇਰ ਸ਼ਾਮ ਸੀਨੀਅਰ ਪੁਲਿਸ ਅਧਿਕਾਰੀਆ ਵੀ ਸ਼ਾਹਕੋਟ ਥਾਣੇ ਸਥੀਤੀ ਜਾਨਣ ਲਈ ਪਹੁੰਚੇ। ਦੂਸਰੇ ਪਾਸੇ ਪੀੜਤ ਧਿਰ ਵੱਲੋਂ ਮ੍ਰਿਤਕ ਨੌਜਵਾਨ ਰੋਹਿਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਜੇ ਤੱਕ ਅੰਤਿਮ ਸਸਕਾਰ ਵੀ ਨਹੀਂ ਕੀਤਾ ਗਿਆ।

ਸ਼ਾਹਕੋਟ ਮਲਸੀਆ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼,,,,

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

08/08/2021

ਸ਼ਾਹਕੋਟ ਦੇ ਰਾਮਗੜ੍ਹੀਆਂ ਚੌਂਕ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆ ਦੋ ਨੌਜਵਾਨਾਂ ਵੱਲੋਂ ਦਿਨ-ਦਿਹਾੜੇ ਭੀੜਭਾੜ ਵਾਲੇ ਇਲਾਕੇ ’ਚ ਇੱਕ ਨੌਜਵਾਨਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ। ਇਸ ਦੌਰਾਨ ਨਾਲ ਖੜ੍ਹੇ ਉਸ ਦੇ ਦੋਸਤ ਨੇ ਜਦ ਆਪਣੇ ਸਾਥੀ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਹਮਲਾਵਾਰਾਂ ਨੇ ਉਸ ਦੇ ਵੀ ਗੁੱਝੀਆਂ ਸੱਟਾਂ ਮਾਰੀ। ਜਾਣਕਾਰੀ ਅਨੁਸਾਰ ਰੋਹਿਤ (22) ਪੁੱਤਰ ਗੁਰਲਾਲ ਵਾਸੀ ਪੁਰਾਣੀ ਗਲੀ ਸ਼ਾਹਕੋਟ ਅਤੇ ਵਿਜੇ ਕੁਮਾਰ ਵਡੈਹਰਾ ਉਰਫ਼ ਗੋਲਡੀ (38) ਪੁੱਤਰ ਅਮਰਜੀਤ ਵਡੈਹਰਾ ਵਾਸੀ ਭੀੜਾ ਬਜ਼ਾਰ ਸ਼ਾਹਕੋਟ ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਰਾਮਗੜ੍ਹੀਆ ਚੌਂਕ ਸ਼ਾਹਕੋਟ ਨਜ਼ਦੀਕ ਇੱਕ ਮੋਬਾਇਲ ਕੰਪਨੀ ਦੇ ਸ਼ੋਅਰੂਮ ਤੋਂ ਪੈਸੇ ਪਵਾਕੇ ਵਾਪਸ ਆ ਰਹੇ ਸਨ ਕਿ ਜਦ ਉਹ ਰਾਮਗੜ੍ਹੀਆ ਚੌਂਕ ਵਿਖੇ ਪਹੁੰਚੇ ਤਾਂ ਉਥੇ ਪਹਿਲਾ ਤੋਂ ਹੀ ਲੁੱਕ ਕੇ ਬੈਠੇ ਦੋ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆ ਰੋਹਿਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੇ ਦੋਸਤ ਗੋਲਡੀ ਨੇ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਉਨਾਂ ਨੇ ਉਸ ਤੇ ਵੀ ਸੱਟਾਂ ਮਾਰੀਆਂ। ਇਸ ਵਾਰਦਾਤ ’ਚ ਰੋਹਿਤ ਦਾ ਸੱਜਾ ਗੁੱਟ ਬੁਰੀ ਤਰ੍ਹਾਂ ਨਾਲ ਵੱਡਿਆ ਗਿਆ ਅਤੇ ਉਸ ਦੇ ਸਿਰ ਤੇ ਸਰੀਰ ਵਿੱਚ ਤੇਜਧਾਰ ਹਥਿਆਰਾਂ ਵੱਜਣ ਕਾਰਨ ਉਹ ਲਹੂ-ਲੁਹਾਣ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਨੇ ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਿਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰੀ ਟੀਮ ਨੇ ਗੰਭੀਰ ਜਖਮੀ ਰੋਹਿਤ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ। ਵਾਰਦਾਤ ਦਾ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼, ਏ.ਐਸ.ਆਈ. ਬੂਟਾ ਰਾਮ, ਏ.ਐਸ.ਆਈ. ਹਰਭਜਨ ਲਾਲ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਹਮਲਾਵਰਾਂ ’ਚ ਦੋਵੇਂ ਸ਼ਾਹਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਿਨਾਂ ਵਿੱਚ ਇੱਕ ਨੌਜਵਾਨ ਮੁਹੱਲਾ ਬਾਗਵਾਲਾ ਅਤੇ ਦੂਸਰਾਂ ਮੁਹੱਲਾ ਰਿਸ਼ੀ ਨਗਰ ਰਹਿਣ ਵਾਲਾ ਹੈ। ਐਸ.ਐਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆ ਹਥਿਆਰਬੰਦ ਨੌਜਵਾਨਾਂ ਨੇ ਰੋਹਿਤ ਅਤੇ ਗੋਲਡੀ ਤੇ ਹਮਲਾ ਕੀਤਾ ਹੈ, ਜਿਸ ਸਬੰਧੀ ਪੀੜਤ ਦੇ ਬਿਆਨਾਂ ਤੇ ਹਮਲਾਵਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
--------
ਸ਼ਾਹਕੋਟ ਤੋਂ ਜਸਵੀਰ ਸਿੰਘ ਸ਼ੀਰਾ ਦੀ ਵਿਸ਼ੇਸ਼ ਰਿਪੋਰਟ..,........

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

23/05/2021
13/05/2021

ਸਰਕਾਰ ਦੇ ਝੂਠੇ ਵਾਅਦਿਆਂ ਦੀ ਖੁੱਲੀ ਪੋਲ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲਿਆਂ ਤੇ ਹੋ ਰਹੇ ਹਮਲੇ ਤੇ ਮਿਲ ਰਹੀਆਂ ਧਮਕੀਆਂ !!

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

21/04/2021
04/04/2021

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਊਪੁਰ ਬੇਟ ਦੀ ਇੱਕ ਲੜਕੀ ਨੇ ਪਿੰਡ ਦੇ ਹੀ ਇੱਕ ਨੌਜਵਾਨ ਤੇ ਪਿਆਰ ਵਿੱਚ ਫਸਾ ਕੇ ਵਿਆਹ ਦੇ ਝਾਂਸੇ ਵਿੱਚ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਉਂਦਿਆ ਪੁਲਿਸ ਅਧਿਕਾਰੀਆਂ ਪਾਸੋਂ ਇੰਸਾਫ਼ ਦੀ ਮੰਗ ਕੀਤੀ ਹੈ। ਪੀੜਤ ਲੜਕੀ ਰਮਨ (ਕਾਲਪਨਿਕ ਨਾਂ) ਵਾਸੀ ਬਾਊਪੁਰ ਬੇਟ (ਸ਼ਾਹਕੋਟ) ਨੇ ਦੱਸਿਆ ਕਿ ਉਸ ਦੇ ਪਿੰਡ ਦੇ ਇੱਕ ਲੜਕੇ ਨੇ ਉਸ ਨੂੰ ਪਿਆਰ ਦੇ ਚੱਕਰ ਵਿੱਚ ਪਾ ਲਿਆ ਅਤੇ ਉਸ ਨੂੰ ਲਾਰਾ ਲਗਾਇਆ ਕਿ ਉਹ ਮੇਰੇ ਨਾਲ ਵਿਆਹ ਕਰਵਾਏਗਾ, ਜੋ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਪਿੱਛਲੇ 8 ਸਾਲਾਂ ਤੋਂ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਹੈ। ਲੜਕੀ ਨੇ ਦੱਸਿਆ ਕਿ ਜਦ ਮੈਨੂੰ ਪਤਾ ਲੱਗਾ ਕਿ ਲੜਕੇ ਨੇ ਮੈਨੂੰ ਧੋਖੇ ਵਿੱਚ ਰੱਖ ਕੇ ਕਿਤੇ ਹੋ ਰਿਸ਼ਤਾ ਕਰਵਾ ਲਿਆ ਹੈ ਤਾਂ ਮੈਂ ਲੜਕੇ ਦੇ ਘਰ ਵੀ ਗਈ ਅਤੇ ਉਨਾਂ ਦੇ ਪਰਿਵਾਰ ਨੂੰ ਦੱਸਿਆ, ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਧੱਕੇਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਲੜਕੇ ਦਾ ਸ਼ਗਨ ਸੀ ਅਤੇ ਐਤਵਾਰ ਨੂੰ ਵਿਆਹ ਰੱਖਿਆ ਹੋਇਆ ਹੈ ਅਤੇ ਲੜਕੇ ਨੇ ਧੋਖਾ ਵਿੱਚ ਰੱਖਿਆ ਕਿ ਉਸ ਦੇ ਭਰਾਂ ਦਾ ਵਿਆਹ ਹੈ। ਉਸ ਨੇ ਕਿਹਾ ਕਿ ਲੜਕੇ ਨੇ ਉਸ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ ਅਤੇ ਆਪਣਾ ਘਰ ਵਸਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਸ਼ਾਹਕੋਟ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ, ਪਰ ਪੁਲਿਸ ਵੱਲੋਂ ਉਸ ਨੂੰ ਇੰਸਾਫ਼ ਦਵਾਉਣ ਦੀ ਬਿਜਾਏ, ਉਲਟਾਂ ਕਾਰਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ। ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਇੰਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਕੰਬੋਜ਼ ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਪਿੰਡ ਬਾਊਪੁਰ ਬੇਟ ਦੀ ਇੱਕ ਲੜਕੀ ਵੱਲੋਂ ਪੁਲਿਸ ਨੂੰ ਆਪਣੇ ਹੀ ਪਿੰਡ ਦੇ ਹੀ ਇੱਕ ਲੜਕੇ ਖਿਲਾਫ਼ ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਉਣ ਸਬੰਧੀ ਸੂਚਨਾ ਦਿੱਤੀ ਗਈ ਹੈ, ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਇਆ, ਉਸ ਤੇ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ ,,,,,

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews/

14/02/2021

ਮਲਸੀਆਂ ਪੁਲਿਸ ਚੌਂਕੀ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਦਿੱਤੇ ਗਏ ਕੱਟ ਨੂੰ ਬੰਦ ਕਰਾਉਣ ਸੰਬੰਧੀ ਲਾਇਆ ਗਿਆ ਧਰਨਾ,,,,,,,,

14/02/2021

ਸ਼ਾਹਕੋਟ-ਮੋਗਾ ਮੁੱਖ ਮਾਰਗ ਤੇ ਸ਼ਨੀਵਾਰ ਦੁਪਹਿਰ ਸਮੇਂ ਵਾਹਨਾਂ ਦੀ ਜਬਰਦਸਤ ਟੱਕਰ ਦੌਰਾਨ ਇੱਕ ਟਰੱਕ ਕਾਰ ਉੱਪਰ ਜਾ ਪਲਟਿਆ, ਜਿਸ ਕਾਰਨ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਇੱਕ ਟਾਟਾ 709 ਗੱਡੀ ਨੰਬਰ ਪੀ.ਬੀ.08-ਬੀ.ਡਬਲਯੂ.-9433 ਜਲੰਧਰ ਨੂੰ ਜਾ ਰਹੀ ਸੀ, ਜਿਸਨੂੰ ਇੰਦਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਬਸਤੀ ਮਿੱਠੂ ਜਲੰਧਰ ਚਲਾ ਰਿਹਾ ਸੀ। ਇਸੇ ਦੌਰਾਨ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੈਦਪੁਰ ਝਿੜੀ ਫਲਾਈਓਵਰ ਵੱਲੋਂ ਇੱਕ ਟਰੱਕ ਨੰਬਰ ਪੀ.ਬੀ.10-ਜੇ.-9688 ਹਾਈਵੇ ’ਤੇ ਚੜਨ ਵੇਲੇ ਟਾਟਾ 709 ਗੱਡੀ ਦੇ ਅੱਗੇ ਆ ਗਿਆ। ਇਸ ਦੌਰਾਨ ਟਾਟਾ 709 ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਟਰੱਕ ਦੇ ਪਿੱਛੇ ਜਾ ਵੱਜੀ ਅਤੇ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਦੇ ਉੱਪਰੋਂ ਦੀ ਮੁੱਖ ਮਾਰਗ ਤੇ ਦੂਸਰੇ ਪਾਸੇ ਤੋਂ ਮਲਸੀਆਂ ਵੱਲੋਂ ਆ ਰਹੀ ਬੈਲੀਨੋ ਕਾਰ ਨੰਬਰ ਪੀ.ਬੀ.67-ਡੀ.-0021 ਨਾਲ ਟਕਰਾ ਕੇ ਉਸਦੇ ਉੱਪਰ ਪਲਟ ਗਿਆ। ਜਦਕਿ ਟਾਟਾ 709 ਗੱਡੀ ਵੀ ਬੇਕਾਬੂ ਹੋ ਕੇ ਕੁੱਝ ਦੂਰੀ ਤੇ ਪਲਟ ਗਈ। ਹਾਦਸਾ ਐਨਾ ਜਬਰਦਸਤ ਸੀ ਕਿ ਕਾਰ ਬੁਰੀ ਤਰਾਂ ਚਕਨਾਚੂਰ ਹੋ ਗਈ ਅਤੇ ਕਾਰ ਚਾਲਕ ਰੋਜ਼ਰ ਮਸੀਹ ਪੁੱਤਰ ਫੈਰਿਸ ਮਸੀਹ ਵਾਸੀ ਪਿੰਡ ਬੁੱਢਣਵਾਲ (ਸ਼ਾਹਕੋਟ) ਕਾਰ ਵਿੱਚ ਬੁਰੀ ਤਰਾਂ ਫਸ ਗਿਆ, ਜਿਸਨੂੰ ਬੜੀ ਮੁਸ਼ੱਕਤ ਨਾਲ ਲੋਕਾਂ ਨੇ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਕਿਸੇ ਵਾਹਨ ਰਾਹੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਕੰਬੋਜ਼ ਅਤੇ ਸਬ ਇੰਸਪੈਕਟਰ ਸਾਹਿਲ ਚੌਧਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿੰਨਾਂ ਵੱਲੋਂ ਜਾਂਚ ਅਰੰਭ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਸ਼ਾਹਕੋਟ ਮਲਸੀਆ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ ,,,

👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ

https://www.facebook.com/MPTnews

12/02/2021

Address


Alerts

Be the first to know and let us send you an email when Mera Punjab Today posts news and promotions. Your email address will not be used for any other purpose, and you can unsubscribe at any time.

Contact The Business

Send a message to Mera Punjab Today:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share