Jalandhar with Dr. Sukhi

Jalandhar with Dr. Sukhi MP Candidate of SAD-BSP for Jalandhar Lok Sabha

07/01/2025

ਬਾਗੀਆਂ ਨੇ ਸਿੰਘ ਸਾਹਿਬਾਨ ਨੂੰ ਸੌਂਪੇ ਸਪਸ਼ਟੀਕਰਨ ਵਿੱਚ ਜਿਹੜੇ ਗੁਨਾਹ ਖੁਦ ਮੰਨੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਖੜ੍ਹ ਕੇ ਸ਼ਰੇਆਮ ਮੁੱਕਰ ਗਏ । ਜਿਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ੍ਹ ਕੇ ਵੀ ਝੂਠ ਬੋਲਿਆ ਉਹ ਪੰਥ ਦਾ ਕੀ ਸੰਵਾਰਨਗੇ ।

30/12/2024

ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਚ ਕਿਹੜੀ ਕਾਨੂੰਨੀ ਅੜਚਨ ਹੈ?
ਮਹੇਸਇੰਦਰ ਸਿੰਘ ਗਰੇਵਾਲ ਨੇ ਦੱਸੀ ਸਾਰੀ ਸਚਾਈ।

22/09/2024

CM ਮਾਨ ਦੇ BMW ਪਲਾਂਟ ਬਾਰੇ ਕੀਤੇ ਦਾਅਵੇ ਨਿਕਲੇ ਖੋਖਲੇ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ ਵੱਡਾ ਖੁਲਾਸਾ

12/09/2024

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਬਿਕਰਮ ਮਜੀਠੀਆ ਖਿਲਾਫ ਝੂਠੇ ਕੇਸ ਵਿੱਚ ਹਾਰ ਮੰਨ ਲਈ ਹੈ।
ਕਲੇਰ ਨੇ ਈ.ਡੀ. ਨੂੰ ਕੇਸ ਭੇਜਣ ਦੀ ਸਰਕਾਰ ਦੀ ਮਨਸ਼ਾ ਦਾ ਪਰਦਾਫਾਸ਼ ਕੀਤਾ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਲੀਗਲ ਸੈੱਲ
Adv Arshdeep Singh Kler

24/08/2024

ਪੰਜਾਬ 'ਚ ਅਮਨ ਕਾਨੂੰਨ ਹੋਇਆ ਖ਼ਤਮ, ਪੰਜਾਬ ਦੇ ਹਾਲਾਤ ਅੱਜ ਬਹੁਤ ਤਰਸਯੋਗ ਬਣ ਚੁੱਕੇ ਹਨ । ਅੱਜ ਸਵੇਰੇ ਪਿੰਡ ਦਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਉਸਦੇ ਸਾਰੇ ਪਰਿਵਾਰ ਨੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਬਦਮਾਸ਼ਾਂ ਦੇ ਤਰਲੇ ਕੱਢੇ ਪਰ ਨਿਰਦਈ ਬਦਮਾਸ਼ਾਂ ਨੇ ਉਹਨਾਂ ਦੀ ਇੱਕ ਨਾ ਸੁਣੀ, ਭਗਵੰਤ ਮਾਨ ਦੇ ਰਾਜ 'ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕੀ ਪੰਜਾਬੀ ਹੁਣ ਆਪਣੇ ਘਰਾਂ ਦੇ ਵਿੱਚ ਵੀ ਮਹਿਫੂਜ਼ ਨਹੀਂ ਹਨ । ਨੈਤਿਕਤਾ ਦੇ ਆਧਾਰ 'ਤੇ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।

22/08/2024

ਸ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ , ਗਿੱਦੜਬਾਹੇ ਨਿੱਜੀ ਤੌਰ ਤੇ ਜਾ ਕੇ ਪਰਿਵਾਰਾਂ ਨੂੰ ਮਿਲ ਰਹੇ ਨੇ , ਜੋ ਵਧੀਆ ਸੰਕੇਤ ਹੈ ਅਕਾਲੀ ਦਲ ਲਈ - ਪੱਤਰਕਾਰ ਬਖਤੌਰ ਢਿੱਲੋਂ

17/08/2024

ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਸਾਡੀ ਕੌਮ ਦੇ ਗੱਦਾਰਾਂ ਨੇ ਸਾਡੀਆਂ ਪ੍ਰਮੁੱਖ ਸੰਸਥਾਵਾਂ ਦਾ ਕਿੰਨਾ ਨੁਕਸਾਨ ਕੀਤਾ, ਸਾਡੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਦੋਫਾੜ ਕਰਵਾ ਦਿੱਤਾ, ਸਾਡੀ ਦਿੱਲੀ ਪ੍ਰਬੰਧਕ ਕਮੇਟੀ ਨੂੰ ਸਰਕਾਰੀ ਕਬਜ਼ੇ ਹੇਠ ਕਰਵਾ ਦਿੱਤਾ, ਸਾਡੇ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਦੇ ਤਖ਼ਤਾਂ ਦਾ ਪ੍ਰਬੰਧ ਸਰਕਾਰ ਅਧੀਨ ਕਰਵਾ ਦਿੱਤਾ, ਅੱਜ ਲੋੜ ਹੈ ਇਹਨਾਂ ਗੱਦਾਰਾਂ ਨੂੰ ਨੱਥ ਪਾਉਣ ਦੀ ਤੇ ਪੰਥ ਦੀ ਤਾਕਤ ਨੂੰ ਮਜ਼ਬੂਤ ਕਰਨ ਦੀ, ਸੋ ਆਓ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਾਰ ਬਣਾ ਕੇ ਸਰਕਾਰਾਂ ਤੋਂ ਆਪਣੀ ਕੌਮ ਦੇ ਹੱਕ ਬਹਾਲ ਕਰਵਾਈਏ ।

01/08/2024

ਬੇਅਦਬੀਆਂ ਦਾ ਦੋਸ਼ੀ ਦੁਸ਼ਟ ਪਰਦੀਪ ਕਲੇਰ ਸ਼ਰੇਆਮ ਝੂਠ ਬੋਲ ਰਿਹਾ, ਉਸ ਦੀਆਂ ਕਹੀਆਂ ਸਾਰੀਆਂ ਗੱਲਾਂ ਬੇਬੁਨਿਆਦ ਹਨ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਬੂਤਾਂ ਸਮੇਤ ਉਸ ਦੇ ਝੂਠਾਂ ਨੂੰ ਬੇਨਕਾਬ ਕੀਤਾ ।

01/08/2024

ਬਾਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪਹਿਲਾਂ ਆਪ ਪਿੱਠ ਦਿਖਾਈ, ਇਹਨਾਂ ਨੇ ਪਾਰਟੀ ਨੂੰ ਢਾਅ ਲਾਉਣ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ, ਇਸ ਕਰਕੇ ਹੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਬਾਗੀਆਂ ਨੂੰ ਪਾਸੇ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਹਨਾਂ ਦੀ ਜਗ੍ਹਾ ਨਵੇੰ ਹਲਕਾ ਇੰਚਾਰਜ ਲਾਏ ਜਾਣ ਦਾ ਫੈਸਲਾ ਲਿਆ ਹੈ ।

16/07/2024

🙏🙏

Address

Jalandhar

Alerts

Be the first to know and let us send you an email when Jalandhar with Dr. Sukhi posts news and promotions. Your email address will not be used for any other purpose, and you can unsubscribe at any time.

Contact The Business

Send a message to Jalandhar with Dr. Sukhi:

Share