05/05/2025
ਵਾਲਮੀਕਿ ਮਜ੍ਹਬੀ ਸਿੱਖ ਸਮਾਜ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦਵਾ ਕੇ ਰਹਾਂਗੇ: ਕੰਵਲਜੀਤ ਸਹੋਤਾ
ਐਸ.ਡੀ.ਐਮ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ।
ਬਸਪਾ ਅੰਬੇਡਕਰ ਪਾਰਟੀ ਵਲੋਂ ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਵਿਚ ਹਲਕਾ ਪੱਧਰ ਤੇ ਸ਼ੁਰੂ ਕੀਤੇ ਸੰਘਰਸ਼ ਦੇ ਤਹਿਤ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਪ੍ਰਧਾਨ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਐਸ.ਡੀ.ਐਮ ਰਾਹੀ
ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਪਹੁੰਚੇ। ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ.ਸੀ.ਐੱਸ.ਟੀ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦਾ ਜੋ ਫੈਂਸਲਾ ਆਇਆ ਸੀ, ਉਸਨੂੰ ਲਾਗੂ ਕਰਵਾਉਣ ਲਈ ਬਸਪਾ ਅੰਬੇਡਕਰ ਪਾਰਟੀ ਵਲੋਂ ਪੂਰੇ ਪੰਜਾਬ ਵਿਚ ਹਲਕੇ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਪੂਰੇ ਪੰਜਾਬ ਦੇ ਵੱਖ-ਵੱਖ ਵਿਧਾਨਸਭਾ ਹਲਕਿਆਂ ਦੇ ਐੱਸ.ਡੀ.ਐੱਮ ਰਾਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ ਜਾ ਰਹੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਹਜੇ ਤੱਕ ਸਰਕਾਰ ਦੇ ਸਿਰ 'ਤੇ ਜੁੰਹ ਨਹੀਂ ਸਿਰਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਜਨਤਾ ਨੂੰ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ, ਪਰ ਸੱਤਾ ਹਾਸਲ ਕਰਨ ਤੋਂ ਬਾਅਦ ਮਾਨ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਬਜਾਏ ਪੰਜਾਬ ਦੀ ਜਨਤਾ ਨੂੰ ਧੋਖੇ ਵਿਚ ਰੱਖਿਆ ਹੈ, ਇਥੋਂ ਤੱਕ ਕਿ ਮਾਨ ਸਰਕਾਰ ਨੇ ਅਦਾਲਤ ਦੇ ਹੁਕਮਾਂ ਨੂੰ ਨਾ ਮੰਨ ਕੇ ਸਮਾਜ ਦੇ ਨਾਲ ਵਿਤਕਰਾ ਕੀਤਾ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਸਪਾ ਅੰਬਡੇਕਰ ਪਾਰਟੀ ਪਿਛਲੇ ਲੰਮੇਂ ਸਮੇਂ ਤੋਂ ਸਮਾਜ ਦੇ ਲੋਕਾਂ ਨੂੰ ਬਣਦੇ ਹੱਕ ਦਵਾਉਣ ਲਈ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਅਗਾਂਹ ਵੀ ਲੋਕਾਂ ਦੀ ਸੇਵਾ ਕਰਦੀ ਰਹੇਗੀ। ਸਹੋਤਾ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿਧਾਨਸਭਾ ਰਾਹੀ ਮੰਗ ਦੇਣ ਤੋਂ ਬਾਅਦ ਵੀ ਜੇਕਰ ਮਾਨ ਸਰਕਾਰ ਨੇ ਸਾਢੇ 12 ਪ੍ਰਤੀਸ਼ਤ ਕੋਟਾ ਲਾਗੂ ਨਾ ਕੀਤਾ ਤਾਂ ਸਮੂਹ ਜਿਲਿਆਂ ਰਾਹੀ ਮੰਗ ਪੱਤਰ ਭੇਜੇ ਜਾਣਗੇ ਅਤੇ ਫੇਰ ਵੀ ਮਾਨ ਸਰਕਾਰ ਨੇ ਮੰਗਾ ਨੂੰ ਨਾ ਮੰਨਿਆ ਤਾਂ ਬਸਪਾ ਅੰਬੇਡਕਰ ਪਾਰਟੀ ਦੇ ਪੂਰੇ ਪੰਜਾਬ ਦੇ ਅਹੁਦੇਦਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨਗੇ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰੋਬਿਨ ਸਹੋਤਾ, ਰੋਕੀ ਪੁਤਲੀਘਰ, ਕਰਨੈਲ ਸਿੰਘ ਲਾਟਾ, ਗੁਰਵਿੰਦਰ ਸਿੰਘ ਮਿੰਟਾ, ਸੁਖਦੀਪ ਸਿੰਘ ਬੱਲ, ਗੁਰਪਿੰਦਰ ਜੱਜ, ਹਰਦੀਪ ਸਿੰਘ ਖਾਲਸਾ, ਹਰਪ੍ਰੀਤ ਹੈਪੀ, ਹਰਪਾਲ ਸਿੰਘ ਅਜਨਾਲਾ, ਨਿਸ਼ਾਨ ਸਹੋਤਾ, ਰਵੀ ਸੁਪਾਰੀਵਿੰਡ, ਗੁਰਸ਼ਰਨ ਸਿੰਘ ਲਾਡੀ, ਮਨਜੀਤ ਸਿੰਘ ਬਾਬਾ, ਬਿਕਰਮ ਸਿੰਘ ਬਾਲੀਆਂ, ਗੁਰਜੰਟ ਸਿੰਘ ਮੱਲੀਆਂ, ਵਿਸ਼ਾਲ ਰੰਧਾਵਾ, ਫੌਜੀ ਸੁਰਜੀਤ ਸਿੰਘ, ਮਨਜੀਤ ਸਿੰਘ ਸ਼ੇਰਗਿੱਲ, ਬੌਬੀ ਕੋਟ ਖਾਲਸਾ, ਗੁਰਭੇਜ ਸਿੰਘ ਅਜਨਾਲਾ, ਵੈਵਬ ਸ਼ਰਮਾ, ਦੀਪੂ ਮਲਹੋਤਰਾ, ਕਾਕਾ ਮੋਹਨੀ ਪਾਰਕ, ਵਿਪਨ ਕੁਮਾਰ, ਸੁਖਦੇਵ ਵੇਰਕਾ, ਅਸ਼ੀਸ਼, ਰਘਬੀਰ, ਅਭਿਸ਼ੇਕ, ਅਕਾਸ਼ ਕੋਚ, ਲਵ ਵੇਰਕਾ, ਹੈਪੀ ਮੈਹਣੀਆਂ ਆਦਿ ਹਾਜਰ ਸਨ।