
05/07/2025
ਮੈਂ ਹੱਸਦੀ ਹੱਸਦੀ ਇਕਦਮ ਰੁਕੀ
ਅੰਦਰੋਂ ਆਵਾਜ਼ ਆਈ ਹੱਸਦੀ ਰਹਿ
ਐਵੇਂ ਨਾ ਸੋਚਿਆ ਕਰ...
ਕੀ ਲੋੜ ਐ ਇੰਨਾ ਸੋਚਣ ਦੀ
ਹੱਸਣ ਦੀ,
ਗੁਨਗੁਨਾਉਣ ਦੀ,
ਮੁਸਕਰਾਉਣ ਦੀ,
ਅਗਲੇ ਪਲ ਦਿਲ ਨੂੰ ਖੁਦ ਜਵਾਬ ਦਿੰਦਾ ਸੁਣਿਆ
ਇਸ਼ਕ ਸੀ...ਆਖਿਰ ਇਸ਼ਕ ਹੀ ਸੀ ...
ਪਤਾ ਇਸ਼ਕ ਬੁਲ੍ਹੀਆਂ ਵਿੱਚ ਮੁਸਕਰਾਉਂਦਾ ਏ
ਤੇ ਦਰਦ ਨੈਣਾਂ ਵਿੱਚ ਹੌਲੀ ਹੌਲੀ ਸਿੰਮਦਾ ਏ
ਇਸ ਕਰਕੇ ਚੁੱਪ ਨਾ ਹੋਵੀਂ ਹੱਸਦੀ ਰਹੀ..
ਕਿਉਂਕਿ... ਚੁੱਪ ਤਾਂ ਫਿਰ ਹੱਦੋਂ ਵੱਧ
ਰੂਹ ਤੇ ਖਰੋਚਾਂ ਪਾ ਜਾਂਦੀ ਏ...!!!!