Kapurthala -Jalandhar News

Kapurthala -Jalandhar News ਖ਼ਬਰਾਂ,ਇੰਟਰਟੈਂਨਮੈਂਟ ਗਤੀਵਿਧੀਆਂ

ਕਾਲ਼ਾ ਸੰਘਿਆਂ ਦੀ ਯੋਗਾ ਤੇ ਸਾਈਕਲਿੰਗ ਟੀਮ ਵੱਲੋਂ ਲੋਹੜੀ ਤੇ ਮਾਘੀ ਦਾ ਤਿਉਹਾਰ ਭੰਗੜੇ ਪਾ ਕੇ ਮਨਾਇਆ। Sangha Khabarnama ਸੰਘਾ ਖਬਰਨਾਮਾ Sad...
14/01/2026

ਕਾਲ਼ਾ ਸੰਘਿਆਂ ਦੀ ਯੋਗਾ ਤੇ ਸਾਈਕਲਿੰਗ ਟੀਮ ਵੱਲੋਂ ਲੋਹੜੀ ਤੇ ਮਾਘੀ ਦਾ ਤਿਉਹਾਰ ਭੰਗੜੇ ਪਾ ਕੇ ਮਨਾਇਆ। Sangha Khabarnama ਸੰਘਾ ਖਬਰਨਾਮਾ Sada Pind Kala Sanghian Kala Sanghian Tv Pitta Sangha Mera Pind Kala Sanghian Raju Pandit Sarpanch Numberdar Sanjeev KumarHappy Balkar Singh Lalka

ਸੀਤ ਲਹਿਰ ਦੇ ਚਲਦਿਆਂ ਦਿਲ ਦੇ ਦੌਰੇ ਤੇ ਫੇਫੜਿਆਂ ਦੀ ਬਿਮਾਰੀ ਤੋਂ ਬਚਾਅ ਲਈ ਧਿਆਨ ਰੱਖਣਯੋਗ ਗੱਲਾਂ।ਦਿਲ ਤੇ ਫੇਫੜਿਆਂ 'ਤੇ ਸਿੱਧਾ ਅਟੈਕ ਕਰਦੀ ਹੈ...
13/01/2026

ਸੀਤ ਲਹਿਰ ਦੇ ਚਲਦਿਆਂ ਦਿਲ ਦੇ ਦੌਰੇ ਤੇ ਫੇਫੜਿਆਂ ਦੀ ਬਿਮਾਰੀ ਤੋਂ ਬਚਾਅ ਲਈ ਧਿਆਨ ਰੱਖਣਯੋਗ ਗੱਲਾਂ।

ਦਿਲ ਤੇ ਫੇਫੜਿਆਂ 'ਤੇ ਸਿੱਧਾ ਅਟੈਕ ਕਰਦੀ ਹੈ ਸੀਤ ਲਹਿਰ, AIIMS ਦੇ ਡਾਕਟਰਾਂ ਨੇ ਜਾਰੀ ਕੀਤਾ ਹੈਲਥ ਅਲਰਟ।

ਅਜਿਹੀ ਸਥਿਤੀ ਵਿੱਚ, ਏਮਜ਼ ਦੇ ਮਾਹਰ ਡਾਕਟਰਾਂ ਨੇ ਸੋਮਵਾਰ ਨੂੰ ਇੱਕ ਸਿਹਤ ਚੇਤਾਵਨੀ ਜਾਰੀ ਕੀਤੀ ਹੈ। ਡਾਕਟਰਾਂ ਨੇ ਠੰਡ ਦੀ ਲਹਿਰ ਦੌਰਾਨ ਨਮਕ ਦੀ ਮਾਤਰਾ ਘੱਟ ਰੱਖਣ, ਭਰਪੂਰ ਪਾਣੀ ਪੀਣ, ਸਹੀ ਸਮੇਂ 'ਤੇ ਸੈਰ ਕਰਨ ਅਤੇ ਦਵਾਈਆਂ ਪ੍ਰਤੀ ਲਾਪਰਵਾਹੀ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।ਮੌਸਮ ਵਿਭਾਗ ਨੇ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਤੇਜ਼ ਠੰਢ ਨਾ ਸਿਰਫ਼ ਠੰਢ ਵਧਾਉਂਦੀ ਹੈ ਬਲਕਿ ਦਿਲ, ਫੇਫੜਿਆਂ, ਸ਼ੂਗਰ ਅਤੇ ਗੁਰਦੇ ਦੇ ਮਰੀਜ਼ਾਂ ਲਈ ਵੀ ਘਾਤਕ ਹੋ ਸਕਦੀ ਹੈ। ਬੱਚੇ ਹੋਣ ਜਾਂ ਬਜ਼ੁਰਗ, ਸੀਤ ਲਹਿਰ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਏਮਜ਼ ਦੇ ਮਾਹਰ ਡਾਕਟਰਾਂ ਨੇ ਸੋਮਵਾਰ ਨੂੰ ਇੱਕ ਸਿਹਤ ਚਿਤਾਵਨੀ ਜਾਰੀ ਕੀਤੀ ਹੈ। ਡਾਕਟਰਾਂ ਨੇ ਠੰਡ ਦੀ ਲਹਿਰ ਦੌਰਾਨ ਨਮਕ ਦੀ ਮਾਤਰਾ ਘੱਟ ਰੱਖਣ, ਭਰਪੂਰ ਪਾਣੀ ਪੀਣ, ਸਹੀ ਸਮੇਂ 'ਤੇ ਸੈਰ ਕਰਨ ਅਤੇ ਦਵਾਈਆਂ ਪ੍ਰਤੀ ਲਾਪਰਵਾਹੀ ਨਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਏਮਜ਼ ਦੇ ਕਾਰਡੀਓਲੋਜਿਸਟ ਡਾ. ਰਾਜੀਵ ਨਾਰੰਗ ਦਾ ਕਹਿਣਾ ਹੈ ਕਿ ਠੰਡ ਵਿੱਚ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਈ ਵਾਰ ਵੱਧ ਜਾਂਦਾ ਹੈ। ਜੇਕਰ ਤੁਸੀਂ ਛਾਤੀ ਵਿੱਚ ਜਕੜਨ, ਸਾਹ ਲੈਣ ਵਿੱਚ ਤਕਲੀਫ਼, ​​ਅਚਾਨਕ ਥਕਾਵਟ ਜਾਂ ਲੱਤਾਂ ਵਿੱਚ ਸੋਜ ਦੇਖਦੇ ਹੋ, ਤਾਂ ਇਸਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।ਸਰਦੀਆਂ ਵਿੱਚ ਨਮਕ, ਅਚਾਰ, ਪਾਪੜ ਅਤੇ ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਘੱਟ ਪਾਣੀ ਪੀਣਾ ਵੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਇਹ ਖੂਨ ਨੂੰ ਗਾੜ੍ਹਾ ਕਰਦਾ ਹੈ ਅਤੇ ਦਿਲ 'ਤੇ ਦਬਾਅ ਵਧਾਉਂਦਾ ਹੈ। ਰੋਜ਼ਾਨਾ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ। ਬਜ਼ੁਰਗ ਲੋਕਾਂ ਨੂੰ ਸਵੇਰ ਦੀ ਸੈਰ ਕਰਨ ਦੀ ਆਦਤ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫੇਫੜਿਆਂ, ਦਮਾ ਅਤੇ ਸੀਓਪੀਡੀ ਵਾਲੇ ਮਰੀਜ਼ਾਂ ਨੂੰ ਵੱਧ ਖ਼ਤਰਾ ਹੁੰਦਾ ਹੈ

ਏਮਜ਼ ਦਿੱਲੀ ਦੇ ਮੈਡੀਸਨ ਵਿਭਾਗ ਦੇ ਡਾ. ਸੰਜੀਵ ਸਿਨਹਾ ਦੇ ਅਨੁਸਾਰ, ਠੰਡੀ ਹਵਾ ਸਾਹ ਨਾਲੀਆਂ ਨੂੰ ਸੰਕੁਚਿਤ ਕਰਦੀ ਹੈ। ਇਹ ਦਮੇ ਅਤੇ ਸੀਓਪੀਡੀ ਦੇ ਮਰੀਜ਼ਾਂ ਦੀ ਬੇਅਰਾਮੀ ਨੂੰ ਵਧਾ ਸਕਦੀ ਹੈ। ਜੇਕਰ ਤੁਹਾਨੂੰ ਖੰਘ, ਬਲਗਮ, ਸਾਹ ਲੈਣ ਵਿੱਚ ਮੁਸ਼ਕਲ, ਜਾਂ ਵਾਰ-ਵਾਰ ਇਨਫੈਕਸ਼ਨ ਦਾ ਅਨੁਭਵ ਹੁੰਦਾ ਹੈ, ਤਾਂ ਤੁਰੰਤ ਸੁਚੇਤ ਰਹੋ। ਬਾਹਰ ਜਾਂਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕੋ, ਬਹੁ-ਪਰਤ ਵਾਲੇ ਕੱਪੜੇ ਪਾਓ, ਅਤੇ ਸੂਪ ਜਾਂ ਚਾਹ ਵਰਗੇ ਗਰਮ ਤਰਲ ਪਦਾਰਥ ਪੀਓ।

ਸ਼ੂਗਰ ਅਤੇ ਗੁਰਦੇ ਦੇ ਮਰੀਜ਼ਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ

ਏਮਜ਼ ਦੇ ਪ੍ਰੋਫੈਸਰ ਰਾਜੇਸ਼ ਖੜਗਵਤ ਕਹਿੰਦੇ ਹਨ ਕਿ ਠੰਢ ਆਲਸ ਦਾ ਬਹਾਨਾ ਨਹੀਂ ਹੋਣੀ ਚਾਹੀਦੀ। ਹਲਕਾ ਸੈਰ, ਘਰ ਦੇ ਅੰਦਰ ਯੋਗਾ, ਜਾਂ ਖਿੱਚਣਾ ਰੋਜ਼ਾਨਾ ਜ਼ਰੂਰੀ ਹੈ। ਤਲੇ ਹੋਏ ਅਤੇ ਜ਼ਿਆਦਾ ਨਮਕ ਵਾਲੇ ਭੋਜਨ ਨੁਕਸਾਨਦੇਹ ਹੋ ਸਕਦੇ ਹਨ। ਸਰਦੀਆਂ ਦੌਰਾਨ ਬਲੱਡ ਸ਼ੂਗਰ ਅਤੇ ਗੁਰਦੇ ਦੇ ਕੰਮਕਾਜ ਦੀ ਨਿਯਮਤ ਨਿਗਰਾਨੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।

ਬੱਚਿਆਂ ਅਤੇ ਬਜ਼ੁਰਗਾਂ ਵੱਲ ਵਧੇਰੇ ਧਿਆਨ ਦਿਓ

ਏਮਜ਼ ਦੇ ਬਾਲ ਰੋਗ ਵਿਗਿਆਨੀ ਡਾ. ਰਾਕੇਸ਼ ਲੋਢਾ ਦੱਸਦੇ ਹਨ ਕਿ ਛੋਟੇ ਬੱਚੇ ਅਤੇ ਘੱਟ ਭਾਰ ਵਾਲੇ ਬੱਚੇ ਠੰਡੇ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਸਿਰ, ਕੰਨ ਅਤੇ ਛਾਤੀ ਨੂੰ ਢੱਕ ਕੇ ਰੱਖੋ। ਜੇਕਰ ਬੱਚਾ ਸੁਸਤ ਦਿਖਾਈ ਦਿੰਦਾ ਹੈ ਜਾਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਦੇਰ ਨਾ ਕਰੋ। ਜੇਰੀਆਟ੍ਰਿਕ ਮੈਡੀਸਨ ਦੇ ਪ੍ਰੋਫੈਸਰ ਡਾ. ਅਭਿਜੀਤ ਰਾਓ ਕਹਿੰਦੇ ਹਨ ਕਿ ਠੰਢ ਅਤੇ ਪ੍ਰਦੂਸ਼ਣ ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਲਈ ਦੋਹਰਾ ਖ਼ਤਰਾ ਪੈਦਾ ਕਰਦੇ ਹਨ, ਇਸ ਲਈ ਦਵਾਈ ਅਤੇ ਫਾਲੋ-ਅੱਪ ਨੂੰ ਨਜ਼ਰਅੰਦਾਜ਼ ਨਾ ਕਰੋ।

13/01/2026

ਕਾਲ਼ਾ ਸੰਘਿਆਂ ਵਿਖੇ ਯੋਗਾ ਤੇ ਸਾਈਕਲਿੰਗ ਟੀਮ ਵੱਲੋਂ ਮਨਾਏ ਲੋਹੜੀ ਦੇ ਤਿਓਹਾਰ ਦੌਰਾਨ ਭੰਗੜੇ ਪਾਉਣ ਦਾ ਦ੍ਰਿਸ਼। Sangha Khabarnama ਸੰਘਾ ਖਬਰਨਾਮਾ Kala Sanghian Tv Pitta Sangha Raju Pandit Sham Kumar Sant Hira Dass Kanya Mahavidyala Happy Walia

ਭਲਕੇ ਨਹੀਂ ਖੁੱਲ੍ਹਣਗੇ ਸਕੂਲ, ਕੋਹਰੇ ਤੇ ਠੰਢ ਦੇ ਕਹਿਰ ਨੂੰ ਦੇਖਦਿਆਂ ਸਰਕਾਰ ਤੇ ਪ੍ਰਸ਼ਾਸਨ ਨੇ 17 ਜਨਵਰੀ ਤੱਕ ਵਧਾਈਆਂ ਛੁੱਟੀਆਂ। Sangha Khab...
13/01/2026

ਭਲਕੇ ਨਹੀਂ ਖੁੱਲ੍ਹਣਗੇ ਸਕੂਲ, ਕੋਹਰੇ ਤੇ ਠੰਢ ਦੇ ਕਹਿਰ ਨੂੰ ਦੇਖਦਿਆਂ ਸਰਕਾਰ ਤੇ ਪ੍ਰਸ਼ਾਸਨ ਨੇ 17 ਜਨਵਰੀ ਤੱਕ ਵਧਾਈਆਂ ਛੁੱਟੀਆਂ। Sangha Khabarnama ਸੰਘਾ ਖਬਰਨਾਮਾ ਸ.ਹ.ਸ ਸੰਧੂ ਚੱਠਾ Sant Hira Dass Kanya Mahavidyala

ਸਰਬ ਧਰਮ ਬੇਅਦਬੀ ਰੋਕੂ ਮੋਰਚਾ ਸਮਾਣਾ ਦੀ ਵਹੀਰ ਦਾ 12 ਨੂੰ ਕਰਤਾਰਪੁਰ ਵਿਖੇ ਹੋਵੇਗਾ ਭਰਵਾ ਸਵਾਗਤ। Sangha Khabarnama ਸੰਘਾ ਖਬਰਨਾਮਾ Kala S...
11/01/2026

ਸਰਬ ਧਰਮ ਬੇਅਦਬੀ ਰੋਕੂ ਮੋਰਚਾ ਸਮਾਣਾ ਦੀ ਵਹੀਰ ਦਾ 12 ਨੂੰ ਕਰਤਾਰਪੁਰ ਵਿਖੇ ਹੋਵੇਗਾ ਭਰਵਾ ਸਵਾਗਤ। Sangha Khabarnama ਸੰਘਾ ਖਬਰਨਾਮਾ Kala Sanghian Tv

10/01/2026

ਖ਼ਬਰ ਸੁਲਤਾਨਪੁਰ ਲੋਧੀ ਤੋਂ : ਤਾਸ਼ਪੁਰ ਲੋਹੀਆਂ ਮਾਰਗ ’ਤੇ ਟਰਾਲੇ ਅਤੇ ਕਾਰ ਵਿਚਾਲੇ ਟੱਕਰ, ਦੋ ਨੌਜਵਾਨ ਜ਼ਖਮੀ
ਘਟਨਾ ਸੀਸੀਟੀਵੀ ਵਿੱਚ ਕੈਦ।

ਮਨਜੀਤ ਸਿੰਘ ਸੋਹਲ ਅਤੇ ਪਰਮਜੀਤ ਕੌਰ ਨੂੰ ਵਿਆਹ ਦੀ 28ਵੀਂ ਵਰ੍ਹੇਗੰਢ ਦੀਆਂ Kapurthala -Jalandhar News ਦੀ ਟੀਮ ਵੱਲੋਂ ਬਹੁਤ ਮੁਬਾਰਕਾਂ। Ma...
10/01/2026

ਮਨਜੀਤ ਸਿੰਘ ਸੋਹਲ ਅਤੇ ਪਰਮਜੀਤ ਕੌਰ ਨੂੰ ਵਿਆਹ ਦੀ 28ਵੀਂ ਵਰ੍ਹੇਗੰਢ ਦੀਆਂ Kapurthala -Jalandhar News ਦੀ ਟੀਮ ਵੱਲੋਂ ਬਹੁਤ ਮੁਬਾਰਕਾਂ। Manjit Singh Sohal Sangha Khabarnama ਸੰਘਾ ਖਬਰਨਾਮਾ Sada Pind Kala Sanghian Mera Pind Kala Sanghian Kala Sanghian Tv

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ।ਸੁਖਵਿੰਦਰ ਸਿੰਘ ਸਿੱਧੂ , ਕਪੂਰਥਲਾ, 9 ਜਨਵਰੀ ...
09/01/2026

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ।

ਸੁਖਵਿੰਦਰ ਸਿੰਘ ਸਿੱਧੂ , ਕਪੂਰਥਲਾ, 9 ਜਨਵਰੀ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸਿਟੀ ਫਗਵਾੜਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਨੂੰ ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਜ਼ਮਾਨਤ ਦੇਣ ਵਿੱਚ ਮਦਦ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪ੍ਰੈਸ ਨੂੰ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਪਿੰਡ ਈਸਰਵਾਲ, ਜ਼ਿਲ੍ਹਾ ਜਲੰਧਰ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸ਼ਿਕਾਇਤਕਰਤਾ ਦੇ ਮਾਪਿਆਂ ਵਿਰੁੱਧ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਉਸਦੇ ਮਾਪਿਆਂ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਅਦਾਲਤੀ ਕੰਪਲੈਕਸ ਫਗਵਾੜਾ ਬੁਲਾਇਆ ਸੀ। ਮੁਲਾਕਾਤ ਦੌਰਾਨ ਥਾਣੇਦਾਰ ਨੇ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੂੰ ਧਮਕਾਇਆ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਉਸ ਦੇ ਮਾਪਿਆਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਜਿਸ ਤੇ ਦਬਾਅ ਹੇਠ ਸ਼ਿਕਾਇਤਕਰਤਾ ਨੇ ਮੌਕੇ ’ਤੇ ਦੋਸ਼ੀ ਥਾਣੇਦਾਰ ਨੂੰ 2,000 ਰੁਪਏ ਰਿਸ਼ਵਤ ਵਜੋਂ ਦੇ ਦਿੱਤੇ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਮਾਪਿਆਂ ਨਾਲ ਪੁਲਿਸ ਥਾਣਾ ਸਿਟੀ ਫਗਵਾੜਾ ਗਿਆ, ਜਿੱਥੇ ਉਕਤ ਦੋਸ਼ੀ ਸਹਾਇਕ ਸਬ-ਇੰਸਪੈਕਟਰ ਨੇ ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਜ਼ਮਾਨਤ ਦੇਣ ਵਿੱਚ ਮਦਦ ਕਰਨ ਲਈ 10,000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕੀਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਐਸ.ਆਈ. ਨੇ ਸ਼ਿਕਾਇਤਕਰਤਾ ਨੂੰ ਦੁਬਾਰਾ ਰਾਵਲਪਿੰਡੀ ਪੁਲਿਸ ਸਟੇਸ਼ਨ ਦੇ ਨੇੜੇ ਬੁਲਾਇਆ ਅਤੇ 2,000 ਰੁਪਏ ਰਿਸ਼ਵਤ ਲੈ ਲਈ ਅਤੇ ਉਸਨੂੰ ਬਾਕੀ ਰਕਮ ਦੇਣ ਲਈ ਹਦਾਇਤ ਕੀਤੀ । ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਨਿਯਮਤ ਜ਼ਮਾਨਤ ਮਿਲਣ ਤੋਂ ਬਾਅਦ ਵੀ ਦੋਸ਼ੀ ਰਿਸ਼ਵਤ ਦੀ ਰਕਮ ਦੀ ਬਕਾਇਆ ਰਕਮ ਦੀ ਮੰਗ ਕਰਦਾ ਰਿਹਾ। ਇਸ ਤਰ੍ਹਾਂ, ਦੋਸ਼ੀ ਨੇ ਸ਼ਿਕਾਇਤਕਰਤਾ ਤੋਂ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ’ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੌਰਾਨ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

09/01/2026

ਦਰਬਾਰ ਸਾਹਿਬ ਸੰਗਤਾਂ ਨੂੰ ਕਮਰੇ ਨਾ ਮਿਲਣ ਦਾ ਕਾਰਨ ਤੇ ਸਚਾਈ ਬਿਆਨ ਕਰਦੀ ਵੀਡੀਓ। ਵਾਕਿਆ ਹੀ ਦਰਬਾਰ ਸਾਹਿਬ ਸੰਗਤਾਂ ਨੂੰ ਕਮਰੇ ਵੱਡੀ ਸਿਫਾਰਸ਼ ਤੋਂ ਬਿਨਾਂ ਨਹੀਂ ਮਿਲ਼ਦੇ। ਇਹ ਦਰਬਾਰ ਸਾਹਿਬ ਬਾਹਰ ਬਣੇ ਹੋਟਲਾਂ ਦੇ ਕੰਮ ਨੂੰ ਪ੍ਰਫੁੱਲਿਤ ਕਰਨ ਲਈ ਕੀਤਾ ਜਾਂਦਾ ਹੈ ਜਾਂ ਫਿਰ ਕੁੱਝ ਹੋਰ ਕਾਰਨ ਨੇ ??? Sangha Khabarnama ਸੰਘਾ ਖਬਰਨਾਮਾ Mera Pind Kala Sanghian Sada Pind Kala Sanghian Kala Sanghian Tv Narinder Sangha Pitta Sangha ਸ.ਹ.ਸ ਸੰਧੂ ਚੱਠਾ Shri Ber Sahib, Sultanpur Lodhi Sharomani Ranghreta Dal Manjit Singh Sohal

ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਾਲ਼ਾ ਸੰਘਿਆਂ ਵਿਖੇ ਮਨਰੇਗਾ ਸਕੀਮ ਦੇ ਬਦਲ ਵਜੋਂ ਕੇਂਦਰ ਵੱਲੋਂ ਲਿਆਂਦੀ ਜਾ ਰਹੀ ਸਕੀਮ ਦੇ ਵਿਰੋਧ ਵਿੱਚ ਰੋ...
08/01/2026

ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਾਲ਼ਾ ਸੰਘਿਆਂ ਵਿਖੇ ਮਨਰੇਗਾ ਸਕੀਮ ਦੇ ਬਦਲ ਵਜੋਂ ਕੇਂਦਰ ਵੱਲੋਂ ਲਿਆਂਦੀ ਜਾ ਰਹੀ ਸਕੀਮ ਦੇ ਵਿਰੋਧ ਵਿੱਚ ਰੋਸ ਮਾਰਚ। Sangha Khabarnama ਸੰਘਾ ਖਬਰਨਾਮਾ Mera Pind Kala Sanghian Sada Pind Kala Sanghian Kala Sanghian Tv Kapurthala Police Sharomani Ranghreta Dal

07/01/2026

ਕਾਲ਼ਾ ਸੰਘਿਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਮਨਰੇਗਾ ਕਾਮਿਆਂ ਨੇ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਕੱਢਿਆ ਰੋਸ ਮਾਰਚ।

ਸਕੀਮ ਬਦਲਣ ਦੀ ਥਾਂ ਰੋਜ਼ਗਾਰ ਦਿਨ ਤੇ ਮਜ਼ਦੂਰੀ ਵਿਚ ਵਾਧਾ ਕਰੇ ਸਰਕਾਰ:- ਆਗੂ

ਵੀਡੀਓ ਵਿੱਚ ਕਾਲ਼ਾ ਸੰਘਿਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਤੇ ਮਨਰੇਗਾ ਮਜ਼ਦੂਰ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।


ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ 7 ਜਨਵਰੀ

ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਤੇ ਇਲਾਕਾ ਕਮੇਟੀ ਕਾਲਾ ਸੰਘਿਆਂ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲ਼ਾ ਸੰਘਿਆਂ ਵਿਖੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਬਦਲ "ਚ ਲਿਆਂਦੀ ਜਾ ਰਹੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵੀਕਾ ਮਿਸ਼ਨ ( ਵੀਬੀ ਜੀਰਾਮ ਜੀ ਸਕੀਮ) ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ। ਨੇੜਲੇ ਪਿੰਡਾਂ ਤੋਂ ਲੋਕਾਂ ਨੇ ਰੋਸ ਮਾਰਚ ਵਿੱਚ ਹਿੱਸਾ ਲਿਆ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਇਲਾਕਾ ਕਮੇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ਼ ਹਮੇਸ਼ਾ ਤੋਂ ਮਤਰੇਆ ਸਲੂਕ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਵਾਕਿਆ ਹੀ ਮਜ਼ਦੂਰਾਂ ਦਾ ਭਲਾ ਚਾਹੁੰਦੀ ਹੈ ਤਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰੇ ਅਤੇ ਕੰਮ ਦੇ ਦਿਨ ਵਧਾਵੇ ਸਕੀਮ ਦਾ ਨਾਂਅ ਬਦਲ ਕੇ ਲੋਕਾਂ ਨੂੰ ਮੂਰਖ ਨਾ ਬਣਾਵੇ। ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਨਰੇਗਾ ਸਕੀਮ ਦੇ ਬਦਲ ਵਾਲ਼ੀ ਸਕੀਮ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਸੋਧ ਬਿਲ, ਚਿੱਪ ਵਾਲੇ ਮੀਟਰ ਤੇ ਵੀਬੀ ਜੀਰਾਮ ਜੀ ਸਕੀਮ ਨੂੰ ਇਥੇ ਹੀ ਬੰਦ ਕਰੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਮੋਦੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਗੀਆਂ। ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਾਨਕ ਆਗੂ ਸਰਬਣ ਸਿੰਘ ਸੰਘਾ ਸਮੇਤ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਦੇ ਲੋਕ ਹਾਜ਼ਰ ਸਨ।

ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਸਕੂਲੀ ਛੁੱਟੀਆਂ "ਚ ਮੁੜ ਕੀਤਾ ਵਾਧਾ: ਬੱਚਿਆਂ ਦੀਆਂ ਮੌਜਾਂ! ਪੰਜਾਬ ਦੇ ਸਕੂਲਾਂ 'ਚ ਕੜਾਕੇ ਦੀ ਠੰਢ ਕਾਰਨ ਵਧੀਆਂ ...
07/01/2026

ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਸਕੂਲੀ ਛੁੱਟੀਆਂ "ਚ ਮੁੜ ਕੀਤਾ ਵਾਧਾ: ਬੱਚਿਆਂ ਦੀਆਂ ਮੌਜਾਂ! ਪੰਜਾਬ ਦੇ ਸਕੂਲਾਂ 'ਚ ਕੜਾਕੇ ਦੀ ਠੰਢ ਕਾਰਨ ਵਧੀਆਂ ਛੁੱਟੀਆਂ। ਸਰਕਾਰ ਵੱਲੋਂ ਦੂਜੀ ਵਾਰ ਸਕੂਲੀ ਛੁੱਟੀਆਂ ਵਿਚ ਵਾਧਾ ਕੀਤਾ ਗਿਆ ਹੈ ਪਹਿਲਾਂ 1 ਤੋਂ 7 ਜਨਵਰੀ ਤੱਕ ਛੁਟੀਆਂ ਕੀਤੀਆਂ ਗਈਆਂ ਸਨ ਤੇ ਅੱਜ ਮੁੜ ਛੁੱਟੀਆਂ ਵਿਚ ਵਾਧਾ ਕਰਦਿਆਂ ਛੁੱਟੀਆਂ 13 ਜਨਵਰੀ ਤੱਕ ਵਧਾਈਆਂ ਗਈਆਂ ਹਨ ਹੁਣ ਸਕੂਲ 14 ਜਨਵਰੀ ਨੂੰ ਲੱਗਣਗੇ। Sangha Khabarnama ਸੰਘਾ ਖਬਰਨਾਮਾ ਸ.ਹ.ਸ ਸੰਧੂ ਚੱਠਾ Sant Hira Dass Kanya Mahavidyala Mera Pind Kala Sanghian Rajanjot Singh Khehra Amarjit Amar Manjit Singh Sohal

Address

VPO Kala Sanghian
Kapurthala
144623

Telephone

+919888933530

Website

Alerts

Be the first to know and let us send you an email when Kapurthala -Jalandhar News posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala -Jalandhar News:

Share