13/07/2025
ਮੁਲਤਾਨੀ ਪਰਿਵਾਰ ਨੇ ਤੈਰਾਕੀ ਮੁਕਾਬਲੇ ਚ’ ਮਾਰੀ ਬਾਜੀ
ਭੁਲੱਥ, 13 ਜੁਲਾਈ (ਧਵਨ)- ਕਸਬਾ ਭੁਲੱਥ ਦੇ ਰਹਿਣ ਵਾਲੇ ਉੱਘੇ ਸਮਾਜ ਸੇਵੀ ਬਲਕਾਰ ਸਿੰਘ ਮੁਲਤਾਨੀ (ਖਾਲਸਾ ਪੇਂਟ ਸਟੌਰ) ਦੇ ਪੁੱਤਰ ਸੁਖਵਿੰਦਰ ਸਿੰਘ ਮੁਲਤਾਨੀ (ਲੱਕੀ) ਤੇ ਪੋਤਰੇ ਰਣਬੀਰ ਸਿੰਘ (ਸਾਹਿਬ) ਤੇ ਨਵਰਾਜ ਸਿੰਘ (ਏਕਮ) ਵਲੋਂ ਦੁਆਬਾ ਕਾਲਜ ਜਲੰਧਰ ਵਿਖੇ ਹੋਏ ਪੂਲ ਸਵੀਮਿੰਗ (ਤੈਰਾਕੀ) ਮੁਕਾਬਲੇ ਵਿਚ ਹਿੱਸਾ ਲਿਆ ਗਿਆ ਅਤੇ ਪਿਤਾ ਸਮੇਤ ਦੋਹਾਂ ਪੁੱਤਰਾਂ ਨੇ ਗੋਲਡ ਮੈਡਲ ਜਿੱਤੇ। ਵਰਨਣ ਯੋਗ ਕਿ ਬੀਤੇ ਦਿਨ ਦੁਆਬਾ ਕਾਲਜ ਜਲੰਧਰ ਵਿਖੇ ਤੈਰਾਕੀ ਸਿੱਖਿਆ ਹਾਸਲ ਕਰਦੇ ਅਤੇ ਕੁੱਝ ਵਿਦਿਆਰਥੀਆ ਵਿਚ ਆਪਸੀ ਤੈਰਾਕੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੁਖਵਿੰਦਰ ਸਿੰਘ ਲੱਕੀ ਵਲੋਂ 25 ਮੀਟਰ ਤੈਰਾਕੀ ਰੇਸ ਨੂੰ ਮਹਿਜ 18 ਸੈਕਿੰਡਾਂ ਵਿਚ ਅੰਜਾਮ ਦਿੰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਗਿਆ ਅਤੇ ਉਨ੍ਹਾਂ ਦੇ ਵੱਡੇ ਸਪੁੱਤਰ ਨਵਰਾਜ ਸਿੰਘ ਵਲੋਂ ਅੰਡਰ 15 ਕੈਟਾਗਿਰੀ ਵਿਚ ਦੋ ਮੁਕਾਬਲੇ ਖੇਡੇ ਗਏ ਜਿਨ੍ਹਾਂ ਵਿਚੋਂ 25 ਮੀਟਰ ਤੈਰਾਕੀ ਰੇਸ ਵਿਚ ਸਿਲਵਰ ਮੈਡਲ ਹਾਸਲ ਕੀਤਾ ਜਦ ਕਿ 50 ਮੀਟਰ ਰੇਸ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਉਨ੍ਹਾਂ ਦੇ ਛੋਟੇ ਸਪੁੱਤਰ ਰਣਬੀਰ ਸਿੰਘ ਵਲੋਂ ਅੰਡਰ 11 ਕੈਟਾਗਿਰੀ ਵਿਚ 25 ਤੇ 50 ਮੀਟਰ ਦੋਨੋਂ ਰੇਸ ਵਿਚ ਗੋਲਡ ਮੈਡਲ ਹਾਸਲ ਕੀਤਾ ਕੀਤਾ। ਇਸ ਤਰ੍ਹਾਂ ਮੁਕਾਬਲੇ ਵਿਚ ਮੁਲਤਾਨੀ ਪਰਿਵਾਰ ਵਲੋੰ ਸ਼ਾਨਦਾਰ ਬਾਜੀ ਮਾਰਣ ਤੇ ਖੂਬ ਚਰਚੇ ਹੋਏ ਤੇ ਸਨਮਾਨਿਤ ਕੀਤਾ ਅਤੇ ਖਾਸਕਰ ਪ੍ਰਬੰਧਕਾ ਵੱਲੋਂ ਸੁਖਵਿੰਦਰ ਸਿੰਘ ਲੱਕੀ ਨੂੰ ਆਪਣੇ ਬੱਚਿਆ ਨੂੰ ਚੰਗੀ ਪ੍ਰੇਣਾ ਦੇਣ ਦੀ ਪ੍ਰਸੰਸਾ ਵੀ ਕੀਤੀ। ਜਿਰਕਰਯੋਗ ਸੁਖਵਿੰਦਰ ਸਿੰਘ ਲੱਕੀ ਖੁਦ ਵੀ ਖਿਡਾਰੀ ਹਨ ਤੇ ਉਨ੍ਹਾਂ ਦੇ ਖੇਡ ਦੇ ਇਲਾਕੇ ਵਿਚ ਹਲੇ ਵੀ ਚਰਚੇ ਹੁੰਦੇ ਹਨ ਅਤੇ ਅਕਸਰ ਉਨ੍ਹਾਂ ਵਲੋੰ ਨੋਜਵਾਨੀ ਨੂੰ ਖੇਡਾਂ ਨਾਲ ਜੋੜਣ ਦੇ ਉਪਰਾਲਿਆ ਚ’ ਯੋਗਦਾਨ ਅਤੇ ਇਸ ਨਾਲ ਸਬੰਧਤ ਸੁਝਾਅ ਵੀ ਸਮੇਂ-ਸਮੇਂ ਤੇ ਸਾਂਝੇ ਕੀਤੇ ਜਾਂਦੇ ਹਨ, ਜੋ ਸਲਾਘਾ ਯੋਗ ਕੰਮ ਹੈ।